ਵਿੱਤ ਮੰਤਰਾਲਾ

ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰਾਂ ’ਤੇ ਜੀਐੱਸਟੀ ਦੀ ਦਰ ਦੇ ਮੁੱਦੇ ਬਾਰੇ ਸਪਸ਼ਟੀਕਰਨ

Posted On: 15 JUL 2020 4:46PM by PIB Chandigarh

 

ਮੀਡੀਆ ਦੇ ਕੁਝ ਹਿੱਸਿਆਂ ਵਿੱਚ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰਾਂ ਬਾਰੇ ਜੀਐੱਸਟੀ ਦਰ ਦਾ ਮੁੱਦਾ ਸਾਹਮਣੇ ਆਇਆ ਹੈ

 

ਇਹ ਦੱਸਿਆ ਗਿਆ ਹੈ ਕਿ ਹੈਂਡ ਸੈਨੀਟਾਈਜ਼ਰ 18 ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਨੂੰ ਆਕਰਸ਼ਿਤ ਕਰਦੇ ਹਨ ਸਾਬਣ, ਐਂਟੀ-ਬੈਕਟੀਰੀਆ ਤਰਲ, ਡੀਟੌਲ ਆਦਿ ਵਾਂਗ ਸੈਨੀਟਾਈਜ਼ਰ ਵੀ ਜੀਵਾਣੂ ਰਹਿਤ ਹੁੰਦੇ ਹਨ ਇਨ੍ਹਾਂ ਸਭ ਤੇ ਜੀਐੱਸਟੀ ਪ੍ਰਣਾਲੀ ਦੇ ਅਧੀਨ 18 ਪ੍ਰਤੀਸ਼ਤ ਦੀ ਡਿਊਟੀ ਦੀ ਦਰ ਲਗਦੀ ਹੈ ਵੱਖ-ਵੱਖ ਵਸਤਾਂ ਉੱਤੇ ਜੀਐੱਸਟੀ ਦੀਆਂ ਦਰਾਂ ਦਾ ਫੈਸਲਾ ਜੀਐੱਸਟੀ ਕੌਂਸਲ ਦੁਆਰਾ ਕੀਤਾ ਜਾਂਦਾ ਹੈ ਜਿੱਥੇ ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਮਿਲ ਕੇ ਵਿਚਾਰ ਕਰ ਕੇ ਫ਼ੈਸਲੇ ਲੈਂਦੀਆਂ ਹਨ।

 

ਅੱਗੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਹੈਂਡ ਸੈਨੀਟਾਈਜ਼ਰ ਬਣਾਉਣ ਦੇ ਕੰਮ ਆਉਣ ਵਾਲੇ ਰਸਾਇਣ ਪੈਕਿੰਗ ਸਮੱਗਰੀ, ਇਨਪੁਟ ਸੇਵਾਵਾਂ ਹਨ, ਜਿਨ੍ਹਾਂ ਉੱਤੇ ਵੀ 18 ਪ੍ਰਤੀਸ਼ਤ ਜੀਐੱਸਟੀ ਦੀ ਦਰ ਲਗਦੀ ਹੈ ਸੈਨੀਟਾਈਜ਼ਰਾਂ ਅਤੇ ਹੋਰ ਇਸੇ ਤਰ੍ਹਾਂ ਦੇ ਸਮਾਨ ਤੇ ਜੀਐੱਸਟੀ ਦੀ ਦਰ ਘਟਾਉਣ ਨਾਲ ਇੱਕ ਉਲਟ ਡਿਊਟੀ ਬਣਤਰ ਆਵੇਗੀ ਅਤੇ ਘਰੇਲੂ ਨਿਰਮਾਤਾਵਾਂ ਨੂੰ ਆਯਾਤਕਾਰਾਂ ਤੋਂ ਨੁਕਸਾਨ ਹੋਵੇਗਾ ਜੀਐੱਸਟੀ ਦੇ ਘੱਟ ਰੇਟ ਆਯਾਤ ਨੂੰ ਸਸਤਾ ਬਣਾ ਕੇ ਸਹਾਇਤਾ ਕਰਦੇ ਹਨ ਇਹ ਭਾਰਤ ਦੀ ਆਤਮ ਨਿਰਭਰ ਭਾਰਤ ਦੀ ਨੀਤੀ ਦੇ ਖ਼ਿਲਾਫ਼ ਹੈ। ਜੇ ਘਰੇਲੂ ਨਿਰਮਾਤਾ ਉਲਟ ਡਿਊਟੀ ਬਣਤਰ ਦੇ ਕਾਰਨ ਦੁਖੀ ਹਨ ਤਾਂ ਖ਼ਪਤਕਾਰਾਂ ਨੂੰ ਜੀਐੱਸਟੀ ਦੀ ਘੱਟ ਦਰ ਦਾ ਫਾਇਦਾ ਨਹੀਂ ਹੋਵੇਗਾ

 

 

********

 

ਆਰਐੱਮ / ਕੇਐੱਮਐੱਨ


(Release ID: 1638948) Visitor Counter : 185