ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਦੇ ਦਿਸ਼ਾ–ਨਿਰਦੇਸ਼ ਲਾਗੂ ਹੋਣ ਤੋਂ ਬਾਅਦ ਖੇਤਰ ’ਚ ਆਰਥਿਕ ਗਤੀਵਿਧੀਆਂ ਮੁੜ ਸ਼ੁਰੂ ਹੋਈਆਂ
Posted On:
21 APR 2020 5:20PM by PIB Chandigarh
ਚੰਡੀਗੜ੍ਹ, 21 ਅਪ੍ਰੈਲ 2020
20 ਅਪ੍ਰੈਲ ਤੋਂ ਕੁਝ ਚੋਣਵੀਆਂ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਸਰਕਾਰੀ ਦਿਸ਼ਾ–ਨਿਰਦੇਸ਼ ਲਾਗੂ ਹੋਣ ਤੋਂ ਬਾਅਦ ਇਸ ਖੇਤਰ ਦੇ ਕੁਝ ਹਿੱਸਿਆਂ ’ਚ ਆਰਥਿਕ ਗਤੀਵਿਧੀਆਂ ਮੁੜ ਲੀਹ ’ਤੇ ਆ ਰਹੀਆਂ ਹਨ।
ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਦੀ ਰੋਸ਼ਨੀ ’ਚ, ਹਰਿਆਣਾ ’ਚ ਹਾਈਵੇਅਜ਼ (ਰਾਜਮਾਰਗਾਂ) ਦੇ ਨਾਲ ਲਗਦੇ ਢਾਬੇ ਅਤੇ ਟਾਇਰਾਂ ਦੀਆਂ ਦੁਕਾਨਾਂ ਮੁੜ ਖੁੱਲ੍ਹ ਗਈਆਂ ਹਨ ਅਤੇ ਟਰੱਕਾਂ ਦੀ ਆਵਾਜਾਈ ਵੀ ਵਿਖਾਈ ਦੇਣ ਲਗ ਪਈ ਹੈ। ਭਾਰਤ ਸਰਕਾਰ ਦੁਆਰਾ ਤੈਅ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ, ਰਾਜ ਸਰਕਾਰ ਦੇ ਅਧਿਕਾਰੀ ਢਾਬਿਆਂ ਆਦਿ ਜਿਹੀਆਂ ਥਾਵਾਂ ਦੇ ਨਿਰੀਖਣ ਕਰ ਰਹੇ ਹਨ। ਇਹ ਦੇਖਿਆ ਗਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਕਰਮਚਾਰੀਆਂ ਦੁਆਰਾ ਅਜਿਹੀਆਂ ਗਤੀਵਿਧੀਆਂ ਦੌਰਾਨ ਜ਼ਰੂਰੀ ਸਾਵਧਾਨੀਆਂ ਜਿਵੇਂ ਕਿ ਚਿਹਰੇ ਢਕਣ ਤੇ ਸਮਾਜਿਕ–ਦੂਰੀ ਕਾਇਮ ਰੱਖਣ ਦੀ ਪਾਲਣਾ ਕੀਤੀ ਜਾ ਰਹੀ ਹੈ।
https://twitter.com/ROBChandigarh/status/1252544144410464256?s=09 (ਟਾਇਰ ਮੁਰੰਮਤ ਦੀ ਦੁਕਾਨ)
https://twitter.com/ROBChandigarh/status/1252544794942832645?s=09 (ਢਾਬੇ ਦਾ ਨਿਰੀਖਣ ਕਰਦਾ ਅਧਿਕਾਰੀ)
https://twitter.com/ROBChandigarh/status/1252545238494670850?s=09 (ਹਾਈਵੇਅ (ਰਾਜਮਾਰਗ) ’ਤੇ ਵਾਹਨ)
ਲੌਕਡਾਊਨ ਦੌਰਾਨ ਰਾਹਤ ਵਜੋਂ, ਭਾਰਤ ਸਰਕਾਰ ਨੇ 20 ਅਪ੍ਰੈਲ, 2020 ਤੋਂ ਚੋਣਵੀਂਆਂ ਗਤੀਵਿਧੀਆਂ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਸੀ। ਹੌਟ–ਸਪੌਟ ਜ਼ਿਲ੍ਹਿਆਂ ’ਚ ਜਿੱਥੇ ਕੰਟੇਨਮੈਂਟ ਜ਼ੋਨਾਂ ਉੱਤੇ ਸਖ਼ਤ ਕੰਟਰੋਲ ਬਣਾ ਕੇ ਰੱਖਿਆ ਗਿਆ ਹੈ, ਉੱਥੇ ਸਮੁੱਚੇ ਦੇਸ਼, ਖਾਸ ਤੌਰ ’ਤੇ ਖੇਤੀ–ਪ੍ਰਧਾਨ ਰਾਜਾਂ ਵਿੱਚ ਤੇ ਇੱਕ ਤੋਂ ਦੂਜੇ ਰਾਜਾਂ ’ਚ ਵਸਤਾਂ ਦੀ ਆਵਾਜਾਈ, ਖੇਤੀਬਾੜੀ ਤੇ ਬਾਗ਼ਬਾਨੀ ਦੇ ਕੰਮ, ਕੋਲਡ ਸਟੋਰੇਜ ਤੇ ਗੋਦਾਮਾਂ ਦੇ ਕੰਮ–ਕਾਜ ਦੁਬਾਰਾ ਸ਼ੁਰੂ ਹੋਣ ਨਾਲ ਆਰਥਿਕ ਗਤੀਵਿਧੀਆਂ ’ਚ ਮੁੜ ਨਵੀਂ ਰੂਹ ਫੂਕੀ ਜਾਵੇਗੀ। ਹਰਿਆਣਾ ਤੇ ਪੰਜਾਬ ਸਮੇਤ ਸਮੁੱਚੇ ਦੇਸ਼ ’ਚ ਰੱਬੀ ਦੀਆਂ ਫ਼ਸਲਾਂ ਦੀ ਵਾਢੀ ਦਾ ਕੰਮ ਜ਼ੋਰ ਫੜ ਚੁੱਕਾ ਹੈ ਅਤੇ ਰਾਜਾਂ ’ਚ ਖ਼ਰੀਦ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਇਸ ਖੇਤਰ ਦੇ ਕਾਸ਼ਤਕਾਰਾਂ ਨੂੰ ਮਦਦ ਮਿਲੇਗੀ।
ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੀ ਅਨਾਜ ਮੰਡੀ ’ਚ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਮਾਦਾ ਸਿੰਘ ਨੇ ਲੌਕਡਾਊਨ ਦੇ ਸਮੇਂ ਦੌਰਾਨ ਛੋਟਾਂ ਦੇਣ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ਖੁੱਲ੍ਹਣ ਨਾਲ ਉਹ ਆਪਣਾ ਸਮਾਂ ਉਤਪਾਦਕ ਤਰੀਕੇ ਨਾਲ ਬਿਤਾ ਸਕਣਗੇ।
https://twitter.com/ROBChandigarh/status/1252547009719881729?s=09 (ਮਾਦਾ ਸਿੰਘ)
ਗਤੀਵਿਧੀਆਂ ਦੀ ਇਜਾਜ਼ਤ ਦੇਣ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਖੇਤੀਬਾੜੀ ਤੇ ਹੋਰ ਸਬੰਧਿਤ ਸਾਰੇ ਕੰਮ ਪੂਰੀ ਤਰ੍ਹਾਂ ਹੋ ਸਕਣ, ਤਾਂ ਜੋ ਗ੍ਰਾਮੀਣ ਅਰਥਵਿਵਸਥਾ ਵੱਧ ਤੋਂ ਵੱਧ ਕਾਰਜਕੁਸ਼ਲਤਾ ਨਾਲ ਕੰਮ ਕਰ ਸਕੇ ਅਤੇ ਦਿਹਾੜੀਦਾਰਾਂ ਦੇ ਨਾਲ–ਨਾਲ ਕਿਰਤੀ ਜਮਾਤ ਦੇ ਹੋਰ ਮੈਂਬਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ।
*****
ਡੀਪੀ/ਐੱਚਆਰ
(Release ID: 1616790)
ਵਿਜ਼ੀਟਰ ਕਾਊਂਟਰ : 98