ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬਾਇਓਟੈਕਨੋਲੋਜੀ ਵਿਭਾਗ ਤੇ ਇਸ ਦੀਆਂ ਖੋਜ ਸੰਸਥਾਵਾਂ ਨੇ ਕੋਵਿਡ–19 ਵੈਕਸੀਨਾਂ, ਥੈਰਾਪਿਊਟਿਕਸ ਅਤੇ ਡਾਇਓਗਨੌਸਟਿਕਸ ਦੇ ਵਿਕਾਸ ਨੂੰ ਤੇਜ਼ ਕੀਤਾ
Posted On:
16 JUL 2020 7:47PM by PIB Chandigarh
• ਘੱਟ ਲਾਗਤ ਵਾਲੀਆਂ ਡਾਇਓਗਨੌਸਟਿਕ ਪਰਖਾਂ, ਆਰਐੱਨਏ ਐਕਸਟ੍ਰੈਕਸ਼ਨ ਕਿੱਟ ਅਤੇ ਵੀਟੀਐੱਮ
• ਵੈਕਸੀਨ ਉਮੀਦਵਾਰ ਵਿਕਾਸ ਦੇ ਪ੍ਰੀ–ਕਲੀਨਿਕਲ ਅਧਿਐਨਾਂ ਲਈ ਜਾਨਵਰਾਂ ਦੇ ਮਾਡਲਜ਼
ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT) ਅਤੇ ਇਸ ਦੀਆਂ 16 ਖੋਜ ਸੰਸਥਾਵਾਂ ਕੋਵਿਡ–19 ਸੰਕਟ ਘਟਾਉਣ ਲਈ ਅਣਥੱਕ ਤਰੀਕੇ ਕੰਮ ਕਰ ਰਹੀਆਂ ਹਨ ਤੇ ਇਹ ਬਹੁਤ ਡੂੰਘੀ ਹੱਦ ਤੱਕ ਕੋਵਿਡ–19 ਦੇ ਸੰਭਾਵੀ ਸਮਾਧਾਨ ਮੁਹੱਈਆ ਕਰਵਾਉਣ ਲਈ ਬਹੁ–ਪੱਖੀ ਖੋਜ ਤੇ ਵਿਕਾਸ ਨਾਲ ਜੁੜੀਆਂ ਹੋਈਆਂ ਹਨ।
ਇਨ–ਹਾਊਸ ਡਾਇਓਗਨੌਸਟਿਕ ਪਰਖਾਂ ਦਾ ਵਿਕਾਸ
ਡੀਬੀਟੀ–ਏਆਈਜ਼ (ਖ਼ੁਦਮੁਖਦਿਆਰ ਸੰਸਥਾਨ) ਨੇ ਆਤਮ–ਨਿਰਭਰਤਾ ਹਾਸਲ ਕਰਨ ਲਈ ਦੇਸੀ ਡਾਇਓਗਨੌਸਟਿਕ ਟੈਸਟਾਂ ਦੇ ਵਿਕਾਸ ਲਈ ਆਪਣੇ ਖੋਜ ਯਤਨਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ।
• ਘੱਟ ਲਾਗਤ ਵਾਲੀ ਕਲਰੋਮੀਟ੍ਰਿਕ ਪੀਸੀਆਰ ਅਧਾਰਿਤ ਪਰਖ ਟੈਕਨੋਲੋਜੀ ਅਤੇ ਡੀਬੀਟੀ–ਟੀਐੱਚਐੱਸਟੀਆਈ (DBT-THSTI) ਵੱਲੋਂ ਵਿਕਸਿਤ ਇੱਕ ਐਪਟਾਮਰ–ਅਧਾਰਿਤ ਸਾਰਸ–ਕੋਵ–2 (SARS-CoV-2) ਐਂਟੀਜਨ ਡਿਟੈਕਸ਼ਨ ਟੈਕਨੋਲੋਜੀ ਕ੍ਰਮਵਾਰ ਜੀਨੀ (Genei) ਅਤੇ ਮੋਲਬੀਓ ਡਾਇਓਗਨੌਸਟਿਕਸ ਪ੍ਰਾਈਵੇਟ ਲਿਮਿਟਿਡ (Molbio Diagnostics Pvt. Limited) ਨੂੰ ਟ੍ਰਾਂਸਫ਼ਰ ਕੀਤੀਆਂ ਗਈਆਂ ਸਨ।
• ਡੀਬੀਟੀ–ਟੀਐੱਚਐੱਸਟੀਆਈ (DBT-THSTI) ਵੱਲੋਂ ਇਨ–ਹਾਊਸ IgG ELISA ਟੈਕਨਾਲੋਜੀ ਵੀ XCyton Diagnostics Limited ਨੂੰ ਟ੍ਰਾਂਸਫ਼ਰ ਕੀਤੀ ਗਈ ਸੀ।
• ਪੀਓਸੀਟੀ (POCT) ਸੇਵਾਵਾਂ, ਨਵੀਂ ਦਿੱਲੀ ਨਾਲ ਡੀਬੀਟੀ–ਆਰਜੀਸੀਬੀ (DBT-RGCB) ਨੇ ਘੱਟ–ਲਾਗਤ ਵਾਲਾ ਵਾਇਰਲ ਟ੍ਰਾਂਸਪੋਰਟ ਮੀਡੀਅਮ ਅਤੇ ਆਰਐੱਨਏ ਐਕਸਟ੍ਰੈਕਸ਼ਨ ਕਿੱਟ ਵਿਕਸਿਤ ਕੀਤੇ ਹਨ ਜੋ ਵਪਾਰਕ ਵਰਤੋਂ ਲਈ ਤਿਆਰ ਹੈ।
ਖੋਜਕਾਰਾਂ, ਸਟਾਰਟਅੱਪਸ ਤੇ ਉਦਯੋਗ ਵੱਲੋਂ ਡੀਬੀਟੀ–ਟੀਐੱਚਐੱਸਟੀਆਈ (DBT-THSTI), ਫ਼ਰੀਦਾਬਾਦ, ਡੀਬੀਟੀ–ਆਰਸੀਬੀ (DBT-RCB), ਫ਼ਰੀਦਾਬਾਦ, ਡੀਬੀਟੀ–ਆਈਐੱਲਐੱਸ (DBT-ILS), ਭੂਬਨੇਸ਼ਵਰ, ਡੀਬੀਟੀ–ਇਨਸਟੈੱਮ (DBT-InStem), ਬੈਂਗਲੁਰੂ, ਡੀਬੀਟੀ–ਐੱਨਸੀਸੀਐੱਸ (DBT-NCCS), ਪੁਣੇ ਅਤੇ ਆਈਐੱਲਬੀਐੱਸ (ILBS) ਨਵੀਂ ਦਿੱਲੀ ਸਥਿਤ ਡੀਬੀਟੀ ਸੁਵਿਧਾ ’ਚ ਸਥਾਪਿਤ ਕਲੀਨਿਕਲ ਤੇ ਵਾਇਰਸ ਸੈਂਪਲਾਂ ਤੱਕ ਪਹੁੰਚ ਦੀ ਸੁਵਿਧਾ ਲਈ ਬਾਇਓਰੀਪੋਜ਼ਿਟਰੀਜ਼ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ। ਬਾਇਓਸਪੈਸੀਮੈੱਨਜ਼ ਦੀ ਸ਼ੇਅਰਿੰਗ; ਕਿੱਟਸ, ਥੈਰਾਪਿਊਟਿਕਸ ਤੇ ਵੈਕਸੀਨਾਂ ਦੇ ਵਿਕਾਸ ਲਈ ਕੋਵਿਡ–19 ਨਾਲ ਸਬੰਧਿਤ ਖੋਜ ਨੂੰ ਤੇਜ਼ ਕਰਦੀ ਹੈ। ਡੀਬੀਟੀ–ਟੀਐੱਚਐੱਸਟੀਆਈ (DBT-THSTI) ਨੇ ਉਦਯੋਗ, ਸਟਾਰਟ–ਅੰਪਸ ਅਤੇ ਅਕੈਡਮੀਆ ਦੀਆਂ ਬੇਨਤੀਆਂ ਉੱਤੇ 2,500 ਤੋਂ ਵੱਧ ਸੈਂਪਲ ਐਲੀਕੌਟਸ ਵੰਡੇ ਹਨ।
ਆਰਟੀਪੀਸੀਆਰ (RTPCR), ਐਂਟੀਬੌਡੀ ਅਤੇ ਐਂਟੀਜਨ ਟੈਸਟ; ਕੋਵਿਡ–19 ਡਾਇਓਗਨੌਸਟਿਕ ਕਿੱਟ ਵੈਧਤਾਕਰਣ ਕੇਂਦਰਾਂ ਵਜੋਂ ਡੀਬੀਟੀ–ਖ਼ੁਦਮੁਖਤਿਆਰ ਸੰਸਥਾਨ ਹੁਣ ਵੈਧਤਾ ਤੋਂ ਪਹਿਲਾਂ ਇਨ–ਹਾਊਸ ਕਿੱਟ ਟੈਸਟਿੰਗ ਲਈ ਉਦਯੋਗ, ਸਟਾਰਟ–ਅੱਪਸ ਅਤੇ ਅਕੈਡਮੀਆ ਦੇ ਪੈਨਲਜ਼ ਮੁਹੱਈਆ ਕਰਵਾ ਰਹੇ ਹਨ।
ਡੀਬੀਟੀ–ਟੀਐੱਚਐੱਸਟੀਆਈ (DBT-THSTI) ਨੇ ਸਾਰਸ–ਕੋਵ–2 ਦੀ ਛੂਤ ਲਈ ਟੈਸਟ ਵਿੱਚ ਪਾਜ਼ਿਟਿਵ ਰਹੇ ਲੱਛਣਗ੍ਰਸਤ ਮਰੀਜ਼ਾਂ ਲਈ ਪਾਜ਼ਿਟਿਵ ਸੇਰਾ ਦੇ ਪੈਨਲਜ਼ ਵੀ ਸਥਾਪਿਤ ਕੀਤੇ ਹਨ। ਇਹ ਪੈਨਲਜ਼ ਡਾਇਓਗਨੌਸਟਿਕ ਕਿੱਟਸ ਦੀ ਵੈਧਤਾ ਵਿੱਚ ਉਪਯੋਗਤਾ ਪਾਉਣਗੇ। ਡੀਬੀਟੀ–ਟੀਐੱਚਐੱਸਟੀਆਈ (DBT-THSTI) ਨੇ ਸੇਰਾ ਦੇ ਇਨ੍ਹਾਂ ਪੈਨਲਜ਼ ਦੀ ਵਰਤੋਂ ਕਰਦਿਆਂ SARS-CoV-2 ਲਈ ਰੈਪਿਡ IgG/IgM ਅਤੇ ਰੈਪਿਡ IgG ਕਾਰਡ ਟੈਸਟਸ ਵੈਧ ਕੀਤੇ ਹਨ।
ਖੋਜ ਵਸੀਲੇ – ਸਟਾਰਟ–ਅੱਪ ਅਤੇ ਉਦਯੋਗਿਕ ਖੋਜ ਦੀ ਸੁਵਿਧਾ ਲਈ
ਉਦਯੋਗ ਅਤੇ ਅਕੈਡਮੀਆ ਨਾਲ ਸ਼ੇਅਰਿੰਗ ਲਈ ਡੀਬੀਟੀ (DBT) ਸੰਸਥਾਨ ਦੇਸੀ ਪਸ਼ੂ ਮਾਡਲ, ਵਾਇਰਲ ਸਪਾਈਕ ਪ੍ਰੋਟੀਨਜ਼, ਰਿਸੈਪਟਰ ਬਾਈਂਡਿੰਗ ਡੋਮੇਲ ਪੈਪਟਾਈਡਜ਼, ਸੂਡੋਵਾਇਰਸਜ਼, ਕਲੀਨਿਕਲ ਇਮਿਊਨੋਲੋਜੀਕਲ ਪਰਖਾਂ ਅਤੇ ਖੋਜ ਲਈ ਐਂਟੀਬੌਡੀਜ਼ ਜਿਹੇ ਖੋਜ ਵਸੀਲੇ ਵਿਕਸਿਤ ਕਰ ਰਹੇ ਹਨ। ਡੀਬੀਟੀ–ਟੀਐੱਚਐੱਸਟੀਆਈ (DBT-THSTI) ਫ਼ਰੀਦਾਬਾਦ ਨੇ ਐਂਟੀ–ਵਾਇਰਲਜ਼, ਥੈਰਾਪਿਊਟਿਕਸ ਅਤੇ ਵੈਕਸੀਨਾਂ ਦੇ ਮੁੱਲਾਂਕਣ ਲਈ ਇੱਕ ਹੈਮਸਟਰ ਇਨਫ਼ੈਕਸ਼ਨ ਮਾਡਲ ਸਥਾਪਿਤ ਕੀਤਾ ਹੈ। ਡੀਬੀਟੀ–ਆਈਐੱਲਐੱਸ (DBT-ILS), ਭੂਬਨੇਸ਼ਵਰ ਨੇ ਵੇਰੋ ਸੈੱਲ ਲਾਈਨਾਂ ਦੀ ਵਰਤੋਂ ਕਰਦਿਆਂ SARS-CoV-2 ਦੇ 17 ਇਨ ਵਿਟਰੋ ਕਲਚਰਜ਼ ਸਫ਼ਲਤਾਪੂਰਬਕ ਸਥਾਪਿਤ ਕੀਤੇ ਹਨ, ਜੋ ਕਿ ਐਂਟੀ–ਵਾਇਰਲ ਟੈਸਟਿੰਗ ਅਤੇ ਐਂਟੀ–ਵਾਇਰਲ ਉਤਪਾਦਾਂ ਲਈ ਮਹੱਤਵਪੂਰਨ ਸਰੋਤ ਹੈ।
#ਡੀਬੀਟੀ–ਇੰਡੀਆ ਫ਼ਾਈਟਸ ਕੋਵਿਡ (#DBT-India Fights COVID) ਇੱਕ ‘ਆਤਮਨਿਰਭਰ ਭਾਰਤ’ ਦੇ ਸਾਡੇ ਨਿਸ਼ਾਨੇ ਦੀ ਪੂਰਤੀ ਲਈ ਦੇਸੀ ਸਮਾਧਾਨ ਵਿਕਸਿਤ ਕਰ ਕੇ।
(ਹੋਰ ਜਾਣਕਾਰੀ ਲਈ: ਡੀਬੀਟੀ/ਬੀਆਈਆਰਏਸੀ (DBT/BIRAC) ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ
@DBTIndia @BIRAC_2012
www.dbtindia.gov.inwww.birac.nic.in)
*****
ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)
(Release ID: 1639206)
Visitor Counter : 230