ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸ਼ੀਅਰ ਜ਼ੋਨਾਂ ਵਿੱਚ ਖੇਤਰੀ ਦਬਾਅ ਅਤੇ ਅੰਸ਼ਕ ਪਿਘਲਾਅ ਨਾਲ ਕੁਮਾਉਂ ਹਿਮਾਲਿਆ ਵਿੱਚ ਭੂਚਾਲ ʼਤੇ ਕੰਟਰੋਲ ਕੀਤਾ ਜਾ ਸਕਦਾ ਹੈ

Posted On: 06 AUG 2020 12:56PM by PIB Chandigarh

ਹਿਮਾਲਿਆ ਵਿੱਚ ਭੂਚਾਲ ਅਤੇ ਭੂਚਾਲ ਦੇ ਖਤਰਿਆਂ ਬਾਰੇ ਵਧੇਰੇ ਖੋਜ ਜੀਓਫਿਜ਼ੀਕਲ ਅਤੇ ਜੀਓਮੌਰਫੌਲੋਜੀਕਲ ਵਿਸ਼ੇਸ਼ਤਾਵਾਂ ʼਤੇ ਫੋਕਸ ਕਰਦੀ ਹੈ ਹਾਲਾਂਕਿ, ਬਹੁਤ ਸਾਰੀਆਂ ਸਥਿਤੀਆਂ ਵਿੱਚ, ਇਨ੍ਹਾਂ ਕੁਦਰਤੀ ਆਫ਼ਤਾਂ ਦੇ ਅੰਦਰੂਨੀ ਕਾਰਨ ਉਪ-ਸਤ੍ਹਾ ਵਿੱਚ ਡੂੰਘੇ ਪਏ ਹੋ ਸਕਦੇ ਹਨ ਅਤੇ  ਚਟਾਨ ਦੀਆਂ ਕਿਸਮਾਂ, ਰਿਓਲੋਜੀ, ਸਟ੍ਰੇਨ ਲੋਕਲਾਈਜ਼ੇਸ਼ਨਅਤੇ ਇਸੇ ਤਰ੍ਹਾਂ ਦੇ ਹੋਰ ਵੀਇਨ੍ਹਾਂ ਦੇ ਭੂ-ਵਿਗਿਆਨਕ ਪ੍ਰਭਾਵ ਹੋ ਸਕਦੇ ਹਨਇਸ ਲਈ, ਹਿਮਾਲਿਆ ਦੇ ਇਸ ਵਿਸ਼ੇਸ਼ ਹਿੱਸੇ ਦੇ ਜੀਓਡਾਇਨੈਮਿਕਪਰਿਦ੍ਰਿਸ਼ ਨੂੰ ਸਮਝਣਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਕੁਦਰਤੀ ਆਪਦਾ ਨੂੰ ਸਮਝਣ ਲਈ ਇਸ ਦੀਆਂਸਿਸਮਿਕ ਅਤੇ ਜੀਓਮੌਰਫਿਕ ਵਿਸ਼ੇਸ਼ਤਾਵਾਂ ਨੂੰ ਸਮਝਣਾ।

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)ਦੇ ਤਹਿਤ ਇੱਕ ਖੁਦਮੁਖਤਾਰ ਸੰਸਥਾ,ਵਾਡੀਆ ਇੰਸਟੀਟਿਊਟ ਆਵ੍ਹਿਮਾਲੀਅਨ ਜੀਓਲੌਜੀ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਅਧਿਐਨ ਦਾ ਸੁਝਾਅ ਹੈ ਕਿਪੱਛਮੀ ਹਿਮਾਲਿਆ ਦੇ ਹੋਰਨਾਂ ਹਿੱਸਿਆਂ ਦੇ ਉਲਟਕੁਮਾਉਂ ਵਿੱਚ ਪਰਤ ਦਾ ਅੰਸ਼ਿਕ ਰੂਪ ਵਿੱਚ ਪਿਘਲਾਅ,ਚਟਾਨਾਂ ਤੋਂ ਬਣੀ ਸ਼ੀਟ ਜਿਵੇਂ ਕਿ ਪਲਾਨਰ ਜਾਂ ਕਰਵੀ-ਪਲਾਨਰ ਜ਼ੋਨ ਦੀ ਸਰਗਰਮੀ ਕਾਰਨ ਹੁੰਦਾ ਹੈਇਹ ਚਟਾਨਾਂਮਿਡਲ ਕ੍ਰਸਟਲ ਦੇ ਅੰਸ਼ਕ ਪਿਘਲਾਅ ਦੇ ਨਿਰੰਤਰ ਜ਼ੋਨ ਦੀ ਬਜਾਏ,ਜ਼ੋਨ (ਪ੍ਰਮੁੱਖ ਸ਼ੀਅਰ ਜ਼ੋਨ) ਦੇਨਾਲ ਲੱਗਦੀਆਂ ਚਟਾਨਾਂ ਨਾਲੋਂ ਵਧੇਰੇ ਤਣਾਅ ਵਾਲੀਆਂ  ਹੁੰਦੀਆਂ ਹਨ। ਅਧਿਐਨ ਤੋਂ ਇਹ ਵੀ ਸੰਕੇਤਮਿਲਦਾਹੈ ਕਿ ਇਨ੍ਹਾਂ ਸ਼ੀਅਰ ਜ਼ੋਨਜ਼ / ਥਰੱਸਟ ਪਲੇਨਜ਼ ਦਾ ਨਾਜ਼ੁਕ ਵਿਗਾੜ ਅਜੇ ਵੀ ਹਿਮਾਲਿਆ ਦੇ ਇਸ ਖੇਤਰ ਵਿੱਚ ਉਤਖਨਨ  ਅਤੇ ਭੂਚਾਲ ਦੀ ਸਥਿਤੀ ʼਤੇ ਕੰਟਰੋਲ ਕਰ ਸਕਦਾ ਹੈ।

ਵਿਗਿਆਨਕ ਜਰਨਲ 'ਲਿਥੋਸ' ਵਿਚ ਪ੍ਰਕਾਸ਼ਤ ਕੀਤੀ ਗਈ ਖੋਜ ਇਨਵਰਟਿਡ ਮੈਟਾਮੋਰਫਿਜ਼ਮ (ਉਹ ਸਥਿਤੀ ਜਿਸ ਵਿੱਚ ਉੱਚ ਗ੍ਰੇਡ ਦੀਆਂ ਮੈਟਾਮੋਰਫਿਕ ਚਟਾਨਾਂ ਹੇਠਲੇ-ਦਰਜੇ ਦੀਆਂ ਚਟਾਨਾਂ ਦੇ ਸਿਖਰ 'ਤੇ ਝੁਕੀਆਂ ਰਹਿੰਦੀਆਂ ਹਨ)ਨੂੰ ਦਰਸਾਉਂਦੀ ਹੈ, ਜਿਸ ਨਾਲ ਕਿ 27 ਤੋਂ 32 ਅਤੇ 22 ਤੋਂ 26 ਮਿਲੀਅਨ ਸਾਲਦੀਆਂ ਦੋ ਲਘੂਅਵਧੀਆਂ  ਵਿੱਚ ਹਿਮਾਲਿਆ ਦੀ ਪਰਤ ਦਾ ਅੰਸ਼ਿਕ  ਪਿਘਲਾਅ ਹੋਇਆ ਹੈ

ਇਹ ਅਧਿਐਨ ਹਾਲ ਹੀ ਦੇ ਅਧਿਐਨਾਂ ਨਾਲ ਸਹਿਮਤ ਹੈ ਜੋ ਇਹ ਸੁਝਾਅ ਦਿੰਦੇ ਹਨ ਕਿ ਇੱਕ ਸਮਾਨ ਵਿਵਸਥਾ ਹਿਮਾਲੀਅਨ ਮੈਟਾਮੋਰਫਿਕ ਕੋਰ ਦੇ ਵਿਕਾਸ ਦੀ ਵਿਆਖਿਆ ਨਹੀਂ ਕਰ ਸਕਦੀ ਪ੍ਰਮੁੱਖ ਥ੍ਰਸਟਸ ਅਤੇ ਵੱਖ-ਵੱਖ ਵਿਵਸਥਾਵਾਂ ਦੀ ਸਰਗਰਮੀ ਇਸ ਓਰੋਜਨੀ ਦੇ ਵੱਖ-ਵੱਖ  ਕਰੌਸ ਸੈਕਸ਼ਨਾਂ ʼਤੇ ਅਪਰੇਟ ਕਰ ਸਕਦੀ ਹੈ ਜਿਸ ਵਿੱਚ ਚੈਨਲ ਪ੍ਰਵਾਹ (ਅੰਦਰੂਨੀ ਖੇਤਰ ਵਿੱਚ ਪ੍ਰਭਾਵਸ਼ਾਲੀ ਹੋਣ ਦੇ ਬਾਵਜ਼ੂਦ ਤੁਲਨਾਤਮਕ ਤੌਰ 'ਤੇ ਕਮਜ਼ੋਰ, ਲੇਕਿਨ ਕ੍ਰਸਟਲ ਸਲੈਬਜ਼ ਦੇ ਵਿਚਕਾਰ ਇੱਕ ਕਮਜ਼ੋਰ, ਲੇਸਦਾਰ ਕ੍ਰਸਟਲ ਪਰਤ ਦਾ ਲੰਬੇ ਸਮੇਂ ਤੱਕ ਚੱਲਣ ਵਾਲਾ ਪ੍ਰਵਾਹ) ਹਿੰਟਰਲੈਂਡ ਅਤੇ ਨਰਮ ਖੇਤਰ ਵਿੱਚ ਪ੍ਰਬਲ ਹੈ।

ਦੂਜੇ ਪਾਸੇ, ਨਾਜ਼ੁਕ ਟੇਪਰ, ਜਾਂ ਵੈੱਜ ਦੀ ਕਿਸਮ ਦੇ ਐਕਸਟਰੂਜਨ ਅਤੇ ਥ੍ਰਸਟ ਸ਼ੀਟਾਂ ਦਾ ਅੱਗੇ ਦੀ ਤਰਫ ਫੈਲਾਅ,ਫੋਰਲੈਂਡ ਅਤੇ ਨਰਮ ਖੇਤਰ ਵਿੱਚ ਵਧੇਰੇ ਸਪੱਸ਼ਟ ਹੈ ਇਹ ਵੀ ਦਰਸਾਇਆ ਗਿਆ ਹੈ ਕਿ ਚੈਨਲ ਦੇ ਪ੍ਰਵਾਹ ਦਾ ਪ੍ਰਭਾਵ ਹਿਮਾਲਿਆ ਦੇ ਵੱਖ ਵੱਖ ਭਾਗਾਂ ਵਿੱਚ ਪੂਰੀ ਤਰ੍ਹਾਂ ਗਾਇਬ ਹੈ ਇਸ ਲਈ, ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਟ੍ਰਾਂਸੈਕਟਸ ਦੇ ਉਤਖਨਨ (ਜ਼ਮੀਨੀ ਸਤ੍ਹਾ ਦਾ ਉਤਖਨਨ ਜਿਸ ਨੂੰ ਪਹਿਲਾਂ ਦਫ਼ਨਾਇਆ ਗਿਆ ਸੀ), ਥ੍ਰਸਟ ਗਤੀਵਿਧੀ ਦੇ ਵਿਭਿੰਨ ਤੰਤਰ ਅਤੇ ਇਸ ਪ੍ਰਕਾਰ ਭੂਚਾਲ ਦੀ ਸਥਿਤੀ ਅਤੇ ਐਰੋਜ਼ਨ ਦੇ ਲੱਛਣ ਹੋ ਸਕਦੇ ਹਨ।

ਕੁਮਾਉਂ ਦੀ ਕਾਲੀ ਨਦੀ ਘਾਟੀ ਭਾਰਤ ਅਤੇ ਨੇਪਾਲ ਦਰਮਿਆਨ ਅੰਤਰਰਾਸ਼ਟਰੀ ਸਰਹੱਦ ਨੂੰ ਦਰਸਾਉਂਦੀ ਹੈ ਇਸ ਖੇਤਰ ਵਿੱਚ ਤੀਬਰ ਭੂਚਾਲ ਅਤੇ ਜ਼ਮੀਨ ਖਿਸਕਣ  ਦੀਆਂ ਘਟਨਾਵਾਂ ਵਾਪਰਦੀਆਂ ਹਨ। ਵਿਗਿਆਨੀਆਂ ਨੇ ਕਾਲੀ ਨਦੀ ਘਾਟੀ ਦੇ ਰਿਮੋਟ ਉੱਚੇ ਹਿੱਸਿਆਂ ਵਿੱਚ ਇੱਕ ਏਕੀਕ੍ਰਿਤ ਫੀਲਡ, ਮੈਟਾਮੌਰਫਿਕ ਮੌਡਲਿੰਗ ਅਤੇ ਜੀਓਕ੍ਰੋਨੌਲੋਜੀਕਲ  ਜਾਂਚ ਕੀਤੀ ਅਤੇ ਕਿਸੇ ਵੀ ਚੈਨਲ ਪ੍ਰਵਾਹਜਾਂ ਅੰਸ਼ਕ ਪਿਘਲਾਅ ਦੀਕਿਸੇ ਖੇਤਰੀ ਪੱਧਰ ਦੇ ਮਿਡ-ਕ੍ਰਸਟਲ ਜ਼ੋਨ ਵਿੱਚ ਅਣਹੋਂਦ ਪਾਈ। ਚੈਨਲ ਪ੍ਰਵਾਹ ਤੰਤਰ ਲਈ ਸਭ ਤੋਂ ਮਹੱਤਵਪੂਰਨ ਪੂਰਵ ਸ਼ਰਤ, ਅੰਸ਼ਿਕ ਪਿਘਲਾਅ (ਘੱਟੋ ਘੱਟ 20 ਤੋਂ 30 ਮਿਲੀਅਨ ਸਾਲ) ਦੀ ਦੀਰਘ ਅਵਧੀ ਹੈ

ਫਿਰ ਵੀ ਇਸ ਅਧਿਐਨ ਨੇ ਮੈਗਮੇਟਿਜ਼ਮ ਦੇਲਘੂ ਅਤੇ ਵਿਲੱਖਣ ਮਿਜ਼ਾਜ ਦਰਸਾਏ ਹਨ, ਜੋ ਕਿ ਵਿਸ਼ਿਸ਼ਟ ਸ਼ੀਅਰ ਜ਼ੋਨਾਂ ਦੇ ਨਾਲ ਸਟ੍ਰੇਨ ਦੇ ਸਥਾਨਕੀਕਰਨ ਅਤੇ ਵਿਗਾੜ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ ਇਨ੍ਹਾਂ ਸ਼ੀਅਰ ਜ਼ੋਨਾਂ ਨੇ ਬਾਅਦ ਵਿੱਚ ਨਾਜ਼ੁਕ ਖੇਤਰਾਂ ਵਿੱਚਨਵੇਂ ਸ਼ੀਅਰ ਜ਼ੋਨਜ਼ ਜਾਂ ਥ੍ਰੱਸਟਸ ਦੇ ਗਠਨ ਦੇ ਨਾਲ-ਨਾਲ ਉਤਖਨਨ ਨੂੰ ਨਿਯੰਤਰਿਤ ਕੀਤਾ ਜਿਸ ਨਾਲ ਹਿਮਾਲੀਅਨ ਕੋਰ ਦੇ ਖੇਤਰ ਦੇ ਵਿਸਤਾਰ ਅਤੇ ਉਤਖਨਨ ਵਿੱਚ ਸਹਾਇਤਾ ਮਿਲੀ। ਭੂ-ਵਿਗਿਆਨਿਕ ਪ੍ਰੌਕਸੀਜ਼ ਦੇ ਅਧਾਰ ʼਤੇ ਇਨ੍ਹਾਂ ਥ੍ਰਸਟ ਜ਼ੋਨਾਂ ਦੀ ਪਹਿਚਾਣ ਭੂਚਾਲ ਦੇ ਜ਼ੋਨਾਂ ਅਤੇ ਇੱਥੋਂ ਤੱਕ ਕਿ ਜ਼ਮੀਨ ਖਿਸਕਣ ਦੇ ਜ਼ੋਨਾਂ ਨੂੰ ਦਰਸਾਉਣ ਵਿੱਚ ਸਹਾਇਤਾ ਕਰਦੀ ਹੈਕਿਉਂਕਿ ਥ੍ਰਸਟ ਜਾਂ ਫਾਲਟ ਜ਼ੋਨਜ਼ ਵਿੱਚ ਮੌਜੂਦ ਬਹੁਤ ਜ਼ਿਆਦਾ ਤਣਾਅ ਵਾਲੀਆਂ ਅਤੇ ਕੁਚਲੀਆਂ ਚੱਟਾਨਾਂ  ਢਲਾਣ ਦੀ ਨਾਕਾਮੀ ਲਈ ਵਧੇਰੇ ਸੰਵੇਦਨਸ਼ੀਲ  ਹੁੰਦੀਆਂ ਹਨ

ਚਿੱਤਰ: ਫਾਲਟ ਐਕਟੀਵਿਟੀ, ਮੈਟਾਮੌਰਫਿਜ਼ਮ, ਅੰਸ਼ਿਕ ਪਿਘਲਾਅ ਅਤੇਲਿਊਕੋਗ੍ਰਨਾਈਟ ਇੰਪਲੇਸਮੈਂਟ ਦੇ ਸਬੰਧ ਵਿੱਚ ਕਾਲੀ ਦਰਿਆ ਘਾਟੀ, ਕੁਮਾਉਂ ਵਿੱਚ ਹਿਮਾਲੀਅਨ ਮੈਟਾਮੌਰਫਿਕਕੋਰ ਦੇ ਟੈਕਟੋਨਿਕਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦਾ ਕਾਰਟੂਨ।

[ਪਬਲੀਕੇਸ਼ਨ ਲਿੰਕ: https://doi.org/10.1016/j.lithos.2019.04.018]

*****

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1643920) Visitor Counter : 157


Read this release in: English , Hindi , Manipuri , Tamil