ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੋਵਿਡ–19: ਭਾਰਤ ਸਰਕਾਰ ਨੇ ਕੁਝ ਨਿਰਮਾਣ ਕੰਪਨੀਆਂ ਦੇ ਖ਼ਦਸ਼ਿਆਂ ਨੂੰ ਬੇਬੁਨਿਆਦ ਦੱਸਿਆ

Posted On: 24 APR 2020 7:58PM by PIB Chandigarh


ਚੰਡੀਗੜ੍ਹ: ਅਪ੍ਰੈਲ 24, 2020
ਭਾਰਤ ਸਰਕਾਰ ਨੇ ਮੀਡੀਆ ਤੇ ਕੁਝ ਨਿਰਮਾਣ ਕੰਪਨੀਆਂ ਵੱਲੋਂ ਪ੍ਰਗਟਾਏ ਅਜਿਹੇ ਕੁਝ ਖ਼ਦਸ਼ਿਆਂ ਨੂੰ ਨਕਾਰਿਆ ਹੈ, ਜਿਹੜੇ 15 ਅਪ੍ਰੈਲ, 2020 ਨੂੰ ਜਾਰੀ ਸੰਚਿਤ ਦਿਸ਼ਾ–ਨਿਰਦੇਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਪ੍ਰਗਟਾਏ ਗਏ ਹਨ। 20 ਅਪ੍ਰੈਲ, 2020 ਤੋਂ ਬਾਅਦ ਕੁਝ ਖਾਸ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਨਾਲ ਸਬੰਧਿਤ ਇਹ ਦਿਸ਼ਾ–ਨਿਰਦੇਸ਼ ਆਮ ਜਨਤਾ ਦੀਆਂ ਔਕੜਾਂ ਘਟਾਉਣ ਲਈ ਜਾਰੀ ਕੀਤੇ ਗਏ ਸਨ। ਕੇਂਦਰੀ ਗ੍ਰਹਿ ਸਕੱਤਰ ਨੇ ਰਾਜਾਂ ਨੂੰ ਹਾਲ ਹੀ ਵਿੱਚ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸੰਚਿਤ ਦਿਸ਼ਾ–ਨਿਰਦੇਸ਼ਾਂ ਵਿੱਚ ਅਜਿਹੀ ਕੋਈ ਧਾਰਾ ਨਹੀਂ ਹੈ, ਜਿਹੜੀ ਰਾਜਾਂ ਨੂੰ ਕਿਸੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਫ਼ੈਕਟਰੀ ਅੰਦਰ ਕੋਵਿਡ–19 ਪਾਜ਼ਿਟਿਵ ਕਰਮਚਾਰੀ ਪਾਏ ਜਾਣ ਦੀ ਸਥਿਤੀ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਹਿਰਾਸਤ ’ਚ ਲੈਣ ਤੇ ਫ਼ੈਕਟਰੀ ਨੂੰ ਸੀਲ ਕਰਨ ਜਿਹੇ ਕੋਈ ਅਧਿਕਾਰ ਦਿੰਦੀ ਹੋਵੇ। ਇਸ ਦੇ ਨਾਲ ਹੀ, ਇਸ ਵਿੱਚ ਇਹ ਦਰਜ ਹੈ ਕਿ ਜੇ ਸਮਾਜਿਕ–ਦੂਰੀ ਬਾਰੇ ਐੱਸਓਪੀ (ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਸ) ਨਾਲ ਪਾਲਣਾ ਕੀਤੀ ਜਾਂਦੀ ਹੈ, ਤਾਂ ਲੌਕਡਾਊਨ ਦੌਰਾਨ ਪ੍ਰਵਾਨਿਤ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਕਿਸੇ ਨਵੇਂ ਲਾਇਸੈਂਸ ਜਾਂ ਕਾਨੂੰਨੀ ਪ੍ਰਵਾਨਗੀ ਦੀ ਕੋਈ ਜ਼ਰੂਰਤ ਨਹੀਂ ਹੈ।
ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਜਿਹੇ ਰਾਜਾਂ ਵਾਲੇ ਸਮੁੱਚੇ ਖੇਤਰ ’ਚ ਹੁਣ ਬਹੁਤ ਜ਼ਿਆਦਾ ਆਰਥਿਕ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ। ਹਰਿਆਣਾ ਵਿੱਚ ਉਦਯੋਗਿਕ ਇਕਾਈਆਂ ਸਮਾਜਿਕ ਦੂਰੀ ਲਈ ਐੱਸਓਪੀਜ਼ (ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਸ)  ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੀਆਂ ਹਨ। ਝੱਜਰ ਜ਼ਿਲ੍ਹੇ ’ਚ ਇਕਾਈਆਂ ਨੇ ਆਪਣੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਤੇ ਉੱਥੇ ਕਰਮਚਾਰੀਆਂ ਨੂੰ ਫ਼ੈਕਟਰੀ ਕੈਂਪਸਾਂ ਦੇ ਅੰਦਰ ਸਮਾਜਿਕ ਦੂਰੀ ਦੇ ਨਿਯਮਾਂ ਤੇ ਹੋਰ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਦਿਆਂ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਇਹ ਯਕੀਨੀ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ ਕਿ ਉਹ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਮੁਹੱਈਆ ਕਰਵਾਏ ਛੋਟ ਦੇ ਸਮੇਂ ਅੰਦਰ ਫ਼ਸਲਾਂ ਦੀ ਵਾਢੀ ਦਾ ਕੰਮ ਮੁਕੰਮਲ ਕਰ ਲੈਣ। ਉਨ੍ਹਾਂ ਵੱਲੋਂ ਸਿਰਫ਼ ਇੱਕ ਵਿਅਕਤੀ ਵੱਲੋਂ ਚਲਾਈ ਜਾ ਸਕਣ ਵਾਲੀ ਕੰਬਾਈਨ ਦੀ ਵਰਤੋਂ ਨਾਲ ਨਾ ਸਿਰਫ਼ ਵਾਢੀ ਦਾ ਕੰਮ ਤੇਜ਼ ਰਫ਼ਤਾਰ ਨਾਲ ਹੁੰਦਾ ਹੈ, ਸਗੋਂ ਇਸ ਨਾਲ ਸਮਾਜਿਕ–ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਦੀ ਹੈ।
https://twitter.com/PIBChandigarh/status/1253594711954079744?s=09 (ਝੱਜਰ ’ਚ ਉਦਯੋਗਿਕ ਇਕਾਈਆਂ)
https://twitter.com/PIBChandigarh/status/1253601672066068480?s=09 (ਇੱਕ ਕਿਸਾਨ ਕੰਬਾਈਨ ਦੀ ਵਰਤੋਂ ਕਰਦਾ ਹੋਇਆ)
ਖੇਤੀ–ਪ੍ਰਧਾਨ ਰਾਜਾਂ ਪੰਜਾਬ ਤੇ ਹਰਿਆਣਾ ਵਿੱਚ ਰਬੀ ਦੀਆਂ ਫ਼ਸਲਾਂ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਵੇਲੇ ਇਸ ਖੇਤਰ ’ਚ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਪੂਰੇ ਜ਼ੋਰਾਂ ’ਤੇ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਇਲੈਕਟ੍ਰੀਕਲ ਵਸਤਾਂ ਅਤੇ ਮੋਬਾਇਲ ਫੋਨ ਦੀ ਮੁਰੰਮਤ ਦੀਆਂ ਕੁਝ ਦੁਕਾਨਾਂ ਖੁੱਲ੍ਹ ਗਈਆਂ ਹਨ।
https://twitter.com/PIBChandigarh/status/1253571113751212033?s=09 (ਮਾਲੇਰਕੋਟਲਾ ’ਚ ਖ਼ਰੀਦ)
https://twitter.com/PIBChandigarh/status/1253590281770823680?s=09 (ਸ਼ਿਮਲਾ ’ਚ ਇਲੈਕਟ੍ਰੀਕਲ ਸਾਮਾਨ ਦੀ ਦੁਕਾਨ)
https://twitter.com/PIBShimla/status/1253217934098432000?s=09 (ਸ਼ਿਮਲਾ ’ਚ ਮੋਬਾਇਲ ਫ਼ੋਨ ਮੁਰੰਮਤ ਦੀ ਦੁਕਾਨ)

ਗ੍ਰਹਿ ਮੰਤਰਾਲੇ ਦੇ 15 ਅਪ੍ਰੈਲ, 2020 ਦੇ ਹੁਕਮ ਵਿੱਚ ਹੌਟ–ਸਪੌਟਸ ’ਚ ਕੰਟੇਨਮੈਂਟ ਜ਼ੋਨਾਂ ਵਿੱਚ ਕੁਝ ਚੋਣਵੀਂਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਗਈ ਸੀ। ਸਾਂਝੇ ਦਿਸ਼ਾ–ਨਿਰਦੇਸ਼ਾਂ ’ਚ ਉਹ ਸਾਰੀਆਂ ਗਤੀਵਿਧੀਆਂ ਦਰਜ ਹਨ, ਜਿਨ੍ਹਾਂ ਦੀ ਇਜਾਜ਼ਤ ਪਹਿਲਾਂ 24 ਮਾਰਚ, 2020 ਨੂੰ ਜਾਰੀ ਕੀਤੇ ਦਿਸ਼ਾ–ਨਿਰਦੇਸ਼ਾਂ ’ਚ ਦਿੱਤੀ ਗਈ ਸੀ ਤੇ ਫਿਰ ਬਾਅਦ ’ਚ ਉਨ੍ਹਾਂ ਕੁਝ ਹੋਰ ਵਾਧਾ ਕਰ ਕੇ ਪ੍ਰਵਾਨਗੀ ਦਿੱਤੀ ਗਈ ਸੀ।
*****
ਡੀਪੀ/ਐੱਚਆਰ


(Release ID: 1617936) ਵਿਜ਼ੀਟਰ ਕਾਊਂਟਰ : 117
Read this release in: English