ਸਿੱਖਿਆ ਮੰਤਰਾਲਾ

ਪਿਛਲੇ ਹਫ਼ਤੇ ਵਿੱਚ ਰਾਸ਼ਟਰੀ ਔਨਲਾਈਨ ਸਿੱਖਿਆ ਪਲੇਟਫਾਰਮ ਸਵਯੰ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਹੋਰ ਡਿਜੀਟਲ ਪਹਿਲਾਂ ਤੱਕ ਪਹੁੰਚ ਵਿੱਚ ਤਿੰਨ ਗੁਣਾ ਵਾਧਾ - ਮਾਨਵ ਸੰਸਾਧਨ ਵਿਕਾਸ ਮੰਤਰੀ

Posted On: 28 MAR 2020 2:23PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਆਪਣੀਆਂ ਔਨਲਾਈਨ /ਡਿਜੀਟਲ ਸਿੱਖਿਆ ਪਹਿਲਾਂ ਰਾਹੀਂ ਇਹ ਸੁਨਿਸ਼ਚਿਤ ਕਰਨ ਦਾ ਯਤਨ ਕਰ ਰਿਹਾ ਹੈ ਕਿ ਲੌਕਡਾਊਨ ਦੀ ਮਿਆਦ ਦੌਰਾਨ ਵਿਦਿਆਰਥੀ ਆਪਣੇ ਘਰਾਂ ਵਿੱਚ ਬੈਠ ਕੇ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਵਿਦਿਆਰਥੀਆਂ ਤੋਂ ਇਨ੍ਹਾਂ ਵਿੱਦਿਅਕ ਪਲੇਟਫਾਰਮਾਂ ਦਾ ਲਾਭ ਉਠਾਉਣ ਅਤੇ ਬਹੁਮੁੱਲੇ ਸਮੇਂ ਦੀ ਚੰਗੀ ਅਤੇ ਬਿਹਤਰੀਨ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਸ ਬਾਰੇ ਪ੍ਰਤੀਕਿਰਿਆ ਜ਼ਬਰਦਸਤ ਰਹੀ ਹੈ।

ਪਿਛਲੇ ਹਫ਼ਤੇ ਭਰ ਵਿੱਚ ਰਾਸ਼ਟਰੀ ਔਨਲਾਈਨ ਸਿੱਖਿਆ ਪਲੇਟਫਾਰਮ ਸਵਯੰ ਅਤੇ ਹੋਰ ਡਿਜੀਟਲ ਪਹਿਲਾਂ ਤੱਕ ਪਹੁੰਚ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਸ਼੍ਰੀ ਰਮੇਸ਼ ਪੋਖਰਿਯਾਲ ਨੇ ਕਿਹਾ ਕਿ ਬਿਹਤਰੀਨ ਵਿੱਦਿਅਕ ਸੰਸਾਧਨਾਂ ਤੱਕ ਮੁਫਤ ਪਹੁੰਚ ਦੇ ਪ੍ਰਬੰਧ ਕੀਤੇ ਜਾਣ ਦੇ ਬਾਅਦ ਸਵਯੰ ਨੂੰ ਐਕਸੈਸ (ਪਹੁੰਚ) ਕਰਨ ਵਿੱਚ ਇਹ ਵਾਧਾ ਦੇਖਿਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਸਵਯੰ ਦੇ ਕੋਰਸ ਸਮਾਂਬੱਧ ਸਨ, ਜਿਨ੍ਹਾਂ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਲੌਕਡਾਊਨ ਮਿਆਦ ਦੀ ਸਕਾਰਾਤਮਕ ਵਰਤੋਂ ਕਰਨ ਅਤੇ ਔਨਲਾਈਨ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਸ ਨੂੰ ਕਿਸੇ ਵੀ ਵਿਦਿਆਰਥੀ ਦੁਆਰਾ ਬਿਨਾ ਕਿਸੇ ਰਜਿਸਟ੍ਰੇਸ਼ਨ ਦੇ ਮੁਫਤ ਦੇਖਿਆ ਜਾ ਸਕਦਾ ਹੈ।

23 ਮਾਰਚ, 2020 ਤੋਂ ਬਾਅਦ ਤਕਰੀਬਨ 50,000 ਲੋਕਾਂ ਨੇ ਸਵਯੰ ਨੂੰ ਅਕਸੈਸ  (ਪਹੁੰਚ) ਕੀਤਾ ਹੈ। ਇਹ ਸੰਖਿਆ ਸਵਯੰ ਦੇ ਜਨਵਰੀ, 2020 ਸਮੈਸਟਰ ਦੇ 571 ਕੋਰਸਾਂ ਵਿੱਚ ਪਹਿਲਾਂ ਹੀ ਨਾਮਾਂਕਣ ਕਰਵਾ ਚੁੱਕੇ 25 ਲਖ ਵਿਦਿਆਰਥੀਆਂ/ਲਰਨਰਾਂ ਤੋਂ ਐਡੀਸ਼ਨਲ ਹੈ। ਸਵਯੰ ਵਿੱਚ 1900 ਕੋਰਸਾਂ ਦਾ ਭੰਡਾਰ ਹੈ ਜਿਨ੍ਹਾਂ ਨੂੰ 60 ਤੋਂ ਵੱਧ ਦੇਸ਼ਾਂ ਦੇ ਲੋਕਾਂ ਵੱਲੋਂ ਐਕਸੈਸ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਵਧੇਰੇ ਭਾਰਤ ਤੋਂ ਹਨ ਅਤੇ ਹੋਰ ਦੇਸ਼ਾਂ ਵਿੱਚ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਜਰਮਨੀ, ਨੇਪਾਲ, ਸਿੰਗਾਪੁਰ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਸ਼ਾਮਲ ਹਨ।

ਸਵਯੰ ਪ੍ਰਭਾ ਡੀਟੀਐੱਚ ਟੀਵੀ (SWAYAM Prabha DTH TV) ਚੈਨਲਾਂ ਦੇ ਵੀਡੀਓਜ਼ ਨੂੰ ਰੋਜ਼ ਲਗਭਗ 50,000 ਲੋਕਾਂ ਦੁਆਰਾ ਦੇਖਿਆ ਜਾ ਰਿਹਾ ਹੈ। ਨੈਸ਼ਨਲ ਡਿਜੀਟਲ ਲਾਇਬ੍ਰੇਰੀ ਨੂੰ ਤਕਰੀਬਨ 43,000 ਲੋਕਾਂ ਦੁਆਰਾ ਰੋਜ਼ ਐਕਸੈਸ ਕੀਤਾ ਜਾ ਰਿਹਾ ਹੈ ਜੋ ਆਮ ਤੌਰ ਤੇ ਉਸ ਨੂੰ ਐਕਸੈਸ ਕਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਦੁੱਗਣੇ ਤੋਂ ਅਧਿਕ ਹੈ।

ਐੱਨਸੀਈਆਰਟੀ ਦੇ ਦੀਕਸ਼ਾ, ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਐੱਨਆਈਓਐੱਸ ਜਿਹੇ ਸਿੱਖਿਆ ਸਬੰਧੀ ਪੋਰਟਲ ਅਤੇ ਰੋਬੋਟਿਕ ਸਿੱਖਿਆ (ਈ-ਯੰਤਰ), ਓਪਨ ਸੋਰਸ ਸਾਫਟਵੇਅਰ ਫਾਰ ਐਜੂਕੇਸ਼ਨ (ਐੱਫਓਐੱਸਐੱਸਈਈ), ਵਰਚੁਅਲ ਐਕਸਪੈਰੀਮੈਂਟਸ (ਵਰਚੁਅਲ ਲੈਬਸ) ਜਿਹੀਆਂ ਹੋਰ ਆਈਸੀਟੀ ਪਹਿਲਾਂ ਅਤੇ ਲਰਨਿੰਗ ਪ੍ਰੋਗਰਾਮਿੰਗ (ਸਪੋਕਨ ਟਿਊਟੋਰੀਅਲ) ਨੂੰ ਵੀ ਵੱਡੀ ਸੰਖਿਆ ਵਿੱਚ ਐਕਸੈਸ ਕੀਤਾ ਜਾ ਰਿਹਾ ਹੈ।

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਇਨ੍ਹਾਂ ਪਹਿਲਾਂ ਦੀ ਪ੍ਰਭਾਵੀ ਵਰਤੋਂ ਕਰਨ ਅਤੇ ਆਪਣੇ ਸਿੱਖਣ ਦੇ ਅਨੁਭਵ ਨੂੰ ਸਮ੍ਰਿੱਧ (ਖੁਸ਼ਹਾਲ) ਬਣਾਉਣ ਦੀ ਬੇਨਤੀ ਕੀਤੀ ਹੈ।

 

*****

ਐੱਨਬੀ /ਏਕੇਜੇ /ਏਕੇ



(Release ID: 1608924) Visitor Counter : 109


Read this release in: English