ਮੰਤਰੀ ਮੰਡਲ

ਮੰਤਰੀ ਮੰਡਲ ਨੇ ਦੇਸ਼ ਵਿੱਚ ਅਤਿਅੰਤ ਮਹੱਤਵਪੂਰਨ ਸ਼ੁਰੂਆਤੀ ਸਮੱਗਰੀ/ ਡਰੱਗ ਇੰਟਰਮੀਡੀਏਟਸ ਅਤੇ ਐਕਟਿਵ ਫਾਰਮਾਸਿਊਟੀਕਲ ਤੱਤਾਂ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਦੀ ਪ੍ਰਵਾਨਗੀ ਦਿੱਤੀ

Posted On: 21 MAR 2020 4:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ  ਕੇਂਦਰੀ  ਮੰਤਰੀ  ਮੰਡਲ  ਨੇ  ਨਿਮਨਲਿਖਤ  ਯੋਜਨਾਵਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ:

i.          ਅਗਲੇ 5 ਸਾਲਾਂ ਦੌਰਾਨ 3,000 ਕਰੋੜ ਦੀ ਲਾਗਤ ਨਾਲ 3 ਬਲਕ ਡਰੱਗ ਪਾਰਕਾਂ ਵਿੱਚ ਸਾਂਝੇ ਬੁਨਿਆਦੀ ਢਾਂਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਲਕ ਡਰੱਗ ਪਾਰਕਾਂ ਨੂੰ

ਹੁਲਾਰਾ ਦੇਣ ਦੀ ਯੋਜਨਾ।

ii.         ਅਗਲੇ 8 ਸਾਲਾਂ ਦੌਰਾਨ 6,940 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਵਿੱਚ ਅਤਿ

ਮਹੱਤਵਪੂਰਨ ਕੇਐੱਸਐੱਮ/ਡਰੱਗ ਇੰਟਰਮੀਡੀਏਟਸ ਅਤੇ ਏਪੀਆਈ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਲਈ ਉਤਪਾਦਨ ਅਧਾਰਿਤ ਛੋਟ (ਪੀਐੱਲਆਈ) ਯੋਜਨਾ ਨੂੰ ਪ੍ਰੋਤਸਾਹਨ।

ਵਿਵਰਣ:

ੳ. ਬਲਕ ਡਰੱਗ ਪਾਰਕਾਂ ਨੂੰ ਹੁਲਾਰਾ

1. ਰਾਜਾਂ ਦੇ ਸਹਿਯੋਗ ਨਾਲ ਭਾਰਤ ਵਿੱਚ 3 ਬਲਕ ਡਰੱਗ ਪਾਰਕਾਂ ਨੂੰ ਵਿਕਸਿਤ ਕਰਨ ਦਾ ਫੈਸਲਾ।

2. ਹਰੇਕ ਬਲਕ ਡਰੱਗ ਪਾਰਕ ਲਈ ਭਾਰਤ ਸਰਕਾਰ ਰਾਜਾਂ ਨੂੰ ਅਧਿਕਤਮ 1,000 ਕਰੋੜ ਰੁਪਏ ਦੀ  ਵਿੱਤੀ ਸਹਾਇਤਾ  ਪ੍ਰਦਾਨ ਕਰੇਗੀ।

3. ਪਾਰਕਾਂ ਵਿੱਚ ਘੋਲਕ ਰਿਕਵਰੀ ਪਲਾਂਟ, ਡਿਸਟੀਲੇਸ਼ਨ ਪਲਾਂਟ, ਬਿਜਲੀ ਅਤੇ ਭਾਫ਼ ਇਕਾਈਆਂ, ਸਾਂਝੇ ਉਤਸਰਜਨ ਟ੍ਰੀਟਮੈਂਟ ਪਲਾਂਟ ਜਿਹੀਆਂ ਕਾਮਨ ਸੁਵਿਧਾਵਾਂ ਹੋਣਗੀਆਂ।

4.ਇਸ ਯੋਜਨਾ ਲਈ ਅਗਲੇ 5 ਸਾਲਾਂ ਦੌਰਾਨ 3,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ।

ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ

 

1. ਚੁਣੇ ਹੋਏ 53 ਅਤਿ ਮਹੱਤਵਪੂਰਨ ਬਲਕ ਡਰੱਗ ਦੇ ਯੋਗ ਨਿਰਮਾਤਾਵਾਂ ਨੂੰ ਅਗਲੇ 6 ਸਾਲਾਂ

ਦੌਰਾਨ ਸਹਾਇਤਾ ਦਿੱਤੀ ਜਾਵੇਗੀ ਜੋ ਉਤਪਾਦਨ ਵਾਧੇ ਤੇ ਅਧਾਰਿਤ ਹੋਵੇਗੀ ਅਤੇ ਇਸ ਲਈ 2019-20 ਨੂੰ ਅਧਾਰ ਵਰ੍ਹਾ ਮੰਨਿਆ ਜਾਵੇਗਾ।

2. 53  ਚੁਣੇ ਹੋਏ  ਬਲਕ  ਡਰੱਗਸ  ਵਿੱਚੋਂ  26  ਖਮੀਰ  ਅਧਾਰਿਤ  ਬਲਕ  ਡਰੱਗਸ  ਹਨ  ਅਤੇ 27 ਰਸਾਇਣ ਸੰਸਲੇਸ਼ਣ ਤੇ ਅਧਾਰਿਤ ਬਲਕ ਡਰੱਗ ਹਨ।

3. ਖਮੀਰ   ਅਧਾਰਿਤ ਬਲਕ ਡਰੱਗਸ ਲਈ ਛੋਟ ਦੀ ਦਰ 20% (ਵਿਕਰੀ ਮੁੱਲ ਵਿੱਚ ਵਾਧੇ ਦੇ ਅਧਾਰ ਤੇ) ਅਤੇ ਰਸਾਇਣ ਸੰਸ਼ਲੇਸ਼ਣ ਤੇ ਅਧਾਰਿਤ ਬਲਕ ਡਰੱਗ ਦੇ ਲਈ 10% ਹੋਵੇਗੀ।

4. ਅਗਲੇ 8 ਸਾਲਾਂ ਲਈ 6,940 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਪ੍ਰਭਾਵ:

ਬਲਕ ਡਰੱਗ ਪਾਰਕਾਂ ਨੂੰ ਪ੍ਰੋਤਸਾਹਨ:

ਬਲਕ ਡਰੱਗ ਪਾਰਕਾਂ ਨੂੰ ਹੁਲਾਰਾ ਇਸ ਯੋਜਨਾ ਨਾਲ ਦੇਸ਼ ਵਿੱਚ ਬਲਕ ਡਰੱਗ ਦੀ ਉਤਪਾਦਨ ਲਾਗਤ ਅਤੇ ਬਲਕ ਡਰੱਗ ਲਈ ਹੋਰ ਦੇਸ਼ਾਂ ਤੇ ਨਿਰਭਰਤਾ ਵਿੱਚ ਕਮੀ ਆਵੇਗੀ।

ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ :

1. ਯੋਜਨਾ ਦਾ ਉਦੇਸ਼ ਅਤਿ ਮਹੱਤਵਪੂਰਨ ਕੇਐੱਸਐੱਮ/ ਡਰੱਗ ਇੰਟਰਮੀਡੀਏਟਸ ਅਤੇ ਏਜੀਆਈ  ਵਿੱਚ  ਬੜੇ  ਨਿਵੇਸ਼  ਨੂੰ  ਆਕਰਸ਼ਿਤ  ਕਰਨ  ਜ਼ਰੀਏ  ਘਰੇਲੂ  ਨਿਰਮਾਣ /ਉਤਪਾਦਨ  ਨੂੰ  ਪ੍ਰੋਤਸਾਹਨ ਦੇਣਾ ਹੈ। ਇਸ ਨਾਲ ਕੇਐੱਸਐੱਮ/ਡਰੱਗ ਇੰਟਰਮੀਡੀਏਟਸ ਅਤੇ ਏਪੀਆਈ ਉਤਪਾਦਨ ਵਿੱਚ ਹੋਰ ਦੇਸ਼ਾਂ ਤੇ ਭਾਰਤ ਦੀ ਨਿਰਭਰਤਾ ਵਿੱਚ ਕਮੀ ਆਵੇਗੀ।

2. ਇਸ ਨਾਲ ਅਗਲੇ 8 ਸਾਲਾਂ ਦੌਰਾਨ 46,400 ਕਰੋੜ ਰੁਪਏ ਕੀਮਤ ਦੇ ਵਿਕਰੀ ਵਾਧੇ ਅਤੇ ਐਡੀਸ਼ਨਲ ਰੋਜ਼ਗਾਰ ਸਿਰਜਣਾ ਦੀ ਉਮੀਦ ਹੈ।

ਲਾਗੂਕਰਨ:

ਬਲਕ ਡਰੱਗ ਪਾਰਕਾਂ ਨੂੰ ਪ੍ਰੋਤਸਾਹਨ

ਸਟੇਟ ਇੰਪਲੀਮੈਂਟੇਸ਼ਨ ਏਜੰਸੀਆਂ (ਐੱਸਆਈਏ) ਇਸ ਯੋਜਨਾ ਨੂੰ ਲਾਗੂ ਕਰਨਗੀਆਂ ਜਿਸਦਾ ਗਠਨ ਸਬੰਧਿਤ ਰਾਜ ਸਰਕਾਰਾਂ ਕਰਨਗੀਆਂ । 3 ਮੈਗਾ ਬਲਕ ਡਰੱਗ ਪਾਰਕਾਂ ਦੀ ਸਥਾਪਨਾ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ

ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ ਨੂੰ ਪ੍ਰਾਜੈਕਟ ਪ੍ਰਬੰਧਨ ਏਜੰਸੀ (ਪੀਐੱਮਏ) ਜ਼ਰੀਏ ਲਾਗੂ ਕੀਤਾ ਜਾਵੇਗਾ। ਫਾਰਮਾਸਿਊਟੀਕਲ ਵਿਭਾਗ ਇਸ ਏਜੰਸੀ ਨੂੰ ਨਾਮਜ਼ਦ ਕਰੇਗਾ। ਇਹ ਯੋਜਨਾ ਸਿਰਫ਼ 53 ਚੁਣੇ ਹੋਏ ਅਤਿ ਮਹੱਤਵਪੂਰਨ ਬਲਕ ਡਰੱਗ (ਕੇਐੱਸਐੱਮ/ਡਰੱਗ ਇੰਟਰਮੀਡੀਏਟਸ ਅਤੇ ਏਪੀਆਈ) ਦੇ ਨਿਰਮਾਣ/ਉਤਪਾਦਨ ਤੇ ਹੀ ਲਾਗੂ ਹੋਵੇਗੀ।

ਲਾਭ:

1.ਬਲਕ ਡਰੱਗ ਪਾਰਕਾਂ ਦੀ ਇਸ ਯੋਜਨਾ ਤਹਿਤ ਪ੍ਰਾਪਤ ਵਿੱਤੀ ਸਹਾਇਤਾ ਨਾਲ ਸਾਂਝੀਆਂ ਬੁਨਿਆਦੀ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾਵੇਗਾ।

2.  ਇਸ ਨਾਲ ਦੇਸ਼ ਵਿੱਚ ਉਤਪਾਦਨ ਲਾਗਤ ਵਿੱਚ ਕਮੀ ਆਵੇਗੀ ਅਤੇ ਬਲਕ ਡਰੱਗ ਲਈ ਹੋਰ ਦੇਸ਼ਾਂ ਤੇ ਨਿਰਭਰਤਾ ਵੀ ਘੱਟ ਹੋਵੇਗੀ।

***

ਵੀਆਰਆਰਕੇ/ਏਕੇ  (Release ID: 1608915) Visitor Counter : 117


Read this release in: English