ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਲੌਕਡਾਊਨ ’ਚ ਪਾਬੰਦੀਆਂ ਹਟਣ ਨਾਲ ਇਸ ਖੇਤਰ ਦੇ ਪ੍ਰਚੂਨ ਵਿਕਰੇਤਾਵਾਂ ਨੂੰ ਵੱਡੀ ਰਾਹਤ ਮਿਲੀ

Posted On: 22 MAY 2020 4:34PM by PIB Chandigarh

ਚੰਡੀਗੜ੍ਹ, 22 ਮਈ, 2020

ਲੌਕਡਾਊਨ ’ਚ ਪਾਬੰਦੀਆਂ ਹਟਣ ਨਾਲ ਇਸ ਖੇਤਰ ਦੇ ਪ੍ਰਚੂਨ–ਵਿਕਰੇਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਗ੍ਰਹਿ ਮੰਤਰਾਲੇ ਨੇ 17 ਮਈ, 2020 ਨੂੰ ਆਪਣੇ ਇਕ ਹੁਕਮ ਰਾਹੀਂ ਲੌਕਡਾਊਨ ’ਚ ਭਾਵੇਂ ਮਈ ਮਹੀਨੇ ਦੇ ਅੰਤ ਤੱਕ ਵਾਧਾ ਕਰ ਦਿੱਤਾ ਸੀ ਪਰ ਕੁਝ ਖ਼ਾਸ ਪਾਬੰਦੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ, ਇਸ ਖੇਤਰ ਦੀਆਂ ਰਾਜ ਸਰਕਾਰਾਂ ਨੇ ਹੋਰ ਪਾਬੰਦੀਆਂ ਹਟਾ ਦਿੱਤੀਆਂ ਹਨ, ਜਿਸ ਨਾਲ ਵਪਾਰਕ ਗਤੀਵਿਧੀਆਂ ਵੀ ਮੁੜ ਸ਼ੁਰੂ ਹੋ ਗਈਆਂ ਹਨ।

ਚੰਡੀਗੜ੍ਹ ਦੇ ਇੱਕ ਦੁਕਾਨਦਾਰ ਸੁਨੀਲ ਕੁਮਾਰ ਨੇ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਕਾਮਿਆਂ ਨੂੰ ਆਪਣੀ ਉਪਜੀਵਕਾ ਕਮਾਉਣ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਾਂ ਆਦਿ ’ਚ ਗਾਹਕਾਂ ਵਿਚਾਲੇ ਸਮਾਜਿਕ–ਦੂਰੀ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਸੈਨੀਟਾਈਜ਼ਰ ਉਪਲਬਧ ਕਰਵਾਏ ਜਾ ਰਹੇ ਹਨ। ਚੰਡੀਗੜ੍ਹ ਦੀ ਸ਼ਾਸਤਰੀ ਮਾਰਕਿਟ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਉਹ ਕੋਵਿਡ–19 ਨਾਲ ਸਬੰਧਿਤ ਸਾਰੇ ਉਪਾਅ ਕਰ ਰਹੇ ਹਨ। ਚੰਡੀਗੜ੍ਹ ਦੇ ਇੱਕ ਹੋਰ ਦੁਕਾਨਦਾਰ ਨੇ ਕਿਹਾ ਕਿ ਹੁਣ ਕੰਮ ਕਰਨਾ ਵਧੀਆ ਲਗਦਾ ਹੈ ਕਿਉਂਕਿ ਪਿਛਲੇ ਦੋ ਮਹੀਨੇ ਕੁਝ ਨਹੀਂ ਕੀਤਾ। ਇੰਝ ਸਾਨੂੰ ਆਪਣੀ ਉਪਜੀਵਕਾ ਕਮਾਉਣ ਵਿੱਚ ਮਦਦ ਮਿਲੇਗੀ।

 

(ਸੁਨੀਲ ਕੁਮਾਰ, ਚੰਡੀਗੜ੍ਹ)

https://twitter.com/PIBChandigarh/status/1263352746213695489?s=09 (ਸੁਨੀਲ ਕੁਮਾਰ, ਚੰਡੀਗੜ੍ਹ)

 

 

(ਸ਼ਾਸਤਰੀ ਮਾਰਕਿਟ ਵਿੱਚ ਦੁਕਾਨਦਾਰ)

https://twitter.com/PIBChandigarh/status/1263353548542144513?s=09 (ਸ਼ਾਸਤਰੀ ਮਾਰਕਿਟ ਵਿੱਚ ਦੁਕਾਨਦਾਰ)

 

(ਦੁਕਾਨਦਾਰ, ਚੰਡੀਗੜ੍ਹ)

 

https://twitter.com/PIBChandigarh/status/1263356372411793408?s=09 (ਦੁਕਾਨਦਾਰ, ਚੰਡੀਗੜ੍ਹ)

ਪੰਜਾਬ ਦੇ ਮਾਲੇਰਕੋਟਲਾ ਨਿਵਾਸੀ ਲੁਹਾਰ ਬਿੱਲੂ ਖਾਨ ਸਰਕਾਰ ਵੱਲੋਂ ਜ਼ਿਆਦਾਤਰ ਸੰਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੇ ਜਾਣ ’ਤੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 42 ਦਿਨਾਂ ਪਿੱਛੋਂ ਆਪਣੀ ਦੁਕਾਨ ਖੋਲ੍ਹੀ ਹੈ।


 (ਬਿੱਲੂ ਖਾਨ, ਮਾਲੇਰਕੋਟਲਾ)

https://twitter.com/PIBChandigarh/status/1263714341599145985?s=20 (ਬਿੱਲੂ ਖਾਨ, ਮਾਲੇਰਕੋਟਲਾ)

ਹੁਕਮਾਂ ਅਨੁਸਾਰ, ਕੰਟੇਨਮੈਂਟ ਜ਼ੋਨਾਂ ਵਿੱਚ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਹੀ ਇਜਾਜ਼ਤ ਹੋਵੇਗੀ। ਇੱਥੇ ਨਿਸ਼ਚਿਤ ਘੇਰੇ ਅੰਦਰ ਸਖ਼ਤ ਕੰਟਰੋਲ ਯਕੀਨੀ ਬਣਾਇਆ ਜਾਵੇਗਾ ਕਿ ਤਾਂ ਜੋ ਇਨ੍ਹਾਂ ਜ਼ੋਨਾਂ ਵਿੱਚ ਮੈਡੀਕਲ ਐਮਰਜੈਂਸੀਆਂ ਤੇ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਕਾਇਮ ਰੱਖਣ ਤੋਂ ਇਲਾਵਾ ਲੋਕਾਂ ਦੀ ਹੋਰ ਕੋਈ ਆਵਾਜਾਈ ਨਾ ਹੋਵੇ।

******

ਡੀਐੱਸ/ਪੀਐੱਸ/ਐੱਚਆਰ



(Release ID: 1626159) Visitor Counter : 98


Read this release in: English