ਸਿੱਖਿਆ ਮੰਤਰਾਲਾ
ਨੈਸ਼ਨਲ ਟੈਸਟਿੰਗ ਏਜੰਸੀ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੁੱਖ) ਅਪ੍ਰੈਲ 2020 ਮੁਲਤਵੀ ਕੀਤੀ
Posted On:
31 MAR 2020 5:39PM by PIB Chandigarh
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਆਗਾਮੀ 5, 7, 9 ਅਤੇ 11 ਅਪ੍ਰੈਲ 2020 ਤੋਂ ਹੋਣ ਵਾਲੀ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੁੱਖ) ਅਪ੍ਰੈਲ 2020 ਪ੍ਰੀਖਿਆ ਨੂੰ ਮੁਲਤਵੀ ਕਰਨ ਬਾਰੇ 18 ਮਾਰਚ 2020 ਨੂੰ ਜਾਰੀ ਪਬਲਿਕ ਨੋਟਿਸ ਦੀ ਨਿਰੰਤਰਤਾ ਵਿੱਚ ਐੱਨਟੀਏ ਨੇ ਅੱਗੇ ਸੂਚਿਤ ਕੀਤਾ ਹੈ ਕਿ ਫਿਲਹਾਲ ਇਹ ਪ੍ਰੀਖਿਆ ਹੁਣ ਮਈ 2020 ਵਿੱਚ ਆਯੋਜਿਤ ਕਰਵਾਈ ਜਾਣੀ ਪ੍ਰਸਤਾਵਿਤ ਹੈ। ਸਹੀ ਮਿਤੀ ਦਾ ਐਲਾਨ ਆਉਣ ਵਾਲੇ ਹਫ਼ਤਿਆਂ ਦੀ ਸਥਿਤੀ ਦਾ ਮੁੱਲਾਂਕਣ ਕਰਨ ਬਾਅਦ ਕੀਤੀ ਜਾਵੇਗੀ।
ਨੈਸ਼ਨਲ ਟੈਸਟਿੰਗ ਏਜੰਸੀ ਨੇ ਆਸ ਪ੍ਰਗਟ ਕੀਤੀ ਹੈ ਕਿ ਆਮ ਸਥਿਤੀ ਛੇਤੀ ਹੀ ਬਹਾਲ ਹੋ ਜਾਵੇਗੀ, ਲੇਕਿਨ ਫਿਲਹਾਲ ਐੱਨਟੀਏ ਇਸ ਦਾ ਮੁੱਲਾਂਕਣ ਕਰਨ ਲਈ ਹਾਲਾਤ ਉੱਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਕਿ ਕੀ ਹਾਲਾਤ ਕਾਰਨ ਪ੍ਰੀਖਿਆ ਦੇ ਪ੍ਰੋਗਰਾਮ ਵਿੱਚ ਕੋਈ ਪਰਿਵਰਤਨ ਕਰਨ ਦੀ ਜ਼ਰੂਰਤ ਹੈ।
ਉਸੇ ਅਨੁਸਾਰ, ਪ੍ਰੀਖਿਆ ਲਈ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਹੁਣ 15 ਅਪ੍ਰੈਲ 2020 ਦੇ ਬਾਅਦ ਉਸ ਸਮੇਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਣਗੇ।
ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਜ਼ਾ ਸਥਿਤੀ ਬਾਰੇ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾਂਦੀ ਰਹੇਗੀ ਅਤੇ ਪ੍ਰੀਖਿਆ ਦੀਆਂ ਸਹੀ ਤਰੀਕਾਂ ਦੀ ਜਾਣਕਾਰੀ ਉਨ੍ਹਾਂ ਨੂੰ ਕਾਫੀ ਪਹਿਲਾਂ ਦੇ ਦਿੱਤੀ ਜਾਵੇਗੀ।
ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਤਾਜ਼ਾ ਜਾਣਕਾਰੀ ਲਈ jeemain.nta.nic.in ਅਤੇ www.nta.ac.in ਦੇਖਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਪ੍ਰਕਾਰ ਦੇ ਸਪਸ਼ਟੀਕਰਨ ਲਈ ਉਮੀਦਵਾਰ 8287471852,8178359845,9650173668,9599676953,8882356803 ਉੱਤੇ ਸੰਪਰਕ ਕਰ ਸਕਦੇ ਹਨ।
*****
ਐੱਨਬੀ/ਏਕੇਜੇ/ਏਕੇ
(Release ID: 1609751)
Visitor Counter : 112