ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੇਡੀਓ ਜੌਕੀਜ਼ ਨਾਲ ਗੱਲਬਾਤ ਕੀਤੀ ਕੋਵਿਡ - 19 ਦੁਆਰਾ ਖੜ੍ਹੀ ਕੀਤੀ ਗਈ ਚੁਣੌਤੀ ਦਾ ਮੁਕਾਬਲਾ ਕਰਨ ਦੀ ਕੁੰਜੀ ਸਕਾਰਾਤਮਕਤਾ ਨਾਲ ਇਕਜੁੱਟਤਾ ਦੇ ਦ੍ਰਿਸ਼ਟੀਕੋਣ ਵਿੱਚ ਹੈ : ਪ੍ਰਧਾਨ ਮੰਤਰੀ
ਰੇਡੀਓ ਜੌਕੀ ਲੱਖਾਂ ਭਾਰਤੀ ਪਰਿਵਾਰਾਂ ਦੇ ਮੈਬਰਾਂ ਦੀ ਤਰ੍ਹਾਂ ਹਨ , ਉਨ੍ਹਾਂ ਨੂੰ ਸਕਾਰਾਤਮਕਤਾ ਦਾ ਸੰਦੇਸ਼ ਫੈਲਾਉਣਾ ਚਾਹੀਦਾ ਹੈ : ਪ੍ਰਧਾਨ ਮੰਤਰੀ
ਸਥਾਨਕ ਨਾਇਕਾਂ ਦੇ ਯੋਗਦਾਨ ਦਾ ਜਸ਼ਨ ਰਾਸ਼ਟਰੀ ਪੱਧਰ ਉੱਤੇ ਲਗਾਤਾਰ ਮਨਾਉਣ ਅਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੀ ਜ਼ਰੂਰਤ ਹੈ : ਪ੍ਰਧਾਨ ਮੰਤਰੀ
ਰੇਡੀਓ ਜੌਕੀਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਬਿਰਾਦਰੀ ਦੇ ਮੈਂਬਰ ਹਨ ਕਿਉਂਕਿ ਉਹ 2014 ਤੋਂ ‘ਮਨ ਕੀ ਬਾਤ’ ਦੀ ਮੇਜ਼ਬਾਨੀ ਕਰ ਰਹੇ ਹਨ ; ਉਨ੍ਹਾਂ ਨੇ ਸੰਕਲਪ ਲਿਆ ਕਿ ਕੋਵਿਡ - 19 ਦੇ ਖ਼ਿਲਾਫ਼ ਲੜਾਈ ਵਿੱਚ ਦੇਸ਼ ਦੀ ਆਵਾਜ਼ ਬਣਨਗੇ
Posted On:
27 MAR 2020 6:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਕਈ ਰੇਡੀਓ ਜੌਕੀਜ਼ (ਆਰਜੇਜ਼) ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕੋਵਿਡ - 19 ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਰਜੇ ਲੋਕਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰੰਸ਼ਸਾ ਕੀਤੀ । ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ੰਸਾਯੋਗ ਗੱਲ ਹੈ ਕਿ ਲੌਕਡਾਊਨ ਵਿੱਚ ਵੀ ਆਰਜੇ ਆਪਣੀ ਜ਼ਿੰਮੇਦਾਰੀ ਨਿਭਾ ਰਹੇ ਹਨ ਅਤੇ ਘਰ ਤੋਂ ਆਪਣੇ ਪ੍ਰੋਗਰਾਮ ਰਿਕਾਰਡ ਕਰ ਰਹੇ ਹਨ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਪ੍ਰੋਗਰਾਮਾਂ ਦੀ ਪਹੁੰਚ ਰਾਹੀਂ ਸਾਰੇ ਆਰਜੇ ਲੱਖਾਂ ਭਾਰਤੀ ਪਰਿਵਾਰਾਂ ਦੇ ਮੈਬਰਾਂ ਦੀ ਤਰ੍ਹਾਂ ਹਨ। ਲੋਕ ਨਾ ਕੇਵਲ ਉਨ੍ਹਾਂ ਨੂੰ ਸੁਣਦੇ ਹਨ ਬਲਕਿ ਉਨ੍ਹਾਂ ਦੀ ਗੱਲ ਦਾ ਪਾਲਣ ਵੀ ਕਰਦੇ ਹਨ । ਇਹ ਆਰਜੇ ਲੋਕਾਂ ਦੀ ਵੱਡੀ ਜ਼ਿੰਮੇਦਾਰੀ ਹੈ ਕਿ ਉਹ ਨਾ ਕੇਵਲ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਬਲਕਿ ਲੋਕਾਂ ਨੂੰ ਪ੍ਰੋਤਸਾਹਿਤ ਵੀ ਕਰਨ ।
ਮਾਹਿਰਾਂ ਦੇ ਵਿਚਾਰਾਂ ਅਤੇ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਰੇਡੀਓ ਜੌਕੀਜ਼ ਨੂੰ ਕਿਹਾ ਕਿ ਉਹ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਅਤੇ ਚੁਣੌਤੀਆਂ ਦੇ ਸਬੰਧ ਵਿੱਚ ਆਉਣ ਵਾਲੀਆਂ ਪ੍ਰਤੀਕਿਰਿਆਵਾਂ ਵੀ ਉਪਲੱਬਧ ਕਰਵਾਉਣ ਤਾਕਿ ਸਰਕਾਰ ਉਨ੍ਹਾਂ ਦਾ ਸਮਾਧਾਨ ਕਰ ਸਕੇ ।
ਪ੍ਰਧਾਨ ਮੰਤਰੀ ਨੇ ਆਰਜੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਕਾਰਾਤਮਕ ਕਹਾਣੀਆਂ ਅਤੇ ਮਾਮਲਿਆਂ ਦਾ ਪ੍ਰਸਾਰ ਕਰਨ, ਖਾਸ ਕਰਕੇ ਉਨ੍ਹਾਂ ਰੋਗੀਆਂ ਦੇ ਸਬੰਧ ਵਿੱਚ ਜੋ ਕੋਰੋਨੋਵਾਇਰਸ ਸੰਕਰਮਣ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਚੁੱਕੇ ਹਨ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਫੈਲਾਉਣ ਜਿਸ ਨਾਲ ਇਹ ਪੂਰਾ ਦੇਸ਼ ਇਕੱਠੇ ਆ ਸਕੇ । ਉਨ੍ਹਾਂ ਨੇ ਆਰਜੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਰਾਸ਼ਟਰੀ ਪੱਧਰ ਉੱਤੇ ਪੁਲਿਸ ਅਧਿਕਾਰੀਆਂ , ਡਾਕਟਰਾਂ , ਨਰਸਾਂ , ਵਾਰਡ ਬੌਏ ਆਦਿ ਸਥਾਨਕ ਨਾਇਕਾਂ ਦੇ ਯੋਗਦਾਨ ਨੂੰ ਸਾਰਿਆਂ ਦੇ ਸਾਹਮਣੇ ਰੱਖਣ ਅਤੇ ਉਸ ਦਾ ਜਸ਼ਨ ਮਨਾਉਣ ।
ਹਮਦਰਦੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਇਰਸ ਤੋਂ ਸੰਕ੍ਰਮਿਤ ਹੋਣ ਦੀ ਸਮਾਜਿਕ ਸ਼ੰਕਾਵਾਂ ਦੇ ਕਾਰਨ ਡਾਕਟਰਾਂ, ਸਿਹਤ ਦੇਖਭਾਲ ਕਰਮਚਾਰੀਆਂ ਅਤੇ ਏਅਰਲਾਈਨ ਕਰਮਚਾਰੀਆਂ ਨਾਲ ਦੁਰਵਿਵਹਾਰ ਦੀਆਂ ਕਹਾਣੀਆਂ ਨੂੰ ਦੱਸਣਾ ਮਹੱਤਵਪੂਰਨ ਹੈ , ਤਾਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਦੂਰ ਹੋਣ । ਉਨ੍ਹਾਂ ਨੇ ਪੁਲਿਸ ਕਰਮੀਆਂ ਦੇ ਸਮਰਪਣ ਬਾਰੇ ਜਨਤਾ ਨੂੰ ਸਿੱਖਿਅਤ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਜੋ ਜਨਤਾ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਜਨਤਾ ਨੂੰ ਪੁਲਿਸ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਨਾਲ ਹੀ ਇਹ ਵੀ ਜੋੜਿਆ ਕਿ ਜਿੱਥੇ ਪੁਲਿਸ ਨੂੰ ਕਠੋਰ ਤਰੀਕੇ ਅਪਣਾਉਣ ਤੋਂ ਬਚਣਾ ਚਾਹੀਦਾ ਹੈ ਉੱਥੇ ਹੀ ਅਨੁਸ਼ਾਸਨ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ। ਇਸ ਮਹਾਮਾਰੀ ਨਾਲ ਲੜਨ ਲਈ 130 ਕਰੋੜ ਭਾਰਤੀਆਂ ਨੂੰ ਰਾਸ਼ਟਰੀ ਸਵੈ-ਸੇਵਕ ਦੇ ਤੌਰ ‘ਤੇ ਕਾਰਜ ਕਰਨਾ ਚਾਹੀਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਕਠਿਨ ਸਮੇਂ ਵਿੱਚ ਗ਼ਰੀਬਾਂ ਅਤੇ ਵੰਚਿਤਾਂ ਦੀ ਸਹਾਇਤਾ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ । ਇਹ ਮਹੱਤਵਪੂਰਨ ਹੈ ਕਿ ਇਨ੍ਹਾਂ ਐਲਾਨਾਂ ਬਾਰੇ ਜਾਣਕਾਰੀ ਵਾਂਛਿਤ ਲਾਭਾਰਥੀਆਂ ਤੱਕ ਤੇਜ਼ੀ ਨਾਲ ਅਤੇ ਸਮੇਂ `ਤੇ ਪਹੁੰਚੇ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਸੰਚਾਰਕਾਂ ਦੇ ਰੂਪ ਵਿੱਚ ਆਰਜੇ ਆਪਣੇ ਸਰੋਤਿਆਂ ਨੂੰ ਐਲਾਨਾਂ ਬਾਰੇ ਦੱਸਣ ਦੇ ਨਾਲ - ਨਾਲ ਉਨ੍ਹਾਂ ਨੂੰ ਸਮਾਜਿਕ ਦੂਰੀ ਅਤੇ ਸੈਲਫ - ਕਵਾਰੰਟੀਨ ਦੇ ਮਹੱਤਵ ਬਾਰੇ ਸਿੱਖਿਅਤ ਕਰਨ ਵਿੱਚ ਇੱਕ ਸਰਗਰਮ ਭੂਮਿਕਾ ਨਿਭਾ ਸਕਦੇ ਹਨ ।
ਆਪਣੀ ਪ੍ਰਤੀਕਿਰਿਆ ਵਿੱਚ ਰੇਡੀਓ ਜੌਕੀਜ਼ ਨੇ ਪ੍ਰਧਾਨ ਮੰਤਰੀ ਨੂੰ ਆਰਜੇ ਬਿਰਾਦਰੀ ਦਾ ਹਿੱਸਾ ਕਹਿ ਕੇ ਹੀ ਪੁਕਾਰਿਆ ਕਿਉਂਕਿ ਉਹ 2014 ਤੋਂ ਰੇਡੀਓ ਉੱਤੇ ਵਿਆਪਕ ਰੂਪ ਨਾਲ ਸਫਲ ‘ਮਨ ਕੀ ਬਾਤ’ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਹਨ । ਪ੍ਰਧਾਨ ਮੰਤਰੀ ਦੀ ‘ਜਨਤਾ ਕਰਫਿਊ’ ਦੀ ਪੁਕਾਰ ਅਤੇ ਫਰੰਟ ਲਾਈਨ ਦੇ ਯੋਧਿਆਂ ਦਾ ਧੰਨਵਾਦ ਕਰਨ ਦੇ ਉਨ੍ਹਾਂ ਦੇ ਅਭਿਨਵ ਵਿਚਾਰ ਨੂੰ ਮਿਲੀ ਬੇਮਿਸਾਲ ਪ੍ਰਤੀਕਿਰਿਆ ਵੱਲ ਇਸ਼ਾਰਾ ਕਰਦੇ ਹੋਏ ਇਨ੍ਹਾਂ ਆਰਜੇ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਰਾਸ਼ਟਰ ਦੀ ਆਵਾਜ਼ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਕੇ ਖੁਸ਼ ਹੋਣਗੇ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਵਾਹਾਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਜਨਤਕ ਪ੍ਰਸਾਰਣਕਰਤਾ ਆਲ ਇੰਡੀਆ ਰੇਡੀਓ ਦੀ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਭੂਮਿਕਾ ਹੈ । ਉਨ੍ਹਾਂ ਨੇ ਇਨ੍ਹਾਂ ਆਰਜੇ ਨੂੰ ਬੇਨਤੀ ਕੀਤੀ ਕਿ ਉਹ ਵੀ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰਨ ।
ਪ੍ਰਧਾਨ ਮੰਤਰੀ ਨੇ ਆਰਜੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਸਮਾਜ ਵਿੱਚ ਰਚਨਾਤਮਕ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਸੁਨਿਸ਼ਚਿਤ ਕਰਨ ਦੇ ਸਬੰਧ ਵਿੱਚ ਕੰਮ ਕਰਨ । ਉਨ੍ਹਾਂ ਨੇ ਕਿਹਾ ਕਿ 'ਕੋਵਿਡ - 19 ਦੁਆਰਾ ਖੜ੍ਹੀ ਕੀਤੀ ਗਈ ਚੁਣੌਤੀ ਦਾ ਮੁਕਾਬਲਾ ਕਰਨ ਦੀ ਕੁੰਜੀ ਸਕਾਰਾਤਮਕਤਾ ਦੇ ਨਾਲ ਇਕਜੁੱਟਤਾ ਦੇ ਦ੍ਰਿਸ਼ਟੀਕੋਣ ਵਿੱਚ ਨਿਹਿਤ ਹੈ।’
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ ।
*****
ਵੀਆਰਆਰਕੇ/ਕੇਪੀ
(Release ID: 1608775)
Visitor Counter : 160