ਆਯੂਸ਼

ਆਯੁਸ਼ ਮੰਤਰਾਲਾ ਨੇ ਕੋਵਿਡ -19 ਦੇ ਦਾਅਵਿਆਂ ਨੂੰ ਲੈ ਕੇ ਸਾਵਧਾਨੀ ਵਰਤਣ ਅਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਵਿਗਿਆਨਕ ਅਤੇ ਸਬੂਤ ਅਧਾਰਿਤ ਸਮਾਧਾਨ ਕੱਢਣ ਲਈ ਕੰਮ ਕਰਨ ਦੀ ਤਾਕੀਦ ਕੀਤੀ

Posted On: 31 MAR 2020 2:29PM by PIB Chandigarh

ਪ੍ਰਧਾਨ ਮੰਤਰੀ ਦੁਆਰਾ ਕੋਵਿਡ-19 ਦੇ ਇਲਾਜ ਲਈ ਸਬੂਤਾਂ ਤੋਂ ਬਿਨਾ ਹੋਣ ਵਾਲੇ ਵੱਡੇ ਦਾਅਵਿਆਂ ਨੂੰ ਰੋਕਣ ਦਾ  ਸੱਦਾ ਦਿੱਤਾ ਗਿਆ ਸੀ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ, ਆਯੁਸ਼ ਮੰਤਰਾਲੇ ਨੇ ਜਾਗਰੂਕਤਾ ਪੈਦਾ ਕਰਦੇ ਹੋਏ ਅਜਿਹੇ ਦਾਅਵਿਆਂ ਉੱਤੇ ਰੋਕ ਲਗਾਉਣ ਲਈ ਕਦਮ ਉਠਾਏ ਹਨ ਇਸ ਤੋਂ ਇਲਾਵਾ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਆਯੁਸ਼ ਪ੍ਰਣਾਲੀ ਤਹਿਤ ਇਸ ਮਹਾਮਾਰੀ ਨੂੰ ਰੋਕਣ ਲਈ ਵਿਗਿਆਨ ਅਧਾਰਿਤ ਸਮਾਧਾਨ ਲੱਭਣ ਲਈ ਇੱਕ ਚੈਨਲ ਕਾਇਮ ਕਰਨ ਲਈ ਕੰਮ ਸ਼ੁਰੂ ਕੀਤਾ ਹੈ ਤਾਕਿ ਆਯੁਸ਼ ਪ੍ਰੈਕਟੀਸ਼ਨਰਾਂ ਅਤੇ ਆਯੁਸ਼ ਸੰਸਥਾਵਾਂ ਦੁਆਰਾ ਆਉਣ ਵਾਲੇ ਵੱਖ-ਵੱਖ ਸੁਝਾਵਾਂ ਅਤੇ ਪ੍ਰਸਤਾਵਾਂ ਨੂੰ ਦਰਜ ਕੀਤਾ ਜਾ ਸਕੇ ਅਤੇ ਵਿਗਿਆਨੀਆਂ ਦਾ ਇੱਕ ਸਮੂਹ ਉਨ੍ਹਾਂ ਦੀ ਵਿਵਹਾਰਕਤਾ ਉੱਤੇ ਵਿਚਾਰ ਕਰੇ

 

ਮੰਤਰਾਲਾ ਆਯੁਸ਼ ਪ੍ਰੈਕਟੀਸ਼ਨਰਾਂ ਤੱਕ ਪਹੁੰਚਣ ਅਤੇ ਝੂਠੇ ਅਤੇ ਬਿਨਾ ਕਿਸੇ ਸਬੂਤ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਰੋਕਣ ਲਈ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਵੀਡੀਓ ਕਾਨਫਰੰਸਿੰਗ ਅਤੇ ਸੋਸ਼ਲ  ਮੀਡੀਆ ਜਿਹੇ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ 30 ਮਾਰਚ, 2020 ਨੂੰ ਇੱਕ ਵੀਡੀਓ ਕਾਨਫਰੰਸਿੰਗ ਵਿੱਚ ਆਯੁਸ਼ ਦੇ ਵੱਖ-ਵੱਖ ਵਿਭਾਗਾਂ ਦੇ ਤਕਰੀਬਨ 100 ਮੈਂਬਰਾਂ ਨੇ ਹਿੱਸਾ ਲਿਆ ਅਤੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਉਨ੍ਹਾਂ ਨੇ ਅਜਿਹੇ ਅਢੁਕਵੇਂ ਦਾਅਵਿਆਂ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਦਾ ਫੈਸਲਾ ਕੀਤਾ ਰੇਲ ਅਤੇ ਵਪਾਰ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਯੁਸ਼ ਵਿਭਾਗ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਨਾਇਕ ਨੇ ਆਯੁਸ਼ ਉਦਯੋਗ ਦੇ ਲੀਡਰਾਂ ਨੂੰ 30 ਮਾਰਚ, 2020 ਨੂੰ ਇੱਕ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕੀਤਾ

 

ਆਯੁਸ਼ ਮੰਤਰਾਲਾ ਦੁਆਰਾ ਪ੍ਰਧਾਨ ਮੰਤਰੀ ਦੇ ਵਿਗਿਆਨਕ ਸਬੂਤ ਅਧਾਰਿਤ ਸਮਾਧਾਨ ਕੱਢਣ ਲਈ ਦਿੱਤੇ ਗਏ ਸੱਦੇ ਉੱਤੇ ਜੋ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹ ਹੈ ਆਪਣੀ ਵੈੱਬਸਾਈਟ ਉੱਤੇ ਇੱਕ ਔਨ-ਲਾਈਨ ਚੈਨਲ ਦੀ ਸ਼ੁਰੂਆਤ ਕਰਨਾ ਤਾਕਿ ਥੈਰੇਪੀਆਂ ਬਾਰੇ ਵਿਗਿਆਨਕ ਵਿਆਖਿਆਵਾਂ ਅਤੇ ਪ੍ਰਸਤਾਵਾਂ ਉੱਤੇ ਅਧਾਰਿਤ ਸੁਝਾਅ ਹਾਸਲ ਕੀਤੇ ਜਾ ਸਕਣ ਜੋ ਕਿ ਮਿਆਰੀ ਵਿਗਿਆਨਕ ਦਿਸ਼ਾ-ਨਿਰਦੇਸ਼ਾਂ ਉੱਤੇ ਅਧਾਰਿਤ ਹੋਣ ਅਤੇ ਜਿਨ੍ਹਾਂ ਨਾਲ ਕੋਵਿਡ-19 ਮਹਾਮਾਰੀ ਨੂੰ ਰੋਕਿਆ ਜਾ ਸਕੇ ਮੰਤਰਾਲੇ ਨੇ ਇਸ ਦੇ ਹਿਸਾਬ ਨਾਲ ਆਯੁਸ਼ ਪ੍ਰੈਕਟੀਸ਼ਨਰਾਂ ਅਤੇ ਆਯੁਸ਼ ਸੰਸਥਾਵਾਂ (ਸੰਸਥਾਵਾਂ ਵਿੱਚ ਕਾਲਜ /ਯੂਨੀਵਰਸਿਟੀਆਂ, ਹਸਪਤਾਲ, ਖੋਜ ਸੰਸਥਾਵਾਂ, ਆਯੁਸ਼ ਨਿਰਮਾਤਾ, ਆਯੁਸ਼ ਐਸੋਸੀਏਸ਼ਨਾਂ ਆਦਿ ਸ਼ਾਮਲ ਹਨ) ਤੋਂ ਸੁਝਾਅ ਮੰਗੇ ਹਨ ਇਹ ਸੁਝਾਅ ਮੰਤਰਾਲੇ ਦੀ ਵੈੱਬਸਾਈਟ ‘ਤੇ ਹੇਠ ਲਿਖੇ ਲਿੰਕ ਉੱਤੇ ਭੇਜੇ ਜਾ ਸਕਦੇ ਹਨ -  http://ayush.gov.in/covid-19  (ਤੁਹਾਡੇ ਦੁਆਰਾ ਕਲਿੱਕ ਕਰਨ ਉੱਤੇ ਜੇ ਲਿੰਕ ਕੰਮ ਨਾ ਕਰੇ ਤਾਂ ਤੁਸੀਂ ਉਸ ਦੀ ਕਾਪੀ ਕਰਕੇ ਆਪਣੇ ਵੈੱਬ ਬਰਾਊਜ਼ਰ ਉੱਤੇ ਦਿੱਤੇ ਪਤੇ ਉੱਤੇ ਪੇਸਟ ਕਰ ਸਕਦੇ ਹੋ)

 

ਮਿਲੇ ਸੁਝਾਵਾਂ ਦੀ ਛਾਣਬੀਣ ਮਾਹਿਰਾਂ ਦੀ ਇੱਕ ਕਮੇਟੀ ਕਰੇਗੀ ਪੜਤਾਲ ਕਮੇਟੀ ਦੁਆਰਾ ਜਿਨ੍ਹਾਂ ਸੁਝਾਵਾਂ ਦੀ ਸਿਫਾਰਸ਼ ਕੀਤੀ ਜਾਵੇਗੀ, ਉਨ੍ਹਾਂ ਉੱਤੇ ਵੱਖ-ਵੱਖ ਵਿਭਾਗਾਂ ਦੇ ਵਿਗਿਆਨੀਆਂ ਦੇ ਸਮੂਹ ਦੁਆਰਾ ਚਰਚਾ ਕੀਤੀ ਜਾਵੇਗੀ ਜਿੱਥੇ ਸੰਭਵ ਹੋਇਆ ਉਨ੍ਹਾਂ ਪ੍ਰਸਤਾਵਾਂ ਨੂੰ ਪ੍ਰਮਾਣਿਕਤਾ ਅਧਿਐਨ ਵਿੱਚ ਸ਼ਾਮਲ ਕੀਤਾ ਜਾਵੇਗਾ

 

ਪ੍ਰਧਾਨ ਮੰਤਰੀ ਨੇ ਆਯੁਸ਼ ਸੈਕਟਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ 28 ਮਾਰਚ, 2020 ਨੂੰ ਕੀਤੀ ਵੀਡੀਓ ਕਾਨਫਰੰਸ ਵਿੱਚ ਇਹ ਟਿੱਪਣੀਆਂ ਕੀਤੀਆਂ ਸਨ

*****

 

ਆਰਜੇ/ਐੱਸਕੇ


(Release ID: 1609750) Visitor Counter : 166


Read this release in: English