ਸੱਭਿਆਚਾਰ ਮੰਤਰਾਲਾ

ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ) ਨੇ ਲੌਕਡਾਊਨ ਦੌਰਾਨ ਆਪਣੀ ਪਰਮਾਨੈਂਟ ਕਲੈਕਸ਼ਨ ਦਾ ਵਰਚੁਅਲ ਟੂਰ ਸ਼ੁਰੂ ਕਰਕੇ ਆਪਣੀ ਸਥਾਪਨਾ ਦੇ 66 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ

ਐੱਨਜੀਐੱਮਏ ਨੇ ਅਸਧਾਰਨ ਪਰਿਸਥਿਤੀਆਂ ਦੇ ਮੱਦੇਨਜ਼ਰ ਪਹਿਲੀ ਵਾਰ ਆਪਣੀ ਪਰਮਾਨੈਂਟ ਕਲੈਕਸ਼ਨ ਦੇ ਵਰੁਅਲ ਟੂਰ ਦੀ ਸੁਵਿਧਾ ਦਿੱਤੀ

Posted On: 30 MAR 2020 1:09PM by PIB Chandigarh

ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ, ਭਾਰਤ ਵਿੱਚ 21 ਦਿਨਾਂ ਲਈ ਲੌਕਡਾਊਨ ਰੱਖਿਆ ਗਿਆ ਹੈ। ਅਜਿਹੇ ਵਿੱਚ ਸੱਭਿਆਚਾਰ ਮੰਤਰਾਲੇ ਤਹਿਤ ਆਉਣ ਵਾਲੇ ਮਿਊਜ਼ੀਅਮ ਅਤੇ ਲਾਇਬ੍ਰੇਰੀਆਂ ਅਗਲੇ ਆਦੇਸ਼ਾਂ ਤੱਕ ਜਨਤਕ ਵਰਤੋਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਕਰਕੇ ਲੋਕ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ) ਵਿੱਚ ਪ੍ਰਦਰਸ਼ਿਤ ਉਸ ਦੇ ਪਰਮਾਨੈਂਟ ਕਲੈਕਸ਼ਨ ਨੂੰ ਦੇਖਣ ਨਹੀਂ ਜਾ ਸਕ ਰਹੇ ਹਨ।

ਵਰਤਮਾਨ ਸਥਿਤੀ ਵਿੱਚ, ਆਪਣੇ 66ਵੇਂ ਸਥਾਪਨਾ ਦਿਵਸ (29 ਮਾਰਚ, 2020) ਦੀ ਪੂਰਵ ਸੰਧਿਆ ਤੇ, ਐੱਨਜੀਐੱਮਏ ਨੇ ਲੌਕਡਾਊਨ ਦੇ ਸਮੇਂ ਦੌਰਾਨ ਸੈਲਾਨੀਆਂ ਲਈ ਭੌਤਿਕ ਰੂਪ ਨਾਲ ਮਿਊਜ਼ੀਅਮ ਦਾ ਦੌਰਾ ਕੀਤੇ ਬਿਨਾ ਉਸ ਦੀਆਂ ਕਲੈਕਸ਼ਨਾਂ ਦਾ ਆਨੰਦ ਲੈਣ ਲਈ ਵਰਚੁਅਲ ਟੂਰ /ਦੌਰਾ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਸਧਾਰਨ ਪਰਿਸਥਿਤੀਆਂ ਵਿੱਚ ਐੱਨਜੀਐੱਮਏ ਨੇ ਕਲਾ ਪ੍ਰੇਮੀਆਂ ਨੂੰ ਆਪਣੇ ਪਰਮਾਨੈਂਟ ਕਲੈਕਸ਼ਨ ਦੇ ਵਰਚੁਅਲ ਟੂਰ ਦੀ ਸੁਵਿਧਾ ਦਿੱਤੀ ਹੈ। ਐੱਨਜੀਐੱਮਏ ਦੇ ਡਾਇਰੈਕਟਰ ਜਨਰਲ, ਸ਼੍ਰੀ ਅਦਵੈਤ ਗਡਨਾਇਕ ਨੇ ਕਿਹਾ ਕਿ ਐੱਨਜੀਐੱਮਏ ਦੇ ਇਸ ਵਰੁਚਅਲ ਟੂਰ ਵਿੱਚ ਦੇਖਣ ਅਤੇ ਵਿਚਾਰ ਕਰਨ ਲਾਇਕ ਬਹੁਤ ਕੁਝ ਹੈ। 

 

ਐੱਨਜੀਐੱਮਏ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਵਰਚੁਅਲ ਟੂਰ ਵਿੱਚ ਪ੍ਰਦਰਸ਼ਿਤ ਮੂਰਤੀਆਂ, ਪੇਂਟਿੰਗਾਂ ਅਤੇ ਪ੍ਰਿੰਟਸ ਸਾਡੀ ਕਲੈਕਸ਼ਨ ਦੇ ਛੁਪੇ ਹੋਏ ਖਜ਼ਾਨੇ ਨੂੰ ਦਿਖਾਉਣ ਵੱਲ ਉਠਾਇਆ ਗਿਆ ਇੱਕ ਅਗਲਾ ਕਦਮ ਹੈ।  ਉਨ੍ਹਾਂ ਕਿਹਾ ਕਿ ਐੱਨਜੀਐੱਮਏ ਦਾ ਇਹ ਵਰਚੁਅਲ ਟੂਰ ਆਧੁਨਿਕ ਕਲਾ ਦੇ ਮਹਾਰਥੀਆਂ ਲਈ ਇੱਕ ਸ਼ਰਧਾਂਜਲੀ ਹੈ ਅਤੇ ਐੱਨਜੀਐੱਮਏ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਰਚਨਾਤਮਕ ਮਾਧਿਅਮ ਦੇ ਰੂਪ ਵਿੱਚ ਮੂਰਤੀਆਂ, ਪੇਂਟਿੰਗਾਂ ਅਤੇ ਪ੍ਰਿੰਟਾਂ ਦੀ ਵਿਰਾਸਤ ਪ੍ਰਤੀ ਲੋਕਾਂ ਵਿੱਚ ਅਧਿਕ ਰੁਚੀ ਪੈਦਾ ਕਰੇਗਾ। ਵਰਚੁਅਲ ਟੂਰ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।

http://www.ngmaindia.gov.in/index.asp

 

****

 

ਐੱਨਬੀ/ਏਕੇਜੇ/ਓਏ


 



(Release ID: 1609344) Visitor Counter : 89


Read this release in: English