ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ ਨੇ ਸੁਤੰਤਰਤਾ ਦਿਵਸ ਮਨਾਇਆ

‘‘ਸੀਐੱਸਆਈਆਰ-ਸੀਐੱਮਈਆਰਆਈ ਰਾਸ਼ਟਰ ਦੀ ਸਹਾਇਤਾ ਕਰ ਰਿਹਾ ਹੈ ਅਤੇ ਤਕਨੀਕੀ ਦਖਲ ਨਾਲ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਉਹ ਲਗਾਤਾਰ ਕੰਮ ਕਰ ਰਿਹਾ ਹੈ’’-ਪ੍ਰੋਫੈਸਰ (ਡਾ.) ਹਰੀਸ਼ ਹੀਰਾਨੀ

Posted On: 15 AUG 2020 11:48AM by PIB Chandigarh

ਸੀਐੱਸਆਈਆਰ-ਸੀਐੱਮਈਆਰਆਈ ਨੇ ਅੱਜ ਦੁਰਗਾਪੁਰ (ਪੱਛਮ ਬੰਗਾਲ) ਸਥਿਤ ਆਪਣੇ ਹੈੱਡਕੁਆਰਟਰ ਵਿੱਚ ਤਿਰੰਗਾ ਲਹਿਰਾ ਕੇ ਸੁਤੰਤਰਤਾ ਦਿਵਸ ਮਨਾਇਆ। ਇਸ ਅਵਸਰ ਤੇ ਸੰਸਥਾਨ ਦੇ ਡਾਇਰੈਕਟਰ (ਡਾ.) ਹਰੀਸ਼ ਹੀਰਾਨੀ ਨੇ ਕਿਹਾ, ‘‘ਮੈਂ ਮੋਹਰੀ ਕਤਾਰ ਦੇ ਸਿਹਤ ਕਰਮਚਾਰੀਆਂ, ਕਾਨੂੰਨ ਲਾਗੂ ਕਰਨ ਅਧਿਕਾਰੀਆਂ, ਸੁਰੱਖਿਆ ਕਰਮੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅਜਿਹੀ ਸਥਿਤੀ ਦੇ ਬਾਵਜੂਦ ਲਗਾਤਾਰ ਅਤੇ ਨਿਰਸੁਆਰਥ ਭਾਵਨਾ ਨਾਲ ਰਾਸ਼ਟਰ ਅਤੇ ਸਮਾਜ ਦੀ ਸੇਵਾ ਕੀਤੀ ਹੈ।’’

 

https://static.pib.gov.in/WriteReadData/userfiles/image/image003ZUVE.jpg

https://static.pib.gov.in/WriteReadData/userfiles/image/image0043A4V.jpg

 

ਪ੍ਰੋ. (ਡਾ.) ਹੀਰਾਨੀ ਨੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਕੀਤੇ ਗਏ ਕਾਰਜਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ‘‘ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸੀਐੱਸਆਈਆਰ-ਸੀਐੱਮਈਆਰਆਈ ਨੇ ਦੇਸ਼ ਦੀ ਸਹਾਇਤਾ ਕੀਤੀ ਹੈ ਅਤੇ ਉਹ ਤਕਨੀਕੀ ਦਖਲ ਰਾਹੀਂ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਸੀਐੱਸਆਈਆਰ-ਸੀਐੱਮਈਆਰਆਈ ਕੋਵਿਡ-19 ਨਾਲ ਲੜਨ ਲਈ ਟੈਕਨੋਲੋਜੀ ਵਿਕਸਿਤ ਕਰ ਰਿਹਾ ਹੈ ਅਤੇ ਦੇਸ਼ ਭਰ ਦੀਆਂ 13 ਐੱਸਐੱਮਈ ਨੂੰ ਇਹ ਕੰਮ ਟਰਾਂਸਫਰ ਕਰ ਚੁੱਕਿਆ ਹੈ।’’

 

ਸੀਐੱਸਆਈਆਰ-ਸੀਐੱਮਈਆਰਆਈ ਨੇ ਕੋਵਿਡ ਲਾਗ ਲੜੀ ਨੂੰ ਤੋੜਨ ਲਈ ਵਿਗਿਆਨਕ ਰੂਪ ਨਾਲ ਯੂਐੱਫ ਟਰੀਟਿਡ ਫੇਸ ਮਾਸਕ, ਫੇਸ ਸ਼ੀਲਡ ਅਤੇ ਫੇਸ ਮਾਸਕ ਅਤੇ ਹੈੱਡ ਕੈਪ ਨਾਲ ਫੇਸ ਸ਼ੀਲਡ-ਕਮ-ਫੇਸ ਮਾਸਕ, ਹੌਸਪੀਟਲ ਕੇਅਰ ਅਸਿਸਟਿਵ ਰੋਬੋਟਿਕ ਡਿਵਾਇਸ, ਟਚ ਲੈੱਸ ਸਾਬਣ ਅਤੇ ਵਾਟਰ ਡਿਸਪੈਂਸਰ ਅਤੇ ਬੈਟਰੀ ਸੰਚਾਲਿਤ ਡਿਸਇਨਫੈਕਟੈਂਟ ਸਪਰੇਅਰਜ਼ ਵਿਕਸਿਤ ਕੀਤਾ ਹੈ।

 

ਸੀਐੱਸਆਈਆਰ-ਸੀਐੱਮਈਆਰਆਈ ਨੇ ਕੋਵਿਡ ਸੁਰੱਖਿਆ ਪ੍ਰਣਾਲੀ (ਸੀਓਪੀਐੱਸ) ਵੀ ਵਿਕਸਿਤ ਕੀਤੀ ਹੈ ਜਿਸ ਵਿੱਚ ਸੌਰ ਊਰਜਾ ਅਧਾਰਿਤ ਇੰਟੈਲੀਜੈਂਟ ਮਾਸਕ ਆਟੋਮੇਟੇਟ ਡਿਸਪੈਂਸਿੰਗ ਯੂਨਿਟ ਅਤੇ ਥਰਮਲ ਸਕੈਨਰ (ਇੰਟੈਲੀਮਾਸਟ), ਟਚ ਲੈੱਸ ਫੋਸੈੱਟ (ਟੀਓਯੂਐੱਫ), ਡਰਾਈ ਫੌਗਿੰਗ ਸ਼ੂ ਡਿਸਇਨਫੈਕਸ਼ਨ (ਡੀਐੱਫਡੀਐੱਸ) ਅਤੇ 360 ਕਾਰ ਫਲੱਸ਼ਰ ਲਗਾਇਆ ਹੋਇਆ ਹੈ। ਸੀਓਪੀਐੱਸ ਸੁਨਿਸ਼ਚਿਤ ਕਰਦਾ ਹੈ ਕਿ ਸੰਪੂਰਨ ਐਂਟਰੀ ਮੈਨੇਜਮੈਂਟ ਵਰਕਫਲੋ ਬਿਨਾ ਕਿਸੇ ਮੈਨੂਅਲ ਦਖਲ ਦੇ ਮੈਨੇਜ ਹੋ ਸਕੇ, ਜੋ ਸੁਰੱਖਿਆ ਗਾਰਡਾਂ ਅਤੇ ਸੁਪਰਵਾਈਜ਼ਿੰਗ ਸਟਾਫ ਲਈ ਖਤਰਾ ਪੈਦਾ ਕਰਦਾ ਹੈ।

 

ਇਸ ਦੇ ਇਲਾਵਾ, ਸੀਐੱਸਆਈਆਰ-ਸੀਐੱਮਈਆਰਆਈ ਨੇ ਏਕੀਕ੍ਰਿਤ ਆਕਸੀਜਨ ਸੰਵਰਧਨ ਇਕਾਈ ਦੇ ਨਾਲ ਇੱਕ ਮਕੈਨੀਕਲ ਵੈਂਟੀਲੇਟਰ ਵਿਕਸਿਤ ਕੀਤਾ ਹੈ ਜੋ ਉਪਕਰਣ ਦੀ ਲਾਗਤ-ਪ੍ਰਭਾਵਸ਼ੀਲਤਾ ਕਾਰਨ ਮੈਡੀਕਲ ਦੇਖਭਾਲ਼ ਸੁਵਿਧਾਵਾਂ ਨੂੰ ਰਾਸ਼ਟਰ ਪੱਧਰ ਤੇ ਵਿਆਪਕ ਰੂਪ ਨਾਲ ਬਦਲਣ ਦੀ ਸਮਰੱਥਾ ਰੱਖਦਾ ਹੈ।

 

*****

 

ਐੱਨਬੀ/ਕੇਜੀਐੱਸ



(Release ID: 1646131) Visitor Counter : 156