ਰੱਖਿਆ ਮੰਤਰਾਲਾ

ਆਰਮੀ ਵਾਈਵਸ ਵੈਲਫੇਅਰ ਆਰਗੇਨਾਈਜ਼ੇਸ਼ਨ (ਆਵਾ) ਨੇ ਲੌਕਡਾਊਨ ਦੌਰਾਨ ਦਿੱਲੀ ਵਿੱਚ ਜ਼ਰੂਰਤਮੰਦ ਲੋਕਾਂ ਲਈ ਭੋਜਨ ਦੇ 3,700 ਪੈਕਟ ਪ੍ਰਦਾਨ ਕੀਤੇ

Posted On: 31 MAR 2020 2:12PM by PIB Chandigarh

ਆਰਮੀ ਵਾਈਵਸ ਵੈਲਫੇਅਰ ਆਰਗੇਨਾਈਜ਼ੇਸ਼ਨ (ਆਵਾ) ਨੇ ਕੋਵਿਡ-19’ ਮਹਾਮਾਰੀ ਦੀ ਵਜ੍ਹਾ ਨਾਲ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਜ਼ਰੂਰਤਮੰਦ ਲੋਕਾਂ ਵਿੱਚ ਵੰਡਣ ਲਈ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੀ ਸਰਕਾਰ ਨੂੰ ਅੱਜ ਭੋਜਨ ਦੇ 2,500 ਪੈਕਟ ਸੌਂਪੇ। ਭੋਜਨ ਦੇ ਤਕਰੀਬਨ 1,200 ਪੈਕਟ ਕੱਲ੍ਹ ਸੌਂਪੇ ਗਏ ਸਨ।  ਭੋਜਨ ਦੇ ਪੈਕਟਾਂ ਦੀ ਮੁਫਤ ਵੰਡ ਪੰਜ ਦਿਨਾਂ ਤੱਕ ਜਾਰੀ ਰਹੇਗੀ।

ਭੋਜਨ  ਦੇ ਇਹ ਪੈਕਟ ਸੈਨਾ ਦੇ ਆਵਾ  ਲੰਚ ਪ੍ਰੋਜੈਕਟੰ’  ਤਹਿਤ ਤਿਆਰ ਕੀਤੇ ਗਏ ਸਨ। ਇਹ ਪੈਕਟ ਕਈ ਅਧਿਕਾਰੀਆਂਜੂਨੀਅਰ ਕਮਿਸ਼ਨਡ ਅਧਿਕਾਰੀਆਂ ਅਤੇ ਹੋਰ ਰੈਂਕਾਂ ਦੇ ਪਦ ਅਧਿਕਾਰੀਆਂ ਦੇ ਪਰਿਵਾਰਾਂ ਦੁਆਰਾ ਦਿੱਲੀ ਦੀਆਂ ਕਈ ਕਾਲੋਨੀਆਂ ਵਿੱਚ ਆਪਣੇ - ਆਪਣੇ ਘਰਾਂ ਵਿੱਚ ਤਿਆਰ ਕੀਤੇ ਗਏ ਸਨ।

ਦੇਸ਼ ਦੇ ਸਭ ਤੋਂ ਵੱਡੇ ਵਲੰਟਰੀ ਸੰਗਠਨਾਂ ਵਿੱਚੋਂ ਇੱਕ ਆਰਮੀ ਵਾਈਵਸ ਵੈਲਫੇਅਰ ਆਰਗੇਨਾਈਜ਼ੇਸ਼ਨ (ਆਵਾ) ਦਾ ਉਦੇਸ਼ ਸੈਨਾ ਕਰਮੀਆਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਪੂਰਨ ਵਿਕਾਸ ਅਤੇ ਭਲਾਈ ਕਰਨਾ ਅਤੇ ਯੁੱਧ ਵਿਧਵਾਵਾਂ ਅਤੇ ਦਿੱਵਯਾਂਗ ਬੱਚਿਆਂ ਦਾ ਪੁਨਰਵਾਸ ਕਰਨਾ ਹੈ। ਇਸ ਦੇ ਇਲਾਵਾ, ਇਹ ਗ਼ਰੀਬਾਂ  ਦੇ ਜੀਵਨ ਪੱਧਰ ਵਿੱਚ ਸੁਧਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਕਈ ਗਤੀਵਿਧੀਆਂ ਵਿੱਚ ਵੀ ਸਰਗਰਮ ਭਾਗੀਦਾਰੀ ਕਰਦਾ ਹੈ।

***

ਏਬੀਬੀ/ਐੱਸ/ ਨੈਂਪੀ/ਕੇਏ/ਡੀਕੇ/ ਸਾਵੀ


(Release ID: 1609621) Visitor Counter : 96


Read this release in: English