ਬਿਜਲੀ ਮੰਤਰਾਲਾ

ਐੱਸਜੇਵੀਐੱਨ ਪੀਐੱਮ ਕੇਅਰਸ ਫੰਡ ਵਿੱਚ 5 ਕਰੋੜ ਰੁਪਏ ਦੇਵੇਗਾ

Posted On: 30 MAR 2020 4:48PM by PIB Chandigarh

ਬਿਜਲੀ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਇੱਕ ਮਿਨੀ ਰਤਨ ਅਤੇ ਅਨੁਸੂਚੀ-ਸੀਪੀਐੱਸਈ, ਐੱਸਜੇਵੀਐੱਨ ਲਿਮਿਟਿਡ ਨੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨਾਲ ਨਿਪਟਣ ਵਿੱਚ ਰਾਹਤ ਕਾਰਜ ਲਈ ਪ੍ਰਧਾਨ ਮੰਤਰੀ ਰਿਲੀਫ ਫੰਡ ਵਿੱਚ 5 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ।  ਇੱਕ ਅਤਿ ਅਧਿਕ ਸੰਕ੍ਰਾਮਕ ਬਿਮਾਰੀ ਕੋਵਿਡ-19 ਨੇ ਪੂਰੀ ਦੁਨੀਆ ਨੂੰ ਆਪਣੇ ਚੁੰਗਲ ਵਿੱਚ ਜਕੜ ਲਿਆ ਹੈ। ਰੋਗ ਦੇ ਫੈਲਾਅ ਕਰਕੇ ਇਸ ਵਾਇਰਸ ਤੋਂ ਸੰਕ੍ਰਮਿਤ ਵਿਅਕਤੀਆਂ ਦੀ ਸੰਖਿਆ ਰੋਜ਼ਾਨਾ ਵਧ ਰਹੀ ਹੈ। ਭਾਰਤ ਵਿੱਚ ਮਾਮਲਿਆਂ ਦੀ ਸੰਖਿਆ ਵਿੱਚ ਵਾਧੇ ਦੇ ਨਾਲ ਹੀ ਇਸ ਮਹਾਮਾਰੀ ਨੇ ਸਿਹਤ ਅਤੇ ਆਰਥਿਕ ਚੁਣੌਤੀਆਂ ਨਾਲ ਜੁੜੇ ਗੰਭੀਰ ਸੰਕਟ ਖੜ੍ਹੇ ਕਰ ਦਿੱਤੇ ਹਨ ।

 

Description: https://ci4.googleusercontent.com/proxy/HrSvvnriYeJIT-RZ02TjtJhs9i-5BgK-iS6T2lMs_D8sB0Ultt40c3tX1pbbI2NRIv1KZlqWWOfcB6xGTxXbXk1WhqvunDkgi4J_jFaGC_HTlaeI9P6I=s0-d-e1-ft#https://static.pib.gov.in/WriteReadData/userfiles/image/image001MKO5.jpg

 

ਐੱਸਜੇਵੀਐੱਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਇੱਕ ਜ਼ਿੰਮੇਦਾਰ ਕਾਰਪੋਰੇਟ ਨਾਗਰਿਕ ਅਤੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੀ ਗੰਭੀਰਤਾ ਨੂੰ ਸਮਝਦੇ ਹੋਏਐੱਸਜੇਵੀਐੱਨ ਨੇ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚ 5,00,00,000 / (ਪੰਜ ਕਰੋੜ) ਦਾ ਯੋਗਦਾਨ ਕਰਨ ਦਾ ਫ਼ੈਸਲਾ ਕੀਤਾ ਹੈ ।

ਦੇਸ਼  ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਫੰਡ’  (ਪ੍ਰਧਾਨ ਮੰਤਰੀ ਕੇਅਰਸ ਫੰਡ) ਦੇ ਨਾਮ ਤੋਂ ਇੱਕ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਹੈ। ਕੋਵਿਡ-19 ਮਹਾਮਾਰੀ ਤੋਂ ਪੈਦਾ ਸਥਿਤੀ ਜਿਹੀ ਕਿਸੇ ਵੀ ਹੋਰ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਪ੍ਰਾਥਮਿਕ ਉਦੇਸ਼ ਵਾਲਾ ਇਹ ਫੰਡ ਇੱਕ ਸਮਰਪਿਤ ਨੈਸ਼ਨਲ ਫੰਡ ਦੇ ਰੂਪ ਵਿੱਚ ਕੰਮ ਕਰੇਗਾ।

ਸ਼੍ਰੀ ਸ਼ਰਮਾ ਨੇ ਦੱਸਿਆ ਕਿ ਐੱਸਜੇਵੀਐੱਨ ਦੇਸ਼ ਜਾਂ ਉਸ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ਨਾਲ ਨਿਪਟਣ ਲਈ ਸਮਾਜ ਅਤੇ ਸਰਕਾਰ ਦਾ ਸਹਿਯੋਗ ਕਰਨ ਵਿੱਚ ਹਮੇਸ਼ਾ ਅੱਗੇ ਰਿਹਾ ਹੈ ।  ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਐੱਸਜੇਵੀਐੱਨ ਹਸਪਤਾਲਾਂ ਨੂੰ ਵੈਂਟੀਲੇਟਰ ਖਰੀਦਣ ਫੇਸ ਮਾਸਕ, ਦਸਤਾਨੇ ਆਦਿ ਜਿਹੇ ਵਿਅਕਤੀਗਤ ਸੁਰੱਖਿਆ ਉਪਕਰਣ ਵੰਡਣ; ਆਪਣੇ ਪ੍ਰੋਜੈਕਟ ਹਸਪਤਾਲਾਂ ਵਿੱਚ ਕ‍ਵਾਰੰਟੀਨ ਇਕਾਈਆਂ ਦੀ ਸਥਾਪਨਾ ਕਰਨ; ਜ਼ਰੂਰਤਮੰਦਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ ਕਰਨ ਲਈ ਲਗਭਗ ਤਿੰਨ ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕਰ ਚੁੱਕਿਆ ਹੈ। ਐੱਜੇਵੀਐੱਨ ਕਰਮਚਾਰੀਆਂ ਨੇ ਵੀ ਕੋਰੋਨਾ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਆਪਣੀ ਤਨਖ਼ਾਹ ਤੋਂ 32 ਲੱਖ ਰੁਪਏ ਦੀ ਰਕਮ ਦਾ ਯੋਗਦਾਨ ਦਿੱਤਾ ਹੈ ।

 

******

ਆਰਸੀਜੇ/ਐੱਮ



(Release ID: 1609448) Visitor Counter : 102


Read this release in: English