ਵਿੱਤ ਮੰਤਰਾਲਾ

ਵਿੱਤ ਵਰ੍ਹੇ ਦਾ ਕੋਈ ਵਿਸਤਾਰ ਨਹੀਂ

Posted On: 30 MAR 2020 10:48PM by PIB Chandigarh

ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇੱਕ ਫਰਜੀ ਖ਼ਬਰ ਚਲ ਰਹੀ ਹੈ ਕਿ ਵਿੱਤ ਵਰ੍ਹੇ ਨੂੰ ਵਧਾ ਦਿੱਤਾ ਗਿਆ ਹੈ। ਇੰਡੀਅਨ ਸਟੈਂਪ ਐਕਟ ਵਿੱਚ ਕੀਤੇ ਗਏ ਕੁਝ ਹੋਰ ਸੰਸ਼ੋਧਨਾਂ ਦੇ ਸਬੰਧ ਵਿੱਚ ਭਾਰਤ ਸਰਕਾਰ ਦੁਆਰਾ 30 ਮਾਰਚ 2020 ਨੂੰ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਵਰ੍ਹੇ ਦਾ ਕੋਈ ਵਿਸਤਾਰ ਨਹੀਂ ਹੋਇਆ ਹੈ।

ਵਿੱਤ ਮੰਤਰਾਲੇ ਨੇ ਕਿਹਾ ਕਿ ਮਾਲੀਆ ਵਿਭਾਗ, ਵਿੱਤ ਮੰਤਰਾਲੇ ਦੁਆਰਾ 30 ਮਾਰਚ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜੋ ਇੰਡੀਅਨ ਸਟੈਂਪ ਐਕਟ ਵਿੱਚ ਕੁਝ ਸੰਸ਼ੋਧਨਾਂ ਨੂੰ ਲੈ ਕੇ ਹੈ।  ਇਹ ਸਟਾਕ ਐਕਸਚੇਂਜ ਜਾਂ ਸਟਾਕ ਐਕਸਚੇਂਜ ਡਿਪਾਜਿਟਰੀਜ਼ ਦੁਆਰਾ ਅਧਿਕ੍ਰਿਤ ਕਲੀਅਰਿੰਗ ਕਾਰਪੋਰੇਸ਼ਨ  ਜ਼ਰੀਏ ਸਕਿਓਰਿਟੀ ਮਾਰਕਿਟ ਇੰਸਟਰੂਮੈਂਟਸ ਲੈਣ-ਦੇਣ ਤੇ ਸਟੈਂਪ ਡਿਊਟੀ ਵਸੂਲਣ ਲਈ ਇੱਕ ਕੁਸ਼ਲ ਤੰਤਰ ਬਣਾਉਣ ਨਾਲ ਸਬੰਧਿਤ ਹੈ। ਇਹ ਪਰਿਵਰਤਨ ਪਹਿਲਾਂ 1 ਅਪ੍ਰੈਲ 2020 ਤੋਂ ਲਾਗੂ ਹੋਣ ਵਾਲਾ ਸੀ। ਹਾਲਾਂਕਿ ਮੌਜੂਦਾ ਹਾਲਾਤ ਦੇ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਲਾਗੂਕਰਨ ਦੀ ਮਿਤੀ ਨੂੰ ਹੁਣ 1 ਜੁਲਾਈ 2020 ਤੱਕ ਮੁਲਤਵੀ ਕਰ ਦਿੱਤਾ ਜਾਵੇਗਾ ।

 

****

ਆਰਐੱਮ/ਕੇਐੱਮਐੱਨ


(Release ID: 1609543) Visitor Counter : 165


Read this release in: English