ਪ੍ਰਿਥਵੀ ਵਿਗਿਆਨ ਮੰਤਰਾਲਾ

ਸਰਬ ਭਾਰਤੀ ਮੌਸਮ ਭਵਿੱਖਬਾਣੀ

Posted On: 23 MAY 2020 4:33PM by PIB Chandigarh

ਭਾਰਤ ਮੌਸਮ ਵਿਗਿਆਨ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ,

 

•       ਮੌਨਸੂਨ ਦੀ ਉੱਤਰੀ ਸੀਮਾ (ਐੱਨਐੱਲਐੱਮ) ਲਗਾਤਾਰ ਵਿਥਕਾਰ 5 ਡਿਗਰੀ ਉੱਤਰ/ਲੰਬਕਾਰ 85 ਡਿਗਰੀ ਪੂਰਬ, ਵਿਥਕਾਰ 8 ਡਿਗਰੀ ਉੱਤਰ/ਲੰਬਕਾਰ 90 ਡਿਗਰੀ ਪੂਰਬ, ਕਾਰ ਨਿਕੋਬਾਰ, ਵਿਥਕਾਰ 11 ਡਿਗਰੀ ਉੱਤਰ/ਲੰਬਕਾਰ 95 ਡਿਗਰੀ ਪੂਰਬ ਦੇ ਜ਼ਰੀਏ ਗੁਜ਼ਰ ਰਹੀ ਹੈ।

 

•         ਅਗਲੇ 4-5 ਦਿਨਾਂ ਦੌਰਾਨ ਰਾਜਸਥਾਨ ਦੇ ਉੱਪਰ ਕੁਝ ਭਾਗਾਂ ਵਿੱਚ ਗਰਮ ਅਤੇ ਛੋਟੇ-ਮੋਟੇ ਸਥਾਨਾ ਤੇ ਤੇਜ਼ ਗਰਮ ਹਵਾ ਦੀ ਸਥਿਤੀ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਵਿਦਰਭ ਦੇ ਕੁਝ ਭਾਗਾਂ ਦੇ ਉੱਪਰ ਗਰਮ ਹਵਾ ਦੀ ਸਥਿਤੀ ਦੇ ਬਣੇ ਰਹਿਣ ਦਾ ਅਨੁਮਾਨ ਹੈ।

 

ਅਗਲੇ 4-5 ਦਿਨਾਂ ਦੌਰਾਨ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ਦੇ ਉੱਪਰ ਛੋਟੇ ਮੋਟੇ ਸਥਾਨਾਂ ਤੇ ਗਰਮ ਹਵਾ ਚੱਲਣ ਦਾ ਅਨੁਮਾਨ ਹੈ, ਅਗਲੇ ਤਿੰਨ ਦਿਨਾਂ ਦੌਰਾਨ ਤੱਟੀ ਆਂਧਰ ਪ੍ਰਦੇਸ਼ ਅਤੇ ਯਨਾਮ ਅਤੇ ਤੇਲੰਗਾਨਾ ਦੇ ਉੱਪਰ ਅਤੇ 24 ਘੰਟਿਆਂ ਦੇ ਬਾਅਦ ਮਰਾਠਵਾੜਾ ਅਤੇ ਰਾਇਲਸੀਮਾ ਦੇ ਉੱਪਰ ਗਰਮ ਹਵਾ ਦੀ ਸਥਿਤੀ ਬਣਨ ਦਾ ਅਨੁਮਾਨ ਹੈ।

 

24 ਤੋਂ 27 ਮਈ ਦੌਰਾਨ ਪੂਰਬ ਉੱਤਰੀ ਰਾਜਾਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਅਤੇ ਛੋਟੇ ਮੋਟੇ ਸਥਾਨਾ ਤੇ ਅਤਿ ਭਾਰੀ ਵਰਖਾ ਹੋਣ ਅਤੇ ਪੂਰਬੀ ਭਾਰਤ ਦੇ ਸਰਹੱਦੀ ਖੇਤਰਾਂ ਵਿੱਚ ਛੋਟੇ ਮੋਟੇ ਸਥਾਨਾਂ ਤੇ ਭਾਰੀ ਤੋਂ ਬੇਹੱਦ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ।

 

26-27 ਮਈ, 2020 ਦੌਰਾਨ ਦੱਖਣੀ ਪ੍ਰਾਇਦੀਪ ਭਾਰਤ ਦੇ ਕੁਝ ਭਾਗਾਂ ਵਿੱਚ ਛੋਟੇ ਮੋਟੇ ਸਥਾਨਾਂ ਤੇ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ।

 

•         ਭਾਰਤ ਮੌਸਮ ਵਿਗਿਆਨ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ, ਮੱਧ ਅਤੇ ਸਰਹੱਦੀ ਪ੍ਰਾਇਦੀਪੀ ਭਾਰਤ ਦੇ ਉੱਪਰ ਗਰਮ ਤੋਂ ਬੇਹੱਦ ਗਰਮ ਹਵਾ ਦੀਆਂ ਸਥਿਤੀਆਂ ਬਣਨ ਅਤੇ 25-27 ਮਈ, 2020 ਦੌਰਾਨ ਪੂਰਬ ਉੱਤਰੀ ਭਾਰਤ ਦੇ ਉੱਪਰ ਤੇਜ਼ ਵਰਖਾ ਗਤੀਵਿਧੀਆਂ ਦੀ ਭਵਿੱਖਬਾੜੀ ਕੀਤੀ ਹੈ।

 

ਨਿਰੀਖਣ ਕੀਤਾ ਮੌਸਮ :

 

•         ਕੱਲ੍ਹ ਪੱਛਮੀ ਰਾਜਸਥਾਨ ਦੇ ਉੱਪਰ ਅਤੇ ਹਰਿਆਣਾ, ਦਿੱਲੀ, ਪੂਰਬੀ ਰਾਜਸਥਾਨ ਅਤੇ ਵਿਦਰਭ ਦੇ ਛੋਟੇ ਮੋਟੇ ਖੇਤਰਾਂ ਵਿੱਚ ਗਰਮ ਹਵਾ ਦੀ ਸਥਿਤੀ ਦੇਖੀ ਗਈ। ਸਭ ਤੋਂ ਵੱਧ ਤਾਪਮਾਨ ਚੁਰੂ (ਪੱਛਮੀ ਰਾਜਸਥਾਨ) ਵਿੱਚ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

•         ਪੂਰਬੀ ਉੱਤਰ ਭਾਰਤ ਦੇ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਤੋਂ ਬਹੁਤ ਭਾਰੀ ਅਤੇ ਛੋਟੇ ਮੋਟੇ ਸਥਾਨਾਂ ਤੇ ਬੇਹੱਦ ਭਾਰੀ ਵਰਖਾ ਦਾ ਅਨੁਭਵ ਕਰ ਰਹੇ ਹਨ। ਮੇਘਾਲਿਆ ਦੀ ਰਿਪੋਰਟ ਕੀਤੀ ਗਈ ਵਰਖਾ (ਸੀਐੱਮ) : ਸੋਹਰਾ-33 ਅਤੇ ਸੋਹਰਾ (ਆਰਕੇਐੱਮ)-28 ਹੈ।

 

 

****

  

ਕੇਜੀਐੱਸ


(Release ID: 1626488) Visitor Counter : 184