ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਐੱਨਬੀਐੱਨਸੀਬੀਐੱਸ ਵੱਲੋਂ ਨਵ–ਜਨਮੇ ਬਾਲਾਂ ਵਿੱਚ ਬਿਲੀਰੂਬਿਨ ਦੇ ਪੱਧਰ ਦੀ ਬਿਨਾ–ਚੀਰਾ ਜਾਂਚ ਲਈ ‘ਅਛੋਹ’ ਅਤੇ ‘ਦਰਦ–ਰਹਿਤ’ ਉਪਕਰਣ ਵਿਕਸਤ

Posted On: 29 JUL 2020 11:42AM by PIB Chandigarh

ਅਮੈਰਿਕਨ ਅਕੈਡਮੀ ਆਵ੍ ਪੀਡੀਆਟ੍ਰਿਕਸ (2004) ਅਨੁਸਾਰ ਨਵ–ਜਨਮੇ ਬਾਲਾਂ ਵਿੱਚ ਬਿਲੀਰੂਬਿਨ ਪੱਧਰ ਦੀ ਧਿਆਨ ਨਾਲ ਜਾਂਚ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ, ਤਾਂ ਜੋ ਦਿਮਾਗ਼ ਨਸ਼ਟ ਹੋਣ ਦੀ ਇੱਕ ਕਿਸਮ ਨਾਲ ਸਬੰਧਤ ਘਟਨਾਵਾਂ ਨੂੰ ਘਟਾਇਆ ਜਾ ਸਕੇ – ਕੇਰਨੀਕਟਰਸ ਨਾਮ ਦਾ ਇਹ ਰੋਗ ਨਵ–ਜਨਮੇ ਬਾਲਾਂ ਦੇ ਉੱਚ ਬਿਲੀਰੂਬਿਨ ਪੱਧਰਾਂ ਕਾਰਣ ਹੁੰਦਾ ਹੈ। ਭਾਵੇਂ ਨਵ–ਜਨਮੇ ਬਾਲਾਂ ਵਿੱਚ ਪੀਲੀਏ ਦਾ ਪਤਾ ਲਾਉਣ ਲਈ ਚੀਰਾ ਜਾਂ ਛੇਕ ਰਾਹੀਂ ਕੋਸ਼ਿਕਾਵਾਂ ਵਿੱਚੋਂ ਖ਼ੂਨ ਲੈਣ ਨੂੰ ਇੱਕ ਗੋਲਡ ਸਟੈਂਡਰਡ ਮੰਨਿਆ ਜਾਂਦਾ ਹੈ ਪਰ ਫਿਰ ਵੀ ਨੌਨ–ਇਨਵੇਸਿਵ ਯੰਤਰਾਂ ਦੀ ਵਰਤੋਂ ਕਰਦਿਆਂ ਚਮੜੀ ਦੇ ਆਰ–ਪਾਰ ਬਿਲੀਰੂਬਿਨ ਪੈਮਾਨੇ ਦੇ ਸਪੱਸ਼ਟ ਤੌਰ ’ਤੇ ਵਧੇਰੇ ਫ਼ਾਇਦੇ ਹਨ।
‘ਏਜੇਓ–ਨਿਓ’ (AJO-Neo) ਨਾਮ ਦਾ ਉਪਕਰਣ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਕੋਲਕਾਤਾ ਸਥਿਤ ਐੱਸ.ਐੱਨ. ਬੋਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ – SNBNCBS) ਨਾਮ ਦੇ ਖ਼ੁਦਮੁਖਤਿਆਰ ਖੋਜ ਸੰਸਥਾਨ ਦੇ ਪ੍ਰੋਫ਼ੈਸਰ ਸਮੀਰ ਕੇ. ਪਾਲ ਅਤੇ ਉਨ੍ਹਾਂ ਦੇ ਸਮੂਹ ਵੱਲੋਂ ਵਿਕਸਤ ਕੀਤਾ ਗਿਆ ਹੈ। ਇਹ ਸੰਸਥਾਨ ਕੋਲਕਾਤਾ ਦੇ ਹੀ ਨੀਲ ਰਤਨ ਸਰਕਾਰ (ਐੱਨਆਰਐੱਸ – NRS) ਮੈਡੀਕਲ ਕਾਲਜ ਐਂਡ ਹਸਪਤਾਲ ਦੇ ਵਿਗਿਆਨਕ ਤਾਲਮੇਲ ਨਾਲ; ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਵਿੱਤੀ ਸਹਾਇਤਾ–ਪ੍ਰਾਪਤ ‘ਟੈਕਨੀਕਲ ਰੀਸਰਚ ਸੈਂਟਰਜ਼’ (ਟੀਆਰਸੀ) ਵਿੱਚੋਂ ਇੱਕ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਨਵ–ਜਨਮੇ ਬਾਲਾਂ ਵਿੱਚ ਬਿਲੀਰੂਬਿਨ ਪੱਧਰ ਨੂੰ ਨਾਪਣ ਲਈ ਇਸ ਉਪਕਰਣ ਦਾ ਸੰਚਾਲਨ; ਹੋਰ ਉਪਲਬਧ ਬਿਲੀਰੂਬਿਨ ਮੀਟਰਾਂ ਦੀਆਂ ਸੀਮਾਵਾਂ ਤੋਂ ਬਗ਼ੈਰ ‘ਟੋਟਲ ਸੀਰਮ ਬਿਲੀਰੂਬਿਨ’ (ਟੀਐੱਸਬੀ – TSB) ਟੈਸਟ ਦੇ ਵਿਕਲਪ ਵਜੋਂ ਬਿਨਾ ਛੋਹੇ ਤੇ ਬਿਨਾ ਚੀਰਾ ਦਿੱਤੇ/ਛੇਕ ਕੀਤੇ ਹੀ ਸਪੈਕਟ੍ਰੋਮੀਟਰੀ ਆਧਾਰਤ ਤਕਨੀਕਾਂ ਦੇ ਆਧਾਰ ’ਤੇ ਹੁੰਦਾ ਹੈ।
ਐੱਨਆਰਐੱਸ ਮੈਡੀਕਲ ਕਾਲਜ ਵਿੱਚ ਐੱਸਐੱਨਬੀਐੰਨਸੀਬੀਐੱਸ (SNBNCBS) ਦੀ ਟੀਮ ਵੱਲੋਂ ਕੀਤੇ ਅਧਿਐਨ ਅਨੁਸਾਰ ਨਵਾਂ ਵਿਕਸਤ ਕੀਤਾ ਉਪਕਰਣ (ਏਜੇਓ–ਨਿਓ AJO-Neo) ਨਿਸ਼ਚਤ ਸਮੇਂ ਤੋਂ ਪਹਿਲਾਂ ਅਤੇ ਨਿਸ਼ਚਤ ਸਮੇਂ ’ਤੇ ਜਨਮੇ ਨਵੇਂ ਬਾਲਾਂ ਦੇ ਬਿਲੀਰੂਬਿਨ ਪੱਧਰ ਨਾਪਣ ਲਈ ਭਰੋਸੇਯੋਗ ਹੈ, ਉਨ੍ਹਾਂ ਦੀ ਅਣਜੰਮੇ ਬੱਚੇ ਪ੍ਰਸੂਤੀ ਪੂਰਵ ਜਾਂ ਪ੍ਰਸੂਤੀ ਤੋਂ ਬਾਅਦ, ਲਿੰਗ, ਜੋਖਮ ਦੇ ਕਾਰਕ, ਖੁਰਾਕ ਸੰਬੰਧੀ ਵਿਵਹਾਰ ਜਾਂ ਚਮੜੀ ਦਾ ਰੰਗ ਆਦਿ ਦੁਆਰਾ ਪ੍ਰਭਾਵਤ ਨਹੀਂ ਹੁੰਦੇ।
ਇਹ ਪਾਇਆ ਗਿਆ ਹੈ ਕਿ ਇਹ ਉਪਕਰਣ ਲਗਭਗ ਤੁਰੰਤ ਹੀ (ਲਗਭਗ 10 ਸੈਕੰਡ) ਉਸ ਸਬੰਧਤ ਡਾਕਟਰ ਨੂੰ ਰਿਪੋਰਟ ਦੇ ਦਿੰਦਾ ਹੈ, ਜੋ ਦੇਖਭਾਲ ਦੇ ਦ੍ਰਿਸ਼ਟੀਕੋਣ ਤੋਂ 10,000 ਕਿਲੋਮੀਟਰ ਦੂਰ ਬੈਠਾ ਹੁੰਦਾ ਹੈ। ਇਹ ਰਵਾਇਤੀ ‘ਬਲਡ ਟੈਸਟ’ ਵਿਧੀ ਦੇ ਮੁਕਾਬਲੇ ਮਹੱਤਵਪੂਰਣ ਪ੍ਰਾਪਤੀ ਹੈ ਤੇ ਉਸ ਪੁਰਾਣੀ ਵਿਧੀ ਰਾਹੀਂ ਰਿਪੋਰਟ ਲੈਣ ਵਿੱਚ ਚਾਰ ਘੰਟਿਆਂ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ ਇਲਾਜ ਦੇ ਉਦੇਸ਼ ਲਈ ਨਵ–ਜਨਮੇ ਬਾਲ ਦੇ ਖ਼ੂਨ ਵਿੱਚ ਬਿਲੀਰੂਬਿਨ (ਹਾਈਪਰਬਿਲੀਰੂਬਿਨੀਮੀਆ) ਦਾ ਪਤਾ ਲਾਉਣਾ ਬਹੁਤ ਅਹਿਮ ਹੈ, ਤਾਂ ਜੋ ਨਵ–ਜਨਮੇ ਬਾਲਾਂ ਵਿੱਚ ਨਿਊਓ–ਸਾਇਕਾਈਟ੍ਰੀ ਸਮੱਸਿਆਵਾਂ ਵੱਲ ਲਿਜਾਣ ਵਾਲੇ ਰੋਗ ਕੇਰਨੀਕਟਰਸ ਤੋਂ ਬਚਾਅ ਕੀਤਾ ਜਾ ਸਕੇ। ਏਜੇਓ–ਨਿਓ (AJO-Neo) ਦੇ ਬਾਜ਼ਾਰ ਵਿੱਚ ਉਪਲਬਧ ਇਹੋ ਜਿਹੇ ਹੋਰ ਦਰਾਮਦੀ ਉਪਕਰਣਾਂ ਦੇ ਮੁਕਾਬਲੇ ਕਈ ਲਾਭ ਹਨ।
ਇਹ ਟੈਕਨੋਲੋਜੀ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਡੀਐੱਸਆਈਆਰ ਦੇ ਉੱਦਮ ‘ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ’ (ਐੱਨਆਰਡੀਸੀ – NRDC) ਦੁਆਰਾ ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ ਦੀ ਮੌਜੂਦਗੀ ਵਿੱਚ ਵਿਜੇਵਾੜਾ ਦੀ ਇੱਕ ਕੰਪਨੀ ਮੈਸ. ਜ਼ਾਇਨਾ ਮੈਡਟੈੱਕ ਪ੍ਰਾਈਵੇਟ ਲਿਮਿਟੇਡ ਨੂੰ ਟ੍ਰਾਂਸਫ਼ਰ ਕੀਤੀ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਿੰਦਰ ਸਿੰਘ ਲਾਲ ਨੇ ਭਾਰਤੀ ਤਕਨਾਲੋਜੀ ਦੇ ਵਪਾਰੀਕਰਣ ਵਿੱਚ ਭਾਗ ਲੈਣ ਦਾ ਮੌਕਾ ਮਿਲਣ ਉੱਤੇ ਸੰਤੁਸ਼ਟੀ ਪ੍ਰਗਟਾਈ ਹੈ, ਜਿਸ ਦੇ ਸਮੁੱਚੇ ਵਿਸ਼ਵ ਦੇ ਬਾਜ਼ਾਰ ਉੱਤੇ ਰਾਜ ਕਰਨ ਦੀ ਸੰਭਾਵਨਾ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਫ਼ਿਜ਼ੀਕੋਕੈਮੀਕਲ ਸਾਇੰਸਜ਼ ਦੀ ਡੂੰਘੀ ਸਮਝ ਉੱਤੇ ਆਧਾਰਤ ਸੁਵਿਧਾਜਨਕ, ਨੌਨ–ਇਨਵੇਸਿਵ ਡਾਇਓਗਨੌਸਟਿਕਸ ਦਾ ਵਿਕਾਸ ਸਮੁੱਚੇ ਵਿਸ਼ਵ ਵਿੱਚ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਬੇਸਿਕ ਸਾਇੰਸਜ਼ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਕੋਲਕਾਤਾ ਸਥਿਤ ਐੱਸਐੱਨ. ਬੋਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸਜ਼ ਜਿਹੇ ਸੰਸਥਾਨ ਆਪਣੇ ਭਾਈਵਾਲਾਂ ਨੂੰ ਟੈਕਨੋਲੋਜੀ ਤੇ ਉਪਕਰਣ ਵਿਕਾਸ ਲਈ ਜ਼ੋਰ ਪਾ ਰਹੇ ਹਨ।’ 
(ਹੋਰ ਵੇਰਵਿਆਂ ਲਈ, ਸਮੀਰ ਕੇ. ਪਾਲ ਨਾਲ ਸੰਪਰਕ ਕਰੋ (skpal@bose.res.in).)
 
 
ਚਿੱਤਰ 1: ਉਤਪਾਦ (ਏਜੇ–ਨਿਓ) ਦੀ ਹੋਰ ਅਜਿਹੇ ਦਰਾਮਦਸ਼ੁਦਾ ਉਪਕਰਣਾਂ ਨਾਲ ਤੁਲਨਾ
 
ਚਿੱਤਰ 2: ਬਿਲੀਰੂਬਿਨ ਦੀ ਸ਼ਨਾਖ਼ਤ ਲਈ ਰਵਾਇਤੀ ਬਲੱਡ ਟੈਸਟ ਦੌਰਾਨ ਦਰਦ (ਅਧਿਐਨ ਦੌਰਾਨ ਐੱਨਆਰਐੱਸ ਮੈਡੀਕਲ ਕਾਲਜ ਵਿੱਚ ਲਈ ਗਈ ਤਸਵੀਰ)
 
ਚਿੱਤਰ  3 ਬਿਲੀਰੂਬਿਨ ਦਾ ਪਤਾ ਲਾਉਣ ਲਈ:ਏਜੇਓ–ਨਿਓ ਟੈਸਟ ਦੌਰਾਨ ਸੁਵਿਧਾ  The Comfort during AJO-Neo test for the bilirubin detection (ਅਧਿਐਨ ਦੌਰਾਨ ਐੱਨਆਰਐੱਸ ਮੈਡੀਕਲ ਕਾਲਜ ਵਿੱਚ ਲਈ ਗਈ ਤਸਵੀਰ)
 
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)

 


(Release ID: 1642083) Visitor Counter : 268