ਖੇਤੀਬਾੜੀ ਮੰਤਰਾਲਾ

ਲੌਕਡਾਊਨ ਦੌਰਾਨ ਖੇਤੀ-ਕਿਸਾਨੀ ਅਤੇ ਸਬੰਧਿਤ ਸੇਵਾਵਾਂ ਲਈ ਛੂਟ ਮਿਲੀ

ਫਸਲਾਂ ਦੀ ਕਟਾਈ ਵਿੱਚ ਵੀ ਰੁਕਾਵਟ ਨਹੀਂ ਆਵੇਗੀ, ਅਨਾਜ ਦੀ ਉਪਲੱਬਧਤਾ ਸੁਨਿਸ਼ਚਿਤ ਹੋਵੇਗੀ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ

ਮੋਦੀ ਸਰਕਾਰ ਨੇ ਸਮਝੀ ਕਿਸਾਨਾਂ ਦੀ ਪਰੇਸ਼ਾਨੀ, ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਗ੍ਰਹਿ ਮੰਤਰਾਲਾ ਦਾ ਸੰਸ਼ੋਧਨ ਜਾਰੀ

Posted On: 28 MAR 2020 1:44PM by PIB Chandigarh

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਖੇਤੀ-ਕਿਸਾਨੀ ਅਤੇ ਇਸ ਨਾਲ ਸਬੰਧਿਤ ਸੇਵਾਵਾਂ ਵਿੱਚ ਜੁਟੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਇਨ੍ਹਾਂ ਨੂੰ ਛੂਟ ਪ੍ਰਦਾਨ ਕੀਤੀ ਗਈ ਹੈ ਇਸ ਨਾਲ ਫਸਲਾਂ ਦੀ ਕਟਾਈ ਵਿੱਚ ਵੀ ਰੁਕਾਵਟ ਨਹੀਂ ਆਵੇਗੀ ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ

 

ਲੌਕਡਾਊਨ ਲਾਗੂ ਹੋਣ ਤੋਂ ਬਾਅਦ ਤੋਂ ਲੈਕੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ  ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਕਿਸਾਨਾਂ  ਨਾਲ ਜੁੜੇ ਮੁੱਦਿਆਂ ਉੱਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਇਸੇ ਸਥਿਤੀ ਵਿੱਚ  ਉਹ ਇਸ ਪਰੇਸ਼ਾਨੀ ਤੋਂ ਵੀ ਵਾਕਫ ਹੋਏ ਕਿ ਫਸਲਾਂ ਦੀ ਕਟਾਈ ਵਿੱਚ ਕਿਸਾਨਾਂ ਨੂੰ ਦਿੱਕਤ ਆ ਸਕਦੀ ਹੈ, ਨਾਲ ਹੀ  ਮੰਡੀਆਂ ਤੱਕ ਫਸਲਾਂ ਨੂੰ ਪਹੁੰਚਾਉਣ ਲਈ ਵੀ ਕਿਸਾਨਾਂ ਨੂੰ ਸਹੂਲਤ ਚਾਹੀਦੀ ਹੈ ਇਸ ਸਬੰਧ ਵਿੱਚ ਕਿਸਾਨਾਂ ਦੇ ਨਾਲ ਹੀ ਉਨ੍ਹਾਂ ਦੇ ਕੁਝ ਸੰਗਠਨਾਂ ਦੀ ਮੰਗ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ , ਕੇਂਦਰ ਸਰਕਾਰ ਨੇ ਗੰਭੀਰਤਾ ਅਤੇ ਹਮਦਰਦੀ ਨਾਲ ਤੁਰੰਤ ਵਿਚਾਰ ਕੀਤਾ , ਜਿਸ ਤੋਂ ਬਾਅਦ ਕਿਸਾਨਾਂ ਅਤੇ ਸਬੰਧਿਤ ਲੋਕਾਂ ਦੇ ਹਿਤ ਵਿੱਚ ਵਿਵਹਾਰਕ ਫੈਸਲਾ ਲੈ ਲਿਆ ਗਿਆ ਹੈ

ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਕੋਰੋਨਾ ਵਾਇਰਸ ਨਾਲ ਲੜਨ ਲਈ ਰਾਸ਼ਟਰਵਿਆਪੀ ਲੌਕਡਾਊਨ ਬਾਰੇ 24 ਅਤੇ 25 ਮਾਰਚ 2020 ਨੂੰ ਜਾਰੀ ਆਦੇਸ਼ ਸੰਖਿਆ 40-3 /2020-DM-I (A) ਦੇ ਸੰਦਰਭ ਵਿੱਚ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੇ ਮੁਖੀ ਦੁਆਰਾ ਆਪਦਾ ਪ੍ਰਬੰਧਨ ਕਾਨੂੰਨ ਦੀ ਧਾਰਾ 10(2)(I) ਤਹਿਤ ਪ੍ਰਦਾਨ ਕੀਤੀਆਂ ਸ਼ਕਤੀਆਂ ਅਨੁਸਾਰ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿੱਚ ਹੁਣ ਦੂਜਾ ਸਪਲੀਮੈਂਟ ਜਾਰੀ ਕਰ ਦਿੱਤਾ ਗਿਆ ਹੈ ਇਸ ਵਿੱਚ 21 ਦਿਨਾਂ ਦੇ ਲੌਕਡਾਊਨ ਦੇ ਸਬੰਧ ਵਿੱਚ ਆਪਦਾ ਪ੍ਰਬੰਧਨ ਕਾਨੂੰਨ ਤਹਿਤ ਖੇਤੀ ਅਤੇ ਸਬੰਧਿਤ ਵਸਤਾਂ, ਸੇਵਾਵਾਂ ਅਤੇ ਗਤੀਵਿਧੀਆਂ ਨੂੰ ਜ਼ਰੂਰੀ ਛੂਟ ਦੇਂਦੇ ਹੋਏ ਅਤਿਰਿਕਤ ਸ਼੍ਰੇਣੀਆਂ ਨੂੰ ਰੱਖਿਆ ਗਿਆ ਹੈ ਇਸ ਨਾਲ ਫਸਲਾਂ ਦੀ ਕਟਾਈ ਵਿੱਚ ਵੀ ਰੁਕਾਵਟ ਨਹੀਂ ਆਵੇਗੀ ਇਸ ਦੇ ਲਈ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਸ਼ਾਹ ਦਾ ਧੰਨਵਾਦ ਕੀਤਾ ਹੈ

 

ਗ੍ਰਹਿ ਮੰਤਰਾਲੇ ਦੇ ਦੂਜੇ ਸਪਲੀਮੈਂਟ ਅਨੁਸਾਰ:

 

(1) ਖੇਤੀ ਉਤਪਾਦਾਂ ਦੀ ਖਰੀਦ ਨਾਲ ਸਬੰਧਿਤ ਸੰਸਥਾਵਾਂ ਅਤੇ ਨਿਊਨਤਮ ਸਮਰਥਨ ਮੁੱਲ ਨਾਲ ਸਬੰਧਿਤ ਕਾਰਜਾਂ,

 

(2) ਖੇਤੀ ਉਤਪਾਦ ਬਜ਼ਾਰ ਕਮੇਟੀ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਮੰਡੀਆਂ,

 

(3) ਖਾਦਾਂ ਦੀਆਂ ਦੁਕਾਨਾਂ, ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੁਆਰਾ ਖੇਤ ਵਿੱਚ ਕੀਤੇ ਜਾਣ ਵਾਲੇ ਕਾਰਜਾਂ, ਖੇਤੀ ਉਪਕਰਣਾਂ ਦੀ ਉਪਲਬੱਧਤਾ ਲਈ  ਕਸਟਮ ਹਾਇਰਿੰਗ ਕੇਂਦਰਾਂ (ਸੀਐੱਚਸੀ) ਅਤੇ

 

(4) ਖਾਦ, ਕੀਟਨਾਸ਼ਕ ਅਤੇ ਬੀਜਾਂ ਦੇ ਨਿਰਮਾਣ ਅਤੇ ਪੈਕੇਜਿੰਗ ਯੂਨਿਟਾਂ, ਫਸਲ ਕਟਾਈ ਅਤੇ ਬਿਜਾਈ ਨਾਲ ਸਬੰਧਿਤ ਖੇਤੀ ਅਤੇ ਬਾਗਬਾਨੀ ਵਿੱਚ ਕੰਮ ਆਉਣ ਵਾਲੇ ਯੰਤਰਾਂ ਦੀ ਅੰਤਰਰਾਜੀ ਆਵਾਜਾਈ ਨੂੰ ਵੀ ਛੂਟ ਦਿੱਤੀ ਗਈ ਹੈ

ਇਹ ਫੈਸਲੇ ਖੇਤੀ ਨਾਲ ਸਬੰਧਿਤ ਕਾਰਜਾਂ ਦੇ ਬਿਨਾ ਕਿਸੇ ਰੁਕਾਵਟ ਦੇ ਸਮੇਂ ਉੱਤੇ ਹੋਣ ਦੇ ਸਬੰਧ ਵਿੱਚ ਲਏ ਗਏ ਹਨ, ਜਿਸ ਨਾਲ ਕਿ ਇਸ ਔਖੇ ਸਮੇਂ ਵਿੱਚ ਲੌਕਡਾਊਨ ਦੌਰਾਨ ਵੀ ਦੇਸ਼ ਦੀ ਜਨਤਾ ਨੂੰ ਅਨਾਜ ਉਪਲੱਬਧ ਕਰਵਾਇਆ ਜਾ ਸਕੇ ਅਤੇ ਕਿਸਾਨਾਂ ਅਤੇ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਲਈ ਭਾਰਤ ਸਰਕਾਰ ਦੇ ਸਬੰਧਿਤ ਮੰਤਰਾਲਿਆਂ, ਵਿਭਾਗਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮਰੱਥ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ

*****

 

ਏਪੀਐੱਸ/ ਪੀਕੇ /ਐੱਮਐੱਸ


(Release ID: 1608963) Visitor Counter : 186


Read this release in: English