ਕੋਲਾ ਮੰਤਰਾਲਾ

ਕੋਲਾ ਮੰਤਰਾਲਾ ਕੋਵਿਡ-19 ਲੌਕਡਾਊਨ ਦੌਰਾਨ ਕੋਲੇ ਦੀ ਨਾਜ਼ੁਕ ਸਪਲਾਈ ਯਕੀਨੀ ਬਣਾਏ ਰੱਖਣ ਲਈ ਪ੍ਰਤੀਬੱਧ - ਪ੍ਰਹਲਾਦ ਜੇਸ਼ੀ

Posted On: 28 MAR 2020 12:14PM by PIB Chandigarh

ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਮਾਮਲੇ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਕੋਲਾ ਸਪਲਾਈ ਨੂੰ ਜ਼ਰੂਰੀ ਸੇਵਾਵਾਂ ਐਲਾਨ ਕੇ ਕੋਲਾ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਲੌਕਡਾਊਨ ਦੇ ਸਮੇਂ ਵਿੱਚ ਇਸ ਦੀ ਨਾਜ਼ੁਕ ਸਪਲਾਈ ਸੁਨਿਸ਼ਚਿਤ ਕਰਨ ਲਈ ਸਖਤ ਮਿਹਨਤ ਕਰਨ ਤਾਕਿ ਮੌਜੂਦਾ ਸਥਿਤੀ ਵਿੱਚ ਬਿਜਲੀ ਅਤੇ ਹੋਰ ਨਾਜ਼ੁਕ ਖੇਤਰਾਂ ਉੱਤੇ ਕੋਈ ਪ੍ਰਭਾਵ ਨਾ ਪਵੇ

 

ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਰੋਜ਼ਾਨਾ ਮੀਟਿੰਗ ਕੋਲਾ ਉਤਪਾਦਨ, ਸਪਲਾਈ ਅਤੇ ਡਿਸਪੈਚ ਉੱਤੇ ਨਿਗਰਾਨੀ ਰੱਖਣ ਲਈ ਹੋ ਰਹੀ ਹੈ ਅਜਿਹੀ ਪਹਿਲੀ ਮੀਟਿੰਗ 26 ਮਾਰਚ, 2020 ਨੂੰ ਕੋਲਾ ਸਕੱਤਰ, ਸ਼੍ਰੀ ਅਨਿਲ ਕੁਮਾਰ ਜੈਨ ਦੁਆਰਾ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਗਈ ਕਿਉਂਕਿ ਕੋਲਾ ਮੰਤਰਾਲਾ ਪੂਰੀ ਤਰ੍ਹਾਂ ਕਾਗਜ਼ ਰਹਿਤ ਦਫ਼ਤਰ ਬਣ ਚੁੱਕਾ ਹੈ ਇਸ ਲਈ ਸਾਰਾ ਸਟਾਫ ਈ-ਆਫਿਸ ਪਲੇਟਫਾਰਮ ਦੇ ਡਿਊਟੀ ਰੋਸਟਰ ਅਨੁਸਾਰ ਦਫ਼ਤਰ ਤੋਂ ਜਾਂ ਘਰ ਤੋਂ ਕੰਮ ਕਰ ਰਿਹਾ ਹੈ

 

ਬਿਜਲੀ ਪਲਾਂਟਾਂ ਵਿਖੇ ਕੋਲੇ ਦਾ ਸਟਾਕ 26 ਮਾਰਚ, 2020 ਨੂੰ 41.8 ਐੱਮਟੀ ਸੀ ਜੋ ਕਿ 24 ਦਿਨਾਂ ਦੀ ਖਪਤ ਦੇ ਬਰਾਬਰ ਹੈ ਮੰਤਰੀ ਨੇ ਸੂਚਿਤ ਕੀਤਾ ਕਿ ਕੋਲੇ ਦੀ ਹਰ ਕੋਲਾ ਨਿਰਭਰ ਉਦਯੋਗ /ਬਿਜਲੀ ਖੇਤਰ ਲਈ ਅਸਾਨ ਅਤੇ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਲਈ ਕਈ ਕਦਮ ਉਠਾਏ ਗਏ ਹਨ

 

ਮੰਤਰੀ ਨੇ ਕੋਲ ਇੰਡੀਆ ਲਿਮਿਟਿਡ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਪ੍ਰਸ਼ੰਸਾ ਕੀਤੀ, ਜਿੱਥੇ ਸਾਰੇ ਅਫਸਰ ਅਤੇ ਵਰਕਰ ਸੁਨਿਸ਼ਚਿਤ ਕਰ ਰਹੇ ਹਨ ਕਿ ਕੋਲੇ ਦਾ ਉਤਪਾਦਨ ਅਤੇ ਸਪਲਾਈ ਇਸ ਨਾਜ਼ੁਕ ਸਮੇਂ ਵਿੱਚ ਪ੍ਰਭਾਵਿਤ ਨਾ ਹੋਵੇ

 

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਮੌਜੂਦਾ ਲੌਕਡਾਊਨ ਦੇ ਸਮੇਂ ਵਿੱਚ ਕੋਈ ਵੀ ਜ਼ਰੂਰੀ ਪ੍ਰਵਾਨਗੀ ਰੋਕੀ ਨਹੀਂ ਜਾਵੇਗੀ

 

*****

 

ਆਰਜੇ/ਐੱਨਜੀ



(Release ID: 1608965) Visitor Counter : 93


Read this release in: English