ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਦੇ ਕਰਮਚਾਰੀ ਪੀਐੱਮ-ਕੇਅਰਸ ਫੰਡ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇਣਗੇ; 500 ਕਰੋੜ ਰੁਪਏ ਦੇ ਯੋਗਦਾਨ ਦੀ ਉਮੀਦ

Posted On: 29 MAR 2020 3:05PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨਾਲ ਲੜਨ ਲਈ ਪੀਐੱਮ-ਕੇਅਰਸ ਫੰਡ ਵਿੱਚ ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖ਼ਾਹ ਦੇ ਯੋਗਦਾਨ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  ਅਨੁਮਾਨ ਹੈ ਕਿ ਥਲ ਸੈਨਾ, ਵਾਯੂ ਸੈਨਾ, ਜਲ ਸੈਨਾ, ਰੱਖਿਆ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂਜ਼) ਅਤੇ ਹੋਰਾਂ ਸਮੇਤ ਵਿਭਿੰਨ ਵਿੰਗਾਂ ਤੋਂ ਫੰਡ ਵਿੱਚ ਰੱਖਿਆ ਮੰਤਰਾਲੇ ਦੁਆਰਾ ਸਮੂਹਿਕ ਰੂਪ ਵਿੱਚ ਲਗਭਗ 500 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ।

 

ਕਰਮਚਾਰੀਆਂ ਦਾ ਇਹ ਯੋਗਦਾਨ ਸਵੈ-ਇੱਛੁਕ ਹੈ ਅਤੇ ਜੋ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਣਗੇ, ਉਨ੍ਹਾਂ ਨੂੰ ਇਸ ਤੋਂ ਛੂਟ ਦਿੱਤੀ ਜਾਵੇਗੀ।

 

***

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ



(Release ID: 1609113) Visitor Counter : 96


Read this release in: English