ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਮਨਰੇਗਾ’ ਰਾਹੀਂ ਮਿਲ ਰਹੇ ਕੰਮਾਂ ਨਾਲ ਇਸ ਖੇਤਰ ਦੇ ਬੇਰੋਜ਼ਗਾਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਹਨ

Posted On: 24 MAY 2020 6:19PM by PIB Chandigarh

ਚੰਡੀਗੜ੍ਹ, 24 ਮਈ, 2020

ਕੋਵਿਡ–19 ਕਾਰਨ ਲਾਗੂ ਲੌਕਡਾਊਨ ਕਰਕੇ ਪੈਦਾ ਹੋਈਆਂ ਸਮੱਸਿਆਵਾਂ ਦੂਰ ਕਰਨ ਲਈ, ਇਸ ਖੇਤਰ ਦੇ ਵੱਡੀ ਗਿਣਤੀ ਬੇਰੋਜ਼ਗਾਰ ਮਜ਼ਦੂਰਾਂ ਨੂੰ ‘ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ’ (ਮਨਰੇਗਾ – MGNREGA) ਅਧੀਨ ਕੰਮ ਦਿੱਤਾ ਜਾ ਰਿਹਾ ਹੈ।  17 ਮਈ, 2020 ਨੂੰ ਗ੍ਰਹਿ ਮੰਤਰਾਲੇ ਦੇ ਹਾਲੀਆ ਹੁਕਮ ਤੋਂ ਬਾਅਦ ਗਤੀਵਿਧੀਆਂ ਵਿੱਚ ਹੋਰ ਰਿਆਇਤਾਂ ਨਾਲ ਮਜ਼ਦੂਰਾਂ ਦੀਆਂ ਰੋਜ਼ਗਾਰ ਜ਼ਰੂਰਤਾਂ ਤਦ ਤੱਕ ਯਕੀਨੀ ਤੌਰ ’ਤੇ ਪੂਰੀਆਂ ਹੋਣਗੀਆਂ, ਜਦ ਤੱਕ ਕਿ ਸਥਿਤੀ ਆਮ ਵਰਗੀ ਨਾ ਹੋ ਜਾਵੇ। ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਇਹ ਕੰਮ ਮਜ਼ਦੂਰਾਂ ਲਈ ਰਾਹਤ ਬਣ ਕੇ ਆਏ ਹਨ ਕਿਉਂਕਿ ਉਨ੍ਹਾਂ ਸਥਾਨਕ ਭਾਈਚਾਰੇ ਦੇ ਸਿੰਚਾਈ ਮੰਤਵਾਂ ਲਈ ਪਾਣੀ ਇਕੱਠਾ ਕਰਨ ਵਾਸਤੇ ਟੈਂਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਦੇ ਕਮਾਲਪੁਰ ਤੋਂ ਸੁਸ਼ਮਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਮਨਰੇਗਾ’ ਪ੍ਰੋਗਰਾਮ ਅਧੀਨ ਕੰਮ ਮਿਲਿਆ ਹੈ।

                                                                             

 

 (ਸੁਸ਼ਮਾ, ਕਮਾਲਪੁਰ, ਹਰਿਆਣਾ)

https://twitter.com/PIBChandigarh/status/1263347502222172160 (ਸੁਸ਼ਮਾ, ਕਮਾਲਪੁਰ, ਹਰਿਆਣਾ)

 

  

 

(ਊਨਾ ’ਚ ‘ਮਨਰੇਗਾ’ ਗਤੀਵਿਧੀਆਂ)

 

 

 

(ਊਨਾ ’ਚ ‘ਮਨਰੇਗਾ’ ਗਤੀਵਿਧੀਆਂ)

 

https://twitter.com/PIBChandigarh/status/1264079605041819650 (ਊਨਾ ’ਚ ‘ਮਨਰੇਗਾ’ ਗਤੀਵਿਧੀਆਂ)

 

‘ਆਤਮਨਿਰਭਰ ਭਾਰਤ ਅਭਿਯਾਨ’ ਅਧੀਨ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ‘ਮਨਰੇਗਾ’ ਅਧੀਨ ਹੁਣ 40,000 ਕਰੋੜ ਰੁਪਏ ਵਾਧੂ ਰੱਖੇ ਜਾਣਗੇ। ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਇਸ ਯੋਜਨਾ ਅਧੀਨ ਕੰਮ ਬਹੁਤ ਵਧੀਆ ਚਲ ਰਹੇ ਹਨ ਅਤੇ ਇਸ ਵਾਧੂ ਰਕਮ ਨਾਲ ਲੋੜਵੰਦਾਂ ਲਈ ਰੋਜ਼ਗਾਰ ਯਕੀਨੀ ਹੋਵੇਗਾ।

 

                                                                            

 

 (ਪਰਮਜੀਤ ਸਿੰਘ, ਪੰਜਾਬ)

https://twitter.com/PIBChandigarh/status/1262624899501158400 (ਪਰਮਜੀਤ ਸਿੰਘ, ਪੰਜਾਬ)

 

ਇਸ ਵਾਧੂ ਰਕਮ ਨਾਲ ਲਗਭਗ 300 ਕਰੋੜ ਵਿਅਕਤੀ ਦਿਵਸ ਪੈਦਾ ਹੋਣਗੇ ਅਤੇ ਹੋਰ ਕੰਮ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਅਤੇ ਆਉਂਦੇ ਮੌਨਸੂਨ ਦੇ ਮੌਸਮ ’ਚ ਪਰਤ ਰਹੇ ਪ੍ਰਵਾਸੀ ਕਾਮਿਆਂ ਨੂੰ ਹੋਰ ਕੰਮ ਮਿਲ ਸਕੇਗਾ। ਜਲ ਸੁਰੱਖਿਆ ਅਸਾਸਿਆਂ ਸਮੇਤ ਵੱਡੀ ਗਿਣਤੀ ਵਿੱਚ ਟਿਕਾਊ ਤੇ ਉਪਜੀਵਕਾ ਦੇ ਸਾਧਨ ਪੈਦਾ ਹੋਣ ਨਾਲ ਵਧੇਰੇ ਉਤਪਾਦਨ ਰਾਹੀਂ ਗ੍ਰਾਮੀਣ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ।

 

********

ਡੀਐੱਸ/ਪੀਐੱਸ/ਐੱਚਆਰ

 


(Release ID: 1626662) ਵਿਜ਼ੀਟਰ ਕਾਊਂਟਰ : 254
Read this release in: English