ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕਾਰਗੋ ਉਡਾਨਾਂ ਨੇ ਦੇਸ਼ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿੱਚ ਚਿਕਿਤਸਾ ਸਮੱਗਰੀ ਦੀ ਸਪਲਾਈ ਕੀਤੀ; ਪ੍ਰਾਈਵੇਟ ਏਅਰਲਾਈਨਾਂ ਨੇ ਵੀ ਮਹੱਤਵਪੂਰਨ ਸਪਲਾਈ ਕਾਰਜਾਂ ਲਈ ਉਡਾਨਾਂ ਚਲਾਈਆਂ
Posted On:
31 MAR 2020 10:50AM by PIB Chandigarh
ਦੱਖਣੀ, ਪੂਰਬੀ ਅਤੇ ਪੂਰਬ-ਉੱਤਰ ਖੇਤਰਾਂ ਵਿੱਚ ਚਿਕਿਤਸਾ ਸਮੱਗਰੀ ਦੀ ਸਪਲਾਈ ਕਰਨ ਲਈ 30 ਮਾਰਚ, 2020 ਨੂੰ ਕਾਰਗੋ ਉਡਾਨਾਂ ਚਲਾਈਆਂ ਗਈਆਂ। ਵੇਰਵਾ ਨਿਮਨਲਿਖਿਤ ਹੈ:
ਲਾਈਫ ਲਾਈਨ 1 – ਏਅਰ ਇੰਡੀਆ ਦੀ ਫਲਾਈਟ ਏ-320 ਨੇ ਆਪਣੇ ਮਾਰਗ ਮੁੰਬਈ-ਨਵੀਂ ਦਿੱਲੀ-ਬੰਗਲੁਰੂ-ਮੁੰਬਈ ਦੇ ਦੌਰਾਨ ਐੱਚਐੱਲਐੱਲ ਖੇਪ (6593 ਕਿਲੋ), ਅਤੇ ਨਾਗਾਲੈਂਡ ਵੈਂਟੀਲੇਟਰ ਮਾਸਕ, ਕੇਰਲ ਅਤੇ ਕਰਨਾਟਕ ਦੀ ਖੇਪ, ਮੇਘਾਲਿਆ ਲਈ ਬਿਪੈਪਸ ਦੀ ਖੇਪ ਅਤੇ ਕੋਇੰਬਟੂਰ ਲਈ ਕੱਪੜਾ ਮੰਤਰਾਲੇ ਦੀ ਖੇਪ ਪਹੁੰਚਾਈ ।
ਲਾਈਫ ਲਾਈਨ 2 – ਆਈਏਐੱਫ ਫਲਾਈਟ ਨੇ ਹਿੰਡਨ –ਦੀਮਾਪੁਰ-ਇੰਫਾਲ-ਗੁਵਾਹਾਟੀ ਮਾਰਗ ’ਤੇ ਐੱਚਐੱਲਐੱਲ ਦੀ ਖੇਪ ਅਤੇ ਸ਼ਿਲੌਂਗ ਲਈ ਆਈਸੀਐੱਮਆਰ ਕਿੱਟਾਂ ਪਹੁੰਚਾਈਆਂ।
ਇੰਡੀਗੋ, ਸਪਾਈਸਜੈਟ ਅਤੇ ਬਲੂ ਹਾਰਟ ਜਿਹੀਆਂ ਪ੍ਰਾਈਵੇਟ ਏਅਰਲਾਈਨਾਂ ਨੇ ਵੀ ਕਮਰਸ਼ੀਅਲ ਅਧਾਰ ’ਤੇ ਉਡਾਨਾਂ ਚਲਾਈਆਂ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮਓਸੀਏ) ਗਰੁੱਪ ਦਾ ਗਠਨ ਮਹੱਤਵਪੂਰਨ ਹਿਤਧਾਰਕਾਂ ਨਾਲ ਕੀਤਾ ਗਿਆ ਸੀ। ਹੱਬ ਐਂਡ ਸਪੋਕ ਮਾਡਲ ਲਾਈਫ ਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੁਰੂ, ਕੋਲਕਾਤਾ ਵਿੱਚ ਹੱਬਾਂ ਬਣਾਈਆਂ ਗਈਆਂ ਹਨ। ਇਹ ਹੱਬਾਂ ਆਪਣੇ ਸਪੋਕਸ- ਗੁਵਾਹਾਟੀ, ਡਿਬਰੂਗੜ੍ਹ, ਅਗਰਤਲਾ, ਆਈਜ਼ੌਲ (Aizwal), ਇੰਫਾਲ, ਕੋਇੰਬਟੂਰ ਅਤੇ ਤਿਰੁਵਨੰਤਪੁਰਮ ਨੂੰ ਸਮੱਗਰੀ ਦੀ ਸਪਲਾਈ ਕਰਦੇ ਹਨ।
ਸੀਰੀਅਲ ਨੰਬਰ
|
ਮਿਤੀ
|
ਏਅਰ ਇੰਡੀਆ
|
ਅਲਾਇੰਸ
|
ਆਈਏਐੱਫ
|
ਇੰਡੀਗੋ
|
ਸਪਾਈਸਜੈੱਟ
|
ਚਲੀਆਂ ਕੁੱਲ ਉਡਾਨਾਂ
|
1
|
26.3.2020
|
02
|
-
|
-
|
-
|
02
|
04
|
2
|
27.3.2020
|
04
|
09
|
-
|
-
|
-
|
13
|
3
|
28.3.2020
|
04
|
08
|
-
|
06
|
-
|
18
|
4
|
29.3.2020
|
04 *
|
10 *
|
06 *
|
--
|
-
|
20
|
|
ਕੁੱਲ ਉਡਾਨਾਂ
|
14
|
27
|
06
|
06
|
02
|
55
|
* ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਲੱਦਾਖ ਲਈ ਆਪਸੀ ਸਾਂਝੇਦਾਰੀ ਕੀਤੀ।
26 ਮਾਰਚ ਤੋਂ 29 ਮਾਰਚ, 2020 ਦੇ ਦੌਰਾਨ ਕੁੱਲ ਕਾਰਗੋ ਭਾਰ 10 ਟਨ ਸੀ । ਕਾਰਗੋ ਵਿੱਚ ਕੋਵਿਡ-19 ਨਾਲ ਸਬੰਧਿਤ ਰੀ-ਏਜੰਟ, ਐਂਜ਼ਾਇਮ, ਚਿਕਿਤਸਾ ਸਮੱਗਰੀ, ਪੀਪੀਈ ਅਤੇ ਜਾਂਚ ਕਿੱਟਾਂ, ਦਸਤਾਨੇ ਤੇ ਐੱਚਐੱਲਐੱਲ ਦੇ ਹੋਰ ਸਾਮਾਨ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਮੰਗ ਕੀਤੇ ਗਏ ਕਾਰਗੋ ਸ਼ਾਮਲ ਸਨ।
ਚਿਕਿਤਸਾ ਏਅਰ ਕਾਰਗੋ ਲਈ ਸਮਰਪਿਤ ਇੱਕ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਆਂਸ਼ਿਕ ਰੂਪ ਨਾਲ ਕਾਰਜ ਕਰ ਰਹੀ ਹੈ। ਇਹ ਵੈੱਬਸਾਈਟ 1 ਅਪ੍ਰੈਲ, 2020 ਤੋਂ ਪੂਰੀ ਤਰ੍ਹਾਂ ਕੰਮ ਕਰਨ ਲੱਗੇਗੀ । ਲਿੰਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐੱਮਓਸੀਏ) ਦੀ ਵੈੱਬਸਾਈਟ ’ਤੇ ਉਪਲੱਬਧ ਹੈ (www.civilaviation.gov.in)। ਸਪਲਾਈ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਸੂਚਨਾ ਸਾਂਝੀ ਕਰਨ, ਪ੍ਰਸ਼ਨਾਂ ਦੇ ਉੱਤਰ ਦੇਣ ਅਤੇ ਜ਼ਮੀਨੀ ਕਾਰਜ 24 ਘੰਟੇ ਕੀਤੇ ਜਾ ਰਹੇ ਹਨ ਤਾਕਿ ਕੋਵਿਡ-19 ਨਾਲ ਲੜਨ ਦੇ ਪ੍ਰਯਤਨਾਂ ਦਾ ਗੁਣਾਤਮਕ ਵਾਧਾ ਕੀਤਾ ਜਾ ਸਕੇ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
*****
ਆਰਜੇ/ਐੱਨਜੀ
(Release ID: 1609619)
Visitor Counter : 117