ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਤੇਲ ਮਾਰਕਿਟਿੰਗ ਕੰਪਨੀਆਂ ਨੇ ਕੋਵਿਡ-19 ਦੇ ਦੌਰਾਨ ਐੱਲਪੀਜੀ ਸਪਲਾਈ ਵਿੱਚ ਕੰਮ ਕਰਨ ਵਾਲੇ ਡਿਲਿਵਰੀ ਬੌਇਜ਼ ਅਤੇ ਹੋਰ ਕਰਮੀਆਂ ਲਈ 5 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਕਦਮ ਦਾ ਸੁਆਗਤ ਕੀਤਾ
Posted On:
30 MAR 2020 5:25PM by PIB Chandigarh
ਤੇਲ ਮਾਰਕਿਟਿੰਗ ਕੰਪਨੀਆਂ-ਆਈਓਸੀਐੱਲ, ਬੀਪੀਸੀਐੱਲ ਅਤੇ ਐੱਚਪੀਸੀਐੱਲ ਨੇ ਅੱਜ ਕੋਵਿਡ-19 ਦੇ ਸੰਕਰਮਣ ਅਤੇ ਪ੍ਰਭਾਵ ਕਾਰਨ ਐੱਲਪੀਜੀ ਡਿਸਟ੍ਰੀਬਿਊਸ਼ਨ ਚੇਨ ਵਿੱਚ ਸ਼ੋਅ ਰੂਮ ਸਟਾਫ, ਗੋਦਾਮ ਕੀਪਰ, ਮੈਕੇਨਿਕ ਅਤੇ ਡਿਲਿਵਰੀ ਬੌਇਜ਼ ਜਿਹੇ ਡਿਊਟੀ ਕਰਨ ਵਾਲੇ ਆਪਣੇ ਕਰਮੀਆਂ ਦੀ ਮੌਤ ਹੋਣ ਦੀ ਕਿਸੇ ਮੰਦਭਾਗੀ ਮਾਮਲੇ ਵਿੱਚ ਵੰਨ-ਟਾਈਮ ਸਪੈਸ਼ਲ ਉਪਾਅ ਦੇ ਤੌਰ ‘ਤੇ ਹਰੇਕ ਨੂੰ 5 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ਹੈ।
ਐੱਲਪੀਜੀ ਦੇ ਲਾਜ਼ਮੀ ਵਸਤੂ ਹੋਣ ਕਾਰਨ ਇਸ ਨੂੰ ਲੌਕਡਾਊਨ ਤੋਂ ਅਲੱਗ ਰੱਖਿਆ ਗਿਆ ਹੈ ਅਤੇ ਸਾਰੇ ਗਾਹਕਾਂ ਨੂੰ ਨਿਰਵਿਘਨ ਐੱਲਪੀਜੀ ਸਿਲੰਡਰ ਸਪਲਾਈ ਸੁਨਿਸ਼ਚਿਤ ਕਰਨ ਲਈ ਇਸ ਸੰਕਟ ਦੀ ਘੜੀ ਦੌਰਾਨ ਕਰਮਚਾਰੀ ਡਿਊਟੀ ਕਰ ਰਹੇ ਹਨ।
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤੇਲ ਕੰਪਨੀਆਂ ਦੀ ਇਸ ਪਹਿਲ ਦਾ ਸੁਆਗਤ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, ‘‘ਇੰਡੀਅਨ ਔਇਲ, ਬੀਪੀਸੀਐੱਲ ਅਤੇ ਐੱਚਪੀਸੀਐੱਲ ਦੁਆਰਾ ਲਏ ਗਏ ਇਸ ਮਾਨਵੀ ਫੈਸਲੇ ਦਾ ਸੁਆਗਤ ਕਰਦਾ ਹਾਂ। ਸਦਭਾਵਨਾ ਦਾ ਇਹ ਭਾਵ ਮੁਸ਼ਕਿਲਾਂ ਦੀ ਇਸ ਘੜੀ ਵਿੱਚ ਸਾਡੇ ਕਰਮਚਾਰੀਆਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦਾ ਸਨਮਾਨ ਹੈ। ਸਾਡੇ ਵਰਕਰਾਂ ਦੀ ਭਲਾਈ ਸਾਡੇ ਲਈ ਸਰਬਉੱਚ ਹੈ, ਇਹ ਸਦਭਾਵੀ ਕਦਮ ਕੋਰੋਨਾ ਖਿਲਾਫ਼ ਭਾਰਤ ਦੀ ਲੜਾਈ ਵਿੱਚ ਸਾਡੇ ਕਾਰਜਬਲ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰੇਗਾ।’’
*****
ਵਾਈਬੀ
(Release ID: 1609409)
ਵਿਜ਼ੀਟਰ ਕਾਊਂਟਰ : 163