ਪ੍ਰਧਾਨ ਮੰਤਰੀ ਦਫਤਰ

ਕੋਵਿਡ - 19 ਖ਼ਿਲਾਫ਼ ਭਾਰਤ ਦੀ ਜੰਗ ਦੇ ਮਾਰਗਦਰਸ਼ਕ ਪ੍ਰਧਾਨ ਮੰਤਰੀ ਹਨ ਪ੍ਰਧਾਨ ਮੰਤਰੀ ਨਿਰੰਤਰ ਕਈ ਹਿਤਧਾਰਕਾਂ ਨਾਲ ਸੰਵਾਦ ਕਰ ਰਹੇ ਹਨ ਪ੍ਰਧਾਨ ਮੰਤਰੀ ਰੋਜ਼ਾਨਾ 200 ਤੋਂ ਅਧਿਕ ਲੋਕਾਂ ਨਾਲ ਸੰਵਾਦ ਕਰਦੇ ਹਨ ਕਈ ਵਰਗਾਂ ਤੋਂ ਸਿੱਧੇ ਫੀਡਬੈਕ ਲੈਂਦੇ ਹਨ

Posted On: 29 MAR 2020 11:29AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਵਿਡ- 19 ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਕਈ ਹਿਤਧਾਰਕਾਂ ਨਾਲ ਨਿਰੰਤਰ ਸੰਵਾਦ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਰੋਜ਼ਾਨਾ 200 ਤੋਂ ਅਧਿਕ ਲੋਕਾਂ ਨਾਲ ਸੰਵਾਦ ਕਰਦੇ ਹਨਜਿਸ ਵਿੱਚ ਕੋਵਿਡ - 19  ਦੇ ਖ਼ਤਰੇ ਦੇ ਵਿਰੁੱਧ ਭਾਰਤ ਦੀ ਜੰਗ ਬਾਰੇ ਪ੍ਰਤੱਖ ਰੂਪ ਨਾਲ ਫੀਡਬੈਕ ਲੈਣ ਲਈ ਕਈ ਰਾਜਾਂ ਦੇ ਰਾਜ‍ਪਾਲਾਂਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਟੈਲੀਫੋਨ ਉੱਤੇ ਸੰਵਾਦ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਦੇਸ਼ ਦੇ ਕੋਨੇ-ਕੋਨੇ ਦੇ ਡਾਕਟਰਾਂਨਰਸਾਂਹੈਲਥ ਵਰਕਰਾਂ ਅਤੇ ਸਫਾਈ ਕਰਮਚਾਰੀਆਂ ਦਾ ਹੌਸਲਾ ਵਧਾਉਣ ਅਤੇ ਰਾਸ਼ਟੰਰ ਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਲਈ ਉਨ੍ਹਾਂ ਪ੍ਰਤੀ ਆਭਾਰ ਪ੍ਰਗਟ ਕਰਨ ਲਈ ਉਨ੍ਹਾਂ ਨਾਲ ਵੀ ਟੈਲੀਫੋਨ ਰਾਹੀਂ ਸੰ‍ਪਰਕ ਸਾਧਦੇ ਹਨ।

ਸ਼੍ਰੀ ਮੋਦੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਤਹਿਤ ਵੀਡੀਓ ਕਾਨਫਰੰਸਿੰਗ ਜ਼ਰੀਏ ਸਮਾਜ ਦੇ ਕਈ ਤਬਕਿਆਂ ਦੇ ਲੋਕਾਂ ਨਾਲ ਵੀ ਸੰਵਾਦ ਕਰਦੇ ਹਨ ।

ਸ਼੍ਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਈ ਇਲੈਕਟ੍ਰੌਨਿਕ ਮੀਡੀਆ ਗਰੁੱਪਾਂ ਦੇ ਪ੍ਰਮੁਖਾਂ ਨਾਲ ਚਰਚਾ ਕੀਤੀ।  ਉਨ੍ਹਾਂ ਨੇ 24 ਮਾਰਚ ਨੂੰ ਕਈ ਪ੍ਰਿੰਟ ਮੀਡੀਆ ਗਰੁੱਪਾਂ ਦੇ ਪ੍ਰਮੁਖਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਦੌਰਾਨ ਦੋਹਾਂ ਨੂੰ ਹੀ ਅਪੀਲ ਕੀਤੀ ਕਿ ਮੀਡੀਆ ਸਕਾਰਾਤਮਕ ਸੰਚਾਰ ਜ਼ਰੀਏ ਨਿਰਾਸ਼ਾਵਾਦ ਅਤੇ ਦਹਿਸ਼ਤ (ਘਬਰਾਹਟ) ਦਾ ਮੁਕਾਬਲਾ ਕਰੇ। 

27 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਕਈ ਰੇਡੀਓ ਜੌਕੀਜ਼ ਅਤੇ ਆਕਾਸ਼ਵਾਣੀ ਦੇ ਅਨਾਊਂਸਰਾਂ ਨਾਲ ਵੀਡੀਓ ਕਾਨਫਰੰਸ ਕੀਤੀ।

ਉਨ੍ਹਾਂ ਕਿਹਾ,  “ਸਥਾਨਕ ਨਾਇਕਾਂ ਦੇ ਯੋਗਦਾਨ ਦਾ ਰਾਸ਼ਟਰੀ ਪੱਧਰ ਤੇ ਲਗਾਤਾਰ ਗੁਣਗਾਨ ਕਰਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੀ ਜ਼ਰੂਰਤ ਹੈ।

 

ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਤੋਂ ਪੀੜਿਤ ਕੁਝ ਲੋਕਾਂ ਅਤੇ ਇਸ ਦੇ ਪ੍ਰਭਾਵਾਂ ਤੋਂ ਉੱਭਰ ਚੁੱਕੇ ਕੁਝ ਲੋਕਾਂ ਦੀ ਸਥਿਤੀ ਦੀ ਤਾਜ਼ਾ ਜਾਣਕਾਰੀ ਲਈ ਉਨ੍ਹਾਂ ਨਾਲ ਵੀ ਟੈਲੀਫੋਨ ਉੱਤੇ ਗੱਲਬਾਤ ਕੀਤੀ । 

ਸ਼੍ਰੀ ਨਰੇਂਦਰ ਮੋਦੀ ਨੇ 25 ਮਾਰਚ 2020 ਨੂੰ ਵਾਰਾਣਸੀ ਵਿੱਚ ਆਪਣੇ ਵੋਟਰਾਂ ਨਾਲ ਸਪੈਸ਼ਲ ਵੀਡੀਓ ਸੰਵਾਦ ਵਿੱਚ ਸੰਕਲਪਸੰਜਮ ਅਤੇ ਸੰਵੇਦਨਸ਼ੀਲਤਾ ਦੀ ਅਪੀਲ ਕੀਤੀ ਅਤੇ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਸਰਬਉੱਤਮ ਤਰੀਕੇ ਅਪਣਾਉਣ ਦਾ ਸੱਦਾ ਦਿੱਤਾ ।

ਨਿਯਮਿਤ ਸੰਵਾਦ ਅਤੇ ਬੈਠਕਾਂ

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੋਵਿਡ-19 ਦਾ ਮੁਕਾਬਲਾ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਦਾ ਪਤਾ ਲਗਾਉਣ ਲਈ ਜਨਵਰੀ ਦੇ ਬਾਅਦ ਤੋਂ ਸਮਾਜ ਦੇ ਕਈ ਤਬਕਿਆਂ ਦੇ ਲੋਕਾਂ ਅਤੇ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਅਤੇ ਚਰਚਾਵਾਂ ਕੀਤੀਆਂ ਹਨ ।

ਪ੍ਰਧਾਨ ਮੰਤਰੀ ਰੋਜ਼ਾਨਾ ਅਧਾਰ ਤੇ ਬੈਠਕਾਂ ਕਰ ਰਹੇ ਹਨ , ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪ੍ਰਿੰਸੀਪਲ ਸਕੱਤਰ ਦੁਆਰਾ ਨਿਯਮਿਤ ਤੌਰ ਤੇ ਤਾਜ਼ਾ ਹਾਲਾਤ ਤੋਂ ਜਾਣੂ ਕਰਵਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.  ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਗਠਿਤ ਮੰਤਰੀਆਂ ਦੇ ਗਰੁੱਪ ਦੁਆਰਾ ਵੀ ਸਰਕਾਰ ਦੁਆਰਾ ਉਠਾਏ ਜਾ ਰਹੇ ਕਦਮਾਂ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ ।

ਦੂਜਿਆਂ ਲਈ ਮਿਸਾਲ ਪੇਸ਼ ਕਰਨਾ

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਮਾਜਿਕ ਦੂਰੀ ਬਣਾਈ ਰੱਖਣ ਦੇ ਯਤਨ ਤਹਿਤ ਉਹ ਹੋਲੀ ਦੇ ਉਤਸਵ ਵਿੱਚ ਹਿੱਸਾ ਨਹੀਂ ਲੈਣਗੇ ।

ਰਾਸ਼ਟਰ ਦੇ ਨਾਮ ਸੰ‍ਬੋਧਨ-  ਜਨਤਾ ਕਰਫਿਊ ਅਤੇ 3 ਹਫ਼ਤੇ ਦਾ ਲੌਕਡਾਊਨ

ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ਨੂੰ ਤਿਆਰ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ 19 ਮਾਰਚ 2020 ਨੂੰ ਰਾਸ਼ਟਰ ਦੇ ਨਾਮ ਆਪਣੇ ਸੰ‍ਬੋਧਨ ਵਿੱਚ ਦੇਸ਼ਵਾਸੀਆਂ ਨੂੰ 22 ਮਾਰਚ 2020 ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ 14 ਘੰਟਿਆਂ ਦੇ ਜਨਤਾ ਕਰਫਿਊ ਵਿੱਚ ਸਵੈਅ-ਇੱਛਾ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ।

ਸਮਾਜਿਕ ਦੂਰੀ ਬਣਾਈ ਰੱਖਣ ਦੇ ਯਤਨ ਵਿੱਚ ਰਾਸ਼ਟਰ ਨੂੰ ਸਫਲਤਾਪੂਰਵਕ ਤਿਆਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ 24 ਮਾਰਚ 2020 ਨੂੰ ਰਾਸ਼ਟਰ ਦੇ ਨਾਮ ਆਪਣੇ ਸੰ‍ਬੋਧਨ ਵਿੱਚ 3 ਹਫ਼ਤੇ ਦੇ ਲੌਕਡਾਊਨ ਦੀ ਅਪੀਲ ਕੀਤੀ ਕਿਉਂਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਇਹੀ ਇੱਕਮਾਤਰ ਪ੍ਰਭਾਵੀ ਉਪਾਅ ਹੈ ।

ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਰਾਸ਼ਟਰ ਨੂੰ ਦੋ-ਆਯਾਮੀ ਮੰਤਰ ਸੰਕਲਪ ਅਤੇ ਸੰਜਮਪ੍ਰਦਾਨ ਕੀਤਾ ।

ਪ੍ਰਧਾਨ ਮੰਤਰੀ ਨੇ ਆਪਣੇ ਸੰ‍ਬੋਧਨ ਵਿੱਚ ਲੋਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਨਾ ਕਰਨ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨਿਰੰਤਰ ਜਾਰੀ ਰਹਿਣ ਦਾ ਭਰੋਸਾ ਦਿਵਾਇਆ ।

 

ਕੋਵਿਡ - 19 ਇਕਨੌਮਿਕ ਰਿਸਪਾਂਸ ਟਾਸਕ ਫੋਰਸ

ਇਸ ਮਹਾਮਾਰੀ ਦੇ ਕਾਰਨ ਉਤਪੰਨ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਿੱਚ ਕੋਵਿਡ - 19 ਇਕਨੌਮਿਕ ਰਿਸਪਾਂਸ ਟਾਸਕ ਫੋਰਸ’  ਦੇ ਗਠਨ ਦਾ ਐਲਾਨ ਕੀਤਾ ਹੈ।  ਇਹ ਟਾਸਕ ਫੋਰਸ ਹਿਤਧਾਰਕਾਂ ਨਾਲ ਸੰਪਰਕ ਕਰੇਗੀਉਨ੍ਹਾਂ ਦੀ ਫੀਡਬੈਕ ਲਵੇਗੀ ਜਿਸ ਦੇ ਅਧਾਰ ਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਫ਼ੈਸਲਾ ਲਏ ਜਾਣਗੇ। ਇਹ ਟਾਸਕ ਫੋਰਸ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਇਨ੍ਹਾਂ ਫ਼ੈਸਲਿਆਂ ਦਾ ਲਾਗੂਕਰਨ ਵੀ ਸੁਨਿਸ਼ਚਿਤ ਕਰੇਗੀ।

ਪ੍ਰਧਾਨ ਮੰਤਰੀ ਨੇ ਵਪਾਰਕ ਭਾਈਚਾਰੇ ਅਤੇ ਉੱਚ ਆਮਦਨ ਵਰਗ ਦੇ ਲੋਕਾਂ ਨੂੰ ਨਿਮਨ ਆਮਦਨ ਵਰਗ ਦੇ ਲੋਕਾਂਜਿਨ੍ਹਾਂ ਤੋਂ ਉਹ ਕਈ ਪ੍ਰਕਾਰ ਦੀਆਂ ਸੇਵਾਵਾਂ ਲੈਂਦੇ ਹਨ - ਦੀਆਂ ਆਰਥਿਕ ਜ਼ਰੂਰਤਾਂ ਦਾ ਧਿਆਨ ਰੱਖਣ ਦੀ ਵੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਲੋਕਾਂ ਦੀ ਉਨ੍ਹਾਂ ਦਿਨਾਂ ਦੀ ਤਨਖਾਹ ਨਾ ਕੱਟਣਜਦੋਂ ਉਹ ਕਾਰਜ ਸਥਲ ਤੇ ਆਉਣ ਵਿੱਚ ਅਸਮਰੱਥ ਰਹਿਣ ਦੇ ਕਾਰਨ ਸੇਵਾਵਾਂ ਪ੍ਰਦਾਨ ਨਹੀਂ ਕਰ ਸਕੇ ।  ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਮਾਨਵਤਾ ਦੇ ਮਹੱਤ‍ਵ ਤੇ ਜ਼ੋਰ ਦਿੱਤਾ ।

ਪੀਐੱਮ ਕੇਅਰਸ ਫੰਡ

ਕੋਵਿਡ-19 ਮਹਾਮਾਰੀ ਦੁਆਰਾ ਉਤਪੰਨ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟਪੂਰਨ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਪ੍ਰਾਥਮਿਕ ਉਦੇਸ਼ ਲਈ ਇੱਕ ਸਮਰਪਿਤ ਨੈਸ਼ਨਲ ਫੰਡ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਈਮ ਮਿਨੀਸਟ ਰਸ ਸਿਟੀਜ਼ਨ ਅਸਿਸਟੈਂੱਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ੰਸ ਫੰਡ’ (ਪੀਐੱਮ ਕੇਅਰਸ ਫੰਡ) ਨਾਮ ਦੇ ਇੱਕ ਪਬਲਿਕ ਚੈਰੀਟੇਬਲ ਟਰੱਸਟ ਦੀ ਸਥਾਖਪਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਇਸ ਟਰੱਸਟ ਦੇ ਚੇਅਰਮੈਨ ਹਨ ਅਤੇ ਇਸ ਦੇ ਮੈਬਰਾਂ ਵਿੱਚ ਰੱਖਿਆ ਮੰਤਰੀ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਲ  ਹਨ ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਦਾ ਮੰਨਿਆ ਅਤੇ ਕਾਰਜਾਂ ਵਿੱਚ ਦਿਖਾਇਆ ਹੈ ਕਿ ਕਿਸੇ ਵੀ ਸਮੱਸਿਆ ਦੇ ਪ੍ਰਭਾਵ ਵਿੱਚ ਕਮੀ ਲਿਆਉਣ ਲਈ ਜਨ ਭਾਗੀਦਾਰੀ ਸਭ ਤੋਂ ਅਸਰਦਾਰ ਤਰੀਕਾ ਹੈ ਅਤੇ ਇਸ ਸਮੇਂ ਇਹ ਉਸ ਦਾ ਇੱਕ ਹੋਰ ਉਦਾਹਰਣ ਹੈ।  ਇਸ ਫੰਡ ਵਿੱਚ ਘੱਟ ਰਕਮ ਦਾ ਦਾਨ ਵੀ ਕੀਤਾ ਜਾ ਸਕੇਗਾਜਿਸ ਸਦਕਾ ਵੱਡੀ ਸੰਖਿਆ ਵਿੱਚ ਲੋਕ ਘੱਟ ਰਕਮ ਦਾ ਵੀ ਯੋਗਦਾਨ ਕਰਨ ਵਿੱਚ ਸਮਰੱਥ ਹੋਣਗੇ ।

1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ

26 ਮਾਰਚ ਨੂੰ ਨਰੇਂਦਰ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਐਮਰਜੈਂਸੀ ਕੈਸ਼ ਟ੍ਰਾਂਸਫਰਸ ਤੇ ਕੇਂਦਰਿਤ 1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਉਤਪੰਨ ਹੋਣ ਵਾਲੀਆਂ ਆਰਥਿਕ ਅਨਿਸ਼ਚਿਤਤਾਵਾਂ ਨਾਲ ਨਜਿੱਠਣ ਵਿੱਚ ਉਨ੍ਹਾਂ ਨੂੰ ਸਹਾਇਤਾ ਦੇਣ ਲਈ ਇਸ ਪੈਕੇਜ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਅਨਾਜਦਾਲ਼ਾਂ ਅਤੇ ਗੈਸ ਦੀ 3 ਮਹੀਨੇ ਦੀ ਮੁਫਤ ਸਪਲਾਈ ਵੀ ਸ਼ਾਮਲ ਹੈ ।

ਡਾਕਟਰਾਂਨਰਸਾਂ ਅਤੇ ਹੈਲਥ ਵਰਕਰਾਂ ਨਾਲ ਬੈਠਕ

24 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਮੈਡੀਕਲ ਬਿਰਾਦਰੀ- ਡਾਕਟਰਾਂਨਰਸਾਂ ਅਤੇ ਲੈਬ ਟੈਕਨੀਸ਼ੀਅਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੋਵਿਡ - 19 ਨਾਲ ਨਜਿੱਠਣ ਵਿੱਚ ਦੇਸ਼ ਦੀ ਨਿਰਸੁਆਰਥ ਸੇਵਾ ਲਈ ਮੈਡੀਕਲ ਬਿਰਾਦਰੀ ਦਾ ਧੰਨਵਾਦ ਕੀਤਾ।

ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ,  "ਤੁਹਾਡੇ ਆਸ਼ਾਵਾਦ ਨੇ ਮੇਰੇ ਵਿੱਚ ਇਸ ਗੱਲ ਦਾ ਹੋਰ ਅਧਿਕ ਵਿਸ਼ਵਾਸ ਉਤਪੰਨ ਕਰ ਦਿੱਤਾ ਹੈ ਕਿ ਰਾਸ਼ਟਰ ਵਿਜਈ (ਜੇਤੂ) ਹੋਵੇਗਾ।"

ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਡੀਸਿਨ ਵਿੱਚ ਅਧਿਕ ਤੋਂ ਅਧਿਕ ਟੈਲੀ ਕੰਸਲਟੇ ਸ਼ਨਾਂ ਦੇ ਪ੍ਰਸਤਾਵ ਦੀ ਜਾਂਚ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਮੈਡੀਕਲ ਬਿਰਾਦਰੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਅਤਿਅੰਤ ਮਹੱਤਵਪੂਰਨ ਹੈ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ  ਉਠਾਏਗੀ ।

ਫਾਰਮਾ ਸੈਕਟਰ ਨਾਲ ਬੈਠਕ

ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਨਿਯਮਿਤ ਸਪਲਾਈ ਬਣਾਈ ਰੱਖਣ ਦੇ ਯਤਨ ਤਹਿਤ ਪ੍ਰਧਾਨ ਮੰਤਰੀ ਨੇ 21 ਮਾਰਚ 2020 ਨੂੰ ਫਾਰਮਾ ਸੈਕਟਰ ਦੇ ਪ੍ਰਤੀਨਿਧੀਆਂ ਨਾਲ ਵੀ ਵੀਡੀਓ ਕਾਨਫਤਰੰਸ ਕੀਤੀ। ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਫਾਰਮਾ ਉਦਯੋਗ ਨੂੰ ਕੋਵਿਡ - 19 ਲਈ ਆਰਐੱਨਏ ਟੈਸਟਿੰਗ ਕਿੱਟ ਦੇ ਨਿਰਮਾਣ ਦੀ ਦਿਸ਼ਾ ਵਿੱਚ ਯੁੱਧ ਪੱਧਰ ਤੇ ਕੰਮ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਏਪੀਆਈ ਦੀ ਸਪਲਾਈ ਬਣਾਈ ਰੱਖਣ ਅਤੇ ਦੇਸ਼ ਦੇ ਅੰਦਰ ਨਿਰਮਾਣ ਲਈ ਪ੍ਰਤੀਬੱਧ ਹੈ ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਜ਼ਰੂਰੀ ਦਵਾਈਆਂ ਦੀ ਸਪਲਾਈ ਬਣਾਈ ਰੱਖਣਾ ਅਤੇ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਉੱਤੇ ਅੰਕੁਸ਼ ਲਗਾਉਣਾ ਮਹੱਤਵਪੂਰਨ  ਹੈ ।

ਆਯੁਸ਼ ਪ੍ਰੈਕਟੀਸ਼ਨਰਾਂ ਨਾਲ ਬੈਠਕ

ਦੇਸ਼ ਨੂੰ ਤੰਦਰੁਸਤ ਰੱਖਣ ਦੇ ਯਤਨ ਤਹਿਤ ਪ੍ਰਧਾਨ ਮੰਤਰੀ ਨੇ 28 ਮਾਰਚ 2020 ਨੂੰ ਕਈ ਆਯੁਸ਼ ਪ੍ਰੈਕਟੀਸ਼ਨਰਾਂ  ਨਾਲ ਵੀ ਸੰਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਵਿਡ - 19 ਨਾਲ ਨਜਿੱਠਣ ਲਈ ਜਾਰੀ ਯਤਨਾਂ ਵਿੱਚ ਆਯੁਸ਼ ਖੇਤਰ ਦਾ ਮਹੱਤਵ ਕਈ ਗੁਣਾ ਵਧ ਗਿਆ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਅਪਣੇ ਖੇਤਰ ਦੇ ਨੈੱਟਵਰਕ ਦੀ ਵਰਤੋਂ ਕਰਕੇ ਉਨ੍ਹਾਂ ਚੰਗੀਆਂ ਪੱਧਤੀਆਂ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨਜਿਨ੍ਹਾਂ ਨੂੰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣਾਇਆ ਜਾਣਾ ਚਾਹੀਦਾ ਹੈ ।

ਉਨ੍ਹਾਂ ਨੇ ਇਸ ਕਠਿਨ ਦੌਰ ਵਿੱਚ ਦਿਮਾਗ ਨੂੰ ਤਣਾਅ ਮੁਕਤ ਕਰਨ ਅਤੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ  #YogaAtHome ਨੂੰ ਹੁਲਾਰਾ ਦੇਣ ਲਈ ਆਯੁਸ਼ ਮੰਤਰਾਲੇ  ਦੀ ਸ਼ਲਾਘਾ ਕੀਤੀ ।

ਰਾਜਾਂ ਨਾਲ ਮਿਲ ਕੇ ਕੰਮ ਕਰਨਾ

ਪ੍ਰਧਾਨ ਮੰਤਰੀ ਨੇ 20 ਮਾਰਚ ਨੂੰ ਵੀਡੀਓ ਕਾਨਫਰੰਸ ਜ਼ਰੀਏ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀਜਿਸ ਵਿੱਚ ਉਨ੍ਹਾਂ ਨੇ ਇਸ ਚੁਣੌਤੀ ਨਾਲ ਇਕਜੁੱਟ ਹੋ ਕੇ ਨਜਿੱਠਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਵਾਇਰਸ  ਦੇ ਫੈਲਣ ਦੇ ਸਬੰਧ ਵਿੱਚ ਨਿਰੰਤਰ ਸਤਰਕਤਾ ਅਤੇ ਨਿਗਰਾਨੀ ਵਰਤਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਸਟੇਟ ਲੀਡਰਸ਼ਿਪ ਨੂੰ ਯਾਦ ਦਿਵਾਇਆ ਕਿ ਦੇਸ਼ ਵਾਇਰਸ ਦੇ ਫੈਲਣ ਨਾਲ ਨਜਿੱਠਣ ਦੇ ਇੱਕ ਮਹੱਤਵਪੂਰਨ ਪੜਾਅ ਵਿੱਚ ਹੈਲੇਕਿਨ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਕੇਂਦਰ ਸਰਕਾਰ ਵੱਲੋਂ ਹੁਣ ਤੱਕ ਉਠਾਏ ਗਏ ਕਦਮਾਂ ਤੋਂ ਮੁੱਖ ਮੰਤਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਵਿਅਕਤੀਗਤ ਤੌਰ ਤੇ ਦੇਸ਼ ਦੀ ਪੂਰੀ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਨ।

ਆਪਣੀ ਪ੍ਰੈਜ਼ੈਂਟੇਸ਼ਨ ਦੌਰਾਨ ਜਦੋਂ ਮੁੱਖ ਮੰਤਰੀਆਂ ਨੇ ਟੈਸਟਿੰਗ ਸੁਵਿਧਾਵਾਂ ਨੂੰ ਵਧਾਉਣ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਅਧਿਕ ਤੋਂ ਅਧਿਕ ਸਹਾਇਤਾ ਦੇਣ ਦੀ ਬੇਨਤੀ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਆਪਣੀ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਹੈਲਥਕੇਅਰ ਵਰਕਰਾਂ ਦੀ ਸਮਰੱਥਾ ਨਿਰਮਾਣ ਅਤੇ ਬੁਨਿਆਦੀ ਸਿਹਤ ਸੁਵਿਧਾਵਾਂ ਦੇ ਵਿਕਾਸ ਦੀ ਤਤਕਾਲ ਜ਼ਰੂਰਤ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਾਲਾਬਜ਼ਾਰੀ ਅਤੇ ਅਣ-ਉਚਿਤ ਮੁੱਲ ਵਾਧੇ ਰੋਕਣ ਲਈ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਕਰਨੀ ਚਾਹੀਦੀ ਹੈ।  ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਜਿੱਥੇ ਵੀ ਜ਼ਰੂਰੀ ਹੋਵੇ ਨਰਮੀ ਨਾਲ ਸਮਝਾਉਣ ਅਤੇ ਕਾਨੂੰਨੀ ਪ੍ਰਾਵਧਾਨਾਂ ਦਾ ਉਪਯੋਗ ਕਰਨ।

ਸਾਰਕ ਖੇਤਰ ਇਕੱਠਾ ਹੋਇਆ              

ਪ੍ਰਧਾਨ ਮੰਤਰੀ ਪਹਿਲੇ ਨੇਤਾ ਹਨ ਜਿਨ੍ਹਾਂ ਨੇ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸ ਦੌਰਾਨ ਰੀਜਨਲ ਕੰਸਲਟੇਸ਼ਨ ਅਤੇ ਚਰਚਾ ਦਾ ਸੁਝਾਅ ਦਿੱਤਾ। ਦੁਨੀਆ ਦੀ ਆਬਾਦੀ ਦਾ ਕਾਫ਼ੀ ਵੱਡਾ ਹਿੱਸਾ ਸਾਰਕ ਖੇਤਰ ਵਿੱਚ ਹੀ ਰਹਿੰਦਾ ਹੈ। ਭਾਰਤ ਦੀ ਅਗਵਾਈ ਵਿੱਚ ਸਾਰਕ ਨੇਤਾਵਾਂ ਦੀ ਬੈਠਕ 15 ਮਾਰਚ 2020 ਨੂੰ ਆਯੋਜਿਤ ਕੀਤੀ ਗਈ ਸੀ।

ਸ਼੍ਰੀ ਮੋਦੀ ਨੇ ਸਹਿਯੋਗਪੂਰਨ ਭਾਵਨਾ ਨਾਲ ਸਾਰੇ ਦੇਸ਼ਾਂ ਨੂੰ ਸਵੈ-ਇੱਛੁਕ ਯੋਗਦਾਨ ਦੇ ਅਧਾਰ ਤੇ ਇੱਕ ਕੋਵਿਡ - 19 ਐਮਰਜੈਂਸੀ ਫੰਡ ਦੀ ਸਥਾ।ਪਨਾ ਕਰਨ ਦਾ ਪ੍ਰਸਤਾੂਵ ਰੱਖਿਆਜਿਸ ਵਿੱਚ ਭਾਰਤ ਨੇ 10 ਮਿਲੀਅਨ ਡਾਲਰ ਦੀ ਸ਼ੁਰੂਆਤੀ ਪੇਸ਼ਕਸ਼ ਕੀਤੀ।  ਇਸ ਫੰਡ ਦੀ ਵਰਤੋਂ ਭਾਗੀਦਾਰ ਦੇਸ਼ਾਂ ਵਿੱਚੋਂ ਕਿਸੇ ਦੇ ਵੀ ਦੁਆਰਾ ਤਤਕਾ ਲੀ ਕਾਰਜਾਂ ਦੀ ਲਾਗਤ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ ।

ਨੇਪਾਲਭੂਟਾਨ ਅਤੇ ਮਾਲਦੀਵ ਜਿਹੇ ਹੋਰ ਸਾਰਕ ਦੇਸ਼ਾਂ ਨੇ ਵੀ ਐਮਰਜੈਂਸੀ ਫੰਡ ਵਿੱਚ ਯੋਗਦਾਨ ਦਿੱਤਾ ਹੈ।

ਅਸਧਾਰਨ ਵਰਚੁਅਲ ਜੀ-20 ਸਿਖਰ ਸੰਮੇਲਨ

ਕੋਵਿਡ- 19 ਮਹਾਮਾਰੀ  ਦੇ ਪ੍ਰਕੋਪ ਤੋਂ ਪੈਦਾ ਚੁਣੌਤੀਆਂ ਅਤੇ ਇੱਕ ਆਲਮੀ ਤਾਲਮੇਲ ਕਦਮ ਤੇ ਚਰਚਾ ਕਰਨ ਲਈ 26 ਮਾਰਚ 2020 ਨੂੰ ਜੀ-20 ਨੇਤਾਵਾਂ ਦਾ ਇੱਕ ਅਸਧਾਰਨ ਵਰਚੁਅਲ ਸਿਖਰ ਸੰ‍ਮੇਲਨ ਆਯੋਜਿਤ ਕੀਤਾ ਗਿਆ।  ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਇਸ ਵਿਸ਼ੇ ਉੱਤੇ ਟੈਲੀਫੋਨ ਉੱਤੇ ਗੱਲਬਾਤ ਕੀਤੀ ਸੀ ।

ਪ੍ਰਧਾਨ ਮੰਤਰੀ ਨੇ ਹੋਰ ਗੱਲਾਂ ਦੇ ਇਲਾਵਾ ਆਲਮੀ ਸਮ੍ਰਿੱਧੀ (ਖੁਸ਼ਹਾਲੀ) ਅਤੇ ਸਹਿਯੋਗ ਦੇ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਮਾਨਵ ਨੂੰ ਰੱਖਣ , ਮੈਡੀਕਲ ਖੋਜ ਅਤੇ ਵਿਕਾਸ ਦੇ ਲਾਭਾਂ ਨੂੰ ਸੁਤੰਤਰ ਅਤੇ ਖੁੱਲੇ ਤੌਰ ਉੱਤੇ ਸਾਂਝੇ ਕਰਨਅਨੁਕੂਲ, ਤੇਜ਼ੀ ਨਾਲ ਕੰਮ ਕਰਨ ਵਾਲੀਆਂ ਅਤੇ ਮਾਨਵ ਸਿਹਤ ਦੇਖਭਾਲ ਪ੍ਰਣਾਲੀਆਂ ਵਿਕਸਿਤ ਕਰਨ ਦੀ ਜ਼ਰੂਰਤ ਉੱਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਮਾਨਵ ਜਾਤੀ ਦੀ ਸਮੂਹਿਕ ਭਲਾਈ ਲਈ ਨਵੇਂ ਵਿਸ਼ਵੀਕਰਨ ਵਿੱਚ ਨੇਤਾਵਾਂ ਦੀ ਮਦਦ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਂਝੇ ਮਾਨਵੀ ਹਿਤਾਂ ਨੂੰ ਹੁਲਾਰਾ ਦੇਣ ਲਈ ਬਹੁਪੱਖੀ ਮੰਚਾਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ।

 

ਅੰਤਰਰਾਸ਼ਟਰੀ ਯਤਨ

ਪ੍ਰਧਾਨ ਮੰਤਰੀ ਨੇ 12 ਮਾਰਚ2020 ਨੂੰ  ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮਹਾ‍ਮਹਿਮ ਬੋਰਿਸ ਜਾਨਸਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾ‍ਮਹਿਮ ਬੈਂਜਾਮਿਨ ਨੇਤਨਯਾਹੂ ਨਾਲ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਮੁਹੰਮਦ ਬਿਨ ਸਲਮਾਨ ਨਾਲ 17 ਮਾਰਚ2020 ਨੂੰ ਟੈਲੀਫੋਨ ਉੱਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ 25 ਮਾਰਚ ਨੂੰ ਰੂਸ ਦੇ ਰਾਸ਼ਟਾਰਪਤੀ ਮਹਾਮਹਿਮ ਵਲਾਦਿਮੀਰ ਪੁਤੀਨ ਨਾਲ ਚਰਚਾ ਕੀਤੀ।  ਸ਼੍ਰੀ ਮੋਦੀ ਨੇ 26 ਮਾਰਚ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਅਤੇ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਟੈਲੀਫੋਨ ਉੱਤੇ ਅਲੱਗ-ਅਲੱਗ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ 24 ਮਾਰਚ 2020 ਨੂੰ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ।

ਹੋਰ ਦੇਸ਼ਾਂ ਵਿੱਚ ਫਸੇ ਨਾਗਰਿਕਾਂ ਦਾ ਸਾਥ ਨਿਭਾਇਆ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਨੇ ਕੋਰੋਨਾ ਵਾਇਰਸ ਦੇ ਕਾਰਨ ਚੀਨ , ਇਟਲੀ ਇਰਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਫਸੇ 2000 ਤੋਂ ਅਧਿਕ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ।

 

*****

ਵੀਆਰਆਰਕੇ/ਵੀਜੇ


(Release ID: 1609175) Visitor Counter : 352


Read this release in: English