ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਕੋਵਿਡ-19 ਨੂੰ ਦੇਖਦੇ ਹੋਏ ਦਿੱਵਯਾਂਗਜਨਾਂ ਦੀ ਸੁਰੱਖਿਆ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਆਪਕ ਦਿੱਵਯਾਂਗਤਾ ਸਮਾਵੇਸ਼ੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ

Posted On: 27 MAR 2020 1:43PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤਹਿਤ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਨੇ ਮਹਾਮਾਰੀ ਕੋਵਿਡ-19 (ਕੋਰੋਨਾ ਵਾਇਰਸ) ਨੂੰ ਦੇਖਦੇ ਹੋਏ ਦਿੱਵਯਾਂਗਜਨਾਂ ਦੀ ਸੁਰੱਖਿਆ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ "ਵਿਆਪਕ ਦਿੱਵਯਾਂਗਤਾ ਸਮਾਵੇਸ਼ੀ ਦਿਸ਼ਾ-ਨਿਰਦੇਸ਼” ਜਾਰੀ ਕੀਤੇ ਹਨ ਦੁਨੀਆ ਭਰ ਵਿੱਚ ਕੋਵਿਡ-19 ਦੇ ਪ੍ਰਕੋਪ ਅਤੇ ਇਸ ਦੇ ਤੇਜ਼ੀ ਨਾਲ ਫੈਲਣ ਕਾਰਨ ਇਸ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਜਨਤਕ ਸਿਹਤ ਖਤਰੇ ਵਿੱਚ ਪੈ ਗਈ ਹੈ, ਜਿਸ ਦੇ ਕਾਰਨ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਟੀਚੇ ਦੇ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੋਹਾਂ ਲਈ ਤਤਕਾਲ ਉਪਾਅ ਕਰਨਾ ਜ਼ਰੂਰੀ ਹੋ ਗਿਆ ਹੈ ਭਾਰਤ ਸਰਕਾਰ ਨੇ ਕੋਵਿਡ-19 ਤੋਂ ਪੈਦਾ ਸਥਿਤੀ ਨੂੰ ਰਾਸ਼ਟਰੀ ਆਪਦਾ ਐਲਾਨ ਕੀਤਾ ਹੈ ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਤਹਿਤ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ

 

ਸਿਹਤ ਸਬੰਧੀ ਮੁੱਦਿਆਂ ’ਤੇ ਨੋਡਲ ਕੇਂਦਰੀ ਮੰਤਰਾਲਾ ਹੋਣ ਦੇ ਨਾਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਮ ਜਨਤਾ ਦੇ ਨਾਲ-ਨਾਲ ਹੈਲਥ ਵਰਕਰਾਂ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਇਹ ਦਿਸ਼ਾ-ਨਿਰਦੇਸ਼ ਉਸ ਦੀ ਵੈੱਬਸਾਈਟ (www.mohfw.gov.in) ’ਤੇ ਉਪਲੱਬਧ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਇਲਾਵਾ ਨਿਮਨਲਿਖਿਤ ਸ਼ਾਮਲ ਹਨ:-

•       ਨਾਗਰਿਕਾਂ ਅਤੇ ਫਰੰਟਲਾਈਨ ਵਰਕਰਾਂ ਲਈ ਜਾਗਰੂਕਤਾ ਫੈਲਾਉਣ ਸਬੰਧੀ ਸਮੱਗਰੀ (ਹਿੰਦੀ ਅਤੇ ਅੰਗਰੇਜ਼ੀ ਦੋਹਾਂ ਵਿੱਚ)

•       ਸਮੂਹਿਕ ਸਮਾਰੋਹਾਂ ਅਤੇ ਸਮਾਜਿਕ ਦੂਰੀ ਬਾਰੇ ਸਲਾਹ;

•       ਟੈਲੀਮੈਡੀਸਿਨ ਪਿਰਤਾਂ ਸਮੇਤ ਹਸਪਤਾਲਾਂ ਦੁਆਰਾ ਮਰੀਜ਼ਾਂ ਦੀ ਦੇਖਭਾਲ ਲਈ ਪਾਲਣ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ ਅਤੇ ਪ੍ਰਕਿਰਿਆ;

•       ਕਾਮਨ ਹੈਲਪਲਾਈਨ ਨੰਬਰ - 1075, 011-23978046, 9013151515

•       ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਜਦਕਿ ਕੋਵਿਡ-19 ਸਾਰੀ ਆਬਾਦੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਲੇਕਿਨ ਦਿੱਵਯਾਂਗਜਨਾਂ ਨੂੰ ਉਨ੍ਹਾਂ ਦੀ ਸਰੀਰਕ, ਸੰਵੇਦੀ ਅਤੇ ਸੰਗਿਆਨਤਮਕ ਸੀਮਾਵਾਂ ਦੇ ਕਾਰਨ ਇਸ ਬਿਮਾਰੀ ਤੋਂ ਜ਼ਿਆਦਾ ਖਤਰਾ ਹੈ ਅਜਿਹੇ ਵਿੱਚ ਜੋਖਮ ਦੀਆਂ ਸਥਿਤੀਆਂ ਦੌਰਾਨ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਦਿੱਵਯਾਂਗਤਾ ਨਾਲ ਸਬੰਧਿਤ ਵਿਸ਼ੇਸ਼ ਜ਼ਰੂਰਤਾਂ, ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਸਮਝਣ ਅਤੇ ਢੁਕਵੇਂ ਅਤੇ ਸਮੇਂ ਸਿਰ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ

ਦਿੱਵਯਾਂਗਜਨ ਅਧਿਕਾਰ ਐਕਟ, 2016 ਦੀ ਧਾਰਾ 8 ਅਜਿਹੀਆਂ ਸਥਿਤੀਆਂ ਵਿੱਚ ਦਿੱਵਯਾਂਗਜਨਾਂ ਦੀ ਬਰਾਬਰ ਸੁਰੱਖਿਆ ਦੀ ਗਰੰਟੀ ਪ੍ਰਦਾਨ ਕਰਦੀ ਹੈ ਇਹ ਜ਼ਿਲ੍ਹਾ /ਰਾਜ /ਰਾਸ਼ਟਰੀ ਪੱਧਰਾਂ ’ਤੇ ਆਪਦਾ ਪ੍ਰਬੰਧਨ ਅਧਿਕਾਰੀਆਂ ਨੂੰ ਦਿੱਵਯਾਂਗਜਨਾਂ ਨੂੰ ਆਪਦਾ ਪ੍ਰਬੰਧਨ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੇ ਉਪਾਅ ਕਰਨ ਅਤੇ ਉਨ੍ਹਾਂ ਨੂੰ ਇਨ੍ਹਾਂ ਤੋਂ ਪੂਰੀ ਤਰ੍ਹਾਂ ਜਾਣੂ ਰੱਖਦੀ ਹੈ ਇਨ੍ਹਾਂ ਅਧਿਕਾਰੀਆਂ ਲਈ ਆਪਦਾ ਪ੍ਰਬੰਧਨ ਦੌਰਾਨ ਦਿੱਵਯਾਂਗਜਨਾਂ ਨਾਲ ਸਬੰਧਿਤ ਰਾਜ ਕਮਿਸ਼ਨਰ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਸਤੰਬਰ, 2019 ਵਿੱਚ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ, ਕੇਂਦਰੀ ਗ੍ਰਹਿ ਮੰਤਰਾਲੇ ਨੇ ਉਪਰੋਕਤ ਪ੍ਰਾਵਧਾਨਾਂ ਦੇ ਅਨੁਰੂਪ ਦਿੱਵਯਾਂਗਤਾ ਸਮਾਵੇਸ਼ੀ ਜੋਖਮ ਘਟਾਉਣ (ਡੀਆਈਡੀਆਰਆਰ) ’ਤੇ ਰਾਸ਼ਟਰੀ ਆਪਦਾ ਪ੍ਰਬੰਧਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਇਸ ਦੇ ਇਲਾਵਾ 24 ਮਾਰਚ, 2020 ਨੂੰ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਅਧਿਕਾਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਕਿ 25 ਮਾਰਚ 2020 ਤੋਂ ਸ਼ੁਰੂ ਹੋਣ ਵਾਲੇ 21 ਦਿਨਾਂ ਦੀ ਮਿਆਦ ਲਈ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ

 

ਕੋਵਿਡ-19 ਦੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਜਿੱਥੇ ਸਾਰੇ ਨਾਗਰਿਕਾਂ ’ਤੇ ਲਾਗੂ ਹੁੰਦੇ ਹਨ, ਉੱਥੇ ਦਿੱਵਯਾਂਗਜਨਾਂ ਦੀ ਸੁਰੱਖਿਆ ਲਈ ਹੇਠਾਂ ਲਿਖੇ ਉਪਾਅ ਸੁਝਾਏ ਗਏ ਹਨ, ਜਿਨ੍ਹਾਂ ’ਤੇ ਵਿਭਿੰਨ ਰਾਜ/ਜ਼ਿਲ੍ਹਾ ਅਧਿਕਾਰੀਆਂ ਦੁਆਰਾ ਵਿਸ਼ੇਸ਼ ਰੂਪ ਨਾਲ ਧਿਆਨ ਕੇਂਦਰਿਤ ਕਰਦੇ ਹੋਏ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ

 

ਜਨਰਲ ਐਕਸ਼ਨ ਪੁਆਇੰਟਸ

•       ਕੋਵਿਡ- 19 ਬਾਰੇ ਸਾਰੀ ਸੂਚਨਾ, ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਰਲ ਅਤੇ ਸਥਾਨਕ ਭਾਸ਼ਾ ਵਿੱਚ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ - ਅਰਥਾਤ ਕਮਜ਼ੋਰ ਨਜ਼ਰ ਵਾਲੇ ਲੋਕਾਂ ਲਈ ਸੂਚਨਾ ਬ੍ਰੇਲ ਅਤੇ ਆਡੀਓ ਟੇਪਾਂ ਵਿੱਚ,  ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ, ਬੋਲ਼ਿਆਂ ਲਈ ਸੂਚਨਾ ਸਬ-ਟਾਈਟਲ ਅਤੇ ਸੰਕੇਤਿਕ ਭਾਸ਼ਾ ਵਿਆਖਿਆ (ਯਾਨੀ ਸਾਈਨ ਲੈਂਗਵੇਜ ਇੰਟਰਪ੍ਰਟੇਸ਼ਨ) ਦੇ ਨਾਲ ਵੀਡੀਓ-ਗ੍ਰਾਫਿਕ ਸਮੱਗਰੀ ਜ਼ਰੀਏ ਸੁਗਮਯ ਵੈੱਬਸਾਈਟਾਂ ਰਾਹੀਂ ਉਪਲਬੱਧ ਕਰਵਾਈ ਜਾਣੀ ਚਾਹੀਦੀ ਹੈ

•       ਐਮਰਜੈਂਸੀ ਅਤੇ ਸਿਹਤ ਸਥਿਤੀਆਂ ਵਿੱਚ ਕੰਮ ਕਰਨ ਵਾਲੇ ਸੰਕੇਤਿਕ ਭਾਸ਼ਾ ਵਿਆਖਿਆਕਾਰਾਂ (ਯਾਨੀ ਸਾਈਨ ਲੈਂਗਵੇਜ਼ ਇੰਟਰਪ੍ਰੈਟਰਾਂ) ਨੂੰ ਕੋਵਿਡ-19 ਨਾਲ ਨਿਪਟਣ ਵਾਲੇ ਹੋਰ ਹੈਲਥਕੇਅਰ ਵਰਕਰਾਂ ਦੇ ਸਮਾਨ ਸਿਹਤ ਅਤੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ

•       ਐਮਰਜੈਂਸੀ  ਰਿਸਪਾਂਸ ਸੇਵਾਵਾਂ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਦਿੱਵਯਾਂਗਜਨਾਂ ਦੇ ਅਧਿਕਾਰਾਂ ਅਤੇ ਖਾਸ ਤਰ੍ਹਾਂ ਦੀ ਅਸਮਰੱਥਤਾ ਵਾਲੇ ਵਿਅਕਤੀਆਂ ਨੂੰ ਹੋਣ ਵਾਲੀਆਂ ਵਧੇਰੇ ਸਮੱਸਿਆਵਾਂ ਨਾਲ ਜੁੜੇ ਜੋਖਮਾਂ ਬਾਰੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ

•       ਦਿੱਵਯਾਂਗਜਨਾਂ ਦੀ ਸਹਾਇਤਾ ਲਈ ਉਚਿਤ ਜਾਣਕਾਰੀ ਫੈਲਾਉਣ ਨਾਲ ਸੰਬਧਿਤ ਸਾਰੀਆਂ ਜਾਗਰੂਕਤਾ ਮੁਹਿੰਮਾਂ ਦਾ ਅੰਗ ਹੋਣੀ ਚਾਹੀਦੀ ਹੈ

•       ਕੁਆਰੰਟੀਨ  ਦੌਰਾਨ, ਜ਼ਰੂਰੀ ਸਹਾਇਤਾ ਸੇਵਾਵਾਂ, ਨਿਜੀ ਸਹਾਇਤਾ, ਅਤੇ ਸਰੀਰਕ ਅਤੇ ਸੰਚਾਰ  ਪਹੁੰਚ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਰਥਾਤ ਕਮਜ਼ੋਰ ਨਜ਼ਰ ਵਾਲੇ ਵਿਅਕਤੀ, ਬੌਧਿਕ / ਮਾਨਸਿਕ ਦਿੱਵਯਾਂਗਤਾ ਵਾਲੇ (ਸਾਈਕੋ-ਸੋਸ਼ਲ) ਵਿਅਕਤੀ ਆਪਣੀ ਦੇਖਭਾਲ ਕਰਨ ਵਾਲੇ ਵਿਅਕਤੀ ਦੀ ਸਹਾਇਤਾ ’ਤੇ ਨਿਰਭਰ ਹੁੰਦੇ ਹਨ ਇਸੇ ਤਰ੍ਹਾਂ ਦਿੱਵਯਾਂਗਜਨ ਆਪਣੀ ਵ੍ਹੀਲਚੇਅਰ ਅਤੇ ਹੋਰ ਸਹਾਇਕ ਉਪਕਰਣਾਂ ਵਿੱਚ ਨੁਕਸ ਹੋਣ ’ਤੇ ਉਨ੍ਹਾਂ ਦੀ ਮੁਰੰਮਤ ਕਰਨ ਲਈ ਸਹਾਇਤਾ ਦੀ ਮੰਗ ਕਰ ਸਕਦੇ ਹਨ

•       ਦਿੱਵਯਾਂਗਜਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਲੌਕਡਾਊਨ ਦੌਰਾਨ ਪਾਬੰਦੀਆਂ ਤੋਂ ਛੋਟ ਦੇ ਕੇ ਜਾਂ ਪਹਿਲ ਦੇ ਅਧਾਰ 'ਤੇ ਸਰਲ ਤਰੀਕੇ ਨਾਲ ਪਾਸ ਪ੍ਰਦਾਨ ਕਰਕੇ ਦਿੱਵਯਾਂਗਜਨਾਂ ਤੱਕ ਪਹੁੰਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ

•       ਦਿੱਵਯਾਂਗਜਨਾਂ ਲਈ ਘੱਟੋ-ਘੱਟ ਮਨੁੱਖੀ ਸੰਪਰਕ ਦੇ ਨਾਲ ਸਹਾਇਤਾ ਸੇਵਾਵਾਂ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਲਈ, ਦੇਖਭਾਲ ਕਰਨ ਵਾਲਿਆਂ ਲਈ ਨਿਜੀ ਸੁਰੱਖਿਆ ਉਪਕਰਣ ਸੁਨਿਸ਼ਚਿਤ ਕਰਨ ਲਈ ਲੋੜੀਂਦਾ ਪ੍ਰਚਾਰ ਕਰਨ ਦੀ ਜ਼ਰੂਰਤ ਹੈ

•       ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਦਿਵੱਯਾਂਗਜਨਾਂ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਕਿ ਨਿਯਤ ਸੈਨੇਟਾਈਜ਼ਿੰਗ ਪ੍ਰਕਿਰਿਆ ਦਾ ਪਾਲਣ ਕਰਨ ਦੇ ਬਾਅਦ ਨੌਕਰਾਣੀ, ਦੇਖਭਾਲ ਕਰਨ ਵਾਲੇ ਅਤੇ ਹੋਰ ਸਹਾਇਤਾ ਪ੍ਰਦਾਤਾਵਾਂ ਨੂੰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਦੀ ਆਗਿਆ ਮਿਲ ਸਕੇ

•       ਦਿੱਵਯਾਂਗਜਨਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਜ਼ਰੂਰੀ ਭੋਜਨ, ਪਾਣੀ, ਦਵਾਈਆਂ ਉਪਲੱਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਅਜਿਹੀਆਂ ਵਸਤਾਂ ਨੂੰ ਉਨ੍ਹਾਂ ਦੀ ਰਿਹਾਇਸ਼ ਜਾਂ ਉਸ ਜਗ੍ਹਾ 'ਤੇ ਪਹੁੰਚਾਇਆ ਜਾਣਾ ਚਾਹੀਦਾ ਹੈ ਜਿੱਥੇ ਉਨ੍ਹਾਂ ਨੂੰ ਏਕਾਂਤ ਵਿੱਚ ਰੱਖਿਆ ਗਿਆ ਹੈ

•       ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਵਯਾਂਗਜਨਾਂ ਅਤੇ ਬਜ਼ੁਰਗਾਂ ਲਈ ਸੁਪਰ ਮਾਰਕਿਟ ਸਮੇਤ ਰਿਟੇਲ ਪ੍ਰੋਵਿਜਨਲ ਸਟੋਰਾਂ ਦੇ ਖੁੱਲ੍ਹਣ ਦਾ ਵਿਸ਼ੇਸ਼ ਸਮਾਂ ਨਿਰਧਾਰਿਤ ਕਰਨ ’ਤੇ ਵਿਚਾਰ ਕਰ ਸਕਦੇ ਹਨ, ਤਾਕਿ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਦੀਆਂ ਵਸਤਾਂ ਦੀ ਅਸਾਨੀ ਨਾਲ ਉਪਲੱਬਧਤਾ ਸੁਨਿਸ਼ਚਿਤ ਕੀਤੀ ਜਾ ਸਕੇ

•       ਏਕਾਂਤ ਵਿੱਚ ਰੱਖੇ ਜਾਣ ਦੇ ਦੌਰਾਨ ਸਹਾਇਤਾ ਲਈ ਦਿੱਵਯਾਂਗਜਨਾਂ ਲਈ ਪੀਅਰ-ਸਪੋਰਟ ਨੈੱਟਵਰਕ ਸਥਾਪਿਤ ਕੀਤਾ ਜਾ ਸਕਦਾ ਹੈ;

•       ਐਮਰਜੈਂਸੀ ਮਿਆਦ ਦੌਰਾਨ ਜਿਨ੍ਹਾਂ ਦਿੱਵਯਾਂਗਜਨਾਂ ਨੂੰ ਯਾਤਰਾ ਪਾਸ ਦੀ ਜ਼ਰੂਰਤ ਹੈ, ਉਨ੍ਹਾਂ ਦੀ ਅਸਮਰੱਥਤਾ ਦੇ ਅਧਾਰ ’ਤੇ ਉਨ੍ਹਾਂ ਲਈ ਵਧੇਰੇ ਸੁਰੱਖਿਆਤਮਕ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਵਿਅਕਤੀਗਤ ਸੁਰੱਖਿਆ ਲਈ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾਣਾ ਚਾਹੀਦਾ ਹੈ

•       ਦਿੱਵਯਾਂਗਜਨਾਂ ਨੂੰ ਪਹਿਲ ਦੇਣ ਦੀ ਬਜਾਏ ਉਨ੍ਹਾਂ ਦੇ ਇਲਾਜ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਦਿੱਵਯਾਂਗ ਬੱਚਿਆਂ ਅਤੇ ਮਹਿਲਾਵਾਂ ਦੇ ਸਬੰਧ ਵਿੱਚ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ

•       ਜਨਤਕ ਅਤੇ ਪ੍ਰਾਈਵੇਟ ਖੇਤਰ ਦੋਹਾਂ ਵਿੱਚ ਕਮਜ਼ੋਰ ਨਜ਼ਰ ਵਾਲੇ ਅਤੇ ਹੋਰ ਗੰਭੀਰ ਅਪੰਗਤਾ ਦੇ ਸ਼ਿਕਾਰ ਦਿੱਵਯਾਂਗਜਨਾਂ ਨੂੰ ਇਸ ਪੀਰੀਅਡ ਦੌਰਾਨ ਜ਼ਰੂਰੀ ਸੇਵਾਵਾਂ ਦੇ ਕੰਮ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਇਨਫੈਕਸ਼ਨ ਦਾ ਅਸਾਨੀ ਨਾਲ ਸ਼ਿਕਾਰ ਹੋ ਸਕਦੇ ਹਨ

•       ਏਕਾਂਤ ਵਿੱਚ ਰੱਖੇ ਜਾਣ ਦੀ ਮਿਆਦ ਦੌਰਾਨ ਦਿੱਵਯਾਂਗਜਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਆਰੰਟੀਨ ਸਮੇਂ ਲਈ ਔਨਲਾਈਨ ਸਲਾਹ ਤੰਤਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ

•       ਰਾਜ ਪੱਧਰੀ ’ਤੇ ਵਿਸ਼ੇਸ਼ ਰੂਪ ਨਾਲ ਦਿੱਵਯਾਂਗਜਨਾਂ ਲਈ ਸਾਈਨ ਲੈਂਗਵੇਜ਼, ਇੰਟਰਪ੍ਰਿਟੇਸ਼ਨ ਅਤੇ ਵੀਡੀਓ ਕਾਲਿੰਗ ਦੀਆਂ ਸੁਵਿਧਾਵਾਂ ਦੇ ਨਾਲ  24X7 ਹੈਲਪਲਾਈਨ ਨੰਬਰ ਸ਼ੁਰੂ ਕੀਤਾ ਜਾਵੇ

•       ਰਾਜ / ਕੇਂਦਰ ਸ਼ਾਸਤ ਪ੍ਰਦੇਸ਼  ਦਿੱਵਯਾਂਗਜਨਾਂ ਦੇ ਉਪਯੋਗ ਲਈ ਕੋਵਿਡ-19 ਦੇ ਸਬੰਧ ਵਿੱਚ ਸੂਚਨਾ ਸਮੱਗਰੀ ਤਿਆਰ ਕਰਨ ਅਤੇ ਉਸ ਨੂੰ ਪ੍ਰਸਾਰਿਤ ਕਰਨ ਦੇ ਕਾਰਜ ਵਿੱਚ ਦਿੱਵਯਾਂਗਜਨਾਂ ਦੇ ਸੰਗਠਨ ਨੂੰ ਸ਼ਾਮਲ ਕਰਨ ’ਤੇ ਵਿਚਾਰ ਕਰ ਸਕਦੇ ਹਨ

ਇਸ ਸਮੇਂ ਦੌਰਾਨ ਦਿੱਵਯਾਂਗਤਾ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਤੰਤਰ

(ਉ) ਦਿੱਵਯਾਂਗਜਨਾਂ ਲਈ ਸਟੇਟ ਕਮਿਸ਼ਨਰ

•       ਦਿੱਵਯਾਂਗਜਨਾਂ ਲਈ ਸਟੇਟ ਕਮਿਸ਼ਨਰ ਨੂੰ ਦਿੱਵਯਾਂਗਜਨਾਂ ਸਬੰਧੀ ਸਟੇਟ ਨੋਡਲ ਅਥਾਰਿਟੀ ਐਲਾਨਿਆ ਜਾਣਾ ਚਾਹੀਦਾ ਹੈ

•       ਸੰਕਟ ਦੀ ਇਸ ਘੜੀ ਵਿੱਚ ਦਿੱਵਯਾਂਗਤਾ ਨਾਲ ਸਬੰਧਿਤ ਵਿਸ਼ੇਸ਼ ਮੁੱਦਿਆਂ ਦੇ  ਸਮਾਧਾਨ ਲਈ ਉਹ ਓਵਰਆਲ ਇੰਚਾਰਜ ਹੋਣੇ ਚਾਹੀਦੇ ਹਨ

•       ਉਹ ਸਟੇਟ ਆਪਦਾ ਪ੍ਰਬੰਧਨ ਅਥਾਰਿਟੀ, ਸਿਹਤ, ਪੁਲਿਸ ਅਤੇ ਹੋਰ ਵਿਭਾਗਾਂ ਦੇ ਨਾਲ-ਨਾਲ ਜ਼ਿਲ੍ਹਾ ਕਲੈਕਟਰਾਂ ਅਤੇ ਦਿੱਵਯਾਂਗਜਨਾਂ ਲਈ ਕਾਰਜ ਕਰ ਰਹੇ ਜ਼ਿਲ੍ਹਾ ਪੱਧਰੀ ਅਫਸਰਾਂ ਨਾਲ ਤਾਲਮੇਲ ਰੱਖਣਗੇ

•       ਉਹ ਕੋਵਿਡ-19 ਬਾਰੇ ਜਨਤਕ ਪਾਬੰਦੀ ਯੋਜਨਾਵਾਂ, ਪੇਸ਼ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸੰਪੂਰਨ ਜਾਣਕਾਰੀ ਸਥਾਨਕ ਭਾਸ਼ਾ ਵਿੱਚ ਸੁਲਭ ਪ੍ਰਾਰੂਪਾਂ ਵਿੱਚ ਉਪਲੱਬਧ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ

 

(ਅ) ਦਿੱਵਯਾਂਗਜਨਾਂ ਦੇ ਸਸ਼ਕਤੀਕਰਨ ਨਾਲ ਸਬੰਧਿਤ ਜ਼ਿਲ੍ਹਾ ਅਧਿਕਾਰੀ

•       ਦਿੱਵਯਾਂਗਜਨਾਂ ਦੇ ਸਸ਼ਕਤੀਕਰਨ ਨਾਲ ਸਬੰਧਿਤ ਜ਼ਿਲ੍ਹਾ ਅਧਿਕਾਰੀ ਨੂੰ ਦਿੱਵਯਾਂਗਜਨਾਂ ਦੇ ਸਬੰਧ ਵਿੱਚ ਜ਼ਿਲ੍ਹਾ ਨੋਡਲ ਅਥਾਰਿਟੀ  ਐਲਾਨਿਆ ਜਾਣਾ ਚਾਹੀਦਾ ਹੈ

•       ਉਸ ਦੇ ਕੋਲ ਜ਼ਿਲ੍ਹੇ ਦੇ ਦਿੱਵਯਾਂਗਜਨਾਂ ਦੀ ਸੂਚੀ ਹੋਣੀ ਚਾਹੀਦੀ ਹੈ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਉਸ ਕੋਲ ਗੰਭੀਰ ਦਿੱਵਯਾਂਗਤਾ ਵਾਲੇ ਵਿਅਕਤੀਆਂ ਦੀ ਇੱਕ ਅਲੱਗ ਸੂਚੀ ਹੋਣੀ ਚਾਹੀਦੀ ਹੈ, ਜਿਨ੍ਹਾਂ ਨੂੰ ਇਲਾਕੇ ਵਿੱਚ ਵਧੇਰੇ ਸਹਾਇਤਾ ਦੀ ਜ਼ਰੂਰਤ ਹੋਵੇ

 

•       ਉਹ ਉਪਲੱਬਧ ਸੰਸਾਧਨਾਂ ਦੇ ਅੰਦਰ ਮਸਲੇ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਵੇਗਾ ਅਤੇ ਜੇ ਜ਼ਰੂਰੀ ਹੋਵੇ ਤਾਂ ਗ਼ੈਰ -ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਗਠਨਾਂ / ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੀ ਸਹਾਇਤਾ ਲੈ ਸਕਦਾ ਹੈ

 

******

 

 

ਐੱਨਬੀ/ਐੱਸਕੇ/ਐੱਮਓਐੱਸਜੇ



(Release ID: 1608772) Visitor Counter : 265


Read this release in: English