ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ ਦੇ ਰਾਹਤ ਉਪਾਵਾਂ ਨਾਲ ਲੋਕਾਂ ਨੂੰ ਦਿਲਾਸਾ ਮਿਲ ਰਿਹਾ ਹੈ

Posted On: 02 MAY 2020 9:41AM by PIB Chandigarh

ਚੰਡੀਗੜ੍ਹ, 01 ਮਈ, 2020

ਭਾਰਤ ਸਰਕਾਰ ਵੱਲੋਂ ਐਲਾਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਨਾਲ ਕੋਵਿਡ–19 ਕਰਕੇ ਲਾਗੂ ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਦੇ ਹਾਲਾਤ ਦਾ ਸਾਹਮਣਾ ਕਰਨ ਵਿੱਚ ਗ਼ਰੀਬਾਂ ਦੀ ਮਦਦ ਹੋ ਰਹੀ ਹੈ। ਇਸ ਦੇ ਹਿੱਸੇ ਵਜੋਂ, ਮਹਿਲਾਵਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਦਿੱਤਾ ਤੇ ਨਕਦ ਭੁਗਤਾਨ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਿਸਾਨ ਪਵਨ ਕੁਮਾਰ ਨੇ ਕਿਹਾ ਕਿ ਉਹ ਪੀਐੱਮ–ਕਿਸਾਨ ਤਹਿਤ ਆਉਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਖਾਤੇ ਵਿੱਚ 2,000 ਰੁਪਏ ਮਿਲੇ ਹਨ। ਇਨ੍ਹਾਂ ਔਖੇ ਸਮਿਆਂ ਵੇਲੇ ਮਿਲੀ ਸਹਾਇਤਾ ਲਈ ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਹਿਮਾਚਲ ਪ੍ਰਦੇਸ਼ ਦੇ ਜੀਤ ਰਾਮ ਭਾਰਦਵਾਜ ਨੇ ਪੀਐੱਮ ਗ਼ਰੀਬ ਕਲਿਆਣ ਯੋਜਨਾ ਤਹਿਤ ਮਿਲੇ ਮੁਫ਼ਤ ਰਾਸ਼ਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹਰਿਆਣਾ ਦੀ ਨੀਤੂ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਨ–ਧਨ ਖਾਤੇ ਵਿੱਚ 500 ਰੁਪਏ ਮਿਲੇ ਹਨ।

 

                     

(ਪਵਨ ਕੁਮਾਰ, ਹਿ.ਪ੍ਰ.)                (ਜੀਤ ਰਾਮ, ਹਿ.ਪ੍ਰ.)                    (ਨੀਤੂ, ਹਰਿਆਣਾ)

https://twitter.com/PIBChandigarh/status/1256112725622534149?s=09 (ਪਵਨ ਕੁਮਾਰ, ਸੋਲਨ)

https://twitter.com/PIBChandigarh/status/1256170385621626881 (ਜੀਤ ਰਾਮ ਭਾਰਦਵਾਜ)

https://twitter.com/PIBChandigarh/status/1255827575739486209?s=09 (ਨੀਤੂ, ਹਰਿਆਣਾ)

ਇਹ ਰਾਹਤ ਪੈਕੇਜ ਸੁਨਿਸ਼ਚਿਤ ਕਰਦਾ ਹੈ ਕਿ ਕੋਵਿਡ–19 ਵਿਰੁੱਧ ਜੰਗ ਵਿੱਚ ਗ਼ਰੀਬ ਕਿਤੇ ਪਿੱਛੇ ਨਾ ਰਹਿ ਜਾਣ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਹਿਲਾਵਾਂ ਵੀ ਆਪਣੇ ਢੰਗ ਨਾਲ ਯੋਗਦਾਨ ਪਾ ਰਹੀਆਂ ਹਨ; ਉਹ ਰੋਜ਼ਾਨਾ ਆਪਣੇ ਘਰਾਂ ਤੋਂ ਉਸ ਫ਼ੈਕਟਰੀ ’ਚ ਜਾਂਦੀਆਂ ਹਨ, ਜਿਹੜੀ ਡੀਆਰਡੀਓ ਵੱਲੋਂ ਪ੍ਰਵਾਨਿਤ ਮਾਸਕ ਤਿਆਰ ਕਰਦੀ ਹੈ।

https://twitter.com/PIBChandigarh/status/1256105326559899648?s=09 (ਡੀਆਰਡੀਓ ਫ਼ੈਕਟਰੀ ਵਿੱਚ ਮਹਿਲਾਵਾਂ) 

ਹਰਿਆਣਾ ਤੇ ਪੰਜਾਬ ਜਿਹੇ ਰਾਜਾਂ ਵਿੱਚ ਇਸ ਵੇਲੇ ਫ਼ਸਲਾਂ ਦੀ ਵਾਢੀ ਦਾ ਮੌਸਮ ਚਲ ਰਿਹਾ ਹੈ, ਇਸੇ ਲਈ ਇਨ੍ਹਾਂ ਰਾਜਾਂ ਦੇ ਕਿਸਾਨ ਆਪਣੀ ਉਪਜ ਦੀ ਸਫ਼ਾਈ ਤੇ ਪੈਕਿੰਗ ਕਰਦਿਆਂ ਵੇਖੇ ਜਾ ਸਕਦੇ ਹਨ। 15 ਅਪ੍ਰੈਲ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ–ਨਿਰਦੇਸ਼ਾਂ ਤੇ ਬਾਅਦ ’ਚ ਭਾਰਤ ਸਰਕਾਰ ਵੱਲੋਂ ਉਨ੍ਹਾਂ ’ਚ ਕੀਤੇ ਵਾਧੇ ਨਾਲ ਚੋਣਵੀਂਆਂ ਗਤੀਵਿਧੀਆਂ ਦੀ ਇਜਾਜ਼ਤ ਮਿਲ ਗਈ ਹੈ, ਭਾਵੇਂ ਹੌਟ–ਸਪੌਟ ਜ਼ਿਲ੍ਹਿਆਂ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਅਜਿਹੀ ਪ੍ਰਵਾਨਗੀ ਨਹੀਂ ਹੈ। ਹੁਣ ਜਦੋਂ ਕਿਤਾਬਾਂ ਦੀਆਂ ਦੁਕਾਨਾਂ ਵੀ ਦੁਬਾਰਾ ਖੁੱਲ੍ਹ ਗਈਆਂ ਹਨ, ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਰਾਹੁਲ ਗੋਇਲ ਨੇ ਦੱਸਿਆ ਕਿ ਉਹ ਕਿਤਾਬਾਂ ਲੈਣ ਦਾ ਯਤਨ ਕਰ ਰਹੇ ਸਨ ਕਿਉਂਕਿ ਯੂਨੀਵਰਸਿਟੀ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਪ੍ਰੀਖਿਆਵਾਂ ਹੋਣਗੀਆਂ। ਉਦਯੋਗਿਕ ਇਕਾਈਆਂ ਦੇ ਪ੍ਰਬੰਧਕਾਂ ਨੇ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਥਰਮਲ ਸਕੈਨਰ, ਸੈਨੀਟਾਈਜ਼ਰ ਆਦਿ ਦੀ ਉਪਲਬਧਤਾ ਨਾਲ ਲੋੜੀਂਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ।

     




 

(ਰਾਹੁਲ ਗੋਇਲ, ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ)

https://twitter.com/PIBShimla/status/1256086691758043136?s=09 (ਪੰਜਾਬ ਦੀ ਅਨਾਜ ਮੰਡੀ)

https://twitter.com/PIBChandigarh/status/1254719934405410827 (ਯੂਨੀਵਰਸਿਟੀ ਵਿਦਿਆਰਥੀ ਦੀ ਆਵਾਜ਼)

https://twitter.com/PIBShimla/status/1255454192237531137?s=09 (ਹਰਿਆਣਾ ਦੀ ਉਦਯੋਗਿਕ ਇਕਾਈ) 

 

*****

ਡੀਪੀ/ਪੀਐੱਸ/ਐੱਚਆਰ


(Release ID: 1620278) ਵਿਜ਼ੀਟਰ ਕਾਊਂਟਰ : 108
Read this release in: English