ਪ੍ਰਿਥਵੀ ਵਿਗਿਆਨ ਮੰਤਰਾਲਾ

ਗੁਜਰਾਤ ਰਾਜ,ਕੋਂਕਣ ਅਤੇ ਗੋਆ ਅਤੇ ਮੱਧ ਮਹਾਰਾਸ਼ਟਰ (ਘਾਟ ਖੇਤਰਾਂ) ਵਿੱਚ ਅਗਲੇ 24 ਘੰਟੇ ਦੇ ਦੌਰਾਨ ਭਾਰੀ ਬਾਰਸ਼ ਦੇ ਨਾਲ ਵਿਆਪਕ ਤੌਰ 'ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਿੱਚ ਕਮੀ ਵੀ ਆ ਸਕਦੀ ਹੈ

Posted On: 06 AUG 2020 4:00PM by PIB Chandigarh

ਅੱਜ 6 ਅਗਸਤ ਨੂੰ ਗੁਜਰਾਤ ਰਾਜ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

ਅਗਲੇ 4-5 ਦਿਨਾਂ ਦੇ ਦੌਰਾਨ ਤਮਿਲ ਨਾਡੂ,ਕੇਰਲਾ,ਅਤੇ ਕਰਨਾਟਕ ਦੇ ਦੱਖਣੀ ਅੰਦਰੂਨੀ ਅਤੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

ਅੱਜ ਯਾਨੀ 6 ਅਗਸਤ ਨੂੰ ਕਰਨਾਟਕ ਦੇ ਤੱਟੀ ਇਲਾਕਿਆਂ ਵਿੱਚ 6 ਤੋਂ 8 ਅਗਸਤ ਦੇ ਵਿੱਚਕਾਰ ਤਮਿਲ ਨਾਡੂ ਦੇ ਘਾਟ ਵਾਲੇ ਇਲਾਕਿਆਂ ਵਿੱਚ ਅਤੇ 6 ਅਗਸਤ ਤੋਂ 9 ਅਗਸਤ ਨੂੰ ਕੇਰਲਾ ਅਤੇ ਮਹੇ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

ਮਹੱਤਵਪੂਰਣ ਮੌਸਮ ਦੀਆਂ ਵਿਸ਼ੇਸ਼ਤਾਵਾਂ ਮਿਤੀ 06.08.2020

• ਮੌਨਸੂਨ ਟੈ੍ਰਕਟ ਸਰਗਰਮ ਹੈ ਅਤੇ ਦੱਖਣ ਵਿੱਚ ਆਪਣੀ ਆਮ ਸਥਿਤੀ ਵਿੱਚ ਹੈ। ਇਸ ਦੇ ਪੱਛਮੀ ਸਿਰੇ ਦੇ ਜਲਦ ਹੀ 8 ਅਗਸਤ,2020 ਤੋਂ ਹੌਲ਼ੀ-ਹੌਲੀ ਉੱਤਰ ਤੋਂ ਹਿਮਾਲਯ ਦੀ ਤਲਹੱਟੀ ਦੇ ਵੱਲ ਖਿਸਕਣ ਦੀ ਸੰਭਾਵਨਾ ਹੈ।

• ਘੱਟ ਦਬਾਅ ਦਾ ਖੇਤਰ ਹੁਣ ਦੱਖਣ-ਪੱਛਮ ਮੱਧ ਪ੍ਰਦੇਸ਼ ਦੇ ਨਾਲ-ਨਾਲ ਘੱਟ ਚੱਕਰਵਾਤੀ ਪੱਧਰਾਂ ਤੱਕ ਫੈਲੇ ਚੱਕਰਵਾਤੀ ਪਰਿਸੰਚਰਣ ਨਾਲ ਜੁੜ ਰਿਹਾ ਹੈ। ਕੱਲ੍ਹ,7 ਅਗਸਤ 2020 ਤੱਕ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

• ਮੱਧ ਅਤੇ ਸ਼ੋਭਮੰਡਲੀਯ ਪੱਧਰਾਂ 'ਤੇ ਉੱਤਰੀ ਕੋਂਕਣ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇੱਕ ਚੱਕਰਵਾਤੀ ਹਵਾ ਦਾ ਦਬਾਅ ਬਣਿਆ ਹੋਇਆ ਹੈ ਅਤੇ ਇਸ ਦਾ ਝੁਕਾਅ ਦੱਖਣ-ਪੱਛਮ ਵੱਲ ਹੈ।

• 50-60 ਕਿਲੋਮੀਟਰ ਪ੍ਰਤੀ ਘੰਟੇ  ਤੱਕ ਹਵਾਵਾਂ ਦੀ ਗਤੀ ਦੇ ਨਾਲ ਅਤੇ ਸ਼ੋਭਮੰਡਲ ਪੱਧਰਾਂ 'ਤੇ ਪੱਛਮੀ ਤੱਟ ਦੇ ਨਾਲ ਅਰਬ ਸਾਗਰ ਦੇ ਉੱਪਰ ਤੇਜ਼ ਦੱਖਣ-ਪੱਛਮ/ਪੱਛਮੀ ਮੌਨਸੂਨੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਨ੍ਹਾਂ ਦੇ 8 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

• ਅਗਲੇ 24 ਘੰਟਿਆਂ ਦੇ ਦੌਰਾਨ ਉੱਤਰ ਪੱਛਮ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਹੈ।

ਉਪਰੋਕਤ ਮੌਸਮ ਸੰਬੰਧੀ ਪਰਿਸਥਿਤੀਆਂ ਦੇ ਪ੍ਰਭਾਵ ਵਿੱਚ :

1.         ਗੁਜਰਾਤ ਰਾਜ,ਕੋਂਕਣ ਅਤੇ ਗੋਆ ਅਤੇ ਮੱਧ ਮਹਾਰਾਸ਼ਟਰ (ਘਾਟ ਖੇਤਰਾਂ) ਵਿੱਚ ਅਗਲੇ 24 ਘੰਟੇ ਦੇ ਦੌਰਾਨ ਭਾਰੀ ਬਾਰਸ਼ ਦੇ ਨਾਲ ਵਿਆਪਕ ਤੌਰ 'ਤੇ ਬਾਰਸ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਿੱਚ ਕਮੀ ਵੀ ਆ ਸਕਦੀ ਹੈ। ਅੱਜ 06 ਅਗਸਤ ਨੂੰ ਗੁਜਰਾਤ ਰਾਜਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੋਣ ਦੀ ਸੰਭਾਵਨਾ ਹੈ।

2.         ਅਗਲੇ 4-5 ਦਿਨਾਂ ਦੇ ਦੌਰਾਨ ਤਮਿਲ ਨਾਡੂ,ਕੇਰਲਾ,ਅਤੇ ਕਰਨਾਟਕ ਦੇ ਦੱਖਣੀ ਅੰਦਰੂਨੀ ਅਤੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।ਅੱਜ ਯਾਨਿ 6 ਅਗਸਤ ਨੂੰ ਕਰਨਾਟਕ ਦੇ ਤੱਟੀ ਇਲਾਕਿਆਂ ਵਿੱਚ,6 ਤੋਂ 8 ਅਗਸਤ ਦੇ ਵਿੱਚਕਾਰ ਤਮਿਲ ਨਾਡੂ ਦੇ ਘਾਟ ਵਾਲੇ ਇਲਾਕਿਆਂ ਵਿੱਚ ਅਤੇ 6 ਅਗਸਤ ਤੋਂ 9 ਅਗਸਤ ਨੂੰ ਕੇਰਲਾ ਅਤੇ ਮਹੇ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ।

• 9 ਅਗਸਤ, 2020 ਦੇ ਆਸਪਾਸ ਪੱਛਮੀ ਬੰਗਾਲ ਅਤੇ ਇਸ ਦੇ ਨਾਲ ਲੱਗਦੇ ਉੱਤਰੀ ਖਾੜੀ ਵਿੱਚ ਇੱਕ ਘੱਟ ਦਬਾਅ ਦਾ ਖੇਤਟ ਵਿਕਸਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਨਾਲ 9 ਅਗਸਤ ਤੋਂ ਪੂਰਬ ਅਤੇ ਮੱਧ ਭਾਰਤ ਵਿੱਚ ਬਾਰਸ਼ ਦੇ ਵੱਧਣ ਦੀ ਸੰਭਾਵਨਾ ਹੈ।ਓਡੀਸ਼ਾ,ਛੱਤੀਸਗੜ,ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ 9 ਤੋਂ 12 ਅਗਸਤ,2020 ਤੱਕ ਵੱਡੇ ਪੈਮਾਨੇ 'ਤੇ ਭਾਰੀ ਵਿਆਪਕ ਰੂਪ ਨਾਲ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਪੂਰਵ ਅਨੁਮਾਨ

FORECAST: 

ਜ਼ਿਆਦਾ ਜਾਣਕਾਰੀ  ਅਤੇ ਅਨੁਮਾਨ ਦੇ ਲਈ ਆਈਐੱਮਡੀ ,ਨਵੀਂ ਦਿੱਲੀ ਦੀ ਵੈੱਬਸਾਈਟ 'ਤੇ ਜਾਓ www.rsmcnewdelhi.imd.gov.in  and www.mausam.imd.gov.in 

 

*****

ਐੱਨਬੀ/ਕੇਜੀਐੱਸ



(Release ID: 1643923) Visitor Counter : 81


Read this release in: English , Hindi , Manipuri , Tamil