ਪ੍ਰਧਾਨ ਮੰਤਰੀ ਦਫਤਰ
‘ਐਮਰਜੈਂਸੀ ਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐੱਮ ਕੇਅਰਸ ਫੰਡ)’ ਵਿੱਚ ਉਦਾਰਤਾਪੂਰਵਕ ਦਾਨ ਕਰਨ ਦੀ ਅਪੀਲ
Posted On:
28 MAR 2020 4:36PM by PIB Chandigarh
‘ਕੋਵਿਡ-19’ ਦੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਇਸ ਦੇ ਨਾਲ ਹੀ ਇਸ ਨੇ ਵਿਸ਼ਵ ਭਰ ਵਿੱਚ ਕਰੋੜਾਂ ਲੋਕਾਂ ਦੀ ਸਿਹਤ ਅਤੇ ਆਰਥਿਕ ਸੁਰੱਖਿਆ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਭਾਰਤ ਵਿੱਚ ਵੀ ਕਰੋਨਾ ਵਾਇਰਸ ਖਤਰਨਾਕ ਢੰਗ ਨਾਲ ਫੈਲਦਾ ਜਾ ਰਿਹਾ ਹੈ ਅਤੇ ਸਾਡੇ ਦੇਸ਼ ਲਈ ਵੀ ਗੰਭੀਰ ਸਿਹਤ ਅਤੇ ਆਰਥਿਕ ਚੁਣੌਤੀਆਂ ਪੈਦਾ ਕਰ ਰਿਹਾ ਹੈ। ਇਸ ਐਮਰਜੈਂਸੀ ਦੇ ਮੱਦੇਨਜ਼ਰ ਸਰਕਾਰ ਨੂੰ ਜ਼ਰੂਰੀ ਸਹਿਯੋਗ ਦੇਣ ਵਾਸਤੇ ਸਵੈ-ਇੱਛਾ ਨਾਲ ਉਦਾਰਤਾਪੂਰਵਕ ਦਾਨ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਅਣਗਿਣਤ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।
ਸੰਕਟ ਦੀ ਸਥਿਤੀ, ਚਾਹੇ ਕੁਦਰਤੀ ਹੋਵੇ ਜਾਂ ਕੋਈ ਹੋਰ,ਵਿੱਚ ਪ੍ਰਭਾਵਿਤ ਲੋਕਾਂ ਦੀ ਪੀੜਾ ਨੂੰ ਘੱਟ ਕਰਨ ਅਤੇ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਅਤੇ ਸਮਰੱਥਾਵਾਂ ਨੂੰ ਹੋਏ ਭਾਰੀ ਨੁਕਸਾਨ ਵਿੱਚ ਕਮੀ/ਨਿਯੰਤਰਣ ਕਰਨ, ਆਦਿ ਲਈ ਤੇਜ਼ ਅਤੇ ਸਮੂਹਿਕ ਕਦਮ ਉਠਾਉਣੇ ਜ਼ਰੂਰੀ ਹੋ ਜਾਂਦੇ ਹਨ। ਇਸ ਲਈ ਬੁਨਿਆਦੀ ਢਾਂਚੇ ਅਤੇ ਸੰਸਥਾਗਤ ਸਮਰੱਥਾ ਦੇ ਪੁਨਰਨਿਰਮਾਣ/ਵਿਸਤਾਰ ਦੇ ਨਾਲ-ਨਾਲ ਤੇਜ਼ ਐਮਰਜੈਂਸੀ ਕਦਮ ਉਠਾਉਣਾ ਅਤੇ ਸਮੁਦਾਏ ਦੀ ਪ੍ਰਭਾਵਕਾਰੀ ਸੁਦ੍ਰਿੜ੍ਹਤਾ ਲਈ ਸਮਰੱਥਾ ਨਿਰਮਾਣ ਕਰਨਾ ਜ਼ਰੂਰੀ ਹੈ। ਨਵੀਂ ਟੈਕਨੋਲੋਜੀ ਅਤੇ ਅਡਵਾਂਸ ਖੋਜ ਸਿੱਟਿਆਂ ਦੀ ਵਰਤੋਂ ਵੀ ਇਸ ਤਰ੍ਹਾਂ ਦੇ ਠੋਸ ਕਦਮਾਂ ਦਾ ਇੱਕ ਅਲੱਗ ਹਿੱਸਾ ਬਣ ਜਾਂਦਾ ਹੈ।
ਕੋਵਿਡ-19 ਮਹਾਮਾਰੀ ਤੋਂ ਪੈਦਾ ਚਿੰਤਾਜਨਕ ਸਥਿਤੀ ਜਿਹੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਜਾਂ ਸੰਕਟ ਨਾਲ ਨਿਪਟਣ ਦੇ ਪ੍ਰਾਥਮਿਕ ਉਦੇਸ਼ ਨਾਲ ਇੱਕ ਵਿਸ਼ੇਸ਼ ਰਾਸ਼ਟਰੀ ਫੰਡ ਬਣਾਉਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ‘ਐਮਰਜੈਂਸੀ ਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐੱਮ ਕੇਅਰਸ ਫੰਡ)’ ਦੇ ਨਾਮ ਨਾਲ ਇੱਕ ਪਬਲਿਕ ਚੈਰੀਟੇਬਲ ਟਰੱਸਟ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਇਸ ਟਰੱਸਟ ਦੇ ਚੇਅਰਮੈਨ ਹਨ ਅਤੇ ਇਸ ਦੇ ਮੈਂਬਰਾਂ ਵਿੱਚ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਹਮੇਸ਼ਾ ਮੰਨਿਆ ਹੈ ਅਤੇ ਇਸ ਦੇ ਨਾਲ ਹੀ ਆਪਣੇ ਵਿਭਿੰਨ ਮਿਸ਼ਨਾਂ ਵਿੱਚ ਇਹ ਗੱਲ ਰੇਖਾਂਕਿਤ ਕੀਤੀ ਹੈ ਕਿ ਕਿਸੇ ਵੀ ਮੁਸੀਬਤ ਨੂੰ ਘੱਟ ਕਰਨ ਲਈ ਜਨਤਕ ਭਾਗੀਦਾਰੀ ਸਭ ਤੋਂ ਪ੍ਰਭਾਵਕਾਰੀ ਤਰੀਕਾ ਹੈ ਅਤੇ ਇਹ ਇਸ ਦਾ ਇੱਕ ਹੋਰ ਅਨੂਠਾ ਉਦਾਹਰਣ ਹੈ। ਇਸ ਫੰਡ ਵਿੱਚ ਛੋਟੀਆਂ-ਛੋਟੀਆਂ ਰਕਮਾਂ ਦਾਨ ਦੇ ਰੂਪ ਵਿੱਚ ਦਿੱਤੀਆਂ ਜਾ ਸਕਣਗੀਆਂ। ਇਸ ਸਦਕਾ ਵੱਡੀ ਸੰਖਿਆ ਵਿੱਚ ਲੋਕ ਇਸ ਵਿੱਚ ਛੋਟੀਆਂ-ਛੋਟੀਆਂ ਰਕਮਾਂ ਦਾ ਯੋਗਦਾਨ ਕਰਨ ਦੇ ਸਮਰੱਥ ਹੋਣਗੇ।
ਨਾਗਰਿਕ ਅਤੇ ਸੰਗਠਨ ਵੈੱਬਸਾਈਟ pmindia.gov.in ’ਤੇ ਜਾ ਸਕਦੇ ਹਨ ਅਤੇ ਨਿਮਨਲਿਖਿਤ ਵੇਰਵਿਆਂ ਦੀ ਵਰਤੋਂ ਕਰਕੇ ‘ਪੀਐੱਮ ਕੇਅਰਸ ਫੰਡ’ ਵਿੱਚ ਦਾਨ ਕਰ ਸਕਦੇ ਹੈ :
ਖਾਤੇ ਦਾ ਨਾਮ : ਪੀਐੱਮਕੇਅਰਸ (PM CARES)
ਖਾਤਾ ਨੰਬਰ : 2121PM20202
ਆਈਐੱਫਐੱਫਸੀ ਕੋਡ: SBIN0000691
ਸਵਿਫਟ ਕੋਡ : SBININBB104
ਬੈਂਕ ਅਤੇ ਸ਼ਾਖਾ ਦਾ ਨਾਮ :ਭਾਰਤੀ ਸਟੇਟ ਬੈਂਕ, ਨਵੀਂ ਦਿੱਲੀ ਮੁੱਖ ਸ਼ਾਖਾ
ਯੂਪੀਆਈ ਆਈਡੀ : pmcares@sbi
ਪੇਮੈਂਟਸ ਦੇ ਨਿਮਨਲਿਖਿਤ ਤਰੀਕੇ pmindia.gov.in ਵੈੱਬਸਾਈਟ ’ਤੇ ਉਪਲੱਬਧ ਹਨ -
1. ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ
2. ਇੰਟਰਨੈੱਟ ਬੈਂਕਿੰਗ
3. ਯੂਪੀਆਈ (ਭੀਮ, ਫੋਨਪੇ, ਅਮੇਜ਼ਨ ਪੇ, ਗੂਗਲ ਪੇ, ਪੇਟੀਐੱਮ, ਮੋਬਿਕਵਿਕ ਆਦਿ)
4. ਆਰਟੀਜੀਐੱਸ/ਐੱਨਈਐੱਫਟੀ
ਇਸ ਫੰਡ ਵਿੱਚ ਦਿੱਤੀ ਜਾਣ ਵਾਲੀ ਦਾਨ ਦੀ ਰਕਮ ’ਤੇ ਧਾਰਾ 80 (ਜੀ) ਤਹਿਤ ਇਨਕਮ ਟੈਕਸ ਤੋਂ ਛੋਟ ਦਿੱਤੀ ਜਾਵੇਗੀ।
******
ਵੀਆਰਆਰਕੇ/ਕੇਪੀ
(Release ID: 1608921)
Visitor Counter : 327