ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵੈਂਚਰ ਸੈਂਟਰ, ਪੁਣੇ ਵਿੱਚ ਬਾਇਓ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਸੁਵਿਧਾ ਨੂੰ ਹੁਣ ਸੰਚਾਲਨ ਲਈ ਖੋਲ੍ਹਿਆ


ਸੀਬੀਏ ਬਾਇਓ ਫਾਰਮਾਸਿਊਟੀਕਲ ਡਿਵੈਲਪਰਸ ਅਤੇ ਨਿਰਮਾਤਾਵਾਂ ਲਈ ਉੱਚ ਗੁਣਵੱਤਾ ਵਾਲੀਆਂ ਵਿਸ਼ਲੇਸ਼ਣਾਤਮਕ ਸੇਵਾਵਾਂ ਪ੍ਰਦਾਨ ਕਰੇਗਾ

Posted On: 15 AUG 2020 11:49AM by PIB Chandigarh


ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਰਾਸ਼ਟਰੀ ਬਾਇਓਫਾਰਮਾ ਮਿਸ਼ਨ (ਐੱਨਬੀਐੱਮ) ਦੇ ਸਹਿਯੋਗ ਨਾਲ ਸੈਂਟਰ ਫਾਰ ਬਾਇਓਫਾਰਮਾ ਐਨਾਲਿਸਿਸ (ਸੀਬੀਏ)-ਪੁਣੇ ਸਥਿਤ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ, ਵੈਂਚਰ ਸੈਂਟਰ ਵਿੱਚ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦਾ ਉਦਘਾਟਨ ਡੀਬੀਟੀ ਸਕੱਤਰ ਡਾ. ਰੇਣੂ ਸਵਰੂਪ ਨੇ ਵਰਚੂਅਲੀ ਕੀਤਾ।

ਸੀਬੀਏ ਬਾਇਓ ਫਾਰਮਾਸਿਊਟੀਕਲ ਡਿਵੈਲਪਰਸ ਅਤੇ ਨਿਰਮਾਤਾਵਾਂ ਲਈ ਉੱਚ ਗੁਣਵੱਤਾ ਵਾਲੀਆਂ ਵਿਸ਼ਲੇਸ਼ਣਾਤਮਕ ਸੇਵਾਵਾਂ ਪ੍ਰਦਾਨ ਕਰੇਗਾ। ਇਸ ਕੇਂਦਰ ਦੀ ਜੈਵਿਕ ਅਤੇ ਬਾਇਓ ਫਾਰਮਾਸਿਊਟੀਕਲ ਦੇ ਸੰਰਚਨਾਤਮਕ ਅਤੇ ਕਾਰਜਾਤਮਕ ਵਿਵਰਣ ਲਈ ਇੱਕ ਸੰਸਥਾਨ ਕੇਂਦਰ ਬਣਾਉਣ ਦੀ ਕਲਪਨਾ ਕੀਤੀ ਗਈ ਹੈ ਜੋ ਜੈਵ ਉੱਦਮੀਆਂ ਅਤੇ ਉਦਯੋਗ ਲਈ ਲੰਬੇ ਸਮੇਂ ਤੱਕ ਮੁੱਲਾਂਕਣ ਕਰੇਗਾ।

ਇਸ ਸੁਵਿਧਾ ਦਾ ਉਦਘਾਟਨ ਕਰਦੇ ਹੋਏ ਡੀਬੀਟੀ ਸਕੱਤਰ ਡਾ. ਰੇਣੂ ਸਵਰੂਪ ਨੇ ਵੀਡਿਓ ਕਾਨਫਰੰਸ ਰਾਹੀਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੀਡੀਏ ਅਕਾਦਮਿਕ ਅਤੇ ਸਰਕਾਰੀ ਖੋਜ ਪ੍ਰਯੋਗਸ਼ਾਲਾਵਾਂ, ਸਟਾਰਟ-ਅੱਪਸ ਅਤੇ ਕਈ ਭਾਰਤੀ ਕੰਪਨੀਆਂ ਨਾਲ ਨਾ ਸਿਰਫ਼ ਉੱਚ ਗੁਣਵੱਤਾ ਵਾਲੇ ਵਿਸ਼ਲੇਸ਼ਣ ਨਾਲ ਬਾਇਓਫਾਰਮਾ ਇਨੋਵੇਸ਼ਨਾਂ ਦਾ ਸਹਿਯੋਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਬਲਕਿ ਕੰਟਰੋਲ ਪ੍ਰਵਾਨਗੀਆਂ ਲਈ ਲਾਜ਼ਮੀ ਅਧਿਐਨਾਂ ਬਾਰੇ ਵੀ ਸਲਾਹ ਦੇਵੇਗਾ। ਇਹ ਵਿਕਾਸ ਪ੍ਰਕਿਰਿਆ ਨੂੰ ਗਤੀ ਦੇਣ ਵਿੱਚ ਮਦਦ ਕਰ ਸਕਦਾ ਹੈ।

ਇਸ ਮੌਕੇ ’ਤੇ ਸੀਐੱਸਆਈਆਰ-ਐੱਨਸੀਐੱਲ ਦੇ ਨਿਰਦੇਸ਼ਕ ਪ੍ਰੋਫੈਸਰ ਏ. ਕੇ. ਨਾਂਗਿਆ ਨੇ ਕਿਹਾ ਕਿ ਐੱਨਸੀਐੱਲ ਭਾਰਤ ਵਿੱਚ ਹੋਣ ਵਾਲੀ ਵੱਡੀ ਅਣੂ ਮੈਡੀਕਲ ਕ੍ਰਾਂਤੀ ਵਿੱਚ ਯੋਗਦਾਨ ਕਰਨ ਲਈ ਉਤਸੁਕ ਹੈ, ਜਿਵੇਂ ਕਿ ਉਸ ਨੇ 1970-80 ਦੇ ਦਹਾਕੇ ਵਿੱਚ ਛੋਟੇ ਅਣੂ ਮੈਡੀਕਲ ਵਿਗਿਆਨ ਲਈ ਕੀਤਾ ਸੀ। ਇੰਟਰਨੈਸ਼ਨਲ ਬਾਇਓਟੈਕ ਪਾਰਕ ਲਿਮਿਟਿਡ, ਪੁਣੇ ਦੇ ਸੀਈਓ ਸ਼੍ਰੀ ਪ੍ਰਸ਼ਾਂਤ ਬਿਸਵਾਲ ਨੇ ਕਿਹਾ ਕਿ ਆਈਬੀਪੀਐੱਲ ਨੂੰ ਸੀਬੀਏ ਬੁਨਿਆਦੀ ਢਾਂਚਾ ਵਿਕਾਸ ਲਈ ਸੀਐੱਸਆਰ ਸਮਰਥਨ ਦੇਣ ਵਿੱਚ ਖੁਸ਼ੀ ਹੋਈ ਹੈ ਅਤੇ ਉਹ ਪੁਣੇ ਵਿੱਚ ਬਾਇਓਫਾਰਮਾ ਅਤੇ ਮੈਡਟੈੱਕ ਵਿਕਾਸ ਅਤੇ ਨਿਰਮਾਣ ਵਿੱਚ ਉੱਤਮਤਾ ਲਈ ਪੁਣੇ ਨੌਲਿਜ ਕਲਸਟਰ ਨੂੰ ਉੱਤਮ ਬਣਾਉਣ ਲਈ ਵੈਂਚਰ ਸੈਂਟਰ ਅਤੇ ਬੀਆਈਆਰਏਸੀ ਨਾਲ ਮਿਲ ਕੇ ਕੰਮ ਕਰਨ ਲਈ ਤਤਪਰ ਹੈ।

ਡੀਬੀਟੀ ਬਾਰੇ: ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਤਹਿਤ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਭਾਰਤ ਵਿੱਚ ਬਾਇਓ ਟੈਕਨੋਲੋਜੀ ਦੇ ਵਿਕਾਸ ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਇਸ ਵਿੱਚ ਤੇਜੀ ਲਿਆਉਂਦਾ ਹੈ ਜਿਸ ਵਿੱਚ ਖੇਤੀ, ਸਿਹਤ ਸੇਵਾ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓ ਟੈਕਨੋਲੋਜੀ ਦਾ ਵਿਕਾਸ ਅਤੇ ਪ੍ਰਯੋਗ ਸ਼ਾਮਲ ਹੈ।

ਬੀਆਈਆਰਏਸੀ ਬਾਰੇ: ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਬੀਆਈਆਰਏਸੀ) ਧਾਰਾ 8, ਅਨੁਸੂਚੀ ਬੀਕੇ ਤਹਿਤ ਜਨਤਕ ਖੇਤਰ ਦਾ ਗ਼ੈਰ-ਲਾਭਕਾਰੀ ਉੱਦਮ ਹੈ। ਇਸ ਦੀ ਸਥਾਪਨਾ ਭਾਰਤ ਸਰਕਾਰ ਦੇ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਇੱਕ ਇੰਟਰਫੇਸ ਏਜੰਸੀ ਦੇ ਰੂਪ ਵਿੱਚ ਕੀਤੀ ਸੀ ਤਾਂ ਕਿ ਉੱਭਰਦੇ ਬਾਇਓਟੈੱਕ ਉੱਦਮ ਨੂੰ ਮਜ਼ਬੂਤ ਅਤੇ ਸਸ਼ਕਤ ਬਣਾਇਆ ਜਾ ਸਕੇ ਅਤੇ ਰਾਸ਼ਟਰੀ ਪੱਧਰ ’ਤੇ ਪ੍ਰਾਸੰਗਿਕ ਉਤਪਾਦ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਣਨੀਤਕ ਖੋਜ ਅਤੇ ਇਨੋਵੇਸ਼ਨ ਦਾ ਕੰਮ ਹੱਥ ਵਿੱਚ ਲਿਆ ਜਾ ਸਕੇ।

ਰਾਸ਼ਟਰੀ ਬਾਇਓਫਾਰਮਾ ਮਿਸ਼ਨ ਬਾਰੇ : ਭਾਰਤ ਸਰਕਾਰ ਦੇ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਦਾ ਉਦਯੋਗ-ਅਕਾਦਮਿਕ ਸਹਿਯੋਗਾਤਮਕ ਮਿਸ਼ਨ ਬਾਇਓਫਾਰਮਾਸਿਊਟੀਕਲ ਲਈ ਸ਼ੁਰੂਆਤੀ ਵਿਕਾਸ ਲਈ ਖੋਜ ਵਿੱਚ ਤੇਜੀ ਲਿਆਉਣ ਲਈ ਹੈ ਜਿਸ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ ਪ੍ਰਾਪਤ ਹੈ ਜਿਸਦੀ ਕੁੱਲ ਲਾਗਤ 250 ਮਿਲੀਅਨ ਅਮਰੀਕੀ ਡਾਲਰ ਹੈ ਅਤੇ ਵਿਸ਼ਵ ਬੈਂਕ ਦੁਆਰਾ 50 ਫੀਸਦੀ ਸਹਿ-ਵਿੱਤ ਪੋਸ਼ਿਤ ਇਸ ਮਿਸ਼ਨ ਨੂੰ ਬਾਇਓ ਟੈਕਨੋਲੋਜੀ ਖੋਜ ਸਹਾਇਤਾ ਪਰਿਸ਼ਦ (ਬੀਆਈਆਰਏਸੀ) ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਦੀ ਅਬਾਦੀ ਦੇ ਸਿਹਤ ਮਿਆਰਾਂ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਦੇਸ਼ ਵਿੱਚ ਕਫਾਇਤੀ ਉਤਪਾਦਾਂ ਦੀ ਵੰਡ ਲਈ ਸਮਰਪਿਤ ਹੈ। ਟੀਕੇ, ਮੈਡੀਕਲ ਉਪਕਰਣ ਅਤੇ ਡਾਇਗਨੋਸਟਿਕਸ ਅਤੇ ਬਾਇਓਥੈਰਾਪਿਊਟਿਕਸ ਇਸ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚ ਇੱਕ ਹੈ, ਇਸਦੇ ਇਲਾਵਾ ਦੇਸ਼ ਵਿੱਚ ਨਿਦਾਨਿਕ ਟੈਸਟ ਸਮਰੱਥਾ ਅਤੇ ਟੈਕਨੋਲੋਜੀ ਟਰਾਂਸਫਰ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣਾ ਹੈ।

ਵੈਂਚਰ ਸੈਂਟਰ ਬਾਰੇ : ਉੱਦਮਤਾ ਵਿਕਾਸ ਕੇਂਦਰ (ਵੈਂਚਰ ਸੈਂਟਰ)-ਇੱਕ ਸੀਐੱਸਆਈਆਰ ਪਹਿਲ ਹੈ-ਇਹ ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ, ਪੁਣੇ ਦੁਆਰਾ ਪੋਸ਼ਿਤ ਧਾਰਾ 25 ਕੰਪਨੀ ਹੈ। ਵੈਂਚਰ ਸੈਂਟਰ ਭਾਰਤ ਵਿੱਚ ਪੁਣੇ ਵਿੱਚ ਸੰਸਥਾਨਾਂ ਦੀ ਵਿਗਿਆਨਕ ਅਤੇ ਇੰਜਨੀਅਰਿੰਗ ਕੁਸ਼ਲਤਾਵਾਂ ਦਾ ਲਾਭ ਉਠਾ ਕੇ ਟੈਕਨੋਲੋਜੀ ਨੂੰ ਕੇਂਦਰਵਾਨ ਬਣਾਉਂਦਾ ਹੈ ਤੇ ਉਸਨੂੰ ਵਿਕਸਤ ਕਰਦਾ ਹੈ ਅਤੇ ਗਿਆਨ-ਅਧਾਰਿਤ ਉੱਦਮਾਂ ਦਾ ਯਤਨ ਕਰਦਾ ਹੈ। ਵੈਂਚਰ ਸੈਂਟਰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਡੀਐੱਸਟੀ-ਐੱਨਐੱਸਟੀਈਡੀਬੀ) ਦੁਆਰਾ ਸਮਰਥਿਤ ਇੱਕ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਹੈ। ਵੈਂਚਰ ਸੈਂਟਰ ਸਮੱਗਰੀ, ਰਸਾਇਣ ਅਤੇ ਜੈਵਿਕ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਵਿਗਿਆਨਕ ਮਾਹਿਰਤਾ ਦਾ ਉਪਯੋਗ ਕਰਨ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਟੈਕਨੋਲੋਜੀ ਉੱਦਮਾਂ ’ਤੇ ਕੇਂਦਰਿਤ ਹੈ। ਜ਼ਿਆਦਾ ਜਾਣਕਾਰੀ ਲਈ ਦੇਖੋ : http://www.venturecenter.co.in/ 

ਸੀਬੀਏਕੇ ਬਾਰੇ : ਸੈਂਟਰ ਫਾਰ ਬਾਇਓਫਾਰਮਾ ਐਨਾਲਿਸਿਸ (ਸੀਬੀਏ) ਨੈਸ਼ਨਲ ਬਾਇਓਫਾਰਮਾ ਮਿਸ਼ਨ, ਬੀਆਈਆਰਏਸੀ (ਭਾਰਤ ਸਰਕਾਰ) ਦੁਆਰਾ ਸਮਰਥਿਤ ਵੈਂਚਰ ਸੈਂਟਰ ਦੀ ਇੱਕ ਪਹਿਲ ਹੈ। ਵੈਂਚਰ ਸੈਂਟਰ ਸੀਐੱਸਆਈਆਰ-ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ, ਪੁਣੇ ਦੁਆਰਾ ਪੋਸ਼ਿਤ ਇੱਕ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਹੈ। ਇਹ ਹਾਈ ਐਂਡ ਇੰਸਟਰੂਮੇਸ਼ਨ ਅਤੇ ਉਦਯੋਗ ਨਾਲ ਜੁੜੇ ਵਿਅਕਤੀਆਂ ਨਾਲ ਇੱਕ ਅਤਿ ਆਧੁਨਿਕ ਜੀਐੱਲਪੀ ਅਨੁਰੂਪ ਸੁਵਿਧਾ ਹੈ ਜੋ ਬਾਇਓਫਾਰਮਾਸਿਊਟੀਕਲ ਦੇ ਆਲਮੀ ਰੂਪ ਨਾਲ ਸਵੀਕਾਰਤ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ। ਇਹ ਬਾਇਓਫਾਰਮਾਸਿਊਟੀਕਲਸ ਵਿਸ਼ਲੇਸ਼ਣ ਲਈ ਓਪਨ ਅਕਸੈੱਸ ਅਤਿ ਆਧੁਨਿਕ ਤਕਨੀਕ ਪ੍ਰਦਾਨ ਕਰਦਾ ਹੈ ਅਤੇ ਬਾਇਓਫਾਰਮਾਸਿਊਟੀਕਲ ਦੀ ਵਿਸ਼ੇਸ਼ਤਾ ਲਈ ਸਰੋਤ ਕੇਂਦਰ ਦੇ ਰੂਪ ਵਿੱਚ ਉੱਭਰੇਗਾ। ਇਸ ਸੁਵਿਧਾ ਦਾ ਉਦੇਸ਼ ਸਾਰੇ ਸਿੱਖਿਆ ਸ਼ਾਸਤਰੀਆਂ, ਭਾਰਤ ਅਤੇ ਦੁਨੀਆ ਦੇ ਛੋਟੇ ਅਤੇ ਦਰਮਿਆਨੇ ਅਕਾਰ ਦੇ ਬਾਇਓਸਿਮਿਲਰ ਡਿਵੈਲਪਰਸ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਜ਼ਿਆਦਾ ਜਾਣਕਾਰੀ ਲਈ ਦੇਖੋ : https://www.venturecenter.co.in/biopharma/ 

ਜ਼ਿਆਦਾ ਜਾਣਕਾਰੀ ਲਈ : ਡੀਬੀਟੀ/ਬੀਆਈਆਰਏਸੀ ਦੇ ਸੰਵਾਦ ਸੈੱਲ ਨਾਲ ਸੰਪਰਕ ਕਰੋ।
 @DBTIndia@BIRAC_2012
www.dbtindia.gov.in www.birac.nic.in

*****

ਐੱਨਬੀ/ਕੇਜੀਐੱਸ



(Release ID: 1646160) Visitor Counter : 181


Read this release in: English , Hindi , Marathi , Tamil