ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਗ੍ਰਹਿ ਮੰਤਰਾਲੇ ਨੂੰ ਲੌਕਡਾਊਨ ਦੇ ਸਮੇਂ ਦੌਰਾਨ ਦਿੱਵਯਾਂਗਜਨਾਂ ਨੂੰ ਨਿਊਨਤਮ ਸਹਾਇਤਾ ਸੇਵਾਵਾਂ ਸੁਨਿਸ਼ਚਿਤ ਕਰਵਾਉਣ ਦੀ ਤਾਕੀਦ ਕੀਤੀ

Posted On: 28 MAR 2020 12:33PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਤਹਿਤ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਨੇ ਗ੍ਰਹਿ ਮੰਤਰਾਲੇ ਨੂੰ ਲੌਕਡਾਊਨ ਦੌਰਾਨ ਦਿੱਵਯਾਂਗਜਨਾਂ ਨੂੰ ਨਿਊਨਤਮ ਸਹਾਇਤਾ ਸੇਵਾਵਾਂ ਸੁਨਿਸ਼ਚਿਤ ਕਰਵਾਉਣ ਦੀ ਤਾਕੀਦ ਕੀਤੀ ਹੈ।

ਗ੍ਰਹਿ ਮੰਤਰਾਲੇ ਦੇ ਸਕੱਤਰ ਨੂੰ ਲਿਖੇ ਪੱਤਰ ਵਿੱਚ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਦੇ ਸਕੱਤਰ ਨੇ ਕਿਹਾ ਹੈ ਕਿ ਜੋਖ਼ਿਮ ਦੀਆਂ ਸਥਿਤੀਆਂ ਵਿੱਚ ਦਿੱਵਯਾਂਗਜਨ ਬੇਹੱਦ ਕਮਜ਼ੋਰ ਹਨ।  ਉਨ੍ਹਾਂ ਦੀ ਦਿੱਵਯਾਂਗਤਾ  ਦੇ ਕਾਰਨ ਉਨ੍ਹਾਂ ਨੂੰ ਨਿਰੰਤਰ ਦੇਖਭਾਲ ਅਤੇ ਸਹਾਇਤਾ ਦੀ ਜ਼ਰੂਰਤ ਹੈ।  ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੀਆਂ ਦੈਨਿਕ ਗਤੀਵਿਧੀ / ਜੀਵਨ ਲਈ ਆਪਣੀ ਦੇਖਭਾਲ ਕਰਨ ਵਾਲਿਆਂਸਹਾਇਕਾਂ ਅਤੇ ਹੋਰ ਸਹਾਇਤਾ ਸੇਵਾ ਪ੍ਰਦਾਤਾਵਾਂ ਉੱਤੇ ਨਿਰਭਰ ਹਨ।  ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ)  ਨੂੰ ਕਈ ਸਥਾਾਨਾਂ ਤੋਂ ਅਨੇਕ ਫੋਨ ਆ ਰਹੇ ਹਨ ਜੋ ਲੌਕਡਾਊਨ ਦੀ ਮਿਆਦ ਦੇ ਦੌਰਾਨ ਸਹਾਇਕਾਂ / ਦੇਖਭਾਲ ਕਰਨ ਵਾਲਿਆਂ ਦੇ ਦਿੱਵਯਾਂਗਜਨਾਂ ਦੇ ਘਰ ਤੱਕ ਨਹੀਂ ਪਹੁੰਚ ਸਕਣ  ਦੇ ਕਾਰਨ ਦਿੱਵਯਾਂਗਾਂ ਨੂੰ ਆ ਰਹੀਆਂ ਕਠਿਨਾਈਆਂ ਦੀ ਜਾਣਕਾਰੀ ਦੇ ਰਹੇ ਹਨ।  ਹਾਲਾਂਕਿ ਇਸ ਤੱਥ‍ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਹੋਣਾ ਜ਼ਰੂਰੀ ਹੈਲੇਕਿਨ ਨਾਲ ਹੀ ਉਸੇ ਸਮੇਂ ਸਰਕਾਰ ਦੀ ਇਹ ਜ਼ਿੰਮੇਦਾਰੀ ਵੀ ਹੈ ਕਿ ਉਹ ਲੋਕਾਂ ਦੇ ਆਵਾਗਮਨ ਉੱਤੇ ਲੱਗੀਆਂ ਸਖ਼ਤ ਪਾਬੰਦੀਆਂ ਨੂੰ ਦੇਖਦੇ ਹੋਏ ਦਿੱਵਯਾਂਗਜਨਾਂ ਤੱਕ ਜ਼ਰੂਰ ਸਹਾਇਤਾ ਸੇਵਾਵਾਂ ਦੀ ਪਹੁੰਚ ਸੁਨਿਸ਼ਚਿਤ ਕਰਵਾਏ।

ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਦਿੱਵਯਾਂਗਜਨਾਂ ਦੀ ਦੇਖਭਾਲ ਕਰਨ ਵਾਲਿਆਂ/ਸਹਾਇਕਾਂ ਨੂੰ ਪਹਿਲ  ਦੇ ਅਧਾਰ ਉੱਤੇ ਪਾਸ ਜਾਰੀ ਕਰਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਨਿਰਦੇਸ਼ ਜਾਰੀ ਕੀਤੇ ਜਾਣ।  ਜੇਕਰ ਜ਼ਰੂਰਤ ਪਏ ਤਾਂ ਤੁਰੰਤ ਵੈਰੀਫਿਕੇਸ਼ਨ ਲਈ ਦਿੱਵਯਾਂਗਜਨਾਂ ਨਾਲ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਦੀ ਸਹਾਇਤਾ ਲਈ ਜਾ ਸਕਦੀ ਹੈ। ਸਥਾਿਨਕ ਪੁਲਿਸ ਨੂੰ ਵੀ ਆਪਣੇ ਇਲਾਕਿਆਂ ਵਿੱਚ ਬਿਨਾ ਦੇਰੀ ਕੀਤੇ ਦਿੱਵਯਾਂਗਜਨਾਂ ਦੀ ਬੇਨਤੀ ਪ੍ਰਾਪਤੱ ਕਰਨ ਦੇ ਸਬੰਧ ਵਿੱਚ ਵਿਆਪਕ ਪ੍ਰਚਾਰ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ ।

 

*****

ਐੱਨਬੀ/ਐੱਸਕੇ



(Release ID: 1608931) Visitor Counter : 105


Read this release in: English