ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 31 MAR 2020 8:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਅਲ ਮੈਕਰੋਂ ਨਾਲ ਟੈਲੀਫੋਨ ਤੇ ਗੱਲ ਕੀਤੀ ।

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਹੋਏ ਜਾਨੀ ਨੁਕਸਾਨ ਪ੍ਰਤੀ ਮਹਾਮਹਿਮ ਰਾਸ਼ਟਰਪਤੀ ਮੈਕਰੋਂ ਨੂੰ ਆਪਣੀ ਸੰਵੇਦਨਾ ਪ੍ਰਗਟਾਈ। ਦੋਹਾਂ ਨੇਤਾਵਾਂ ਨੇ ਇਸ ਸੰਕਟ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਪਹਿਲੂਆਂ ਤੇ ਚਰਚਾ ਕੀਤੀ ਅਤੇ ਵਰਤਮਾਨ ਸਥਿਤੀ ਵਿੱਚ ਆਲਮੀ ਸਹਿਯੋਗ ਅਤੇ ਇਕਜੁੱਟਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਹ ਇਸ ਗੱਲ ਨਾਲ ਸਹਿਮਤ ਹੋਏ ਕਿ ਦੋਹਾਂ ਦੇਸ਼ਾਂ ਦੀਆਂ ਮਾਹਿਰ ਟੀਮਾਂ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਉਪਾਅ, ਇਲਾਜ ਅਤੇ ਟੀਕਿਆਂ ਬਾਰੇ ਜਾਂਚ ਦੀ ਜਾਣਕਾਰੀ ਸਰਗਰਮੀ ਨਾਲ ਸਾਂਝਾ ਕਰਨਗੀਆਂ।

ਫਰਾਂਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੇ ਇਸ ਨਜ਼ਰੀਏ ਤੇ ਦ੍ਰਿੜ੍ਹ ਸਹਿਮਤੀ ਪ੍ਰਗਟਾਈ ਕਿ ਕੋਵਿਡ-19 ਸੰਕਟ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ ਅਤੇ ਇਹ ਵਿਸ਼ਵ ਨੂੰ ਵਿਸ਼ਵੀਕਰਣ ਦੀ ਇੱਕ ਨਵੀਂ ਮਾਨਵ - ਕੇਂਦਰਿਤ ਧਾਰਨਾ ਬਣਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਵਰਤਮਾਨ ਸੰਕਟ ਦੌਰਾਨ ਅਫ਼ਰੀਕਾ ਸਮੇਤ ਘੱਟ ਵਿਕਸਿਤ ਦੇਸ਼ਾਂ ਦੀਆਂ ਜ਼ਰੂਰਤਾਂ ਤੇ ਵਿਸ਼ੇਸ਼ ਧਿਆਨ ਦੇਣ ਉੱਤੇ ਵੀ ਜ਼ੋਰ ਦਿੱਤਾ।

ਮਹਾਮਹਿਮ ਰਾਸ਼ਟਰਪਤੀ ਮੈਕਰੋਂ ਨੇ ਪ੍ਰਧਾਨ ਮੰਤਰੀ ਦੇ ਇਸ ਸੁਝਾਅ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਕਿ ਜੋ ਲੋਕ ਮਹਾਮਾਰੀ ਕਾਰਨ ਆਪਣੇ ਘਰਾਂ ਤੱਕ ਸੀਮਿਤ ਹੋ ਗਏ ਹਨਉਨ੍ਹਾਂ ਨੂੰ ਯੋਗ ਦਾ ਅਭਿਆਸ ਮਾਨਸਿਕ ਅਤੇ ਸਰੀਰਕ ਸਿਹਤ ਸੁਨਿਸ਼ਚਿਤ ਕਰਨ ਦਾ ਇੱਕ ਸੁਵਿਧਾਜਨਕ ਸਾਧਨ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਸਿਹਤ ਉੱਤੇ ਆਏ ਇਸ ਸੰਕਟ ਦੌਰਾਨ ਫਰਾਂਸ ਵਿੱਚ ਯੋਗ ਦਾ ਅਭਿਆਸ ਕਰਨ ਵਾਲੇ ਲੋਕ ਵਧੇ ਹਨ।

ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਭਾਰਤ-ਫਰਾਂਸ ਦੀ ਸਾਂਝੇਦਾਰੀ ਮੌਜੂਦਾ ਕਠਿਨ ਦੌਰ ਵਿੱਚ ਮਾਨਵ - ਕੇਂਦਰਿਤ ਇਕਜੁੱਟਤਾ ਦੀ ਭਾਵਨਾ  ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦੇ ਸਕਦੀ ਹੈ ।

 

***

ਵੀਆਰਆਰਕੇ/ਏਕੇ


(Release ID: 1609840)
Read this release in: English