ਵਿੱਤ ਮੰਤਰਾਲਾ
ਡੀਜੀਜੀਆਈ ਨੇ ਸਿਗਰਟਾਂ ਦੀ ਗ਼ੈਰ ਕਾਨੂੰਨੀ ਤਸਕਰੀ ਵਿੱਚ 72 ਕਰੋੜ ਰੁਪਏ ਤੋਂ ਵੀ ਅਧਿਕ ਦੀ ਟੈਕਸ ਚੋਰੀ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ
प्रविष्टि तिथि:
22 JUL 2020 3:06PM by PIB Chandigarh
ਵਿਸ਼ੇਸ਼ ਖੁਫੀਆ ਜਾਣਕਾਰੀ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਵਸਤਾਂ ਅਤੇ ਸਰਵਿਸ ਟੈਕਸ ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ ( ਡੀਜੀਜੀਆਈ , ਹੈੱਡਕੁਆਰਟਰ ) ਨੇ ਕੋਟਾ ਵਿੱਚ ਚਲਾਏ ਜਾ ਰਹੇ ਇੱਕ ਕਾਰਖਾਨੇ ਦੇ ਜ਼ਰੀਏ ਸਿਗਰਟਾਂ ਦੀ ਗ਼ੈਰ-ਕਾਨੂੰਨੀ ਪ੍ਰਵਾਨਗੀ ਦੇ ਇੱਕ ਗ਼ੈਰ-ਕਾਨੂੰਨੀ ਧੰਦੇ ( ਰੈਕੇਟ ) ਦਾ ਖੁਲਾਸਾ ਕੀਤਾ ਹੈ ।
ਕੋਟਾ ਅਤੇ ਨਾਗੌਰ ਵਿੱਚ ਕਾਰਖਾਨੇ, ਟ੍ਰੇਡਿੰਗ ਫਰਮਾਂ , ਗੁਦਾਮਾਂ , ਗੁਪਤ ਦਫਤਰਾਂ ਅਤੇ ਲਾਭਾਰਥੀਆਂ ਦੇ ਆਵਾਸ ਸਹਿਤ ਕਈ ਸਥਾਨਾਂ ‘ਤੇ 17 ਜੁਲਾਈ, 2020 ਨੂੰ ਤਲਾਸ਼ੀਆਂ ਲਈਆਂ ਗਈਆਂ । ਤਲਾਸ਼ੀ ਦੌਰਾਨ, ਟੈਕਸਾਂ ਅਤੇ ਡਿਊਟੀਆਂ ਦੇ ਭੁਗਤਾਨ ਤੋਂ ਬਿਨਾ ਹੀ ਸਿਗਰਟਾਂ ਦੀ ਸਪਲਾਈ ਕਰਨ ਨਾਲ ਸਬੰਧਿਤ ਇਤਰਾਜ਼ਯੋਗ ਦਸਤਾਵੇਜ਼ ਅਤੇ ਇਲੈਕਟ੍ਰੌਨਿਕ ਉਪਕਰਣ ਬਰਾਮਦ ਕੀਤੇ ਗਏ । ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਹੁਣ ਤੱਕ 72 ਕਰੋੜ ਰੁਪਏ ਤੋਂ ਵੀ ਅਧਿਕ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਜ਼ਬਤ ਕੀਤੇ ਦਸਤਾਵੇਜ਼ਾਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ਸਿਗਰਟਾਂ ਦੀ ਸਪਲਾਈ ਇੱਥੋਂ ਤੱਕ ਕਿ ਲੌਕਡਾਊਨ ਮਿਆਦ ਦੌਰਾਨ ਵੀ ਧੜੱਲੇ ਨਾਲ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਸੀਜੀਐੱਸਟੀ ਐਕਟ, 2017 ਦੇ ਪ੍ਰਾਵਧਾਨਾਂ ਤਹਿਤ 20 ਜੁਲਾਈ, 2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਅਜੇ ਜਾਰੀ ਹੈ।
****
ਆਰਐੱਮ/ਕੇਐੱਮਐੱਨ
(रिलीज़ आईडी: 1640520)
आगंतुक पटल : 155