ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੈਡੀਕਲ ਸਪਲਾਈ ਲਈ ਸਰਕਾਰ ਮਾਲਵਾਹਕ ਜਹਾਜ਼ਾਂ ਦੀਆਂ ਉਡਾਨਾਂ ਸੁਨਿਸ਼ਚਿਤ ਕਰ ਰਹੀ ਹੈ

Posted On: 30 MAR 2020 10:43AM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਕੋਵਿਡ-19 ਤੋਂ ਬਚਾਅ ਅਤੇ ਉਸ ਦੀ ਜਾਂਚ ਨਾਲ ਜੁੜੇ ਜ਼ਰੂਰੀ ਚਿਕਿਤਸਾ ਉਪਕਰਣਾਂ ਅਤੇ ਸਬੰਧਿਤ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਲਵਾਹਕ ਜਹਾਜ਼ਾਂ ਦੀਆਂ ਉਡਾਨਾਂ ਸੰਚਾਲਿਤ ਕਰ ਰਿਹਾ ਹੈ ਮੰਤਰਾਲਾ ਇਸ ਵਾਸਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਰਿਹਾ ਹੈ ਵੱਖ-ਵੱਖ ਰਾਜਾਂ ਦੁਆਰਾ ਤਤਕਾਲ ਜ਼ਰੂਰਤ ਦੀ ਮੰਗ ਦੇ ਅਧਾਰ ਤੇ, ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜ਼ਰੂਰੀ ਸਮਾਨ ਲਈ ਸਪਲਾਈ ਏਜੰਸੀਆਂ ਦੇ ਨਾਲ ਵੀ ਤਾਲਮੇਲ ਕਰ ਰਹੇ ਹਨ ਤਾਕਿ ਅਜਿਹੇ ਸਮਾਨ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੀਆਂ ਉਡਾਨਾਂ ਪੂਰੇ ਦੇਸ਼ ਵਿੱਚ ਜ਼ਰੂਰੀ ਸਮਾਨ ਦੀ ਸਪਲਾਈ ਲਈ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ

ਇਨ੍ਹਾਂ ਉਡਾਨਾਂ ਜ਼ਰੀਏ ਮਾਲ ਦੀ ਢੁਆਈ ਲਈ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ ਅਧਿਕਾਰਿਤ ਏਜੰਸੀਆਂ ਆਪਣੇ ਖੇਤਰ ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਦੀਆਂ ਹਨ ਅਤੇ ਸਮਾਨ ਦੀ ਸਮੇਂ ਸਿਰ ਸਪਲਾਈ ਅਤੇ ਉਸ ਦੀ ਰਸੀਦ ਪ੍ਰਾਪਤ ਕਰਨ ਲਈ ਤਾਲਮੇਲ ਸਥਾਪਿਤ ਕਰਦੀਆਂ ਹਨ

ਦੇਸ਼ ਦੇ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿੱਚ ਸਪਲਾਈ ਲਈ, ਅਲਾਇੰਸ ਏਅਰ ਦੀ ਇੱਕ ਉਡਾਨ ਗੁਵਾਹਾਟੀ, ਡਿਬਰੂਗੜ੍ਹ ਅਤੇ ਅਗਰਤਲਾ ਲਈ ਜ਼ਰੂਰੀ ਸਮਾਨ ਲੈ ਕੇ 29 ਮਾਰਚ, 2020 ਨੂੰ ਦਿੱਲੀ ਤੋਂ ਕੋਲਕਾਤਾ ਗਈ

ਦੇਸ਼ ਦੇ ਉੱਤਰੀ ਖੇਤਰ ਵਿੱਚ ਸਪਲਾਈ ਲਈ ਭਾਰਤੀ ਵਾਯੂ ਸੈਨਾ ਦੇ ਇੱਕ ਮਾਲਵਾਹਕ ਜਹਾਜ਼ ਦੇ ਜ਼ਰੀਏ ਆਈਸੀਐੱਮਆਰ ਦੀਆਂ ਵੀਟੀਐੱਮ ਕਿੱਟਾਂ ਅਤੇ ਹੋਰ ਜ਼ਰੂਰੀ ਸਮਾਨ ਦਿੱਲੀ ਤੋਂ ਚੰਡੀਗੜ੍ਹ ਅਤੇ ਲੇਹ ਭੇਜੇ ਗਏ

ਪੁਣੇ ਤੋਂ ਦਿੱਲੀ ਲਿਆਂਦੀਆਂ ਗਈਆਂ ਆਈਸੀਐੱਮਆਰ ਕਿੱਟਾਂ ਨੂੰ (ਮੁੰਬਈ-ਦਿੱਲੀ-ਹੈਦਰਾਬਾਦ-ਚੇਨਈ-ਮੁੰਬਈ ਅਤੇ ਹੈਦਰਾਬਾਦ-ਕੋਇੰਬਟੂਰ) ਦੇ ਮਾਰਗਾਂ ਤੇ ਸੰਚਾਲਿਤ ਉਡਾਨਾਂ ਜ਼ਰੀਏ ਸ਼ਿਮਲਾ, ਰਿਸ਼ੀਕੇਸ਼, ਲਖਨਊ ਅਤੇ ਇੰਫਾਲ ਪਹੁੰਚਾਇਆ ਜਾ ਰਿਹਾ ਹੈ ਆਈਸੀਐੱਮਆਰ ਦੀਆਂ ਕਿੱਟਾਂ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਪੁਡੂਚੇਰੀ ਵੀ ਪਹੁੰਚਾਈਆਂ ਗਈਆਂ ਹਨ ਚੇਨਈ ਅਤੇ ਹੈਦਰਾਬਾਦ  ਲਈ ਅਲੱਗ ਤੋਂ ਇਨ੍ਹਾਂ ਦੀ ਖੇਪ ਭੇਜੀ ਗਈ ਹੈ ਕੱਪੜਾ ਮੰਤਰਾਲੇ ਦੁਆਰਾ ਭੇਜੀ ਗਈ ਖੇਪ ਨੂੰ ਕੋਇੰਬਟੂਰ ਪਹੁੰਚਾਇਆ ਗਿਆ ਹੈ

ਸਮੇਂ ਸਿਰ ਅਤੇ ਢੰਗ ਨਾਲ ਮੰਜ਼ਿਲ ਤੱਕ ਸਪਲਾਈ ਪਹੁੰਚਾਉਣ ਲਈ ਸੂਚਨਾ ਸਾਂਝੀ ਕਰਨ, ਪ੍ਰਸ਼ਨਾਂ ਦੇ ਉੱਤਰ ਦੇਣ ਅਤੇ ਜ਼ਮੀਨੀ ਪੱਧਰ ਤੇ ਕੀਤੇ ਜਾ ਰਹੇ ਕੰਮ 24 ਘੰਟੇ ਚਲ ਰਹੇ ਹਨ ਤਾਕਿ ਕੋਵਿਡ-19 ਨਾਲ ਨਿਪਟਣ ਦੇ ਪ੍ਰਯਤਨਾਂ ਨੂੰ ਹੋਰ ਮਜ਼ਬੂਤ ਬਣਇਆ ਜਾ ਸਕੇ

 

*******

 

ਆਰਜੇ/ਐੱਨਜੀ


(Release ID: 1609339) Visitor Counter : 118


Read this release in: English