ਖੇਤੀਬਾੜੀ ਮੰਤਰਾਲਾ

10 ਰਾਜਾਂ ਦੇ 4 ਲੱਖ ਹੈਕਟੇਅਰ ਰਕਬੇ ਵਿੱਚ 23 ਜੁਲਾਈ 2020 ਤੱਕ ਟਿੱਡੀ ਕੰਟਰੋਲ ਅਪਰੇਸ਼ਨ ਕੀਤੇ ਗਏ

ਰਾਜਸਥਾਨ ਦੇ 7 ਜ਼ਿਲ੍ਹਿਆਂ ਵਿਚ 31 ਥਾਵਾਂ 'ਤੇ 23- 24 ਜੁਲਾਈ, 2020 ਦੀ ਰਾਤ ਨੂੰ ਕੰਟਰੋਲ ਅਪਰੇਸ਼ਨ ਚਲਾਏ ਗਏ ਸਨ

Posted On: 24 JUL 2020 8:03PM by PIB Chandigarh

11 ਅਪ੍ਰੈਲ 2020 ਤੋਂ 23 ਜੁਲਾਈ 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫ਼ਤਰਾਂ (ਐੱਲਸੀਓ) ਦੁਆਰਾ ਰਾਜਾਂ ਦੇ 2,02,565 ਹੈਕਟੇਅਰ ਰਕਬੇ ਵਿੱਚ ਕੰਟਰੋਲ ਅਪਰੇਸ਼ਨ ਚਲਾਏ ਜਾ ਚੁੱਕੇ ਹਨ। ਰਾਜ ਸਰਕਾਰਾਂ ਦੁਆਰਾ 23 ਜੁਲਾਈ 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਦੇ ਰਾਜਾਂ ਵਿੱਚ 1,98,657 ਹੈਕਟੇਅਰ ਰਕਬੇ ਵਿੱਚ ਨਿਯੰਤਰਣ ਕਾਰਜ ਚਲਾਏ ਗਏ ਹਨ।

 

23- 24 ਜੁਲਾਈ, 2020 ਦੀ ਦਰਮਿਆਨੀ ਰਾਤ ਨੂੰ, 06 ਜ਼ਿਲ੍ਹਿਆਂ ਵਿੱਚ ਐੱਲਸੀਓ ਦੁਆਰਾ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਬੀਕਾਨੇਰ, ਚੁਰੂ, ਨਾਗੌਰ ਅਤੇ ਸ਼੍ਰੀਗੰਗਾਨਗਰ ਸਣੇ 30 ਥਾਵਾਂ 'ਤੇ ਕੰਟਰੋਲ ਅਪਰੇਸ਼ਨ ਚਲਾਏ ਗਏ। ਇਸ ਤੋਂ ਇਲਾਵਾ, ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨੇ ਛੋਟੇ-ਛੋਟੇ ਸਮੂਹਾਂ ਅਤੇ ਟਿੱਡੀਆਂ ਦੇ ਖਿੱਲਰੇ ਹੋਏ ਝੁੰਡਾਂ ਵਿਰੁੱਧ 23-24 ਜੁਲਾਈ, 2020 ਦੀ ਦਰਮਿਆਨੀ ਰਾਤ ਨੂੰ ਭਰਤਪੁਰ ਜ਼ਿਲ੍ਹੇ ਵਿੱਚ ਇੱਕ ਸਥਾਨ 'ਤੇ ਕੰਟਰੋਲ ਅਪਰੇਸ਼ਨ ਵੀ ਚਲਾਏ।

 

ਇਸ ਵੇਲੇ ਰਾਜਸਥਾਨ ਵਿੱਚ ਛਿੜਕਾਅ ਵਾਹਨਾਂ ਵਾਲੀਆਂ 104 ਨਿਯੰਤਰਣ ਟੀਮਾਂ ਦੀ ਨਿਯੁਕਤ/ਤੈਨਾਤ ਕੀਤੀਆਂ ਗਈਆਂ ਹਨ ਅਤੇ ਗੁਜਰਾਤ ਵਿੱਚ 200 ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀ ਟਿੱਡੀ ਕੰਟਰੋਲ ਦੇ ਕੰਮ ਵਿੱਚ ਲੱਗੇ ਹੋਏ ਹਨ। ਟਿੱਡੀ ਦਲ -ਰੋਕੂ ਕਾਰਵਾਈਆਂ ਲਈ ਹਵਾਈ ਛਿੜਕਾਅ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਲੋੜ ਅਨੁਸਾਰ ਅਨੁਸੂਚਿਤ ਮਾਰੂਥਲੀ ਖੇਤਰ ਵਿੱਚ ਵਰਤੋਂ ਲਈ ਇੱਕ ਬੈੱਲ ਹੈਲੀਕੌਪਟਰ ਰਾਜਸਥਾਨ ਵਿੱਚ ਤੈਨਾਤ ਕੀਤਾ ਗਿਆ ਹੈ। ਭਾਰਤੀ ਹਵਾਈ ਫੌਜ ਵੀ ਐਮਆਈ -17 ਹੈਲੀਕੌਪਟਰ ਦੀ ਵਰਤੋਂ ਕਰਕੇ ਟਿੱਡੀ-ਰੋਕੂ ਅਪ੍ਰੇਸ਼ਨ ਵਿਚ ਟਰਾਇਲ ਕਰ ਰਹੀ ਹੈ। ਇਹਨਾਂ ਕਾਰਜਾਂ ਦੇ ਨਤੀਜੇ ਉਤਸ਼ਾਹਜਨਕ ਹਨ। ਇਸ ਤੋਂ ਇਲਾਵਾ 15 ਡਰੋਨ ਵਾਲੀਆਂ 5 ਕੰਪਨੀਆਂ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੋਦੀ ਵਿਖੇ ਕੀਟਨਾਸ਼ਕਾਂ ਦੇ ਛਿੜਕਾਅ ਰਾਹੀਂ ਲੰਬੇ ਰੁੱਖਾਂ ਅਤੇ ਟਿੱਡੀਆਂ ਦੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਤੈਨਾਤ ਹਨ।

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕਿਸੇ ਵੀ ਮਹੱਤਵਪੂਰਨ ਫਸਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿਚ ਫਸਲਾਂ ਦੇ ਕੁਝ ਮਾਮੂਲੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ।

 

ਅੱਜ (24.07.2020), ਰਾਜਸਥਾਨ ਦੇ ਬਾੜਮੇਰ, ਜੋਧਪੁਰ, ਬੀਕਾਨੇਰ, ਚੁਰੂ, ਨਾਗੌਰ, ਸ਼੍ਰੀਗੰਗਾਨਗਰ ਅਤੇ ਭਰਤਪੁਰ ਜ਼ਿਲ੍ਹਿਆਂ ਵਿੱਚ ਅਪਰਿਪੱਕ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲ਼ੀਆਂ ਟਿੱਡੀਆਂ ਦੇ ਝੁੰਡ ਸਰਗਰਮ ਹਨ।

https://static.pib.gov.in/WriteReadData/userfiles/image/image001T5WM.png

*****

 

ਏਪੀਐੱਸ/ਐੱਸਜੀ



(Release ID: 1641115) Visitor Counter : 118