ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਜੀਵਨ ਬੀਮਾ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਲਈ ਪ੍ਰੀਮੀਅਮ ਭੁਗਤਾਨ ਦੀ ਮਿਆਦ 30 ਅਪ੍ਰੈਲ, 2020 ਤੱਕ ਵਧਾਈ ਗਈ

Posted On: 30 MAR 2020 5:16PM by PIB Chandigarh

ਕੋਰੋਨਾ ਵਾਇਰਸ (ਕੋਵਿਡ -19) ਦੇ ਵਧ ਰਹੇ ਪ੍ਰਕੋਪ ਦੇ ਖਤਰੇ ਅਤੇ ਦੇਸ਼ ਭਰ ਵਿੱਚ ਲਾਗੂ ਕੀਤੇ ਲੌਕਡਾਊਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਦੇ ਪੋਸਟਲ ਲਾਈਫ ਇੰਸ਼ੋਰੈਂਸ (ਪੀਐੱਲਆਈ) ਡਾਇਰੈਕਟੋਰੇਟ ਨੇ ਮਾਰਚ 2020 ਦੇ ਆਪਣੇ ਨਿਰਧਾਰਿਤ ਪ੍ਰੀਮੀਅਮ ਦੀ ਅਦਾਇਗੀ ਦੀ ਮਿਆਦ ਬਿਨਾ ਕਿਸੇ ਜ਼ੁਰਮਾਨੇ / ਡਿਫਾਲਟ ਫੀਸ ਦੇ ਵਧਾ ਕੇ 30 ਅਪ੍ਰੈਲ 2020 ਕਰ ਦਿੱਤੀ ਹੈ । ਪੀਐੱਲਆਈ ਡਾਇਰੈਕਟੋਰੇਟ ਨੇ ਕਿਹਾ ਕਿ ਹਾਲਾਂਕਿ ਜ਼ਰੂਰੀ ਸੇਵਾਵਾਂ ਦਾ ਹਿੱਸਾ ਹੋਣ ਕਾਰਨ ਬਹੁਤ ਸਾਰੇ ਡਾਕਘਰਾਂ ਵਿੱਚ ਕੰਮਕਾਜ ਬਕਾਇਦਾ ਹੋ ਰਿਹਾ ਹੈ, ਪਰ ਪੋਸਟਲ ਲਾਈਫ ਇੰਸ਼ੋਰੈਂਸ / ਰੂਰਲ ਪੋਸਟਲ ਲਾਈਫ ਇੰਸ਼ੋਰੈਂਸ (ਆਰਪੀਐੱਲਆਈ) ਦੇ ਗ੍ਰਾਹਕਾਂ ਨੂੰ ਪ੍ਰੀਮੀਅਮ ਦੀ ਅਦਾਇਗੀ ਲਈ ਡਾਕਘਰ ਵਿੱਚ ਆਉਣ ਵਿੱਚ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ, ਸਾਰੇ ਪੀਐੱਲਆਈ/ਆਰਪੀਐੱਲਆਈ ਗ੍ਰਾਹਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਭੁਗਤਾਨ ਦੀ ਮਿਆਦ ਵਧਾ ਦਿੱਤੀ ਗਈ ਹੈ।

ਇਸ ਫੈਸਲੇ ਨਾਲ ਉਨ੍ਹਾਂ ਲਗਭਗ 13 ਲੱਖ ਪਾਲਿਸੀ ਧਾਰਕਾਂ (5.5 ਲੱਖ ਪੀਐੱਲਆਈ ਅਤੇ 7.5 ਲੱਖ ਆਰਪੀਐੱਲਆਈ) ਨੂੰ ਲਾਭ ਹੋਣ ਦੀ ਸੰਭਾਵਨਾ ਹੈ, ਜੋ ਮੌਜੂਦਾ ਮਹੀਨੇ ਦਾ ਪ੍ਰੀਮੀਅਮ ਅਦਾ ਕਰਨ ਦੇ ਸਮਰੱਥ ਨਹੀਂ ਹੋ ਸਕੇ। ਪਿਛਲੇ ਮਹੀਨੇ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਲੇ ਤਕਰੀਬਨ 42 ਲੱਖ ਪਾਲਿਸੀ ਧਾਰਕਾਂ ਦੇ ਮੁਕਾਬਲੇ ਇਨ੍ਹਾਂ ਵਿੱਚੋਂ ਕੇਵਲ 29 ਲੱਖ ਹੀ ਇਸ ਮਹੀਨੇ ਦੇ ਪ੍ਰੀਮੀਅਮ ਦਾ ਭੁਗਤਾਨ ਕਰ ਸਕੇ ਹਨ।

ਪੋਰਟਲ 'ਤੇ ਰਜਿਸਟਰ ਹੋਏ ਗਾਹਕਾਂ ਨੂੰ ' ਪੀਐੱਲਆਈ ਗ੍ਰਾਹਕ ਪੋਰਟਲ' ਦੀ ਵਰਤੋਂ ਕਰਕੇ ਪ੍ਰੀਮੀਅਮ ਦਾ ਭੁਗਤਾਨ ਔਨਲਾਈਨ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ।

****

ਆਰਜੇ/ਐੱਨਜੀ



(Release ID: 1609373) Visitor Counter : 128


Read this release in: English