ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ : ਪੀਪੀਈ ਕਿੱਟਾਂ, ਐੱਨ-95 ਮਾਸਕ ਅਤੇ ਵੈਂਟੀਲੇਟਰਾਂ ਦੀ ਉਪਲੱਬਧਤਾ

Posted On: 30 MAR 2020 3:45PM by PIB Chandigarh

ਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ, ਉਸ ’ਤੇ ਰੋਕ ਲਗਾਉਣ ਅਤੇ ਉਸ ਦੇ ਪ੍ਰਬੰਧਨ ਦੀ ਉੱਚਤਮ  ਪੱਧਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰਾਜਾਂ ਦੇ ਸਹਿਯੋਗ ਨਾਲ ਵੱਖ-ਵੱਖ ਕਾਰਜ ਸ਼ੁਰੂ ਕੀਤੇ ਗਏ ਹਨ ਪੀਪੀਈ, ਮਾਸਕਾਂ ਅਤੇ ਵੈਂਟੀਲੇਟਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਜ਼ਰੂਰੀ ਵਸਤਾਂ ਦਾ ਉਤਪਾਦਨ ਕਰਨ ਵਾਲੇ ਕਾਰਖ਼ਾਨੇ 24 ਘੰਟੇ ਕੰਮ ਕਰ ਰਹੇ ਹਨ ਅਤੇ ਆਰਡਨੈਂਸ ਕਾਰਖਾਨੇ ਚਿਕਿਤਸਾ ਕਰਮੀਆਂ ਲਈ ਨਿਜੀ ਸੁਰੱਖਿਆ ਉਪਕਰਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਵੈਂਟੀਲੇਟਰਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ, ਸਾਰੀਆਂ ਦਵਾਈ ਕੰਪਨੀਆਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਸੰਕਟ ਦੇ ਦੌਰਾਨ ਦਵਾਈਆਂ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਇੱਥੋਂ ਤੱਕ ਕਿ ਆਟੋ ਨਿਰਮਾਤਾ ਵੀ ਵੈਂਟੀਲੇਟਰ ਵਿਕਸਿਤ ਕਰਨ ਅਤੇ ਉਨ੍ਹਾਂ ਦਾ ਉਤਪਾਦਨ ਕਰਨ ਲਈ ਕੰਮ ਕਰ ਰਹੇ ਹਨ ਚਿਕਿਤਸਾ ਕਰਮੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹਨ

ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਦੀ ਵਰਤੋਂ ਚਿਕਿਤਸਾ ਕਰਮੀ ਏਕਾਂਤ ਵਾਲੇ ਖੇਤਰਾਂ ਅਤੇ  ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਕੰਮ ਕਰਨ ਲਈ ਕਰ ਰਹੇ ਹਨ ਤਾਕਿ ਉਹ ਇਨਫੈਕਸ਼ਨ ਤੋਂ ਬਚ ਸਕਣ ਇਹ ਸਮਾਨ ਦੇਸ਼ ਵਿੱਚ ਤਿਆਰ ਨਹੀਂ ਹੋ ਰਿਹਾ ਸੀ ਨੇੜ ਭਵਿੱਖ ਵਿੱਚ ਪੈਦਾ ਹੋਣ ਵਾਲੀ ਪੀਪੀਈ ਦੀ ਵਧੇਰੇ ਜ਼ਰੂਰਤ ਦੀ ਸੰਭਾਵਨਾ ਦੇ ਨਾਲ, ਭਾਰਤ ਸਰਕਾਰ ਨੇ ਦੇਸ਼ ਵਿੱਚ ਉਨ੍ਹਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਪ੍ਰਯਤਨ ਕੀਤੇ ਹਨ

ਕੱਪੜਾ ਮੰਤਰਾਲਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਸ ਪ੍ਰਯਤਨ ਵਿੱਚ ਮਿਲ ਕੇ ਕੰਮ ਕਰ ਰਹੇ ਹਨ ਘਰੇਲੂ ਨਿਰਮਾਤਾ ਇਸ ਅਵਸਰ ’ਤੇ ਤੇਜ਼ੀ ਨਾਲ ਅੱਗੇ ਆਏ ਹਨ ਅਤੇ ਹੁਣ ਤੱਕ 11 ਨਿਰਮਾਤਾਵਾਂ ਨੇ ਗੁਣਵੱਤਾ ਜਾਂਚ ਦੀ ਪ੍ਰਵਾਨਗੀ ਦੇ ਦਿੱਤੀ ਹੈ ਉਨ੍ਹਾਂ ’ਤੇ 21 ਲੱਖ ਪੀਪੀਈ ਕਵਰਆਲ (ਭਾਰੀ ਮਜ਼ਦੂਰੀ ਦੇ ਕੰਮ ਕਰਨ ਲਈ ਉੱਪਰ ਤੋਂ ਹੇਠਾਂ ਤੱਕ ਪਹਿਨੇ ਜਾਣ ਵਾਲੇ ਸੁਰੱਖਿਆਤਮਕ ਕੱਪੜੇ) ਦੇ ਆਰਡਰ ਦਿੱਤੇ ਗਏ ਹਨ ਇਸ ਵੇਲੇ ਉਹ ਰੋਜ਼ਾਨਾ 6-7 ਹਜ਼ਾਰ ਕਵਰਆਲ ਦੀ ਸਪਲਾਈ ਕਰ ਰਹੇ ਹਨ ਅਤੇ ਇਹ ਅਗਲੇ ਹਫ਼ਤੇ ਦੇ ਅੰਦਰ ਰੋਜ਼ਾਨਾ 15,000 ਤੱਕ ਪਹੁੰਚਣ ਦੀ ਉਮੀਦ ਹੈ ਇੱਕ ਹੋਰ ਨਿਰਮਾਤਾ ਅੱਜ ਕੁਆਲੀਫਾਈ ਹੋਇਆ ਹੈ ਅਤੇ ਉਸ ਨੂੰ 5 ਲੱਖ ਕਵਰਆਲ ਦਾ ਆਰਡਰ ਦਿੱਤਾ ਗਿਆ ਹੈ

ਹੁਣ ਤੱਕ, ਦੇਸ਼ ਭਰ ਦੇ ਵਿਭਿੰਨ ਹਸਪਤਾਲਾਂ ਵਿੱਚ 3.34 ਲੱਖ ਪੀਪੀਈ ਉਪਲੱਬਧ ਹਨ ਭਾਰਤ ਸਰਕਾਰ ਦੁਆਰਾ ਲਗਭਗ 60,000 ਪੀਪੀਈ ਕਿੱਟਾਂ ਦੀ ਖਰੀਦ ਅਤੇ ਸਪਲਾਈ ਕੀਤੀ ਜਾ ਚੁੱਕੀ ਹੈ ਭਾਰਤੀ ਰੈੱਡ ਕਰਾਸ ਸੋਸਾਇਟੀ ਨੇ ਚੀਨ ਤੋਂ 10,000 ਪੀਪੀਈਜ਼ ਦੀ ਵਿਵਸਥਾ ਕੀਤੀ ਹੈ ਅਤੇ ਜੋ ਪ੍ਰਾਪਤ ਹੋ ਚੁੱਕੇ ਹਨ ਉਹ ਵੰਡੇ ਜਾ ਰਹੇ ਹਨ 4 ਅਪ੍ਰੈਲ ਤੱਕ ਹੋਰ 3 ਲੱਖ ਦਾਨ ਕੀਤੇ ਗਏ ਪੀਪੀਈ ਕਵਰਆਲ ਆਉਣ ਵਾਲੇ ਹਨ 3 ਲੱਖ ਪੀਪੀਈਜ਼ ਦਾ ਇੱਕ ਆਰਡਰ ਆਰਡਨੈਂਸ ਕਾਰਖਾਨਿਆਂ ਨੂੰ ਦਿੱਤਾ ਗਿਆ ਹੈ

ਪੀਪੀਈ ਕਿੱਟਾਂ ਦੇ ਵਿਦੇਸ਼ੀ ਸਰੋਤਾਂ ਨੂੰ ਦੁਨੀਆ ਭਰ ਦੀ ਮੰਗ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦੇਸ਼ ਮੰਤਰਾਲੇ ਜ਼ਰੀਏ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸਿੰਗਾਪੁਰ ਸਥਿਤ ਔਨਲਾਈਨ ਪਲੇਟਫਾਰਮ ਦੀ ਪਹਿਚਾਣ ਕੀਤੀ ਗਈ ਹੈ ਜੋ ਕਿ 10 ਲੱਖ ਪੀਪੀਈ ਕਿੱਟਾਂ ਦੀ ਸਪਲਾਈ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਖਰੀਦਣ ਲਈ ਵਿਦੇਸ਼ ਮੰਤਰਾਲੇ ਜ਼ਰੀਏ ਇੱਕ ਆਰਡਰ ਦਿੱਤਾ ਗਿਆ ਹੈ ਕੋਰੀਆ ਸਥਿਤ ਇੱਕ ਹੋਰ ਸਪਲਾਇਰ, ਜਿਸ ਨੇ ਵੀਅਤਨਾਮ ਅਤੇ ਤੁਰਕੀ ਦੀਆਂ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ, ਉਸ ਦੀ 1 ਲੱਖ ਤੋਂ ਅਧਿਕ ਪੀਪੀਈ ਕਿੱਟਾਂ ਦੀ ਰੋਜ਼ਾਨਾ ਉਤਪਾਦਨ ਸਮਰੱਥਾ ਦੇ ਨਾਲ ਪਹਿਚਾਣ ਕੀਤੀ ਗਈ ਹੈ ਵਿਦੇਸ਼ ਮੰਤਰਾਲੇ ਜ਼ਰੀਏ ਇਸ ਕੰਪਨੀ ਨੂੰ 20 ਲੱਖ ਪੀਪੀਈ ਕਿੱਟਾਂ ਦੀ ਸਪਲਾਈ ਦਾ ਆਰਡਰ ਦਿੱਤਾ ਗਿਆ ਹੈ

ਐੱਨ-95 ਮਾਸਕ ਦਾ ਨਿਰਮਾਣ 2 ਘਰੇਲੂ ਨਿਰਮਾਤਾਵਾਂ ਦੁਆਰਾ ਕੀਤਾ ਜਾ ਰਿਹਾ ਹੈ ਉਹ ਇਸ ਸਮੇਂ ਰੋਜ਼ਾਨਾ 50,000 ਮਾਸਕਾਂ ਦੀ ਸਪਲਾਈ ਕਰਨ ਦੇ ਸਮਰੱਥ ਹਨ, ਲੇਕਿਨ ਅਗਲੇ ਹਫ਼ਤੇ ਉਹ ਆਪਣੀ ਸਮਰੱਥਾ ਨੂੰ ਵਧਾ ਕੇ ਰੋਜ਼ਾਨਾ 1 ਲੱਖ ਮਾਸਕ ਕਰ ਲੈਣਗੇ ਡੀਆਰਡੀਓ ਸਥਾਨਕ ਨਿਰਮਾਤਾਵਾਂ ਨਾਲ ਮਿਲ ਕੇ ਰੋਜ਼ਾਨਾ ਲਗਭਗ 20,000 ਐੱਨ-99 ਮਾਸਕਾਂ ਦਾ ਉਤਪਾਦਨ ਕਰ ਰਿਹਾ ਹੈ ਇਹ ਸਪਲਾਈ ਇੱਕ ਹਫ਼ਤੇ ਦੇ ਸਮੇਂ ਵਿੱਚ ਉਪਲੱਬਧ ਹੋਣ ਦੀ ਉਮੀਦ ਹੈ

ਦੇਸ਼ ਦੇ ਹਸਪਤਾਲਾਂ ਵਿੱਚ ਹੁਣ ਤੱਕ ਸਟਾਕ ਵਿੱਚ 11.95 ਲੱਖ ਐੱਨ-95 ਮਾਸਕ ਹਨ ਪਿਛਲੇ ਦੋ ਦਿਨਾਂ ਵਿੱਚ ਹੋਰ 5 ਲੱਖ ਮਾਸਕ ਵੰਡੇ ਗਏ ਅਤੇ 1.40 ਲੱਖ ਮਾਸਕ ਅੱਜ ਵੰਡੇ ਜਾ ਰਹੇ ਹਨ ਸਿੰਗਾਪੁਰ ਤੋਂ 10 ਲੱਖ ਮਾਸਕ ਪੀਪੀਈ ਕਿੱਟ ਦਾ ਹਿੱਸਾ ਹੋਣਗੇ

ਕੋਵਿਡ-19 ਦੇ ਰੋਗੀਆਂ ਲਈ ਵੈਂਟੀਲੇਟਰਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਸਾਹ ਰੋਗ ਸਿੰਡਰੋਮ (ਏਆਰਡੀਐੱਸ) ਦੇਖਣ ਨੂੰ ਮਿਲਦਾ ਹੈ ਇਸ ਸਮੇਂ ਕੋਵਿਡ-19 ਦੇ 20 ਤੋਂ ਘੱਟ ਰੋਗੀ ਵੈਂਟੀਲੇਟਰ ਸਪੋਰਟ ’ਤੇ ਹਨ ਇਸ ਦੇ ਉਲਟ, ਕੋਵਿਡ -19 ਦੇ ਰੋਗੀਆਂ ਦੇ ਇਲਾਜ ਲਈ ਦੇਸ਼ ਭਰ ਦੇ ਵਿਭਿੰਨ ਹਸਪਤਾਲਾਂ ਵਿੱਚ 14,000 ਤੋਂ ਅਧਿਕ ਵੈਂਟੀਲੇਟਰਾਂ ਦੀ ਪਹਿਚਾਣ ਕੀਤੀ ਗਈ ਹੈ

ਨੌਇਡਾ ਵਿੱਚ ਇੱਕ ਘਰੇਲੂ ਨਿਰਮਾਤਾ ਅਗਵਾ ਹੈਲਥ ਕੇਅਰ ਉਚਿਤ ਵੈਂਟੀਲੇਟਰ ਵਿਕਸਿਤ ਕਰਨ ਵਿੱਚ ਸਮਰੱਥ ਹੈ ਅਤੇ ਉਸ ਨੂੰ 10,000 ਵੈਂਟੀਲੇਟਰਾਂ ਦਾ ਆਰਡਰ ਦੇ ਦਿੱਤਾ ਗਿਆ ਹੈ ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਸਪਲਾਈ ਸ਼ੁਰੂ ਹੋਣ ਦੀ ਉਮੀਦ ਹੈ ਇਸ ਦੇ ਇਲਾਵਾ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਨੂੰ 30,000 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਗਿਆ ਹੈ, ਜੋ ਇਸ ਪ੍ਰਯਤਨ ਵਿੱਚ ਘਰੇਲੂ ਨਿਰਮਾਤਾਵਾਂ  ਦੇ ਨਾਲ ਸਹਿਯੋਗ ਕਰਨ ਜਾ ਰਿਹਾ ਹੈ ਭਾਰਤੀ ਆਟੋ ਨਿਰਮਾਤਾ ਵੀ ਵੈਂਟੀਲੇਟਰ ਬਣਾਉਣ ਦੀ ਤਿਆਰੀ ਕਰ ਰਹੇ ਹਨ

ਇਸ ਵਿੱਚ, ਹੈਮਿਲਟਨ, ਮਾਈਂਡ੍ਰੇ ਅਤੇ ਡਰੈਗਰ ਜਿਹੀਆਂ ਕੁਝ ਅੰਤਰਰਾਸ਼ਟਰੀ ਕੰਪਨੀਆਂ ਨੂੰ ਵੈਂਟੀਲੇਟਰਾਂ ਦੀ ਸਪਲਾਈ ਕਰਨ ਦਾ ਆਰਡਰ ਦਿੱਤਾ ਗਿਆ ਹੈ ਵਿਦੇਸ਼ ਮੰਤਰਾਲਾ ਵੀ ਚੀਨ ਦੇ ਸਪਲਾਇਰਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਕਿ ਉਨ੍ਹਾਂ ਤੋਂ 10,000 ਵੈਂਟੀਲੇਟਰ ਮੰਗਾਏ ਜਾ ਸਕਣ

 

******

 

ਐੱਮਵੀ


(Release ID: 1609374) Visitor Counter : 244


Read this release in: English