ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਸਰਕਾਰ ਲੌਕਡਾਊਨ ਦੌਰਾਨ ਸਾਰੇ ਪ੍ਰਵਾਸੀ ਵਰਕਰਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਉਣ ਲਈ ਪ੍ਰਤੀਬੱਧ - ਸ਼੍ਰੀ ਅਮਿਤ ਸ਼ਾਹ
ਰਾਜ ਸਰਕਾਰਾਂ ਨੂੰ ਰਾਜਮਾਰਗਾਂ ਨਾਲ ਲਗੇ ਖੇਤਰਾਂ ਵਿੱਚ ਰਾਹਤ ਕੈਂਪ ਲਗਾਉਣ, ਆਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਪ੍ਰਵਾਸੀ ਵਰਕਰਾਂ ਨੂੰ ਭੋਜਨ ਅਤੇ ਪਨਾਹ ਉਪਲੱਬਧ ਕਰਵਾਉਣ ਦੀ ਸਲਾਹ
ਗ੍ਰਹਿ ਮੰਤਰਾਲੇ ਨੇ ਕੋਵਿਡ -19 ਲੌਕਡਾਊਨ ਦੌਰਾਨ ਪ੍ਰਵਾਸੀ ਵਰਕਰਾਂ ਨੂੰ ਰਾਹਤ ਪਹੁੰਚਾਉਣ ਦੇ ਉਪਾਅ ਕਰਨ ਲਈ ਰਾਜਾਂ ਨੂੰ ਸਟੇਟ ਆਪਦਾ ਰਿਸਪਾਂਸ ਫੰਡ ਦੀ ਵਰਤੋਂ ਕਰਨ ਦੇ ਅਧਿਕਾਰ ਦਿੱਤੇ
Posted On:
28 MAR 2020 5:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਅਨੁਸਾਰ, ਸਰਕਾਰ ਲੌਕਡਾਊਨ ਦੇ ਸਮੇਂ ਦੌਰਾਨ ਪ੍ਰਵਾਸੀ ਵਰਕਰਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਉਣ ਲਈ ਪ੍ਰਤੀਬੱਧ ਹੈ। ਇਹ ਗੱਲ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਇੱਥੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਕਹੀ।
ਪ੍ਰਵਾਸੀ ਵਰਕਰਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧੱ ਕਰਵਾਉਣ ਦੀ ਮੋਦੀ ਸਰਕਾਰ ਦੀ ਅਭਿਲਾਸ਼ਾ ਦੇ ਨਾਲ ਕੇਂਦਰੀ ਗ੍ਰਹਿ ਸਕੱਤਰ ਨੇ ਰਾਜਾਂ ਨੂੰ ਫਿਰ ਤੋਂ ਪੱਤਰ ਲਿਖ ਕੇ ਲੌਕਡਾਊਨ ਦੀ ਮਿਆਦ ਦੇ ਦੌਰਾਨ ਆਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਜਾਂ ਅਜਿਹਾ ਕਰਨ ਦਾ ਪ੍ਰਯਤਨ ਕਰ ਰਹੇ ਪ੍ਰਵਾਸੀ ਵਰਕਰਾਂ/ ਤੀਰਥ ਯਾਤਰੀਆਂ ਆਦਿ ਲਈ ਤਤਕਾਜਲ ਰਾਹਤ ਕੈਂਪ ਸਥਾਖਪਿਤ ਕਰਨ ਦੀ ਬੇਨਤੀ ਕੀਤੀ ਹੈ। ਰਾਜਾਂ ਨੂੰ ਲਾਊਡ ਸਪੀੋਕਰਾਂ, ਟੈਕਨੋਲੋਜੀ ਅਤੇ ਵਲੰਟੀਅਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਨਿਮਨਲਿਖਿਤ ਬਾਰੇ ਸਟੀਕ ਸੂਚਨਾ ਵਿਆਪਕ ਤੌਰ ‘ਤੇ ਪ੍ਰਚਾਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਸਲਾਹ ਦਿੱਤੀ ਗਈ ਹੈ :
(ਓ) ਉਪਲੱਬਧ ਕਰਵਾਏ ਗਏ ਰਾਹਤ ਕੈਂਪਾਂ ਅਤੇ ਸੁਵਿਧਾਵਾਂ ਦਾ ਸਥਾਨ,
(ਅ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਰਾਹਤ ਪੈਕੇਜ ਅਤੇ ਰਾਜ ਸਰਕਾਰ ਦੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਅ।
ਰਾਜਾਂ ਨੂੰ ਰਾਜਮਾਰਗਾਂ ਤੋਂ ਗੁਜਰ ਰਹੇ ਲੋਕਾਂ ਲਈ ਉਨ੍ਹਾਂ ਨਾਲ ਲਗਦੇ ਖੇਤਰਾਂ ਵਿੱਚ ਰਾਹਤ ਕੈਂਪ ਲਗਾਉਣ, ਨਾਲ ਹੀ ਲੌਕਡਾਊਨ ਦਾ ਆਦੇਸ਼ ਜਾਰੀ ਰਹਿਣ ਤੱਕ ਇਨ੍ਹਾਂ ਲੋਕਾਂ ਦਾ ਰਾਹਤ ਕੈਂਪਾਂ ਵਿੱਚ ਰਹਿਣਾ ਸੁਨਿਸ਼ਚਿਤ ਕਰਨ ਲਈ ਤੰਬੂ ਲਗਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਪਨਾਹਗਾਹਾਂ ਨੂੰ ਤਿਆਰ ਕਰਦੇ ਸਮੇਂ ਸਮਾਜਿਕ ਦੂਰੀ ਸਮੇਤ ਵਿਵਿਧ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਅਲੱਗ ਰੱਖੇ ਜਾਣ ਅਤੇ ਹਸਪੀਤਾਲ ਵਿੱਚ ਭਰਤੀ ਕਰਵਾਏ ਜਾਣ ਦੀ ਜ਼ਰੂਰਤ ਵਾਲੇ ਲੋਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਅਲੱਗ ਕਰਨ ਲਈ ਉਚਿਤ ਮੈਡੀਕਲ ਚੈੱਕ ਅਪ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।
ਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਅਜਿਹੇ ਰਾਹਤ ਉਪਾਅ ਕਰਨ ਲਈ ਸਟੇਟ ਆਪਦਾ ਰਿਸਪਾਂਸ ਫੰਡ ਦੀ ਵਰਤੋਂ ਕਰਨ ਲਈ ਵੀ ਅਧਿਕਾਰ ਦਿੱਤੇ ਹਨ। ਇਹ ਉਪਾਅ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਨਿਪਟਣ ਲਈ ਹੋਰ ਅਧਿਕ ਮਜ਼ਬੂਤੀ ਪ੍ਰਦਾਨ ਕਰਨਗੇ।
******
ਵੀਜੀ/ਐੱਸਐੱਨਸੀ/ਵੀਐੱਮ
(Release ID: 1608926)
Visitor Counter : 203