ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਉੱਤਰ ਰੇਲਵੇ ਦੀ ਅੰਬਾਲਾ ਡਿਵੀਜ਼ਨ ਨੇ ਆਪਣੇ ਫਰੰਟਲਾਈਨ ਸਟਾਫ਼ ਨੂੰ ਜ਼ਰੂਰੀ ਸੁਰੱਖਿਆ ਤੇ ਸੈਨੀਟਾਈਜੇਸ਼ਨ ਕਿੱਟਾਂ ਪ੍ਰਦਾਨ ਕੀਤੀਆਂ

Posted On: 30 APR 2020 6:19PM by PIB Chandigarh

ਚੰਡੀਗੜ੍ਹ, 30 ਅਪ੍ਰੈਲ, 2020

 

ਉੱਤਰ ਰੇਲਵੇ ਦੀ ਅੰਬਾਲਾ ਡਿਵੀਜ਼ਨ ਨੇ ਆਪਣੇ ਪਾਰਸਲ ਤੇ ਗੁੱਡਸ ਸਰਵਿਸ ਦੇ ਫਰੰਟਲਾਈਨ ਸਟਾਫ਼ ਮੈਂਬਰਾਂ ਨੂੰ ਸੈਨੇਟਾਈਜ਼ੇਸ਼ਨ / ਹਾਈਜਿਨ ਕਿੱਟਾਂ ਮੁਹੱਈਆ ਕਰਵਾਈਆਂ ਹਨ, ਜਿਨ੍ਹਾਂ ਵਿੱਚ ਤਿੰਨ–ਤੈਹਾਂ ਵਾਲੇ ਮਾਸਕ, ਦਸਤਾਨੇ, ਸਾਬਣ, ਅਲਕੋਹਲ ਅਧਾਰਿਤ ਤਰਲ ਸੈਨੀਟਾਈਜ਼ਰ, ਧਾਤ ਦੇ ਸੈਨੀਟਾਈਜ਼ਰ ਤੇ ਟਿਸ਼ੂ ਪੇਪਰ ਸ਼ਾਮਲ ਹਨ। ਪਾਰਸਲ ਸਟਾਫ਼ ਅਤੇ ਗੁੱਡਸ ਸਟਾਫ਼ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਰੱਖਦਾ ਹੋਇਆ ਆਪਣੀਆਂ ਡਿਊਟੀਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਆਪਣੇ ਮਾਲ ਲਿਜਾਣ ਦੇ ਅਪਰੇਸ਼ਨਸ ਤੇ ਵਿਸ਼ੇਸ਼ ਪਾਰਸਲ ਰੇਲ–ਗੱਡੀਆਂ ਚਲਾ ਕੇ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਡਿਵੀਜ਼ਨਲ ਰੇਲਵੇ ਮੈਨੇਜਰ ਸ਼੍ਰੀ ਗੁਰਿੰਦਰ ਮੋਹਨ ਸਿੰਘ ਦੇ ਮਾਰਗ–ਦਰਸ਼ਨ ਹੇਠ ਇਸ ਡਿਵੀਜ਼ਨ ਨੇ; ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਿੰਨ ਪਹਿਲਾਂ ਕੀਤੀਆਂ ਹਨ, ਜਿਵੇਂ:

  •  ‘ਆਰੋਗਯ–ਸੇਤੂ’ ਐਪ ਰਾਹੀਂ ਨਿਗਰਾਨੀ: ਸਮੂਹ ਸਟਾਫ਼ ਮੈਂਬਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਡਿਊਟੀ ਲਈ ਰਵਾਨਗੀ ਤੋਂ ਪਹਿਲਾਂ ‘ਆਰੋਗਯ ਸੇਤੂ’ ਉੱਤੇ ਆਪਣੀ ਸਿਹਤ ਦੀ ਤਾਜ਼ਾ ਸਥਿਤੀ ਜ਼ਰੂਰ ਚੈੱਕ ਕਰ ਲੈਣ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਦੀ ਸਿਹਤ ਠੀਕ–ਠਾਕ ਹੋਵੇ, ਉਹ ਤਦ ਹੀ ਡਿਊਟੀ ’ਤੇ ਰਿਪੋਰਟ ਕਰਨ।

  • ਪਾਰਸਲ ਅਤੇ ਗੁੱਡਸ ਦਫ਼ਤਰ ਤੇ ਆਮ ਖੇਤਰ ਨੂੰ ਕੀਟਾਣੂ–ਮੁਕਤ / ਡੀਪ ਸੈਨੀਟਾਈਜ਼ੇਸ਼ਨ ਕਰਨਾ: ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਦਫ਼ਤਰ ਨੂੰ ਵਾਜਬ ਤਰੀਕੇ ਕੀਟਾਣੂ–ਮੁਕਤ ਰੱਖਿਆ ਜਾਵੇ।

  •  ਸਮਾਜਿਕ–ਦੂਰੀ ਦਾ ਅਭਿਆਸ ਰੱਖਣਾ: ਸਮਾਜਿਕ–ਦੂਰੀ ਦੇ ਨਿਯਮ ਦੀ ਪਾਲਣਾ ਹਿਤ ਲਦਾਈ /ਲੁਹਾਈ ਦੀਆਂ ਗਤੀਵਿਧੀਆਂ ਵਿੱਚ ਬਹੁਤ ਘੱਟ ਸਟਾਫ਼ ਨੂੰ ਲਾਇਆ ਜਾ ਰਿਹਾ ਹੈ।

  •  ਸੁਰੱਖਿਆ / ਸੈਨੀਟਾਈਜ਼ੇਸ਼ਨ ਕਿੱਟਾਂ ਦੀ ਵਿਵਸਥਾ: ਡਿਵੀਜ਼ਨ ਦੀਆਂ ਪਾਰਸਲ ਅਤੇ ਗੁੱਡਸ ਸੇਵਾਵਾਂ ਦੇ ਹਰੇਕ ਮੋਹਰੀ ਸਟਾਫ਼ ਮੈਂਬਰ ਨੂੰ ਇੱਕ ਹਾਈਜਿਨ ਕਿਟ ਪ੍ਰਦਾਨ ਕੀਤੀ ਗਈ ਹੈ।

ਇਸ ਸੰਕਟ ਦੀ ਘੜੀ ਦੌਰਾਨ ਦੇਸ਼ ਦੀ ਸੇਵਾ ਵਿੱਚ ਮਾਲ ਗੱਡੀ ਦੀਆਂ ਸੇਵਾਵਾਂ ਅਤੇ ਵਿਸ਼ੇਸ਼ ਪਾਰਸਲ ਟ੍ਰੇਨਾਂ ਜਾਰੀ ਰੱਖਣਾ ਯਕੀਨੀ ਬਣਾਉਣ ਅਤੇ ਸਾਰੇ ਅਪਰੇਸ਼ਨਸ ਸੁਖਾਵੇਂ ਢੰਗ ਨਾਲ ਚਲਦੇ ਰੱਖਣ ਲਈ ਆਉਂਦੇ ਦਿਨਾਂ ਵਿੱਚ ਅਜਿਹੀਆਂ ਕੁਝ ਹੋਰ ਪਹਿਲਾਂ ਕੀਤੀਆਂ ਜਾਣਗੀਆਂ।

C:\Users\ABC\Downloads\WhatsApp Image 2020-04-30 at 4.03.43 PM (2).jpeg

blob:https://web.whatsapp.com/2e248395-12c5-4136-9ef8-e567fef36e4cC:\Users\ABC\Downloads\WhatsApp Image 2020-04-30 at 4.03.43 PM (3).jpeg

blob:https://web.whatsapp.com/ba985da6-e7b9-47e5-b4ab-e5cda518f8f0blob:https://web.whatsapp.com/ba985da6-e7b9-47e5-b4ab-e5cda518f8f0

*****

 

ਡੀਪੀ/ਪੀਐੱਸ/ਵੀਸੀ


(Release ID: 1620280) ਵਿਜ਼ੀਟਰ ਕਾਊਂਟਰ : 113
Read this release in: English