ਖੇਤੀਬਾੜੀ ਮੰਤਰਾਲਾ
ਅਲਪਕਾਲੀ ਫਸਲੀ ਕਰਜ਼ਿਆਂ ਦੀ ਵਾਪਸੀ ਦੀ ਮਿਆਦ 31 ਮਈ, 2020 ਤੱਕ ਵਧਾਈ
ਲੌਕਡਾਊਨ ਦੌਰਾਨ ਕਿਸਾਨਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਦਾ ਫੈਸਲਾ
ਕਿਸਾਨ ਬਿਨਾ ਦੰਡਾਤਮਕ ਵਿਆਜ ਦੇ ਸਿਰਫ 4 ਪ੍ਰਤੀਸ਼ਤ ਵਿਆਜ ਦਰ ‘ਤੇ ਭੁਗਤਾਨ ਕਰ ਸਕਣਗੇ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ
Posted On:
30 MAR 2020 4:51PM by PIB Chandigarh
ਕੇਂਦਰ ਸਰਕਾਰ ਨੇ ਕਿਸਾਨਾਂ ਦੁਆਰਾ ਬੈਂਕਾਂ ਤੋਂ ਲਏ ਗਏ ਸਾਰੇ ਅਦਾਇਗੀਯੋਗ ਅਲਪਕਾਲੀ ਫਸਲੀ ਕਰਜ਼ੇ, ਜੋ 1 ਮਾਰਚ, 2020 ਅਤੇ 31 ਮਈ, 2020 ਦਰਮਿਆਨ ਡਿਊ ਹਨ, ਲਈ ਵਾਪਸੀ ਦੀ ਮਿਆਦ 31 ਮਈ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਕਿਸਾਨ 31 ਮਈ, 2020 ਤੱਕ ਆਪਣੇ ਫਸਲ ਕਰਜ਼ਿਆਂ ਨੂੰ ਬਿਨਾ ਕਿਸੇ ਦੰਡਾਤਮਕ ਵਿਆਜ ਦੇ ਸਿਰਫ 4 ਪ੍ਰਤੀਸ਼ਤ ਸਲਾਨਾ ਦਰ ਉੱਤੇ ਅਦਾ ਕਰ ਸਕਦੇ ਹਨ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਕੀਤਾ ਹੈ।
ਭਾਰਤ ਸਰਕਾਰ ਬੈਂਕਾਂ ਜ਼ਰੀਏ ਕਿਸਾਨਾਂ ਨੂੰ ਰਿਆਇਤੀ ਫਸਲ ਕਰਜ਼ੇ ‘ਤੇ ਬੈਂਕਾਂ ਨੂੰ 2 ਪ੍ਰਤੀਸ਼ਤ ਸਲਾਨਾ ਵਿਆਜ ਮੁਆਫੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਉੱਤੇ 3 ਪ੍ਰਤੀਸ਼ਤ ਵਧੇਰੇ ਲਾਭ ਪ੍ਰਦਾਨ ਕਰ ਰਹੀ ਹੈ। ਇਸ ਤਰ੍ਹਾਂ ਸਮੇਂ ਸਿਰ ਪੁਨਰ-ਭੁਗਤਾਨ ਉੱਤੇ 3 ਲੱਖ ਰੁਪਏ ਤੱਕ ਦਾ ਕਰਜ਼ਾ 4 ਪ੍ਰਤੀਸ਼ਤ ਵਿਆਜ ਦਰ ਉੱਤੇ ਸਰਕਾਰ ਕਿਸਾਨਾਂ ਨੂੰ ਉਪਲੱਬਧ ਕਰਵਾ ਰਹੀ ਹੈ।
ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਆਵਾਜਾਈ ਉੱਤੇ ਪਾਬੰਦੀ ਲਗਾਈ ਗਈ ਹੈ। ਅਜਿਹੀ ਸਥਿਤੀ ਵਿੱਚ ਕਈ ਕਿਸਾਨ ਆਪਣੇ ਅਲਪਕਾਲੀ ਫਸਲੀ ਕਰਜ਼ਿਆਂ ਦੇ ਬਕਾਇਆ ਭੁਗਤਾਨ ਲਈ ਬੈਂਕ ਬਰਾਂਚਾਂ ਤੱਕ ਜਾਣ ਦੇ ਸਮਰੱਥ ਨਹੀਂ ਹਨ। ਇਸ ਤੋਂ ਇਲਾਵਾ ਆਵਾਜਾਈ ਉੱਤੇ ਪਾਬੰਦੀ ਦੇ ਚਲਦਿਆਂ ਖੇਤੀ ਉਤਪਾਦਾਂ ਦੀ ਸਮੇਂ ‘ਤੇ ਵਿੱਕਰੀ ਅਤੇ ਉਨ੍ਹਾਂ ਦੇ ਭੁਗਤਾਨ ਦੀ ਪ੍ਰਾਪਤੀ ਵਿੱਚ ਮੁਸ਼ਕਿਲ ਕਾਰਨ ਕਿਸਾਨਾਂ ਨੂੰ ਇਸ ਮਿਆਦ ਦੌਰਾਨ ਅਲਪਕਾਲੀ ਫਸਲੀ ਕਰਜ਼ਿਆਂ ਦੇ ਪੁਨਰ ਭੁਗਤਾਨ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਸਾਨਾਂ ਨੂੰ ਹੋ ਰਹੀ ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਭਾਰਤ ਸਰਕਾਰ ਨੇ ਬੈਂਕਾਂ ਨੂੰ 2 ਪ੍ਰਤੀਸ਼ਤ ਵਿਆਜ ਮੁਆਫੀ ਅਤੇ ਸਾਰੇ ਕਿਸਾਨਾਂ ਨੂੰ 3 ਪ੍ਰਤੀਸ਼ਤ ਤਤਕਾਲ ਭੁਗਤਾਨ ਪ੍ਰੋਤਸਾਹਨ ਦਾ ਲਾਭ 31 ਮਈ, 2020 ਤੱਕ ਦੇਣ ਦਾ ਫੈਸਲਾ ਕੀਤਾ ਹੈ। ਜੋ ਬੈਂਕਾਂ ਦੁਆਰਾ ਦਿੱਤੇ ਗਏ 3 ਲੱਖ ਰੁਪਏ ਤੱਕ ਦੇ ਸਾਰੇ ਕਰਜ਼ਿਆਂ, ਜੋ ਕਿ 1 ਮਾਰਚ, 2020 ਅਤੇ 31 ਮਈ, 2020 ਦਰਮਿਆਨ ਅਦਾਇਗੀਯੋਗ ਹੋਣਗੇ, ਉੱਤੇ ਲਾਗੂ ਹੋਵੇਗਾ।
ਅਲਪਕਾਲ ਦੇ 3 ਲੱਖ ਰੁਪਏ ਤੱਕ ਦੇ ਫਸਲੀ ਕਰਜ਼ਿਆਂ ਉੱਤੇ ਵਿਆਜ ਮੁਆਫੀ ਅਤੇ ਤੁਰੰਤ ਭੁਗਤਾਨ ਪ੍ਰੋਤਸਾਹਨ ਦਾ 31 ਮਈ, 2020 ਤੱਕ ਦਾ ਵਿਸਤਾਰ ਕਿਸਾਨਾਂ ਨੂੰ ਅਜਿਹੇ ਕਰਜ਼ਿਆਂ ਨੂੰ ਅਦਾ ਕਰਨ ਵਿੱਚ ਮਦਦ ਕਰੇਗਾ ਜੋ 31 ਮਈ, 2020 ਦੀ ਵਿਸਤਾਰਿਤ ਮਿਆਦ ਤੱਕ ਅਦਾਇਗੀਯੋਗ ਹਨ। ਹੁਣ ਕਿਸਾਨ ਬਿਨਾ ਕਿਸੇ ਜੁਰਮਾਨੇ ਦੇ ਸਿਰਫ 4 ਪ੍ਰਤੀਸ਼ਤ ਸਲਾਨਾ ਵਿਆਜ ਦਰ ਨਾਲ ਆਪਣੇ ਕਰਜ਼ੇ ਨੂੰ 31 ਮਈ, 2020 ਤੱਕ ਅਦਾ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਾਸ਼ਟਰ-ਵਿਆਪੀ ਲੌਕਡਾਊਨ ਦੌਰਾਨ ਖੇਤੀ ਅਤੇ ਇਸ ਨਾਲ ਸਬੰਧਿਤ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਸਬੰਧ ਵਿੱਚ ਉਨ੍ਹਾਂ ਨੂੰ ਛੋਟ ਪ੍ਰਦਾਨ ਕੀਤੀ ਜਿਸ ਨਾਲ ਫਸਲਾਂ ਦੀ ਕਟਾਈ ਵਿੱਚ ਰੁਕਾਵਟ ਨਹੀਂ ਆਵੇਗੀ। ਖੇਤੀ ਉਤਪਾਦਾਂ ਦੀ ਖਰੀਦ ਨਾਲ ਸਬੰਧਿਤ ਸੰਸਥਾਵਾਂ ਅਤੇ ਨਿਊਨਤਮ ਸਮਰਥਨ ਮੁੱਲ ਨਾਲ ਸਬੰਧਿਤ ਕਾਰਜਾਂ, ਖੇਤੀ ਉਤਪਾਦ ਬਜ਼ਾਰ ਕਮੇਟੀ ਅਤੇ ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਮੰਡੀਆਂ, ਖਾਦਾਂ ਦੀਆਂ ਦੁਕਾਨਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ, ਖੇਤੀ ਉਪਕਰਣਾਂ ਦੀ ਉਪਲੱਬਧਤਾ ਲਈ ਕਸਟਮ ਹਾਇਰਿੰਗ ਕੇਂਦਰਾਂ (ਸੀਐੱਚਸੀ) ਅਤੇ ਖਾਦ, ਕੀਟਨਾਸ਼ਕਾਂ ਅਤੇ ਬੀਜਾਂ ਦਾ ਨਿਰਮਾਣ ਕਰਨ ਵਾਲੇ ਅਤੇ ਪੈਕੇਜਿੰਗ ਯੂਨਿਟਾਂ, ਫਸਲ ਕਟਾਈ ਅਤੇ ਬਿਜਾਈ ਨਾਲ ਸਬੰਧਿਤ ਖੇਤੀ ਅਤੇ ਬਾਗ਼ਬਾਨੀ ਵਿੱਚ ਕੰਮ ਆਉਣ ਵਾਲੇ ਯੰਤਰਾਂ ਦੀ ਅੰਤਰਰਾਜੀ ਆਵਾਜਾਈ ਨੂੰ ਵੀ ਛੂਟ ਮਿਲੀ ਹੈ।
*****
ਏਪੀਐੱਸ/ਪੀਕੇ/ਐੱਮਐੱਸ
(Release ID: 1609407)
Visitor Counter : 256