ਪ੍ਰਿਥਵੀ ਵਿਗਿਆਨ ਮੰਤਰਾਲਾ

ਗੰਭੀਰ ਚੱਕਰਵਾਤੀ ਤੂਫ਼ਾਨ ‘ਨਿਸਰਗ’ ਉੱਤਰ ਪੱਛਮ ਵੱਲ ਗਿਆ ਅਤੇ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਵਾਲੀ ਹਵਾ ਨਾਲ ਗੰਭੀਰ ਚੱਕਰਵਾਤ ਨੇ ਭਾਰਤੀ ਸਮੇਂ ਅਨੁਸਾਰ 12:30 ਤੋਂ 14: 30 ਵਜੇ ਦੱਖਣੀ ਅਲੀਬਾਗ ਦੇ ਨਜ਼ਦੀਕ ਤੋਂ ਮਹਾਰਾਸ਼ਟਰ ਤਟ ਨੂੰ ਪਾਰ ਕੀਤਾ

ਇਹ ਅੱਜ ਭਾਰਤੀ ਸਮੇਂ ਅਨੁਸਾਰ 1430 ਵਜੇ ਤਟ ’ਤੇ ਕੇਂਦ੍ਰਿਤ ਸੀ, ਤਟਵਰਤੀ ਮਹਾਰਾਸ਼ਟਰ ਵਿੱਚ ਅਲੀਬਾਗ ਦੇ ਦੱਖਣ ਪੂਰਬ ਦੇ ਨਜ਼ਕੀਕ, ਮੁੰਬਈ ਦੇ 75 ਕਿਲੋਮੀਟਰ (ਕੋਲਾਬਾ) ਅਤੇ ਪੁਣੇ ਦੇ 65 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ

Posted On: 03 JUN 2020 4:43PM by PIB Chandigarh

 

 

ਮਿਤੀ/ਨਿਗਰਾਨੀ ਦਾ ਸਮਾਂ (ਭਾਰਤੀ ਮਿਆਰੀ ਸਮਾਂ)

03-06-2020 ਨੂੰ ਭਾਰਤੀ ਸਮੇਂ ਅਨੁਸਾਰ

1430 ਮੌਜੂਦਾ ਸਥਿਤੀ ਵਿਥਕਾਰ/ਲੰਬਕਾਰ

ਗੰਭੀਰ ਚੱਕਰਵਾਤੀ ਤੂਫ਼ਾਨਨਿਸਰਗਉੱਤਰਪੱਛਮ ਵੱਲ ਗਿਆ ਅਤੇ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਵਾਲੀ ਹਵਾ ਨਾਲ ਗੰਭੀਰ ਚੱਕਰਵਾਤ ਨੇ ਭਾਰਤੀ ਸਮੇਂ ਅਨੁਸਾਰ 12:30 ਤੋਂ 14: 30 ਵਜੇ ਦੱਖਣੀ ਅਲੀਬਾਗ ਦੇ ਨਜ਼ਦੀਕ ਤੋਂ ਮਹਾਰਾਸ਼ਟਰ ਤਟ ਨੂੰ ਪਾਰ ਕੀਤਾ ਇਹ ਅੱਜ 03 ਜੂਨ, 2020 ਨੂੰ ਭਾਰਤੀ ਸਮੇਂ ਅਨੁਸਾਰ 1430 ਵਜੇ ਤਟਤੇ ਕੇਂਦ੍ਰਿਤ ਸੀ, ਤਟਵਰਤੀ ਮਹਾਰਾਸ਼ਟਰ ਵਿੱਚ ਅਲੀਬਾਗ ਦੇ ਦੱਖਣ ਪੂਰਬ ਦੇ ਨਜ਼ਕੀਕ ਵਿਥਕਾਰ 18.50 ਉੱਤਰ ਅਤੇ ਲੰਬਕਾਰ 73.20 ਪੂਰਬ, ਮੁੰਬਈ ਦੇ 75 ਕਿਲੋਮੀਟਰ (ਕੋਲਾਬਾ) ਅਤੇ ਪੁਣੇ ਦੇ 65 ਕਿਲੋਮੀਟਰ ਪੂਰਬ ਵਿੱਚ ਸਥਿਤ ਸੀ

ਕੇਂਦਰ ਨਜ਼ਦੀਕ ਮੌਜੂਦਾ ਤੀਬਰਤਾ

90-100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 110 ਕਿਲੋਮੀਟਰ ਪ੍ਰਤੀ ਘੰਟਾ

ਤਟ ਤੋਂ ਨਿਗਰਾਨੀ

ਹਵਾ ਦੀ ਗਤੀ (03-06-2020 ਨੂੰ ਭਾਰਤੀ ਸਮੇਂ 1430 ’ਤੇ ਕਿਲੋਮੀਟਰ ਪ੍ਰਤੀ ਘੰਟਾ) :

ਰਤਨਾਗਿਰੀ-09, ਅਲੀਬਾਗ-102, ਕੋਲਾਬਾ-15 ਅਤੇ ਸੈਂਟਾਕਰੂਜ਼-15 ਕਿਲੋਮੀਟਰ ਪ੍ਰਤੀ ਘੰਟਾ

ਵਰਖਾ (ਐੱਮਐੱਮ ਵਿੱਚ, 03-06-2020 ਤੋਂ ਭਾਰਤੀ ਮਿਆਰੀ ਸਮੇਂ 0830 ਤੋਂ) :

ਰਤਨਾਗਿਰੀ-38, ਅਲੀਬਾਗ-45, ਕੋਲਾਬਾ-23 ਅਤੇ ਸੈਂਟਾਕਰੂਜ਼-12 ਐੱਮਐੱਮ

ਪਿਛਲੀ ਰਫ਼ਤਾਰ

ਪਿਛਲੇ 06 ਘੰਟਿਆਂ ਦੌਰਾਨ 23 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰਪੱਛਮ ਵੱਲ ਗਿਆ

ਅਨੁਮਾਨਿਤ ਗਤੀ, ਤੀਬਰਤਾ ਅਤੇ ਲੈਂਡਫਾਲ

ਅਗਲੇ 06 ਘੰਟਿਆਂ ਤੌਰਾਨ ਚੱਕਰਵਾਤੀ ਤੂਫ਼ਾਨ ਉੱਤਰਪੱਛਮ ਵੱਲ ਵਧੇਗਾ ਅਤੇ ਕਮਜ਼ੋਰ ਹੋਵੇਗਾ

ਤਟਵਰਤੀ ਮਹਾਰਾਸ਼ਟਰ ਅਤੇ ਗੁਜਰਾਤ ਲਈ ਹਵਾ ਦਾ ਅਨੁਮਾਨ

ਰਾਏਗੜ੍ਹ ਅਤੇ ਨਾਲ ਲੱਗਦੇ ਮੁੰਬਈ ਦੇ ਖੇਤਰਾਂ ਅਤੇ ਠਾਣੇ ਨਾਲ 90-100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 110 ਕਿਲੋਮੀਟਰ ਪ੍ਰਤੀ ਘੰਟਾ ਹੋਣ; ਰਤਨਾਗਿਰੀ ਦੇ ਨਾਲ ਨਾਲ, ਸਿੱਧੂਦੁਰਗ, ਠਾਣੇ ਦੇ ਬਾਕੀ ਖੇਤਰਾਂ ਅਤੇ ਪਾਲਗੜ੍ਹ ਜ਼ਿਲ੍ਹੇ ਵਿੱਚ 60-80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 90 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਅਤੇ ਅਗਲੇ 03 ਘੰਟਿਆਂ ਦੌਰਾਨ ਗੁਜਰਾਤ ਤੇ ਜ਼ਿਲ੍ਹਿਆਂ ਵਲਸਾਦ ਅਤੇ ਨਵਸਾਰੀ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਨਾਲ ਅਤੇ ਉਸਤੋਂ ਬਾਅਦ ਹੌਲੀ ਹੋਲੀ ਘੱਟ ਹੋਣ ਦੀ ਸੰਭਾਵਨਾ

ਜਵਾਰ ਲਹਿਰਾਂ

ਰਾਏਗੜ੍ਹ ਮੁੰਬਈ ਅਤੇ ਠਾਣੇ ਜ਼ਿਲ੍ਹਿਆਂ ਵਿੱਚ ਲੈਂਡਫਾਲ ਦੇ ਸਮੇਂ ਦੌਰਾਨ ਜਵਾਰ ਲਹਿਰਾਂ 1 ਤੋਂ 2 ਮੀਟਰ ਹੋਣ ਦਾ ਅਨੁਮਾਨ ਹੈ ਇਹ ਚੱਕਰਵਾਤ ਦੀ ਅੰਦਰੂਨੀ ਹਲਚਲ ਨਾਲ ਹੌਲੀ ਹੌਲੀ ਘਟਣਾ ਸ਼ੁਰੂ ਕਰ ਦੇਣਗੀਆਂ ਅਗਲੇ 3 ਘੰਟਿਆਂ ਦੌਰਾਨ ਤੂਫ਼ਾਨ ਦਾ ਊਫਾਨ ਖਗੋਲੀ ਜਵਾਰ ਤੋਂ 0.5 ਮੀਟਰ ਉੱਚਾ ਰਹਿਣ ਦੀ ਸੰਭਾਵਨਾ ਹੈ

 

 

 

 

ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ www.rsmcnewdelhi.imd.gov.in ਅਤੇ www.mausam.imd.gov.in ਤੇ ਵਿਜ਼ਿਟ ਕਰੋ

 

*****

 

 

ਐੱਨਬੀ/ਕੇਜੀਐੱਸ
 


(Release ID: 1629251)
Read this release in: English , Tamil