ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਟੈਲੀਵਿਜ਼ਨ ਦੇ ਸੁਨਹਿਰੀ ਯੁੱਗ ਨੂੰ ਫਿਰ ਵਾਪਸ ਲਿਆਉਣ ਲਈ ਤਿਆਰ ਦੂਰਦਰਸ਼ਨ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਬਲ ਅਪਰੇਟਰਾਂ ਨੂੰ ਦੂਰਦਰਸ਼ਨ, ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਚੈਨਲ ਜ਼ਰੂਰੀ ਤੌਰ ‘ਤੇ ਦਿਖਾਏ ਜਾਣ ਦੀ ਸਲਾਹ ਜਾਰੀ ਕੀਤੀ

Posted On: 30 MAR 2020 8:32PM by PIB Chandigarh

ਦੂਰਦਰਸ਼ਨ ਨੇ ਟੈਲੀਵਿਜ਼ਨ ਤੇ ਉਸ ਦੇ ਸੁਨਹਿਰੀ  ਯੁੱਗ ਨੂੰ ਫਿਰ ਤੋਂ ਲਿਆ ਕੇ ਲੌਕਡਾਊਨ ਦੌਰਾਨ ਲੋਕਾਂ ਦੇ ਘਰਾਂ ਵਿੱਚ ਰੁਕੇ ਰਹਿਣ ਨੂੰ ਜ਼ਿਆਦਾ ਆਨੰਦਮਈ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਹੇਠ ਦਿੱਤੇ ਸ਼ੋਅ ਦੁਬਾਰਾ ਪ੍ਰਸਾਰਿਤ ਕਰਨ ਦੀ ਯੋਜਨਾ ਹੈ:

 

 

1.  ਚਾਣਕਿਆ:  ਅਪ੍ਰੈਲ, 2020  ਦੇ ਪਹਿਲੇ ਹਫ਼ਤੇ ਤੋਂ ਡੀਡੀ ਭਾਰਤੀ ਤੇ ਦੁਪਹਿਰ ਨੂੰ ਰੋਜ਼ਾਨਾ ਚੰਦਰਪ੍ਰਕਾਸ਼ ਦ੍ਵਿਵੇਦੀ ਦੁਆਰਾ ਨਿਰਦੇਸ਼ਿਤ ਇਸ ਸੀਰੀਅਲ ਦਾ ਪ੍ਰਸਾਰਣ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ 47 ਐਪੀਸੋਡ ਦਾ ਪ੍ਰਸਾਰਣ ਕੀਤਾ ਜਾਵੇਗਾ।

2. ਉਪਨਿਸ਼ਦ ਗੰਗਾ:  ਅਪ੍ਰੈਲ,  2020 ਦੇ ਪਹਿਲੇ ਹਫ਼ਤੇ ਤੋਂ ਡੀਡੀ ਭਾਰਤੀ ਉੱਤੇ ਦੁਪਹਿਰ ਦੇ ਸਮੇਂ ਚਿਨਮਯ ਮਿਸ਼ਨ ਟਰੱਸਟ ਦੁਆਰਾ ਨਿਰਮਿਤ ਅਤੇ ਡਾ. ਚੰਦਰਪ੍ਰਕਾਸ਼ ਦ੍ਵਿਵੇਦੀ ਦੁਆਰਾ ਨਿਰਦੇਸ਼ਿਤ ਇਸ ਸੀਰੀਅਲ ਦਾ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ।  ਚੈਨਲ ਉੱਤੇ ਇਸ ਦੇ 52 ਐਪੀਸੋਡ ਦਿਖਾਉਣ ਦੀ ਯੋਜਨਾ ਹੈ ।

 

3. ਸ਼ਕਤੀਮਾਨ:  ਡੀਡੀ ਨੈਸ਼ਨਲ ਨੈੱਟਵਰਕ ਉੱਤੇ ਅਪ੍ਰੈਲ, 2020 ਤੋਂ ਰੋਜ਼ਾਨਾ ਦੁਪਹਿਰ 1 ਵਜੇ ਤੋਂ ਇੱਕ ਘੰਟੇ ਲਈ ਮੁਕੇਸ਼ ਖੰਨਾ ਅਭਿਨੀਤ ਚਰਚਿਤ ਸੀਰੀਅਲ ਦਾ ਪ੍ਰਸਾਰਣ ਸ਼ੁਰੂ ਕਰਨ ਦੀ ਯੋਜਨਾ ਹੈ ।

 

4 .  ਸ਼੍ਰੀਮਾਨ ਸ਼੍ਰੀਮਤੀ :  ਡੀਡੀ ਨੈਸ਼ਨਲ ਉੱਤੇ ਅਪ੍ਰੈਲ,  2020 ਤੋਂ ਦੁਪਹਿਰ 2 ਵਜੇ ਤੋਂ ਮਾਰਕੰਡ ਅਧਿਕਾਰੀ ਦੁਆਰਾ ਨਿਰਮਿਤ ਇਸ  ਕਾਮੇਡੀ ਸੀਰੀਅਲ ਦਾ ਪ੍ਰਸਾਰਣ ਇੱਕ ਵਾਰ ਫਿਰ ਤੋਂ ਸ਼ੁਰੂ ਹੋਵੇਗਾ ।

 

5. ਕ੍ਰਿਸ਼ਣਾ ਕਾਲੀ :  ਡੀਡੀ ਨੈਸ਼ਨਲ ਉੱਤੇ ਰਾਤ 8.30 ਵਜੇ ਤੋਂ ਰੋਜ਼ਾਨਾ ਇਸ ਸੀਰੀਅਲ ਦਾ ਪ੍ਰਸਾਰਣ ਸ਼ੁਰੂ ਹੋਵੇਗਾ। ਇਸ ਦੇ 18 ਐਪੀਸੋਡ ਦਿਖਾਏ ਜਾਣ ਦੀ ਯੋਜਨਾ ਹੈ ।

 

ਇਸ ਤੋਂ ਪਹਿਲਾਂ 28 ਮਾਰਚ,  2020 ਤੋਂ ਨਿਮਨਲਿਖਤ ਟੀਵੀ ਸੀਰੀਅਲਾਂ ਦਾ ਪ੍ਰਸਾਰਣ ਸ਼ੁਰੂ ਹੋ ਚੁੱਕਿਆ ਹੈ ।

1.  ਰਾਮਾਇਣ  :  ਰਾਮਾਨੰਦ ਸਾਗਰ ਦੁਆਰਾ ਨਿਰਦੇਸ਼ਿਤ ਇਸ ਸੀਰੀਅਲ ਦੇ 78 ਐਪੀਸੋਡ  (ਹਰੇਕ 35 ਮਿੰਟ ਦਾ) ਅਤੇ 30 ਐਪੀਸੋਡ (ਹਰੇਕ 30 ਮਿੰਟ ਦਾ) ਦਾ ਪ੍ਰਸਾਰਣ ਰੋਜ਼ਾਨਾ ਡੀਡੀ ਨੈਸ਼ਨਲ ਉੱਤੇ ਸਵੇਰੇ 9 ਵਜੇ ਅਤੇ ਰਾਤ 9 ਵਜੇ ਕੀਤਾ ਜਾ ਰਿਹਾ ਹੈ ।

2 .  ਮਹਾਭਾਰਤ :  ਇਸ ਸੀਰੀਅਲ  ਦੇ 97 ਐਪੀਸੋਡ ( 45 ਮਿੰਟ )  ਦੁਪਹਿਰ 12 ਵਜੇ ਅਤੇ ਸ਼ਾਮ 7 ਵਜੇ ਪ੍ਰਸਾਰਿਤ ਕੀਤੇ ਜਾ ਰਹੇ ਹਨ ।

3. ਬਿਓਮਕੇਸ਼ ਬਖਸ਼ੀ : ਇਸ ਦੇ 52 ਐਪੀਸੋਡ ਸਵੇਰੇ 11 ਵਜੇ ਰੋਜ਼ ਇੱਕ ਘੰਟੇ ਲਈ ਪ੍ਰਸਾਰਿਤ ਕੀਤੇ ਜਾ ਰਹੇ ਹਨ ।

4. ਸਰਕਸ :  ਸ਼ਾਹਰੁਖ ਖਾਨ ਅਭਿਨੀਤ ਇਸ ਸੀਰੀਅਲ ਦੇ 19 ਐਪੀਸੋਡ ਸ਼ਾਮ ਨੂੰ 8 ਵਜੇ ਪ੍ਰਸਾਰਿਤ ਕੀਤੇ ਜਾ ਰਹੇ ਹਨ ।

5. ਹਮ ਹੈਂ ਨਾ: ਇਸ ਦੇ 60 ਐਪੀਸੋਡ ਦਾ ਪ੍ਰਸਾਰਣ 28.03.2020 ਤੋਂ ਡੀਡੀ ਨੈਸ਼ਨਲ ਨੈੱਟਵਰਕ ਤੇ ਰੋਜ਼ ਰਾਤ 10 ਵਜੇ ਕੀਤਾ ਜਾ ਰਿਹਾ ਹੈ।

6. ਤੂ ਤੋਤਾ, ਮੈਂ ਮੈਨਾ: ਇਸ ਸੀਰੀਅਲ ਦੇ 26 ਐਪੀਸੋਡ ਦਾ ਪ੍ਰਸਾਰਣ ਡੀਡੀ ਨੈਸ਼ਨਲ ਨੈੱਟਵਰਕ ਉੱਤੇ 28.03.2020 ਤੋਂ ਰੋਜ਼ਾਨਾ ਰਾਤ 10 ਵਜੇ ਤੋਂ ਸ਼ੁਰੂ ਹੋ ਗਿਆ ਹੈ ।

ਇੱਕ ਵਾਰ ਫਿਰ ਇਸ ਗੱਲ ਦਾ ਉਲੇਖ ਕੀਤਾ ਜਾਂਦਾ ਹੈ ਕਿ ਸਾਰੇ ਡੀਟੀਐੱਚ/ਕੇਬਲ ਅਪਰੇਟਰਾਂ ਲਈ ਕੇਬਲ ਟੈਲੀਵਿਜ਼ਨ ਨੈੱਟਵਰਕਸ (ਰੈਗੂਲੇਸ਼ਨ) ਐਕਟ ਤਹਿਤ ਡੀਡੀ ਚੈਨਲਾਂ ਨਾਲ-ਨਾਲ ਲੋਕ ਸਭਾ ਅਤੇ ਰਾਜ ਸਭਾ ਚੈਨਲ ਦਿਖਾਉਣਾ ਜ਼ਰੂਰੀ ਹੈ।  ਇਨ੍ਹਾਂ ਚੈਨਲਾਂ ਨੂੰ ਨਾ ਦਿਖਾਉਣ ਤੇ ਐਕਟ ਦੀ ਧਾਰਾ 11,12 ਅਤੇ 18 ਤਹਿਤ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ।

ਜੇਕਰ ਦਰਸ਼ਕ ਲੋੜੀਂਦਾ ਡੀਡੀ ਚੈਨਲ ਨਹੀਂ ਦੇਖ ਸਕ ਰਹੇ ਹਨ ਤਾਂ ਉਹ ਇਸ ਸਬੰਧ ਵਿੱਚ ਨਜ਼ਦੀਕ ਦੇ ਦੂਰਦਰਸ਼ਨ ਕੇਂਦਰ ਦੇ ਪ੍ਰਮੁੱਖ ਨੂੰ ਜਾਂ ਈ-ਮੇਲ ddpb.inform[at]gmail[dot]com  ‘ਤੇ ਸ਼ਿਕਾਇਤ ਕਰ ਸਕਦੇ ਹਨ।  ਇਸ ਸਬੰਧ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ।

 

*****

 

ਐੱਸਐੱਸ


(Release ID: 1609540) ਵਿਜ਼ੀਟਰ ਕਾਊਂਟਰ : 233
Read this release in: English