ਪ੍ਰਧਾਨ ਮੰਤਰੀ ਦਫਤਰ

'ਮਨ ਕੀ ਬਾਤ 2.0' ਦੀ 10ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ ਨਾਗਰਿਕਾਂ ਨੂੰ ਲੌਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ

Posted On: 29 MAR 2020 2:07PM by PIB Chandigarh

ਮਨ ਕੀ ਬਾਤ 2.0’ ਦੀ 10ਵੀਂ ਕੜੀ ਦੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਖ਼ਤ ਫੈਸਲੇ ਲੈਣ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਖ਼ਤ ਫੈਸਲੇ ਲੈਣ ਦੀ ਜ਼ਰੂਰਤ ਸੀ।

ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਕੱਠੇ ਮਿਲ ਕੇ ਭਾਰਤ ਕੋਵਿਡ-19 ਨੂੰ ਹਰਾ ਦੇਵੇਗਾ।

ਉਨ੍ਹਾਂ ਨੇ ਸਾਵਧਾਨ ਕੀਤਾ, “ਲੌਕਡਾਊਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੇਗਾ। ਜੋ ਲੋਕ ਅਲੱਗ-ਅਲੱਗ ਰਹਿਣਦਾ ਪਾਲਣ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਮੁਸੀਬਤਾਂ ਝੱਲਣੀਆਂ ਪੈ ਸਕਦੀਆਂ ਹਨ।

ਅੱਜ ਮਨ ਕੀ ਬਾਤਪ੍ਰੋਗਰਾਮ ਵਿੱਚ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਖੇਦ ਹੈ ਕਿ ਲੌਕਡਾਊਨ ਦੇ ਕਾਰਨ ਲੋਕਾਂ ਖ਼ਾਸ ਕਰਕੇ ਗ਼ਰੀਬਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉਨ੍ਹਾਂ ਨੇ ਲੋਕਾਂ ਲਈ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ 130 ਕਰੋੜ ਦੀ ਆਬਾਦੀ ਵਾਲੇ ਭਾਰਤ ਜਿਹੇ ਦੇਸ਼ ਵਿੱਚ ਕੋਈ ਹੋਰ ਵਿਕਲਪ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਖਤ ਫੈਸਲੇ ਲੈਣੇ ਪਏ ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ ਅਤੇ ਇਹ ਦੇਖਦੇ ਹੋਏ ਕਿ ਪੂਰੀ ਦੁਨੀਆ ਕਿਸ ਦੌਰ ਤੋਂ ਗੁਜਰ ਰਹੀ ਹੈ।

ਉਨ੍ਹਾਂ ਨੇ ਇੱਕ ਕਹਾਵਤ ਦਾ ਉਦਾਹਰਣ ਦਿੱਤਾ, “ਏਵੰ ਏਵੰ ਵਿਕਾਰ:, ਅਪੀ ਤਰੁਨਹਾ ਸਾਧਯਤੇ ਸੁਖੰ ( एवं एवं विकारः, अपी तरुन्हा साध्यते सुखं’)ਇਸ ਦਾ ਅਰਥ ਹੈ ਬਿਮਾਰੀ ਅਤੇ ਇਸ ਦੀ ਬਿਪਤਾ ਨੂੰ ਸ਼ੁਰੂਆਤ ਵਿੱਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਬਿਮਾਰੀ ਲਾਇਲਾਜ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਮੁਸ਼ਕਿਲ ਹੋ ਜਾਂਦਾ ਹੈ। ਕੋਰੋਨਾਵਾਇਰਸ ਨੇ ਦੁਨੀਆ ਨੂੰ ਬੰਨ੍ਹ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਗਿਆਨ, ਵਿਗਿਆਨ, ਅਮੀਰ, ਗ਼ਰੀਬ, ਤਾਕਤਵਰ, ਕਮਜ਼ੋਰ- ਸਭ ਨੂੰ ਚੁਣੌਤੀ ਦੇ ਰਿਹਾ ਹੈ। ਇਹ ਕਿਸੇ ਇੱਕ ਦੇਸ਼ ਦੀ ਸੀਮਾ ਤੱਕ ਸੀਮਿਤ ਨਹੀਂ ਹੈ ਅਤੇ ਇਹ ਕਿਸੇ ਖੇਤਰ ਜਾਂ ਮੌਸਮ ਦਾ ਵੀ ਫਰਕ ਨਹੀਂ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਨੂੰ ਖ਼ਤਮ ਕਰਨ ਦੇ ਸੰਕਲਪ ਦੇ ਨਾਲ ਇਕਜੁੱਟ ਹੋਣ ਲਈ ਪੂਰੀ ਮਾਨਵਤਾ ਨੂੰ ਸੱਦਾ ਦਿੱਤਾ ਕਿਉਂਕਿ ਇਸ ਵਾਇਰਸ ਤੋਂ ਪੂਰੀ ਮਾਨਵ ਜਾਤੀ ਦੇ ਵਿਨਾਸ਼ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲੌਕਡਾਊਨ ਦਾ ਪਾਲਣ ਕਰਨਾ ਦੂਜਿਆਂ ਦੀ ਮਦਦ ਕਰਨਾ ਨਹੀਂ ਬਲਕਿ ਖ਼ੁਦ ਨੂੰ ਸੁਰੱਖਿਅਤ ਰੱਖਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਅਗਲੇ ਕੁਝ ਦਿਨਾਂ ਤੱਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰਨ ਅਤੇ ਲਕਸ਼ਮਣ ਰੇਖਾ ਦਾ ਪਾਲਣ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਲੌਕਡਾਊਨ ਦਾ ਉਲੰਘਣ ਕਰ ਰਹੇ ਹਨ ਕਿਉਂਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹਾ ਨਾ ਹੋਣ ਤੇ ਸਾਨੂੰ ਕੋਰੋਨਾਵਾਇਰਸ ਦੇ ਸੰਕਟ ਤੋਂ ਆਪਣੇ ਆਪ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਨੇ ਇੱਕ ਹਵਾਲੇ ਦਾ ਜ਼ਿਕਰ ਕੀਤਾ, “ਆਰੋਗਯਮ ਪਰੰ ਭਾਗਯਮ ਸਵਾਸਥਯੰ ਸਰਵਾਰਥ ਸਾਧਨੰ (आर्योग्यम परं भागय्म स्वास्थ्यं सर्वार्थ साधनं’)ਇਸ ਦਾ ਅਰਥ ਹੈ ਚੰਗੀ ਸਿਹਤ ਸਭ ਤੋਂ ਵੱਡਾ ਸੁਭਾਗ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆ ਵਿੱਚ ਖੁਸ਼ੀ ਦਾ ਇੱਕ ਮਾਤਰ ਰਸਤਾ ਚੰਗੀ ਸਿਹਤ ਹੈ।

******

ਵੀਆਰਆਰਕੇ/ਏਕੇ


(Release ID: 1609114) Visitor Counter : 183


Read this release in: English