ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ ਨੇ ਘਰ ਵਿੱਚ ਬਣੇ ਮਾਸਕ ’ਤੇ ਨਿਯਮਾਵਲੀ (ਮੈਨੂਅਲ) “ਸਾਰਸ-ਸੀਓਵੀ-2 ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ” ਜਾਰੀ ਕੀਤੇ

ਡੀਐੱਸਟੀ, ਡੀਬੀਟੀ, ਸੀਐੱਸਆਈਆਰ, ਡੀਏਈ, ਡੀਆਰਡੀਓ ਅਤੇ ਆਈਆਈਐੱਸਸੀ ਤਹਿਤ ਆਉਂਦੇ ਸੰਸਥਾਨਾਂ ਨੂੰ ਮਿਆਰੀ ਅਤੇ ਸਖ਼ਤ ਪ੍ਰੋਟੋਕਾਲ ਜ਼ਰੀਏ ਸਵੈ-ਮੁੱਲਾਂਕਣ ਅਤੇ ਖੋਜ ਤੇ ਟੈਸਟਿੰਗ ਲਈ ਆਪਣੀਆਂ ਪ੍ਰਯੋਗਸ਼ਾਲਾਵਾਂ ਤਿਆਰ ਕਰਨ ਨੂੰ ਦਫ਼ਤਰੀ ਮੀਮੋ ਰਾਹੀਂ ਪ੍ਰਵਾਨਗੀ ਮਿਲੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਸੀਐੱਮਆਰ ਦੁਆਰਾ ਤੈਅ ਪ੍ਰਾਥਮਿਕਤਾਵਾਂ ਦੇ ਅਨੁਰੂਪ ਟੈਸਟਿੰਗ ਪਰਤੀਕ੍ਰਿਤ ਹੋਵੇਗੀ
ਖੋਜ ਨੂੰ ਅਲਪਕਾਲੀ ਅਤੇ ਮਧਕਾਲੀ ਰਿਟਰਨਾਂ ਵਿੱਚ ਪਰਤੀਕ੍ਰਿਤ ਕੀਤਾ ਜਾਵੇਗਾ

Posted On: 31 MAR 2020 11:09AM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਘਰ ਵਿੱਚ ਬਣੇ ਮਾਸਕਾਂ ਬਾਰੇ ਇੱਕ ਵਿਸਤ੍ਰਿਤ ਨਿਯਮਾਵਲੀ (ਮੈਨੂਅਲ)  ਸਾਰਸ-ਸੀਓਵੀ-2 ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ”  (“Masks for Curbing the Spread of SARS-CoV-2 Coronavirus”) ਜਾਰੀ ਕੀਤੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਹਵਾਲਾ ਦਿੰਦੇ ਹੋਏ, ਨਿਯਮਾਵਲੀ (ਮੈਨੂਅਲ)  ਕਹਿੰਦੀ ਹੈ ਕਿ ਮਾਸਕ ਉਨ੍ਹਾਂ ਲੋਕਾਂ ਤੇ ਪ੍ਰਭਾਵੀ ਹਨ ਜੋ ਨਿਯਮਿਤ ਰੂਪ ਨਾਲ ਅਲਕੋਹਲ ਅਧਾਰਿਤ ਹੈਂਡ ਰਬ ਜਾਂ ਸਾਬਣ ਅਤੇ ਪਾਣੀ ਨਾਲ ਹੱਥ ਸਾਫ਼ ਕਰਦੇ ਹਨ। ਅਗਰ ਤੁਸੀਂ ਇੱਕ ਮਾਸਕ ਪਹਿਨਦੇ ਹੋ, ਤਾਂ ਤੁਹਾਨੂੰ ਇਸ ਦੇ ਇਸਤੇਮਾਲ ਅਤੇ ਇਸ ਦੇ ਉਚਿਤ ਨਿਸਤਾਰਣ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਜੇਕਰ 50% ਆਬਾਦੀ ਮਾਸਕ ਪਹਿਨਦੀ ਹੈ ਤਾਂ ਸਿਰਫ਼ 50% ਆਬਾਦੀ ਨੂੰ ਹੀ ਵਾਇਰਸ ਤੋਂ ਇਨਫੈਕਸ਼ਨ ਹੋਵੇਗਾ। ਅਗਰ 80 ਪ੍ਰਤੀਸ਼ਤ ਆਬਾਦੀ ਮਾਸਕ ਪਹਿਨਦੀ  ਹੈ ਤਾਂ ਇਸ ਮਹਾਮਾਰੀ ਤੇ ਤੁਰੰਤ ਰੋਕ ਲਗਾਈ ਜਾ ਸਕਦੀ ਹੈ ।

ਤਾਂ ਮਾਸਕ ਨੂੰ ਕਿਉਂ ਪਹਿਨਿਆ ਜਾਵੇ? ਇਸ ਬਾਰੇ ਨਿਯਮਾਵਲੀ (ਮੈਨੂਅਲ)  ਕਹਿੰਦੀ ਹੈ ਕਿ ਇੱਕ ਵਿਅਕਤੀ ਦੇ ਦੂਜੇ ਵਿਅਕਤੀ ਨਾਲ ਸੰਪਰਕ ਵਿੱਚ ਆਉਣ ਤੇ ਕੋਵਿਡ-19 ਵਾਇਰਸ ਅਸਾਨੀ ਨਾਲ ਫੈਲਦਾ ਹੈ। ਵਾਇਰਸ ਨੂੰ ਲਿਜਾਣ ਵਾਲੀਆਂ ਬੂੰਦਾਂ ਇਸ ਨੂੰ ਤੇਜ਼ੀ ਨਾਲ ਫੈਲਾਉਂਦੀਆਂ ਹਨ ਅਤੇ ਹਵਾ ਵਿੱਚ ਜ਼ਿੰਦਾ ਰਹਿੰਦੇ ਹੋਏ ਇਹ ਆਖ਼ਿਰਕਾਰ ਵਿਭਿੰਨ ਸਤਹਾਂ ਤੇ ਜਾਂਦਾ ਰਹਿੰਦਾ ਹੈ। ਕੋਵਿਡ-19 ਨੂੰ ਫੈਲਾਉਣ ਵਾਲਾ ਵਾਇਰਸ ਸਾਰਸ-ਕੋਵ-2 ਕਿਸੇ ਠੋਸ ਜਾਂ ਤਰਲ ਸਤਹ ਏਅਰੋਸੋਲ (aerosols) ’ਤੇ ਤਿੰਨ ਘੰਟੇ ਤੱਕ ਅਤੇ ਪਲਾਸਟਿਕ ਅਤੇ ਸਟੇਨਲੈੱਸ ਸਟੀਲ ਤੇ ਤਿੰਨ ਦਿਨ ਤੱਕ ਜ਼ਿੰਦਾ ਰਹਿੰਦਾ ਹੈ।  (ਐੱਨ. ਐਂਜਲ ਜੇ. ਮੇਡ. 2020)

ਨਿਯਮਾਵਲੀ (ਮੈਨੂਅਲ)  ਕਹਿੰਦੀ ਹੈ ਕਿ ਮਾਸਕ ਨਾਲ ਇੱਕ ਸੰਕ੍ਰਮਿਤ ਵਿਅਕਤੀ ਤੋਂ ਨਿਕਲ ਕੇ ਹਵਾ ਵਿੱਚ ਮੌਜੂਦ ਵਾਇਰਸ ਦੀਆਂ ਛੋਟੀਆਂ-ਛੋਟੀਆਂ ਬੂੰਦਾਂ (ਡਰਾਪਲੈਟਸ) ਜ਼ਰੀਏ ਸਾਹ ਪ੍ਰਣਾਲੀ ਵਿੱਚ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ, ਇਹ ਕਹਿੰਦੀ ਹੈ ਕਿ ਸੁਰੱਖਿਅਤ ਮਾਸਕ ਪਹਿਨ ਕੇ ਵਾਇਰਸ  ਦੇ ਸਾਹ ਰਾਹੀਂ ਸ਼ਰੀਰ ਵਿੱਚ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ, ਜੋ ਇਸ ਦੇ ਪ੍ਰਸਾਰ ਨੂੰ ਰੋਕਣ ਦੇ ਲਿਹਾਜ਼ ਤੋਂ ਖਾਸਾ ਅਹਿਮ ਹੋਵੇਗਾ । ਹਾਲਾਂਕਿ ਮਾਸਕ ਨੂੰ ਉਸ਼ਮਾ, ਯੂਵੀ ਲਾਈਟਪਾਣੀ, ਸਾਬਣ ਅਤੇ ਅਲਕੋਹਲ ਦੇ ਇੱਕ ਸੰਯੋਜਨ ਦੀ ਵਰਤੋਂ ਨਾਲ ਸਵੱਛ ਕੀਤਾ ਜਾਣਾ ਜ਼ਰੂਰੀ ਹੈ।

ਇਸ ਨਿਯਮਾਵਲੀ (ਮੈਨੂਅਲ)  ਨੂੰ ਜਾਰੀ ਕਰਨ ਦਾ ਉਦੇਸ਼ ਮਾਸਕ, ਇਨ੍ਹਾਂ ਦੀ ਵਰਤੋਂ ਅਤੇ ਮਾਸਕਾਂ ਦੀ ਦੁਬਾਰਾ ਵਰਤੋਂ ਦੀਆਂ ਸਰਬਸ੍ਰੇਸ਼ਠ ਪ੍ਰਕਿਰਿਆਵਾਂ ਦੀ ਸਰਲ ਰੂਪ-ਰੇਖਾ ਉਪਲੱਬਧ ਕਰਵਾਉਣਾ ਹੈ, ਜਿਸ ਤੋਂ ਐੱਨਜੀਓ ਅਤੇ ਵਿਅਕਤੀਗਤ ਰੂਪ ਤੋਂ ਲੋਕ ਆਪਣੇ ਆਪ ਅਜਿਹੇ ਮਾਸਕ ਤਿਆਰ ਕਰ ਸਕਣ ਅਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਅਜਿਹੇ ਮਾਸਕ ਅਪਨਾਏ ਜਾ ਸਕਣ। ਪ੍ਰਸਤਾਵਿਤ ਡਿਜ਼ਾਈਨ ਦੇ ਮੁੱਖ ਉਦੇਸ਼ਾਂ ਵਿੱਚ ਸਮੱਗਰੀਆਂ ਤੱਕ ਅਸਾਨ ਪਹੁੰਚ, ਘਰਾਂ ਵਿੱਚ ਨਿਰਮਾਣ ਅਸਾਨ ਕਰਨਾ, ਵਰਤੋਂ ਅਤੇ ਦੁਬਾਰਾ ਵਰਤੋਂ ਨੂੰ ਅਸਾਨ ਬਣਾਉਣਾ ਸ਼ਾਮਲ ਹੈ।

ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਤੇ ਪਹਿਲਾਂ ਜਾਰੀ ਅੱਪਡੇਟ ਵਿੱਚ ਭਾਰਤ ਸਰਕਾਰ  ਦੇ ਪ੍ਰਮੁੱਖ ਵਿਗਿਆਨਕ  ਸਲਾਹਕਾਰ ਦਫ਼ਤਰ ਨੇ ਕਿਹਾ ਸੀ ਕਿ ਕੋਵਿਡ-19 ਬਾਰੇ ਬਣੀ ਵਿਗਿਆਨ ਅਤੇ ਟੈਕਨੋਲੋਜੀ ਅਧਿਕਾਰ ਪ੍ਰਾਪਤ ਕਮੇਟੀ ਨੇ ਵਿਗਿਆਨਕ  ਸਮਾਧਾਨਾਂ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਹੈ । ਕੋਵਿਡ-19 ਲਈ ਟੈਸਟਿੰਗ ਸੁਵਿਧਾਵਾਂ ਵਿੱਚ ਵਾਧੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਇਹ ਕਦਮ ਉਠਾਏ ਗਏ ਹਨ : ਡੀਐੱਸਟੀ, ਡੀਬੀਟੀ, ਸੀਐੱਸਆਈਆਰ, ਡੀਏਈ, ਡੀਆਰਡੀਓ ਅਤੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ)  ਤਹਿਤ ਆਉਂਦੇ ਸੰਸਥਾਨਾਂ ਨੂੰ ਮਿਆਰੀ ਅਤੇ ਸਖ਼ਤ ਪ੍ਰੋਟੋਕਾਲ ਜ਼ਰੀਏ ਸਵੈ-ਮੁੱਲਾਂਕਣ ਅਤੇ ਖੋਜ ਤੇ ਟੈਸਟਿੰਗ ਲਈ ਆਪਣੀਆਂ ਪ੍ਰਯੋਗਸ਼ਾਲਾਵਾਂ ਤਿਆਰ ਕਰਨ ਦੀ ਪ੍ਰਵਾਨਗੀ ਦੇਣ ਲਈ ਇੱਕ ਦਫ਼ਤਰੀ ਮੀਮੋ ਜਾਰੀ ਕੀਤਾ ਗਿਆ। ਇਹ ਟੈਸਟਿੰਗ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਈਸੀਐੱਮਆਰ ਦੁਆਰਾ ਤੈਅ ਪ੍ਰਾਥਮਿਕਤਾਵਾਂ  ਦੇ ਅਨੁਰੂਪ ਹੋਣਗੇ। ਖੋਜਾਂ ਵੀ ਅਲਪਕਾਲੀ ਅਤੇ ਮਧ ਕਾਲੀ ਨਤੀਜੇ ਦੇਣ ਵਾਲੀਆਂ ਹੋਣਗੀਆਂ।

ਐੱਸਐਂਡਟੀ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ 19 ਮਾਰਚ, 2020 ਨੂੰ ਕੀਤਾ ਗਿਆ ਸੀ ।  ਨੀਤੀ ਆਯੋਗ ਦੇ ਮੈਂਬਰ ਪ੍ਰੋਫੈਸਰ ਵਿਨੋਦ ਪਾਲ  ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ  ਸਲਾਹਕਾਰ ਪ੍ਰੋਫੈਸਰ ਕੇ ਵਿਜੈ ਰਾਘਵਨ ਦੀ ਅਗਵਾਈ ਵਿੱਚ ਬਣੀ ਇਹ ਕਮੇਟੀ ਵਿਗਿਆਨ ਏਜੰਸੀਆਂਵਿਗਿਆਨੀਆਂ ਅਤੇ ਰੈਗੂਲੇਟਰੀ ਸੰਸਥਾਵਾਂ ਦਰਮਿਆਨ ਤਾਲਮੇਲ ਅਤੇ ਸਾਰਸ-ਸੀਓਵੀ-2 ਵਾਇਰਸ ਅਤੇ ਕੋਵਿਡ-19 (Sars-Cov-2 virus and the COVID-19) ਮਹਾਮਾਰੀ ਨਾਲ ਸਬੰਧਿਤ ਜਾਂਚ ਅਤੇ ਵਿਕਾਸ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਫੈਸਲੇ ਲੈਣ ਲਈ ਜਵਾਬਦੇਹ ਹੈ ।

ਘਰਾਂ ਵਿੱਚ ਬਣੇ ਮਾਸਕਾਂ ਦੀ ਵਰਤੋਂ ਬਾਰੇ, ਪਹਿਲਾਂ ਜਾਰੀ ਕੀਤੀ ਨਿਯਮਾਵਲੀ (ਮੈਨੂਅਲ) ਦੀ ਥਾਂ ਵਿਸਤ੍ਰਿਤ ਨਿਯਮਾਵਲੀ ਨਿਮਨਲਿਖਿਤ ਹੈ :

 

 

 

 

 

*****

ਕੇਜੀਐੱਸ( ਡੀਐੱਸਟੀ/ ਡੀਬੀਟੀ -  ਭਾਰਤ ਸਰਕਾਰ  ਦੇ ਪ੍ਰਮੁੱਖ ਵਿਗਿਆਨਕ  ਸਲਾਹਕਾਰ ਦਾ ਦਫ਼ਤਰ)



(Release ID: 1609545) Visitor Counter : 127


Read this release in: English