ਖੇਤੀਬਾੜੀ ਮੰਤਰਾਲਾ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਲਈ ਰਾਹਤ ਕਦਮਾਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

ਸ਼੍ਰੀ ਤੋਮਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇ ਨਜ਼ਰ ਚੁਣੌਤੀਪੂਰਨ ਸਮੇਂ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਕਰਵਾਉਣ ਵਿੱਚ ਸਰਗਰਮ ਭੂਮਿਕਾ ਲਈ ਰਾਜਾਂ ਦੀ ਸ਼ਲਾਘਾ ਕੀਤੀ
ਰਾਜਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਛੂਟਾਂ ਬਾਰੇ ਫੀਲਡ ਏਜੰਸੀਆਂ ਨੂੰ ਸੰਵੇਦਨਸ਼ੀਲ ਕਰਨ ਅਤੇ ਖੇਤੀ ਉਤਪਾਦਾਂ,ਖਾਦਾਂ ਅਤੇ ਖੇਤੀ ਦੇ ਉਪਕਰਣਾਂ ਅਤੇ ਮਸ਼ੀਨਰੀ ਦੇ ਆਵਾਗਮਨ ਦੀ ਆਗਿਆ ਦੇਣ ਬਾਰੇ ਦੱਸਿਆ
ਸ਼੍ਰੀ ਤੋਮਰ ਨੇ ਕਿਹਾ ਕਿ ਖਰੀਫ ਨੈਸ਼ਨਲ ਕਾਨਫਰੰਸ 16 ਅਪ੍ਰੈਲ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ

Posted On: 09 APR 2020 10:17AM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ , ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਬੀਤੀ ਸ਼ਾਮ ਇੱਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਸਕੱਤਰ (AC&FW) ਸ਼੍ਰੀ ਸੰਜੈ ਅਗਰਵਾਲ,ਵਿਸ਼ੇਸ ਸਕੱਤਰ, ਵਧੀਕ ਸਕੱਤਰ (ਖੇਤੀਬਾੜੀ) ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਗੱਲਬਾਤ ਵਿੱਚ ਹਿੱਸਾ ਲਿਆ।

ਖੇਤੀਬਾੜੀ ਕਾਰਜਾਂ ਅਤੇ ਕਟਾਈ,ਖੇਤੀਬਾੜੀ ਮੰਡੀਕਰਨ ਅਤੇ ਮੰਡੀ ਦੇ ਕੰਮਕਾਜ, ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) 'ਤੇ ਖਰੀਦ,ਇਨਪੁੱਟਸ (ਬੀਜ ਅਤੇ ਖਾਦ) ਦੇ ਪ੍ਰਬੰਧਨ ਅਤੇ ਖੇਤੀਬਾੜੀ/ਬਾਗਬਾਨੀ ਉਤਪਾਦਾਂ ਦੀ ਯੋਜਨਾਬੰਦੀ ਅਤੇ ਕਾਰਜਾਂ ਨਾਲ ਜੁੜੇ ਮੁੱਦਿਆਂ ਨੂੰ ਰਾਜਾਂ ਦੇ ਖੇਤੀਬਾੜੀ ਮੰਤਰੀਆਂ, ਏਪੀਸੀਜ਼, ਸਕੱਤਰ ਅਤੇ ਰਾਜ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਵਿਚਾਰਿਆ।

ਕੇਂਦਰੀ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੁਣੌਤੀਪੂਰਨ ਸਮੇਂ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਚਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਰਾਜਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੌਕਡਾਊਨ ਦੇ ਸਮੇਂ ਦੌਰਾਨ ਖੇਤੀਬਾੜੀ ਅਤੇ ਅਤੇ ਇਸ ਨਾਲ ਜੁੜੇ ਖੇਤਰਾਂ ਨਾਲ ਸਬੰਧਿਤ ਗਤੀਵਿਧੀਆਂ ਦੀ ਸੁਵਿਧਾ ਲਈ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਦੱਸਿਆ। ਨਾਲ ਹੀ ਕਟਾਈ ਅਤੇ ਬਿਜਾਈ ਦੇ ਮੌਸਮ ਦੇ ਮੱਦੇਨਜ਼ਰ ਖੇਤੀਬਾੜੀ ਕਾਰਜਾਂ ਲਈ ਭਾਰਤ ਸਰਕਾਰ ਦੁਆਰਾ ਨੋਟੀਫਾਈ ਛੂਟਾਂ ਬਾਰੇ ਵੀ ਲੰਬਾ  ਸਮਾਂ ਵਿਚਾਰ ਕੀਤਾ ਗਿਆ। ਰਾਜਾਂ ਨੂੰ ਦੁਬਾਰਾ ਵੱਖ-ਵੱਖ ਛੂਟਾਂ ਬਾਰੇ ਦੱਸਿਆ ਗਿਆ ਜੋ ਕਿ ਹੇਠ ਲਿਖੇ ਅਨੁਸਾਰ ਹਨ :

•       ਖੇਤੀਬਾੜੀ ਉਤਪਾਦਾਂ ਦੀ ਖਰੀਦ ਵਿੱਚ ਲਗੀਆਂ ਏਜੰਸੀਆਂ

•       ਖੇਤਾਂ ਦਾ ਕੰਮ ਕਰਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ;

•       ਖੇਤੀਬਾੜੀ ਪੈਦਾਵਾਰ ਮਾਰਕਿਟ ਕਮੇਟੀ ਜਾਂ ਰਾਜ ਸਰਕਾਰ ਦੁਆਰਾ ਸੰਚਾਲਿਤ ਮੰਡੀਆਂ

•       ਸਿੱਧੇ ਤੌਰ 'ਤੇ ਕਿਸਾਨਾਂ/ਕਿਸਾਨਾਂ ਦੇ ਸਮੂਹਾਂ,ਐੱਫਪੀਓਜ਼,ਸਹਿਕਾਰੀ ਆਦਿ ਤੋਂ ਰਾਜ ਸਰਕਾਰ/ਕੇਂਦਰੀ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੀ ਸੁਵਿਧਾ ਵਾਲੀਆਂ ਮੰਡੀਆਂ ਸਮੇਤ ਸਿੱਧੇ ਮਾਰਕਿਟਿੰਗ ;

•       ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਲਈ ਦੁਕਾਨਾਂ;

•       ਬੀਜਾਂ,ਖਾਦਾਂ ਅਤੇ ਕੀਟਨਾਸ਼ਕਾਂ ਦੇ ਉਤਪਾਦਨ ਅਤੇ ਪੈਕਿੰਗ ਇਕਾਈਆਂ

•       ਫਾਰਮ ਮਸ਼ੀਨਰੀ ਨਾਲ ਸਬੰਧਿਤ ਕਸਟਮ ਹਾਇਰਿੰਗ ਸੈਂਟਰ (ਸੀਐੱਚਸੀ)

•   ਕਟਾਈ ਅਤੇ ਬਿਜਾਈ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਟਾਈ ਵਾਲੀ ਕੰਬਾਇਨ ਅਤੇ ਹੋਰ ਖੇਤੀਬਾੜੀ/ਬਾਗਬਾਨੀ ਉਪਕਰਣਾਂ ਦੀ ਅੰਦਰੂਨੀ ਅਤੇ ਅੰਤਰਰਾਜੀ ਆਵਾਜਾਈ

•       ਕੋਲਡ ਸਟੋਰੇਜ਼ ਅਤੇ ਵੇਅਰਹਾਊਸ ਸੇਵਾਵਾਂ

•       ਖਾਣ-ਪੀਣ ਦੀਆਂ ਵਸਤਾਂ ਦੀ ਪੈਕਿੰਗ ਸਮੱਗਰੀ ਦੇ ਨਿਰਮਾਣ ਦੀਆਂ ਇਕਾਈਆਂ

•       ਜ਼ਰੂਰੀ ਵਸਤਾਂ ਦੀ ਢੁਆਈ

•       ਖੇਤੀਬਾੜੀ ਮਸ਼ੀਨਰੀ ਤੇ ਇਨਾਂ ਦੇ ਪੁਰਜ਼ਿਆਂ (ਇਨ੍ਹਾਂ ਦੀ ਸਪਲਾਈ ਚੇਨ ਸਮੇਤ) ਅਤੇ ਮੁਰੰਮਤ ਦੀਆਂ ਦੁਕਾਨਾਂ

•       ਚਾਹ ਉਦਯੋਗ, ਵੱਧ ਤੋਂ ਵੱਧ 50% ਕਾਮੇ ਲਗਾਉਣ ਸਮੇਤ ਇੱਕ ਪੇਸ਼ਕਾਰੀ ਕੀਤੀ ਗਈ ਅਤੇ ਰਾਜਾਂ ਨੂੰ ਹੇਠ ਲਿਖੇ ਅਨੁਸਾਰ ਬੇਨਤੀ ਕੀਤੀ ਗਈ;

•       ਨਿਰਵਿਘਨ ਬਿਜਾਈ,ਕਟਾਈ ਅਤੇ ਮੰਡੀਕਰਨ ਸਮੇਤ ਸੁਚਾਰੂ ਖੇਤੀਬਾੜੀ ਕਾਰਜਾਂ ਦੀ ਸੁਵਿਧਾ ਲਈ ਆਪਣੀਆਂ ਫੀਲਡ ਏਜੰਸੀਆ ਨੂੰ ਸੰਵੇਦਨਸ਼ੀਲ ਬਣਾਉਣਾ

•       ਇਨ੍ਹਾਂ ਛੂਟ ਵਾਲੀਆਂ ਸ਼੍ਰੇਣੀਆਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਏਜੰਸੀਆਂ ਦੇ ਸਟਾਫ ਤੇ ਮਜ਼ਦੂਰਾਂ ਅਤੇ ਮਾਲ,ਮਸ਼ੀਨਾਂ ਅਤੇ ਸਮੱਗਰੀ ਦੇ ਆਵਾਗਮਨ ਲਈ ਤੁਰੰਤ ਆਗਿਆ ਨੂੰ ਯਕੀਨੀ ਬਣਾਉਣਾ।

•       ਜ਼ਰੂਰੀ ਵਸਤਾਂ ਦੀ ਦੇਸ਼ਵਿਆਪੀ ਸਪਲਾਈ ਚੇਨ ਵਾਲੀਆਂ ਕੰਪਨੀਆਂ/ਸੰਸਥਾਵਾਂ ਨੂੰ ਅਧਿਕਾਰ ਪੱਤਰ ਜਾਰੀ ਕਰਨਾ, ਉਨ੍ਹਾਂ ਨੂੰ ਆਪਣੀਆਂ ਰਾਸ਼ਟਰੀ ਚੇਨਾਂ ਨੂੰ ਬਣਾਈ ਰੱਖਣ ਲਈ ਨਾਜ਼ੁਕ ਸਟਾਫ ਅਤੇ ਕਰਮਚਾਰੀਆਂ ਦੀ ਅਸਾਨੀ ਨਾਲ ਆਵਾਜਾਈ ਲਈ ਖੇਤਰੀ ਪਾਸ ਜਾਰੀ ਕਰਨ ਦੀ ਆਗਿਆ।

•       ਇਨ੍ਹਾਂ ਗਤੀਵਿਧੀਆਂ ਨੂੰ ਜਾਰੀ ਰੱਖਦਿਆ 'ਸਮਾਜਿਕ ਦੂਰੀ' ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਸਾਰੀਆਂ ਜਨਤਕ ਥਾਵਾਂ 'ਤੇ ਢੁਕਵੀਂ ਸਫਾਈ ਅਤੇ ਸਵੱਛਤਾ ਨੂੰ ਯਕੀਨੀ ਬਣਾਇਆ ਜਾਣ ਚਾਹੀਦਾ ਹੈ।

ਕੇਂਦਰੀ ਰਾਜ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਸਮੇਂ ਦੌਰਾਨ ਰਾਜਾਂ ਨੂੰ ਹਰ ਲੋੜੀਂਦੀ ਮਦਦ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੋ ਕਿ ਉੱਭਰ ਰਹੀਆ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨਾਂ ਨੂੰ ਸੁਵਿਧਾ ਦੇਵੇਗੀ। ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਤੀਬਾੜੀ ਕਾਰਜਾਂ ਅਤੇ ਗਤੀਵਿਧੀਆਂ ਲਈ ਦਿੱਤੀਆਂ ਗਈਆਂ ਛੂਟਾਂ ਨੇ ਰਾਜਾਂ ਦੇ ਕਿਸਾਨਾਂ ਅਤੇ ਕਿਸਾਨੀ ਗਤੀਵਿਧੀਆਂ ਦੀ ਵੱਡੀ ਮਦਦ ਕੀਤੀ ਹੈ। ਉਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਰਾਜਾਂ ਵਿੱਚ ਵੱਖ-ਵੱਖ ਖੇਤੀਬਾੜੀ ਗਤੀਵਿਧੀਆਂ ਵਿੱਚ ਸਵੱਛਤਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਇਹ ਦੱਸਿਆ ਗਿਆ ਕਿ ਮੰਤਰਾਲੇ ਨੇ ਈ-ਟਰੇਡਿੰਗ ਅਤੇ ਬੋਲੀ ਲਗਾਉਣ ਦੇ ਲਈ ਈ-ਨਾਮ ਮੌਡਿਊਲਸ (e-NAM modules) ਜਾਰੀ ਕੀਤੇ ਹਨ, ਜਿਨ੍ਹਾਂ ਨਾਲ ਕਿਸਾਨਾਂ,ਐੱਫਪੀਓ ਅਤੇ ਸਹਿਕਾਰਤਾ ਦੁਆਰਾ ਈ-ਬੋਲੀ ਜਾਂ ਨਿਕਾਸੀ ਪੁਆਇੰਟ ਤੋਂ ਬੋਲੀ ਲਗਾਈ ਜਾ ਸਕਦੀ ਹੈ। ਰਾਜ ਇਸ ਨੂੰ ਪ੍ਰਭਾਵੀ ਬਣਾਉਣ ਲਈ ਲੋੜੀਂਦੀਆਂ ਹਿਦਾਇਤਾਂ ਜਾਰੀ ਕਰ ਸਕਦੇ ਹਨ ਜੋ ਕਿਸਾਨਾਂ ਦੇ ਬੂਹੇ 'ਤੇ ਉਨ੍ਹਾਂ ਦੀ ਉਪਜ ਵੇਚਣ,ਖਪਤ ਕੇਂਦਰਾਂ 'ਤੇ ਉਤਪਾਦ ਦੀ ਉਪਲੱਬਤਾ ਅਤੇ ਮੰਡੀਆਂ ਵਿੱਚ ਭੀੜ ਨੂੰ ਗੱਟ ਕਰਨ ਨੂੰ ਯਕੀਨੀ ਬਣਾਉਣ ਲਈ ਸੁਵਿਧਾ ਪ੍ਰਦਾਨ ਕਰੇਗੀ। ਇਸੇ ਤਰ੍ਹਾਂ ਕਟਾਈ ਅਤੇ ਬਿਜਾਈ ਨਾਲ ਜੁੜੀਆਂ ਮਸ਼ੀਨਾਂ ਜਿਵੇਂ ਕਿ ਕਟਾਈ ਵਾਲੀ ਕੰਬਾਇਨ ਅਤੇ ਹੋਰ

ਖੇਤੀਬਾੜੀ/ਬਾਗਬਾਨੀ ਉਪਕਰਣਾਂ ਦੀ ਅੰਦਰੂਨੀ ਅਤੇ ਅੰਤਰਰਾਜੀ ਆਵਾਜਾਈ ਦੀ ਸਹੂਲਤ ਦਿੱਤੀ ਜਾਣ ਚਾਹੀਦੀ ਹੈ ਤਾਂ ਜੋ ਸਾਰੇ ਰਾਜ ਇਸ ਦਾ ਲਾਭ ਲੈ ਸਕਣ। ਵਿਚਾਰ ਵਟਾਂਦਰੇ ਦੌਰਾਨ ਕਟਾਈ ਸਬੰਧੀ ਖਰੀਦ,ਸਾਮਨ ਦੀ ਉਪਲੱਬਧਤਾ, ਕ੍ਰੈਡਿਟ,ਬੀਮਾ, ਖੇਤੀਬਾੜੀ ਉਪਜ ਦੀ ਅੰਤਰਰਾਜੀ ਢੋਆ-ਢੁਆਈ ਸਬੰਧੀ ਵੱਖ-ਵੱਖ ਮੁੱਦੇ ਉਠਾਏ ਗਏ ਜਿਨ੍ਹਾਂ ਵਿੱਚੋਂ ਕੁਝ ਇੱਕੋ ਵੇਲੇ ਹੱਲ ਹੋ ਗਏ ਅਤੇ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ। ਹੋਰ ਮੁੱਦੇ ਜਿਨ੍ਹਾਂ ਬਾਰੇ ਵਿਚਾਰ ਵਟਾਂਦਰੇ ਦੀ ਜ਼ਰੁਰਤ ਸੀ, ਨੋਟ ਕੀਤੇ ਗਏ ਅਤੇ ਰਾਜਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇਗਾ ਅਤੇ ਲੋੜੀਂਦੀਆਂ ਸਹੀ ਹਿਦਾਇਤਾਂ ਸਮੇਂ 'ਤੇ ਅਮਲ ਵਿੱਚ ਲਿਆਂਦੀਆ ਜਾਣਗੀਆਂ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਸਾਉਣੀ ਦੇ ਸੀਜ਼ਨ ਦੀਆਂ ਆਉਣ ਵਾਲੀਆਂ ਤਿਆਰੀਆਂ ਨੂੰ ਪੱਕਾ ਕੀਤਾ ਜਾਣ ਲਈ ਲਈ, ਖਰੀਫ ਨੈਸ਼ਨਲ ਕਾਨਫਰੰਸ 16 ਅਪ੍ਰੈਲ, 2020 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਰਾਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੀਆਂ ਯੋਜਨਾਬੰਦੀਆਂ ਲਈ ਅਗਾਊ ਤਿਆਰੀਆ ਕਰਨ ਅਤੇ ਕਾਨਫਰੰਸ ਲਈ ਤਿਆਰ ਰਹਿਣ। ਉਨ੍ਹਾਂ ਨੇ ਆਰੋਗਯ ਐਪ ਦੀ ਉਪਯੋਗਤਾ ਬਾਰੇ ਗੱਲਬਾਤ ਕੀਤੀ ਅਤੇ ਰਾਜਾਂ ਨੂੰ ਇਸ ਦੀ ਵਰਤੋਂ ਨੂੰ ਕਿਸਾਨਾਂ ਅਤੇ ਹੋਰ ਨਾਗਰਿਕਾਂ ਵਿੱਚ ਪਰਚਲਿਤ ਕਰਨ ਦੀ ਅਪੀਲ ਕੀਤੀ। ਅੰਤ ਵਿੱਚ ਉਨ੍ਹਾਂ ਨੇ ਦੁਹਰਾਇਆ ਕਿ ਸਾਰੀਆਂ ਕਿਸਾਨੀ ਗਤੀਵਿਧੀਆਂ ਅਤੇ ਕਾਰਜ ਸਮਾਜਿਕ ਦੂਰੀ ਅਤੇ ਸਫਾਈ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਕੇ ਕੀਤੇ ਜਾਣੇ ਚਾਹੀਦੇ ਹਨ।

                                                               *****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1612637) Visitor Counter : 106


Read this release in: English