ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਕੋਵਿਡ -19 ਕਾਰਨ ਐਮਰਜੈਂਸੀ ਹੈਲਥ ਸਥਿਤੀ ਦੌਰਾਨ ਦਿੱਵਯਾਂਗਜਨਾਂ ਦੀ ਸੰਭਾਲ਼ ਅਤੇ ਸੁਰੱਖਿਆ ਲਈ ਵਿਆਪਕ ਦਿੱਵਯਾਂ ਗਤਾ ਸਮਾਵੇਸ਼ੀ ਦਿਸ਼ਾ - ਨਿਰਦੇਸ਼ਾਂ ਦੇ ਲਾਗੂਕਰਨ ਲਈ ਦਿੱਵਯਾਂਗਜਨਾਂ ਨਾਲ ਸਬੰਧਿਤ ਸਟੇਟ ਕਮਿਸ਼ਨਰਾਂ ਨੂੰ ਪੱਤਰ ਲਿਖਿਆ
Posted On:
31 MAR 2020 5:08PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤਹਿਤ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿੱਵਯਾਂਗਜਨਾਂ ਨਾਲ ਸਬੰਧਿਤ ਸਟੇਟ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕੋਵਿਡ - 19 ਮਹਾਮਾਰੀ ਕਾਰਨ ਐਮਰਜੈਂਸੀ ਹੈਲਥ ਸਥਿਤੀ ਦੌਰਾਨ ਦਿੱਵਯਾਂਗਜਨਾਂ ਦੀ ਸੰਭਾਲ਼ ਅਤੇ ਸੁਰੱਖਿਆ ਲਈ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਦੁਆਰਾ ਦਿੱਵਯਾਂਗਜਨਾਂ ਦੀ ਦੇਖਭਾਲ ਕਰਨ ਵਾਲਿਆਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ)/ ਦਿੱਵਯਾਂਗਜਨਾਂ ਨੂੰ ਪਾਸ ਜਾਰੀ ਕਰਨ ਸਬੰਧੀ 26 ਮਾਰਚ 2020 ਨੂੰ ਜਾਰੀ ਕੀਤੇ ਗਏ ਵਿਆਪਕ ਦਿੱਵਯਾਂਗਤਾ ਸਮਾਵੇਸ਼ੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ਨੂੰ ਕਿਹਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਟੇਟ ਕਮਿਸ਼ਨਰਾਂ ਨੂੰ ਇਨ੍ਹਾਂ ਦਾ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਸਟੇਟ ਨੋਡਲ ਅਥਾਰਿਟੀ ਦੇ ਰੂਪ ਵਿੱਚ ਸਟੇਟ/ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਿਟੀਆਂ, ਸਿਹਤ ਅਤੇ ਕਾਨੂੰਨ ਲਾਗੂਕਰਨ ਅਥਾਰਿਟੀਆਂ ਜਿਹੇ ਸਾਰੇ ਸਬੰਧਿਤ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਬਣਾਉਂਦੇ ਹੋਏ ਸੇਵਾਵਾਂ ਦੇਣੀਆਂ ਹੋਣਗੀਆਂ, ਤਾਕਿ ਲੌਕਡਾਊਨ ਦੀ ਸਮੇਂ ਦੌਰਾਨ ਦਿੱਵਯਾਂਗਜਨਾਂ ਦੀਆਂ ਕਠਿਨਾਈਆਂ ਨੂੰ ਘੱਟ ਕੀਤਾ ਜਾ ਸਕੇ। ਆਸ ਕੀਤੀ ਜਾਂਦੀ ਹੈ ਕਿ ਸਟੇਟ ਕਮਿਸ਼ਨਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਰਗਰਮੀ ਨਾਲ ਜ਼ਰੂਰੀ ਕਾਰਵਾਈ ਕਰ ਰਹੇ ਹਨ ।
ਇਨ੍ਹਾਂ ਦਿਸ਼ਾ - ਨਿਰਦੇਸ਼ਾਂ ਦੇ ਅਨੁਸਾਰ, (ਕ) ਲੌਕਡਾਊਨ ਦੌਰਾਨ ਦਿੱਵਯਾਂਗਜਨਾਂ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਪ੍ਰਾਥਮਿਕਤਾ ਦੇ ਅਧਾਰ ਉੱਤੇ ਸਰਲ ਤਰੀਕੇ ਨਾਲ ਲੋਕਲ ਟ੍ਰੈਵਲ ਪਾਸ ਜਾਰੀ ਕਰਨ ਦੀ ਜ਼ਰੂਰਤ ਹੈ, ਅਤੇ (ਖ) ਦਿੱਵਯਾਂਗਜਨਾਂ ਨੂੰ ਜ਼ਰੂਰੀ ਭੋਜਨ, ਪਾਣੀ, ਦਵਾਈਆਂ ਉਪਲੱਬਧ ਕਰਵਾਏ ਜਾਣ ਦੀ ਵੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ , ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਅਤੇ ਦਿੱਵਯਾਂਗਜਨਾਂ ਦੀ ਐਸੋਸੀਏਸ਼ਨ ਵੀ ਦਿੱਵਯਾਂਗਜਨਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਦੇ ਜੀਵਨ ਦੀਆਂ ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੇ ਹਨ। ਦਿੱਵਯਾਂਗਜਨਾਂ ਲਈ ਸਹਾਇਤਾ ਸੇਵਾਵਾਂ ਨੂੰ ਬਹੁਤ ਸੁਚਾਰੂ ਰੂਪ ਨਾਲ ਉਪਲੱਬਧ ਕਰਵਾਉਣਾ ਸੁਨਿਸ਼ਚਿਤ ਕਰਨ ਲਈ ਇਨ੍ਹਾਂ ਸੰਗਠਨਾਂ ਨਾਲ ਤਾਲਮੇਲ ਕੀਤੇ ਜਾਣ ਦੀ ਜ਼ਰੂਰਤ ਹੈ ।
ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ), ਦਿੱਵਯਾਂਗਜਨਾਂ ਦੀ ਐਸੋਸੀਏਸ਼ਨ/ਦੇਖ - ਰੇਖ ਕਰਨ ਵਾਲਿਆਂ ਆਦਿ ਨੂੰ ਯਾਤਰਾ ਪਾਸ ਜਾਰੀ ਨਾ ਹੋਣ ਕਾਰਨ ਦਿੱਵਯਾਂਗਜਨਾਂ ਦੀ ਦੇਖ - ਰੇਖ ਕਰਨ ਵਾਲਿਆਂ, ਸਹਾਇਕਾਂ ਦੀਆਂ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਪ੍ਰਾਪਤ ਕਰਨ ਵਿੱਚ ਕਠਿਨਾਇਆਂ ਹੋ ਰਹੀਆਂ ਹਨ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿੱਵਯਾਂਗਜਨਾਂ ਨਾਲ ਸਬੰਧਿਤ ਸਟੇਟ ਕਮਿਸ਼ਨਰਾਂ ਨੂੰ ਦਿੱਵਯਾਂਗਜਨਾਂ ਦੀ ਐਸੋਸੀਏਸ਼ਨ /ਗ਼ੈਰ ਸਰਕਾਰੀ ਸੰਗਠਨਾਂ/ਦੇਖ - ਰੇਖ ਕਰਨ ਵਾਲਿਆਂ ਨੂੰ ਲੋਕਲ ਟ੍ਰੈਵਲ ਪਾਸ ਜਾਰੀ ਕੀਤੇ ਜਾਣ ਨੂੰ ਸਰਲ ਬਣਾਉਣ ਲਈ ਸਬੰਧਿਤ ਅਧਿਕਾਰੀਆਂ ਨਾਲ ਸਬੰਧ ਬਣਾਉਣ ਦੀ ਬੇਨਤੀ ਕੀਤੀ ਜਾਂਦੀ ਹੈ, ਤਾਕਿ ਦਿੱਵਯਾਂਗਜਨਾਂ ਨੂੰ ਜ਼ਰੂਰੀ ਸਹਾਇਤਾ ਮਿਲਣ ਵਿੱਚ ਕੋਈ ਦੇਰੀ ਨਾ ਹੋਵੇ। ਉਨ੍ਹਾਂ ਨੂੰ ਇਸ ਸਬੰਧ ਵਿੱਚ ਸਥਾਨਕ ਕਾਨੂੰਨ ਲਾਗੂਕਰਨ ਅਥਾਰਿਟੀਆਂ (ਪੁਲਿਸ/ ਐੱਸਡੀਐੱਮ ਆਦਿ) ਨੂੰ ਸੰਵੇਦਨਸ਼ੀਲ ਬਣਾਉਣ ਦੀ ਵੀ ਬੇਨਤੀ ਕੀਤੀ ਜਾਂਦੀ ਹੈ। ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਕੋਵਿਡ - 19 ਦੇ ਦਿਵਯਾਂਗ ਮਰੀਜ਼ਾਂ ਨੂੰ ਹਸਪਤਾਲਾਂ ਅਤੇ ਸਿਹਤ ਸੇਵਾ ਸੰਸਥਾਨਾਂ ਤੋਂ ਵਾਪਸ ਨਾ ਭੇਜਿਆ ਜਾਵੇ ।
*****
ਐੱਨਬੀ/ਐੱਸਕੇ
(Release ID: 1609748)
Visitor Counter : 100