ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਅਜਿਹੇ ਡ੍ਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਵੈਧਤਾ ਸਮਾਪਤ ਹੋ ਚੁੱਕੀ ਹੈ, ਦੀ ਵੈਧਤਾ 30 ਜੂਨ ਤੱਕ ਵਧਾਈ ਗਈ
ਇਨ੍ਹਾਂ ਵਿੱਚ ਫਿਟਨਸ, ਪਰਮਿਟਸ, ਡ੍ਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹੋਰ ਮੋਟਰ ਵਾਹਨ ਦਸਤਾਵੇਜ਼ ਸ਼ਾਮਲ ਹਨ
प्रविष्टि तिथि:
31 MAR 2020 10:35AM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਡ੍ਰਾਈਵਿੰਗ ਲੈਇਸੈਂਸਾਂ, ਪਰਮਿਟਾਂ ਅਤੇ ਰਜਿਸਟ੍ਰੇਸ਼ਨ ਜਿਹੇ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾ ਦਿੱਤਾ ਹੈ, ਜਿਨ੍ਹਾਂ ਦੀ ਵੈਧਤਾ 1 ਫਰਵਰੀ ਨੂੰ ਸਮਾਪਤ ਹੋ ਚੁੱਕੀ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਇੱਕ ਸਲਾਹ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਜੂਨ ਤੱਕ ਵੈਧ ਮੰਨਿਆ ਜਾਵੇ।
ਦੇਸ਼ ਵਿੱਚ ਲੌਕਡਾਊਨ ਅਤੇ ਟ੍ਰਾਂਸਪੋਰਟ ਦਫ਼ਤਰਾਂ ਦੇ ਬੰਦ ਰਹਿਣ ਕਾਰਨ ਲੋਕਾਂ ਨੂੰ ਵੱਖ-ਵੱਖ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਦੇ ਨਵੀਨੀਕਰਨ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸੁਵਿਧਾ ਲਈ ਇਹ ਫੈਸਲਾ ਕੀਤਾ ਗਿਆ ਹੈ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਫਿਟਨਸ, ਪਰਮਿਟ (ਸਾਰੇ ਤਰ੍ਹਾਂ ਦੇ), ਡ੍ਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਮੋਟਰ ਵਾਹਨ ਨਿਯਮਾਂ ਤਹਿਤ ਆਉਂਦੇ ਕਈ ਹੋਰ ਦਸਤਾਵੇਜ਼ ਸ਼ਾਮਲ ਹਨ।
ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਸ ਸਲਾਹ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਬੇਨਤੀ ਕੀਤੀ ਹੈ ਤਾਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਟ੍ਰਾਂਸਪੋਰਟਰਾਂ ਅਤੇ ਸੰਗਠਨਾਂ ਨੂੰ ਪਰੇਸ਼ਾਨੀ ਨਾ ਹੋਵੇ।
*****
ਆਰਸੀਜੇ/ਐੱਮਐੱਸ
(रिलीज़ आईडी: 1609613)
आगंतुक पटल : 199
इस विज्ञप्ति को इन भाषाओं में पढ़ें:
English