ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਐੱਨਐੱਸਟੀ ਵਿਗਿਆਨੀਆਂ ਨੇ ਰੇਮਾਟਾਇਡ ਗਠੀਏ ਦੀ ਗੰਭੀਰਤਾ ਨੂੰ ਘੱਟ ਕਰਨ ਲਈ ਨੈਨੋ ਕਣ ਵਿਕਸਿਤ ਕੀਤੇ

Posted On: 12 JUL 2020 1:41PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰ ਸੰਸਥਾ ਨੈਨੋ ਵਿਗਿਆਨ ਅਤੇ ਟੈਕਨੋਲੋਜੀਇੰਸਟੀਟਿਊਟ (ਆਈਐੱਨਐੱਸਟੀ) ਦੇ ਵਿਗਿਆਨੀਆਂ ਨੇ ਚਿਟੋਸਨ ਨਾਲ ਨੈਨੋ ਕਣਾਂ ਨੂੰ ਵਿਕਸਿਤ ਕੀਤਾ ਹੈ ਅਤੇ ਰੇਮਾਟਾਇਡ ਗਠੀਏ ਦੀ ਗੰਭੀਰਤਾ ਨੂੰ ਘੱਟ ਕਰਨ ਲਈ ਜ਼ਿੰਕ ਗਲੂਕੋਨੇਟ ਦੇ ਨਾਲ ਇਨ੍ਹਾਂ ਨੈਨੋ ਕਣਾਂ ਨੂੰ ਲੋਡ ਕਰ ਦਿੱਤਾ ਹੈ।

 

ਜ਼ਿੰਕ ਤੱਤ ਆਮ ਤੌਰ ਤੇ ਹੱਡੀ ਹੋਮਿਓਸਕੈਟਸਿਸ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੁੰਦਾ ਹੈ ਅਤੇ ਅਜਿਹਾ ਦੱਸਿਆ ਜਾਂਦਾ ਹੈ ਕਿ ਲੈਵਲ ਰੇਮਾਟਾਇਡ ਗਠੀਆ ਰੋਗੀਆਂ ਅਤੇ ਇਸ ਤੋਂ ਪ੍ਰਭਾਵਿਤ ਜਾਨਵਰਾਂ ਵਿੱਚ ਘੱਟ ਹੋ ਜਾਂਦਾ ਹੈ। ਇਹ ਵੀ ਜਾਣਕਾਰੀ ਹੈ ਕਿ ਜ਼ਿੰਕ ਗਲੂਕੋਨੇਟ ਦੇ ਰੂਪ ਵਿੱਚ ਜ਼ਿੰਕ ਦੇ ਮੂੰਹ ਰਾਹੀਂ ਦਿੱਤੇ ਜਾਨ ਦੀ ਮਨੁੱਖਾਂ ਵਿੱਚ ਬਹੁਤ ਘੱਟ ਉਪਲੱਭਧਤਾ ਹੁੰਦੀ ਹੈ।

 

ਚੀਟੋਸਨ ਇਕ ਜੀਵ ਅਨੂਕੂਲ ਜੈਵਿਕ ਕੁਦਰਤੀ ਪੋਲਿਸੇਕਰਾਇਡ ਹੁੰਦਾ ਹੈ ਜੋ ਕ੍ਰਿਸਟਾਸੀਨ ਦੀ ਐਕਸਪਲੈਟਨ ਤੋਂ ਪ੍ਰਾਪਤ ਬਹੁਤ ਸਾਰੇ ਬਾਇਓਪੋਲੀਮਸਰਜ਼ ਵਿਚੋਂ ਇੱਕ ਹੈ, ਜੋ ਕਿ ਅਵਸ਼ੋਸ਼ਣ ਨੂੰ ਹੁਲਾਰਾ ਦੇਣ ਵਾਲੇ ਲੱਛਣਾਂ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਆਈਐੱਨਐੱਸਟੀ ਦੀ ਟੀਮ ਨੇ ਖਾਸ ਤੌਰ 'ਤੇ ਚਿਟੋਸਨ ਦੀ ਚੋਣ ਕੀਤੀ ਕਿਉਂਕਿ ਇਹ ਜੀਵ ਅਨੁਕੂਲ,ਜੈਵਿਕ ਅਤੇ ਜ਼ਹਿਰ ਮੁਕਤ ਹੈ ਅਤੇ ਸੁਭਾਅ ਮੁਕੋਏਡੇਸਿਵ ਹੈ।  'ਮੈਗਨੇਸ਼ਿਅਮ ਰਿਸਰਚ' ਜਰਨਲ ਵਿੱਚ ਪਹਿਲਾਂ ਛਾਪੀ ਗਈ ਇਕ ਰਿਪੋਰਟ ਨੇ ਪ੍ਰਦਾਸ਼ਿਤ ਕੀਤਾ ਹੈ ਕਿ ਚੂਹਿਆਂ ਵਿੱਚ ਇੰਟਰਪੋਰੇਨਿਅਲ ਖੁਰਾਕ ਦੇ ਬਾਅਦ,ਮਾਣਕ ਰੂਪ ਵਿੱਚ ਜ਼ਿੰਕ ਆਕਸਾਈਡ ਦਾ ਨਤੀਜਾ ਸੀਰਮ ਜ਼ਿੰਕ ਪੱਧਰ ਵਿੱਚ ਮਾਮੂਲੀ ਵਾਧੇ ਦੇ ਰੂਪ ਵਿੱਚ ਆਇਆ ਜਦਕਿ ਨੈਨੋ ਰੂਪ ਵਿੱਚ ਇਸਦਾ ਨਤੀਜਾ ਜ਼ਿਕਰਯੋਗ ਰੂਪ ਵਿੱਚ ਉੱਚ ਸੀਰਮ ਜ਼ਿੰਕ ਪੱਧਰ ਦੇ ਰੋਪਿ ਵਿੱਚ ਸਾਹਮਣੇ ਆਇਆ ਅਤੇ ਇਸ ਤਰਾਂ ਇਸਨੇ ਜ਼ਿੰਕ ਦੀ ਜੈਵ ਉਪਲੱਭਧਤਾ ਨੂੰ ਵਧ ਦਿੱਤਾ ਹੈ। ਇਸਨੇ ਆਈਐੱਨਐੱਸਟੀ ਦੀ ਟੀਮ ਨੂੰ ਜ਼ਿੰਕ ਗਲੂਕੋਨੇਟ ਦੇ ਨੈਨੋ ਵਿਕਾਸ ਲਈ ਪ੍ਰੇਰਿਤ ਕੀਤਾ ਹੈ।

 

ਹਾਲ ਹੀ ਦੇ ਦਿਨਾਂ ਵਿੱਚ ਚਿਟੋਸਨ ਨੈਨੋ ਕਣਾਂ ਨੂੰ ਵਿਕਸਿਤ ਕਰਨ ਲਈ ਆਇਓਨਿੱਕ ਗੈਲੇਸ਼ਨ ਪ੍ਰਣਾਲੀ ਦਾ ਵਿਆਪਕ ਰੂਪ ਨਾਲ ਉਪਯੋਗ ਕੀਤਾ ਹੈ ਜਿਸ ਵਿੱਚ ਮੈਡੀਕਲ ਰੂਪ ਵਿੱਚ ਕਿਰਿਆਸ਼ੀਲ ਭਿੰਨ-ਭਿੰਨ ਫਾਰਮਕੋਲੋਜੀਕਲ ਕਾਰਕ ਹੋ ਸਕਦੇ ਹਨ।  ਏਸੀਐੱਸ ਬਾਇਓਮਟਰੀਅਲ ਸਾਇੰਸ ਅਤੇ ਇੰਜੀਨੀਅਰਿੰਗ ਜਰਨਲ ਵਿੱਚ ਪ੍ਰਕਾਸ਼ਤ ਡੀਐੱਸਟੀ-ਸਾਇੰਸ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸਈਆਰਬੀ) ਅਤੇ ਡਾ. ਰੇਹਾਨ ਖਾਨ ਦੀ ਅਗਵਾਈ ਵਿੱਚ ਡੀਐੱਸਟੀ- ਨੈਨੋਮੀਸ਼ਨ ਪ੍ਰਣਾਲੀ ਦੇ ਅਧਿਐੱਨ ਨੇ ਜ਼ਿੰਕ ਗਲੂਕੋਨੇਟ ਨਾਲ ਭਰੇ ਹੋਏ ਚਿਟੋਸਨ  ਨੈਨੋ ਕਣਾਂ ਦੀ ਜ਼ਿੰਕ ਗਲੂਕੋਨੇਟ ਦੇ ਫਾਰਮ ਤੇ ਉੱਚ ਪ੍ਰਭਾਵ ਉਤਪਾਦਕਤਾ ਦਾ ਵਿਸ਼ਲੇਸ਼ਣ ਕੀਤਾ ਹੈ। 

 

ਟੀਮ ਨੇ ਡਬਲ ਡਿਸਟਿਲਡ ਪਾਣੀ ਵਿੱਚ ਚੀਟੋਸਨ ਅਤੇ ਸੋਡੀਅਮ ਟ੍ਰਿਪੋਲੀਫੋਸਫੋਟ ਦੀ ਵਰਤੋਂ ਕਰਦੇ ਹੋਏ ਜ਼ਿੰਕ ਗਲੂਕੋਨੇਟ ਨਾਲ ਭਰੇ ਚੀਟੋਸਨ ਨੈਨੋ ਕਣਾਂ ਨੂੰ ਤਿਆਰ ਕੀਤਾ ਅਤੇ ਇਸਦੇ ਨਾਲ-ਨਾਲ ਜ਼ਿੰਕ ਗਲੂਕੋਨੇਟ ਨੈਨੋ ਕਣਾਂ ਦੇ ਸੰਸਲੇਸ਼ਣ ਦੇ ਨਾਲ ਜੋੜ ਦਿੱਤਾ ਗਿਆ। ਨੈਨੋ ਕਣਾਂ ਦੇ ਵੱਖ-ਵੱਖ ਫਿਜ਼ੀਓਕੈਮਿਕਲ ਗੁਣਾਂ ਲਈ ਲੱਛਣ ਪੇਸ਼ ਕੀਤਾ ਗਿਆ ਅਤੇ ਫਿਰ ਵਿਸਟਰ ਚੂਹਿਆਂ ਵਿੱਚ ਕੋਲਾਜਿਨ ਪ੍ਰੇਰਿਤ ਗਠੀਏ ਦੀ ਗੰਭੀਰਤਾ ਦੇ ਖ਼ਿਲਾਫ਼ ਗਠੀਆ-ਰੋਧੀ ਸਮਰੱਥਾ ਜਾਂਚੀ ਗਈ। ਉਨ੍ਹਾਂ ਪਾਇਆ ਕਿ ਜ਼ਿੰਕ ਗਲੂਕੋਨੇਟ ਅਤੇ ਜ਼ਿੰਕ ਗਲੂਕੋਨੇਟ ਭਰਪੂਰ ਚੀਟੋਸਨ ਨੈਨੋ ਕਣਾਂ ਦੋਵਾਂ ਦੇ ਨਾਲ ਚੂਹਿਆਂ ਦੇ ਇਲਾਜ਼ ਨੇ ਜੋੜਾਂ ਵਿੱਚ ਸੋਜ਼,ਇਰਥੇਮਾ ਜਾਂ ਏਡਿਮਾ ਵਿੱਚ ਕਮੀ ਲਿਆਉਣ ਲਈ ਦੇ ਜ਼ਰੀਏ ਗਠੀਏ ਦੀ ਗੰਭੀਰਤਾ ਨੂੰ ਘਟਾ ਦਿੱਤਾ ਪਰ ਜ਼ਿੰਕ ਗਲੂਕੋਨੇਟ ਨਾਲ ਭਰਪੂਰ ਚੀਟੋਸਨ ਨੈਨੋ ਕਣਾਂ ਨੇ ਉੱਚ ਪ੍ਰਭਾਵਸ਼ੀਲਤਾ ਪ੍ਰਦਰਸ਼ਿਤ ਕੀਤੀ।ਟੀਮ ਨੇ ਜੈਵ-ਰਸਾਇਣ ਵਿਸ਼ਲੇਸ਼ਣ, ਹਿਸਟੋਲੋਜਿਕਲ ਨਿਰੀਖਣ ਅਤੇ ਇੰਫਲੇਮੈਟਰੀ ਮਾਰਕਰਸ ਇਮਯੂਨ ਹਿਸਟੋਕੈਮੀਕਲ ਜਿਹੇ ਭਿੰਨ ਭਿੰਨ ਮਾਨਕਾਂ ਦਾ ਪ੍ਰੀਖਣ ਕੀਤਾ ਅਤੇ ਸੁਝਾਅ ਦਿੱਤਾ ਕਿ ਜ਼ਿੰਕ ਗਲੂਕੋਨੇਟ ਨਾਲ ਭਰਪੂਰ ਚੀਟੋਸਨ ਨੈਨੋ ਕਣਾਂ ਨੇ ਜ਼ਿੰਕ ਗਲੂਕੋਨੇਟ ਦੇ ਫ੍ਰੀ ਫਾਰਮ ਦੀ ਤੁਲਨਾ ਵਿੱਚ ਬੇਹਤਰ ਇਲਾਜ਼ ਦੇ ਪ੍ਰਭਾਵ ਉਜਾਗਰ ਕੀਤੇ ਹਨ। ਉਨ੍ਹਾਂ ਨੇ ਇਸਦਾ ਕਾਰਨ ਜ਼ਿੰਕ ਗਲੂਕੋਨੇਟ ਨਾਲ ਭਰਪੂਰ ਚੀਟੋਸਨ ਨੈਨੋ ਕਣਾਂ ਦੀ ਇੰਫਲੀਮੇਟਰੀ ਸਮਰੱਥਾ ਦੱਸਿਆ ਹੈ।

 

ਡੀਐੱਸਟੀ ਕੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ , 'ਨੈਨੋ ਜੈਵ-ਟੈਕਨੋਲੋਜੀ ਕਈ ਉਨ੍ਹਾਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਉਪਲਬਧ ਕਰਾਉਂਦੀ ਹੈ ਜਿਨ੍ਹਾਂ ਨੂੰ ਰਵਾਇਤੀ ਫਾਰਮਾਸਿਊਟੀਕਲ ਵਿਕਾਸ ਲਈ ਅਕਸਰ ਪ੍ਰਭਾਵੀ ਢੰਗ ਨਾਲ ਹੱਲ ਕਰਨ ਵਿੱਚ ਸਮਰੱਥ ਨਹੀਂ ਹੋ ਪਾਉਂਦੇ ਜਿਵੇਂ ਕਿ ਦਵਾਈਆਂ ਨੂੰ ਨਿਰੰਤਰ ਅਤੇ ਟੀਚਾਗਤ ਢੰਗ ਨਾਲ ਜਾਰੀ ਕਰਨਾ ,ਜੈਵ-ਉਪਲੱਭਧਤਾ,ਦਵਾਈਆਂ ਅਤੇ ਨਿਊਟ੍ਰਾਇਸਯੂਟਿਕਲਜ਼ ਦੀ ਪ੍ਰਭਾਵਸ਼ੀਲਤਾ ਆਦਿ। ਆਈਐੱਨਐੱਸਟੀ, ਮੋਹਾਲੀ ਵਿੱਚ ਵਧੀਆ  ਜ਼ਿੰਕ ਗਲੂਕੋਨੇਟ ਨਾਲ ਭਰਪੂਰ ਚੀਟੋਸਨ ਨੈਨੋ ਕਣਾਂ ਦਾ ਨੈਨੋ ਪ੍ਰਤਿਪਾਦਨ ਰੇਮੇਟਾਇਡ ਅਰਥਰਾਇਟਿਸ ਲਈ ਬੇਹਤਰੀਨ ਇਲਾਜ ਦਾ ਇੱਕ ਰਚਨਾਤਮਕ ਉਦਾਹਰਣ ਹੈ।

 

ਪ੍ਰਕਾਸ਼ਨ:

ਅੰਸਾਰੀ ਐੱਮਐੱਮ, ਅਹਮਦ ਏ, ਮਿਸ਼ਰਾ ਆਰਕੇ, ਰਜ਼ਾ ਐੱਸਐੱਸ, ਖਾਨ ਆਰ।

 ਜ਼ਿੰਕ ਗਲੂਕੋਨੇਟ ਨਾਲ ਭਰਪੂਰ ਚਿਟੋਸਨ ਨੈਨੋ ਕਣ ਵਿਸਟਰ ਚੂਹਿਆਂ ਵਿੱਚ ਕੋਲੇਜਨ ਪ੍ਰੇਰਿਤ ਗਠੀਏ ਦੀ ਗੰਭੀਰਤਾ ਨੂੰ ਘਟਾਉਂਦੇ ਹਨ।  ਏਸੀਐੱਸ ਬਾਇਓਮੈਟਰੀਅਲਸ ਸਾਇੰਸ ਅਤੇ ਇੰਜੀਨੀਅਰਿੰਗ. 2019 ਮਈ 27; 5 (7): 3380-3397.

 

https://doi.org/10.1021/acsbiomatorys.9b00427

 

ਵਧੇਰੇ ਜਾਣਕਾਰੀ ਲਈ ਸੰਪਰਕ ਡਾ. ਰੇਹਾਨ ਖਾਨ (rehankhan @ inst.ac.in, 0172 - 2210075) ਨਾਲ ਸੰਪਰਕ ਕਰੋ।

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1638203) Visitor Counter : 169