ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੋਵਿਡ ਮਹਾਮਾਰੀ ‘ਤੇ ਭਾਰਤ ਦੀ ਪ੍ਰਤੀਕਿਰਿਆ

Posted On: 28 MAR 2020 11:03AM by PIB Chandigarh

ਕੋਵਿਡ-19 ਨੂੰ ਲੈ ਕੇ ਭਾਰਤ ਦੀ ਪ੍ਰਤੀਕਿਰਿਆ ਇਹਤਿਹਾਤ ਵਰਤਣ ਵਾਲੀ, ਗੰਭੀਰ ਅਤੇ ਕ੍ਰਮਵਾਰ ਕਦਮ  ਉਠਾਉਣ ਦੀ ਰਹੀ ਹੈ।  ਭਾਰਤ ਵਿਸ਼ਵ ਸਿਹਤ ਸੰਗਠਨ  ਦੇ ਕੋਵਿਡ-19 ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਪਬਲਿਕ ਹੈਲਥ ਐਮਰਜੈਂਸੀ ਐਲਾਨਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਵਿਆਪਕ ਪ੍ਰਤੀਕਿਰਿਆ ਪ੍ਰਣਾਲੀ ਲਾਗੂ ਕਰ ਚੁੱਕਿਆ ਹੈ।   ( 30 ਜਨਵਰੀ )

ਭਾਰਤ ਨੇ ਕਿਸੇ ਵੀ ਹੋਰ ਦੇਸ਼ ਤੋਂ ਪਹਿਲਾਂ ਹੀ ਵੀਜ਼ਾ ਮੁਅੱਤਲ ਹੋਣ  ਦੇ ਬਾਅਦ ਵਾਪਸ ਆਉਣ ਵਾਲੇ ਹਵਾਈ ਯਾਤਰੀਆਂ ਦੀ ਜਾਂਚ (ਸਕ੍ਰੀਨਿੰਗ) ਦੀ ਵਿਵਸਥਾ ਲਾਗੂ ਕਰ ਦਿੱਤੀ ਸੀ ਅਤੇ ਅੰਤਰਰਾਸ਼ਟਰੀ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ ।

ਚੀਨ ਅਤੇ ਹਾਂਗ ਕਾਂਗ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ 18 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਸੀ।  ਹਾਲਾਂਕਿ ਭਾਰਤ ਵਿੱਚ ਇਸ ਦੇ ਕਈ ਦਿਨ ਬਾਅਦ 30 ਜਨਵਰੀ,  2020 ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਆਲਮੀ ਦ੍ਰਿਸ਼ ਉੱਤੇ ਗੌਰ ਕਰੀਏ ਤਾਂ ਪਤਾ ਚਲਦਾ ਹੈ ਕਿ ਇਟਲੀ ਅਤੇ ਸਪੇਨ ਨੇ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਕ੍ਰਮਵਾਰ 25 ਦਿਨ ਅਤੇ 39 ਦਿਨ ਦੇ ਬਾਅਦ ਯਾਤਰੀਆਂ ਦੀ ਜਾਂਚ (ਸਕ੍ਰੀਨਿੰਗ ਕਰਨੀ) ਸ਼ੁਰੂ ਕੀਤੀ ਸੀ, ਇਹ ਦੋਵੇਂ ਦੇਸ਼ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੇ ਰੂਪ ਵਿੱਚ ਸਾਹਮਣੇ ਆਏ ਹਨ।

ਕੇਂਦਰ ਸਰਕਾਰ ਨੇ ਇਸ ਰੋਗ ਨੂੰ ਫੈਲਣ ਤੋਂ ਰੋਕਣਬਚਾਅ ਅਤੇ ਪ੍ਰਬੰਧਨ ਲਈ ਯਾਤਰਾ ਬੰਦਸ਼ਾਂਜਾਂਚ ਲਈ ਜ਼ਿਆਦਾ ਦੇਸ਼ਾਂ ਅਤੇ ਹਵਾਈ ਅੱਡਿਆਂ ਨੂੰ ਜੋੜਨਵੀਜ਼ਾ ਨਿਲੰਬਨ ਅਤੇ ਸੈਲਫ ਕਵਾਰੰਟੀਨ  (ਏਕਾਂਤਵਾਸ)  ਦੇ ਉਪਾਅ ਲਾਗੂ ਕਰਨ ਜਿਹੇ ਕਈ ਗੰਭੀਰ  ਕਦਮ  ਉਠਾਏ ਹਨ।  ਹੁਣ ਤੱਕ ਕੀਤੇ ਗਏ ਕ੍ਰਮਵਾਰ ਫੈਸਲੇ ਨਿਮਨਲਿਖਤ ਹਨ :

17 ਜਨਵਰੀ -  ਚੀਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਗਈ ਹੈ।

18 ਜਨਵਰੀ -  ਚੀਨ ਅਤੇ ਹਾਂਗ ਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਥਰਮਲ ਜਾਂਚ

30 ਜਨਵਰੀ -  ਚੀਨ ਦੀ ਯਾਤਰਾ ਤੋਂ ਬਚਣ ਲਈ ਸਖ਼ਤ ਸਲਾਹ ਜਾਰੀ ਕੀਤੀ ਗਈ

3 ਫਰਵਰੀ -  ਚੀਨ  ਦੇ ਨਾਗਰਿਕਾਂ ਲਈ ਈ - ਵੀਜ਼ਾ ਦੀ ਸੁਵਿਧਾ ਮੁਅੱਤਲ ਕੀਤੀ ਗਈ ।

22 ਫਰਵਰੀ -ਸਿੰਗਾਪੁਰ ਦੀ ਯਾਤਰਾ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਗਈਕਾਠਮੰਡੂਇੰਡੋਨੇਸ਼ੀਆਵੀਅਤਨਾਮ  ਅਤੇ ਮਲੇਸ਼ੀਆ ਤੋਂ ਆਉਣ ਵਾਲੀਆਂ ਉਡਾਨਾਂ ਦੀ ਵਿਆਪਕ ਜਾਂਚ (ਯੂਨੀਵਰਸਲ ਸਕ੍ਰੀਨਿੰਗ) ਲਾਗੂ।

26 ਫਰਵਰੀ -  ਇਰਾਨਇਟਲੀ ਅਤੇ ਕੋਰੀਆ ਗਣਰਾਜ ਦੀ ਯਾਤਰਾ ਤੋਂ ਬਚਣ ਲਈ ਸਲਾਹ ਜਾਰੀ ਕੀਤੀ ਗਈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਸ਼ੁਰੂ ਕੀਤੀ ਗਈਅਤੇ ਜਾਂਚ ਅਤੇ ਜੋਖ਼ਿਮ ਆਕਲਨ ਦੇ ਅਧਾਰ ਉੱਤੇ ਉਨ੍ਹਾਂ ਨੂੰ ਕਵਾਰੰਟੀਨ (ਏਕਾਂਤਵਾਸ) ਵਿੱਚ ਭੇਜਿਆ ਜਾ ਸਕਦਾ ਹੈ।

3 ਮਾਰਚ -  ਇਟਲੀਇਰਾਨਦੱਖਣ ਕੋਰੀਆਜਪਾਨ ਅਤੇ ਚੀਨ ਲਈ ਸਾਰੇ ਤਰ੍ਹਾਂ ਦੇ ਵੀਜੇ ਮੁਅੱਤਲ ਕੀਤੇ ਗਏਚੀਨਦੱਖਣ ਕੋਰੀਆਜਪਾਨਇਰਾਨਇਟਲੀ,  ਹਾਂਗ ਕਾਂਗਮਕਾਊਵੀਅਤਨਾਮਮਲੇਸ਼ੀਆਇੰਡੋਨੇਸ਼ੀਆਨੇਪਾਲਥਾਈਲੈਂਡਸਿੰਗਾਪੁਰ ਅਤੇ ਤਾਈਵਾਨ ਤੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਆਉਣ ਵਾਲੇ ਯਾਤਰੀਆਂ ਦੀ ਜ਼ਰੂਰੀ ਸਿਹਤ ਜਾਂਚ (Compulsory health screening)

4 ਮਾਰਚ - ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਦੀ ਵਿਆਪਕ ਜਾਂਚ (ਯੂਨੀਵਰਸਲ ਸਕ੍ਰੀਨਿੰਗ)ਜਾਂਚ ਅਤੇ ਜੋਖ਼ਿਮ ਵਿਵਰਣ ਦੇ ਅਧਾਰ ਉੱਤੇ ਕਵਾਰੰਟੀਨ ਜਾਂ ਏਕਾਂਤਵਾਸ ਲਈ ਘਰ ਜਾਂ ਹਸਪਤਾਲ ਭੇਜਣਾ।

5 ਮਾਰਚ - ਇਟਲੀ ਜਾਂ ਕੋਰੀਆ ਗਣਰਾਜ ਤੋਂ ਆਉਣ ਵਾਲੇ ਯਾਤਰੀਆਂ ਤੋਂ ਪ੍ਰਵੇਸ਼ ਤੋਂ ਪਹਿਲਾਂ ਸਿਹਤ ਪ੍ਰਮਾਣ ਪੱਤਰ ਹਾਸਲ ਕਰਨਾ ਜ਼ਰੂਰੀ।

10 ਮਾਰਚਘਰ ਵਿੱਚ ਏਕਾਂਤਵਾਸ -  ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕੀ ਕਰੀਏ ਅਤੇ ਕੀ ਨਾ ਕਰੀਏ: ਚੀਨਹਾਂਗਕਾਂਗਕੋਰੀਆ ਗਣਰਾਜਜਪਾਨਇਟਲੀਥਾਈਲੈਂਡਸਿੰਗਾਪੁਰਇਰਾਨਮਲੇਸ਼ੀਆਫ਼ਰਾਂਸ ਸਪੇਨ ਅਤੇ ਜਰਮਨੀ ਦੀ ਯਾਤਰਾ ਕਰ ਚੁੱਕੇ ਯਾਤਰੀਆਂ ਨੂੰ ਭਾਰਤ ਵਿੱਚ ਕਦਮ ਰੱਖਣ ਤੋਂ ਬਾਅਦ ਪਹਿਲਾਂ 14 ਦਿਨ ਤੱਕ ਘਰ ਉੱਤੇ ਹੀ ਕਵਾਰੰਟੀਨ ਰਹਿਣਾ ਹੋਵੇਗਾ।

11 ਮਾਰਚ: ਲਾਜ਼ਮੀ ਕਵਾਰੰਟੀਨ - 15 ਫਰਵਰੀ,  2020  ਤੋਂ ਬਾਅਦ ਚੀਨਇਟਲੀਇਰਾਨ, ਕੋਰੀਆ ਗਣਰਾਜਫ਼ਰਾਂਸ, ਸਪੇਨ ਅਤੇ ਜਰਮਨੀ ਤੋਂ ਘੁੰਮਕੇ ਆਉਣ ਵਾਲੇ ਯਾਤਰੀਆਂ ਨੂੰ ਘੱਟ ਤੋਂ ਘੱਟ 14 ਦਿਨ ਦੀ ਮਿਆਦ ਲਈ ਕਵਾਰੰਟੀਨ ਰੱਖਿਆ ਜਾਵੇਗਾ ।

16,17,19 ਮਾਰਚ -  ਵਿਆਪਕ ਸਲਾਹ:

16 ਮਾਰਚ

ਯੂਏਈ, ਕਤਰਓਮਾਨ ਅਤੇ ਕੁਵੈਤ ਤੋਂ ਜਾਂ ਉੱਥੇ ਹੋ ਕੇ ਆਉਣ ਵਾਲੇ ਯਾਤਰੀਆਂ ਲਈ ਨਿਊਨਤਮ 14 ਦਿਨ ਲਈ ਵਿਸਤ੍ਰਿਤ ਜ਼ਰੂਰੀ ਕਵਾਰੰਟੀਨ।

ਯੂਰਪੀਅਨ ਸੰਘ, ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਦੇ ਮੈਂਬਰ ਦੇਸ਼ਾਂਤੁਰਕੀ ਅਤੇ ਯੂਨਾਈਟਿਡ ਕਿੰਗਡਮ ਤੋਂ ਘੁੰਮ ਕੇ ਆਉਣ ਵਾਲੇ ਯਾਤਰੀਆਂ ਉੱਤੇ ਪੂਰਨ ਪਾਬੰਦੀ।

17 ਮਾਰਚ

ਅਫ਼ਗ਼ਾਨਿਸਤਾਨਫਿਲੀਪੀਂਸਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਪੂਰਨ ਪਾਬੰਦੀ।

19 ਮਾਰਚ

22 ਮਾਰਚ ਤੋਂ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ ਮੁਅੱਤਲ ਕੀਤਾ ਗਿਆ।

25 ਮਾਰਚ: ਭਾਰਤ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਮੁਅੱਤਲੀ ਨੂੰ 14 ਅਪ੍ਰੈਲ 2020 ਤੱਕ ਲਈ ਵਧਾਇਆ ਗਿਆ।

ਮਹਾਮਾਰੀ ਦੇ ਵਿਸ਼ਵ ਪੱਧਰ ਉੱਤੇ ਪ੍ਰਸਾਰ ਦੇ ਨਾਲ ਨਾ ਸਿਰਫ ਯਾਤਰਾ ਸਲਾਹਾਂ ਨੂੰ ਸੋਧਿਆ ਗਿਆਬਲਕਿ ਏਅਰਪੋਰਟ ਸਕ੍ਰੀਨਿੰਗ ਦਾ ਸਾਰੇ ਹਵਾਈ ਅੱਡਿਆਂ ਤੱਕ ਵਿਸਤਾਰ ਕੀਤਾ ਗਿਆ ।

ਹਵਾਈ ਅੱਡਿਆਂ ਉੱਤੇ ਸਿਹਤ ਵਿਭਾਗ ਦੁਆਰਾ ਜਾਂਚ ਕੀਤੇ ਜਾਣ ਦੇ ਬਾਅਦ ਯਾਤਰੀਆਂ ਨੂੰ ਜੋਖ਼ਿਮ  ਆਕਲਨ ਦੇ ਅਧਾਰ ਉੱਤੇ ਕਵਾਰੰਟੀਨ ਜਾਂ ਹਸਪਤਾਲਾਂ ਨੂੰ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਦੁਆਰਾ ਤੰਦਰੁਸਤ ਕਰਾਰ ਦਿੱਤੇ ਜਾਣ ਦੇ ਬਾਵਜੂਦ ਰਾਜ ਸਰਕਾਰ  ਦੇ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਦਾ ਬਿਓਰਾ ਦਿੱਤਾ ਗਿਆਜਿਸ ਨਾਲ ਜ਼ਰੂਰੀ ਦਿਨਾਂ ਤੱਕ ਸਬੰਧਿਤ ਰਾਜ / ਕੇਂਦਰ ਸ਼ਾਸਿਤ ਸਰਕਾਰਾਂ ਉਨ੍ਹਾਂ ਉੱਤੇ ਨਿਗਰਾਨੀ ਰੱਖ ਸਕਣ।

30 ਹਵਾਈ ਅੱਡਿਆਂ, 12 ਵੱਡੀਆਂ ਅਤੇ ਛੋਟੀਆਂ ਬੰਦਰਗਾਹਾਂ ਅਤੇ ਸਰਹੱਦੀ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ (ਸਕ੍ਰੀਨਿੰਗ) ਸ਼ੁਰੂ ਕੀਤੀ ਗਈ।  36 ਲੱਖ ਤੋਂ ਜ਼ਿਆਦਾ ਯਾਤਰੀਆਂ ਦੀ ਜਾਂਚ (ਸਕ੍ਰੀਨਿੰਗ) ਕੀਤੀ ਗਈ ।

ਬਿਆਨ ਜਾਰੀ ਕੀਤਾ ਗਿਆ ਕਿ ਸੰਪੰਨ ਭਾਰਤੀਆਂਨੂੰ ਬਿਨਾ ਜਾਂਚ ਕੀਤੇ ਵਾਪਸ ਪਰਤਣ ਦੀ ਆਗਿਆ ਦੇਣਾ ਸਹੀ ਨਹੀਂ ਹੈ।  ਸਰਕਾਰ ਨੇ ਜਨਤਕ ਸਿਹਤ ਸੰਕਟ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਦੇ ਕ੍ਰਮ ਵਿੱਚ ਸ਼ੁਰੂਆਤ ਤੋਂ ਹੀ ਜਾਂਚਕਵਾਰੰਟੀਨ ਅਤੇ ਨਿਗਰਾਨੀ ਦੀ ਵਿਆਪਕ ਅਤੇ ਮਜ਼ਬੂਤ ਵਿਵਸਥਾ ਨੂੰ ਲਾਗੂ ਕਰ ਦਿੱਤਾ ਸੀ। ਇਸ ਦੇ ਦਾਇਰੇ ਵਿੱਚ ਕਾਰੋਬਾਰ ਜਾਂ ਸੈਰ-ਸਪਾਟੇ ਦੇ ਬਾਅਦ ਪਰਤੇ ਭਾਰਤੀਆਂ ਅਤੇ  ਵਿਦਿਆਰਥੀਆਂ ਦੇ ਨਾਲ ਹੀ ਵਿਦੇਸ਼ੀ ਨਾਗਰਿਕ ਵੀ ਰੱਖੇ ਗਏ।

ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਵਿੱਚ ਨਿਗਰਾਨੀ ਬਣਾਈ ਰੱਖਣ ਜਾਂ ਉਸ ਵਿੱਚ ਹੋਰ ਸੁਧਾਰ ਕਰਨ ਦੀ ਬੇਨਤੀ ਕੀਤੀ ਗਈਤਾਕਿ ਕਵਰੇਜ ਪੂਰੀ ਹੋਵੇ ਅਤੇ ਇਸ ਵਿੱਚ ਕੋਈ ਵੀ ਕਮੀ ਨਾ ਰਹੇ।  ਇੱਕ ਸਤਰਕ ਪ੍ਰਣਾਲੀ  ਦੇ ਲਾਗੂ ਹੋਣ ਨਾਲ ਰਾਜ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣ ਵਿੱਚ ਸਮਰੱਥ ਹੋਏਜਿਨ੍ਹਾਂ ਨੇ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂ ਜਿਨ੍ਹਾਂ ਨੇ ਕਵਾਰੰਟੀਨ  ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ।

ਕੇਂਦਰੀ ਸਿਹਤ ਸਕੱਤਰ ਨੇ ਰਾਜ ਸਰਕਾਰਾਂ ਦੇ ਨਾਲ ਲਗਭਗ 20 ਵੀਡੀਓ ਕਾਨਫਰੰਸਾਂ ਕੀਤੀਆਂ ਅਤੇ ਕੈਬਨਿਟ ਸਕੱਤਰ ਨੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ 6 ਸਮੀਖਿਆ ਬੈਠਕਾਂ ਕੀਤੀਆਂ ਅਤੇ ਕੋਰੋਨਾ ਦੀ ਸਮੱਸਿਆ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।  ਇਨ੍ਹਾਂ ਵੀਡੀਓ ਕਾਨਫਰੰਸਾਂ ਦੌਰਾਨ ਸਲਾਹ-ਮਸ਼ਵਰੇ ਦੇ ਮੁੱਦਿਆਂ ਵਿੱਚ ਏਕੀਕ੍ਰਿਤ ਰੋਗੀ ਨਿਗਰਾਨੀ ਪ੍ਰਣਾਲੀ ਵੀ ਇੱਕ ਰਿਹਾ।  ਇਸ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਗਰਾਨੀ ਵੀ ਸ਼ਾਮਲ ਹੈ ।

*****

ਐੱਸਐੱਸ



(Release ID: 1608918) Visitor Counter : 223


Read this release in: English