ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ–ਨਿਰਦੇਸ਼ ਲਾਗੂ ਹੋਣ ਨਾਲ ਖੇਤਰ ’ਚ ਹਾਲਾਤ ਮੁੜ ਆਮ ਵਰਗੇ ਹੋਣ ਲੱਗੇ
Posted On:
02 JUN 2020 7:28PM by PIB Chandigarh
ਚੰਡੀਗੜ੍ਹ, 02 ਜੂਨ, 2020
1 ਜੂਨ ਤੋਂ ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ–ਨਿਰਦੇਸ਼ ਲਾਗੂ ਹੋਣ ਤੋਂ ਬਾਅਦ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਜਿਹੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੋਰ ਗਤੀਵਿਧੀਆਂ ਮੁੜ ਸ਼ੁਰੂ ਹੋਣ ਨਾਲ ਹਾਲਾਤ ਦੁਬਾਰਾ ਆਮ ਵਰਗੇ ਹੋ ਰਹੇ ਹਨ। ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਅਧੀਨ ਵਿਅਕਤੀਆਂ ਤੇ ਵਸਤਾਂ ਦੀ ਇੰਟਰ–ਸਟੇਟ ਤੇ ਇੰਟਰਾ–ਸਟੇਟ ਆਵਾਜਾਈ ਜਿਹੀਆਂ ਗਤੀਵਿਧੀਆਂ ਦੀ ਇਜਾਜ਼ਤ ਮਿਲ ਗਈ ਹੈ ਪਰ ਰਾਜ ਸਿਹਤ ਤੇ ਸਥਿਤੀ ਦੇ ਮੁੱਲਾਂਕਣ ਦੇ ਆਧਾਰ ਉੱਤੇ ਵਿਅਕਤੀਆਂ ਦੇ ਆਵਾਗਮਨ ਨੂੰ ਨਿਯੰਤ੍ਰਿਤ ਕਰਨ ਦਾ ਪ੍ਰਸਤਾਵ ਰੱਖ ਸਕਦੇ ਹਨ।
ਅਨਲੌਕ 1.0 ਦੇ ਸ਼ੁਰੂ ਹੋਣ ਦੇ ਨਾਲ ਹੀ ਲੁਧਿਆਣਾ ਬੱਸ ਅੱਡੇ ਉੰਤੇ ਜੀਵਨ ਜਿਵੇਂ ਪਰਤ ਆਇਆ ਹੈ ਅਤੇ ਬੱਸਾਂ ਉੱਤੇ ਸਵਾਰ ਹੋਣ ਲਈ ਵੱਡੀ ਗਿਣਤੀ ’ਚ ਯਾਤਰੀ ਇੱਥੇ ਪੁੱਜ ਰਹੇ ਹਨ। ਇੱਕ ਟਿਕਟ ਖਿੜਕੀ ਉੱਤੇ ਮਾਸਕ ਪਹਿਨੇ ਯਾਤਰੀਆਂ ਨੂੰ ਬਹੁਤ ਸਬਰ ਨਾਲ ਆਪਣੀ ਵਾਰੀ ਦੀ ਉਡੀਕ ਕਰਦਿਆਂ ਵੇਖਿਆ ਜਾ ਰਿਹਾ ਹੈ। ਬੱਸਾਂ ’ਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ। ਇੰਝ ਹੀ ਹਿਮਾਚਲ ਪ੍ਰਦੇਸ਼ ’ਚ ਐੱਚਆਰਟੀਸੀ ਬੱਸਾਂ ਹੁਣ ਦੋਬਾਰਾ ਚੱਲਣ ਲਈ ਤਿਆਰ ਹਨ। ਸ਼ਿਮਲਾ ਸਥਿਤ ਇੰਟਰ–ਸਟੇਟ ਬੱਸ ਅੱਡੇ ਉੱਤੇ ਸਾਰੀਆਂ ਬੱਸਾਂ ਨੂੰ ਕੀਟਾਣੂ–ਮੁਕਤ ਕਰ ਕੇ ਸ਼ੁੱਧ ਕੀਤਾ ਜਾ ਰਿਹਾ ਹੈ ਤੇ ਸਟਾਫ਼ ਨੂੰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਰੋਹਤਕ ’ਚ ਰੇਲਵੇ ਰੋਡ ਉੱਤੇ ਮੌਜੂਦ ਬਜ਼ਾਰ ਵਿੱਚ ਲਗਭਗ ਸਾਰੀਆਂ ਦੁਕਾਨਾਂ ਦੋਬਾਰਾ ਖੁੱਲ੍ਹ ਗਈਆਂ ਹਨ ਤੇ ਸੜਕਾਂ ਉੱਤੇ ਵੱਡੀ ਗਿਣਤੀ ’ਚ ਲੋਕ ਪਰਤ ਆਏ ਹਨ।

(ਲੁਧਿਆਣਾ ਬੱਸ ਅੱਡੇ ’ਤੇ ਯਾਤਰੀ ਟਿਕਟ ਖ਼ਰੀਦ ਰਹੇ ਹਨ)
https://twitter.com/PIBChandigarh/status/1267686773074718720?s=09 (ਲੁਧਿਆਣਾ ਬੱਸ ਅੱਡਾ)

(ਐੱਚਆਰਟੀਸੀ ਦੀ ਇੱਕ ਬੱਸ ਨੂੰ ਕੀਟਾਣੂ–ਮੁਕਤ ਕਰ ਕੇ ਸ਼ੁੱਧ ਕੀਤਾ ਜਾ ਰਿਹਾ ਹੈ)
https://twitter.com/PIBChandigarh/status/1267698924812304385?s=09 (ਸ਼ਿਮਲਾ ਸਥਿਤ ਅੰਤਰ–ਰਾਜੀ ਬੱਸ ਅੱਡਾ)

(ਰੇਲਵੇ ਰੋਡ ਬਜ਼ਾਰ, ਰੋਹਤਕ)
https://twitter.com/PIBChandigarh/status/1267688373264584704?s=09 (ਰੇਲਵੇ ਰੋਡ ਬਜ਼ਾਰ, ਰੋਹਤਕ)
ਨਵੇਂ ਦਿਸ਼ਾ–ਨਿਰਦੇਸ਼ਾਂ ਅਧੀਨ, ਰਾਜਾਂ ਨੂੰ ‘ਆਰੋਗਯ ਸੇਤੂ’ ਮੋਬਾਈਲ ਐਪ ਲਈ ਉਤਸ਼ਾਹਿਤ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਹ ਐਪ ਲੋਕਾਂ ਨੂੰ ਕੋਵਿਡ–19 ਦੀ ਲਾਗ ਦੇ ਸੰਭਾਵੀ ਖ਼ਤਰੇ ਅਤੇ ਤੰਦਰੁਸਤ ਰਹਿਣ ਲਈ ਸਰਬੋਤਮ ਅਭਿਆਸਾਂ ਦੀ ਪਾਲਣਾ ਕਰਨ ਅਤੇ ਵਾਜਬ ਮੈਡੀਕਲ ਐਡਵਾਈਜ਼ਰੀਜ਼ ਬਾਰੇ ਜਾਣਕਾਰੀ ਦਿੰਦੀ ਹੈ। ਕਰਨਾਲ, ਹਰਿਆਣਾ ਦੇ ਇੱਕ ਸਿਵਲ ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ ਕਿ ਇਹ ਬਜ਼ੁਰਗਾਂ, ਬੱਚਿਆਂ ਆਦਿ ਜਿਹੇ ਅਸੁਰੱਖਿਅਤ ਲੋਕਾਂ ਲਈ ਵਧੇਰੇ ਅਹਿਮ ਹੈ ਤੇ ਇਹ ਐਪ ਹਰੇਕ ਨੂੰ ਆਪਣੇ ਮੋਬਾਈਲ ’ਚ ਡਾਊਨਲੋਡ ਕਰਨੀ ਚਾਹੀਦੀ ਹੈ।
(ਸਿਵਲ ਹਸਪਤਾਲ, ਕਰਨਾਲ ’ਚ ਡਾਕਟਰ)
https://twitter.com/PIBChandigarh/status/1267689982992379905?s=09 (ਸਿਵਲ ਹਸਪਤਾਲ, ਕਰਨਾਲ ’ਚ ਡਾਕਟਰ)
ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਮਈ, 2020 ਨੂੰ ਕੋਵਿਡ–19 ਨਾਲ ਲੜਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੇ ਖੇਤਰ ਮੁੜ ਪੜਾਅਵਾਰ ਢੰਗ ਨਾਲ ਖੋਲ੍ਹਣ ਲਈ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਸਨ। ਅਨਲੌਕ 1 ਦੇ ਮੁੜ–ਖੋਲ੍ਹਣ ਦੇ ਮੌਜੂਦਾ ਗੇੜ ਦਾ ਧਿਆਨ ਅਰਥਵਿਵਸਥਾ ਉੱਤੇ ਕੇਂਦ੍ਰਿਤ ਰਹੇਗਾ। ਇਹ ਦਿਸ਼ਾ–ਨਿਰਦੇਸ਼ 30 ਜੂਨ, 2020 ਤੱਕ ਲਾਗੂ ਰਹਿਣਗੇ।
*****
ਡੀਐੱਸ/ਪੀਐੱਸ/ਐੱਚਆਰ
(Release ID: 1628824)
ਵਿਜ਼ੀਟਰ ਕਾਊਂਟਰ : 141